ਸੈਮਸੰਗ ਗਲੈਕਸੀ S9 ਸਮਾਰਟ ਫੋਨ, ਜਾਣੋ ਇਹ 5 ਗੱਲਾਂ

ਸੈਮਸੰਗ ਗਲੈਕਸੀ S9

ਸੈਮਸੰਗ ਦੇ ਨਵੇਂ ਸਮਾਰਟ ਫੋਨ ਗਲੈਕਸੀ S9 ਵਿੱਚ ਜ਼ਿਆਦਾ ਧਿਆਨ ਕੈਮਰੇ ਦੀ ਕੁਆਲਟੀ 'ਤੇ ਦਿੱਤਾ ਗਿਆ ਹੈ। S9 ਦੇ ਨਾਲ ਹੀ ਇੱਕ ਹੋਰ ਰੂਪ S9+ ਵੀ ਬਾਜ਼ਾਰ ਵਿੱਚ ਉਤਾਰਿਆ ਜਾ ਰਿਹਾ ਹੈ।

ਕੰਪਨੀ ਨੇ ਇਹ ਫੋਨ ਮੋਬਾਈਲ ਵਲਡ ਕਾਂਗਰਸ ਦੇ ਟੈਕ ਸ਼ੋਅ ਦੌਰਾਨ ਬਾਰਸੀਲੋਨਾ ਵਿੱਚ ਜਾਰੀ ਕੀਤਾ।

ਆਓ ਇੱਕ ਝਾਤ ਪਾਈਏ ਇਸ ਫੋਨ ਦੀਆਂ ਕੁਝ ਖੂਬੀਆਂ 'ਤੇ꞉

  • ਫੋਨ ਵਿੱਚ 'ਸੁਪਰ-ਸਲੋਅ-ਮੋਸ਼ਨ' ਭਾਵ ਬੇਹੱਦ ਧੀਮੇ ਫਿਲਮਾਂਕਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਨਾਲ ਯੂਜ਼ਰ ਵਧੇਰੇ ਵੇਰਵੇ ਭਰਪੂਰ ਵੀਡੀਓ ਬਣਾ ਸਕਣਗੇ ਤੇ ਸੁਧਰੇ ਹੋਏ ਲੈਂਜ਼ ਸਦਕਾ ਘੱਟ ਰੌਸ਼ਨੀ ਵਿੱਚ ਵੀ ਵਧੀਆ ਤਸਵੀਰਾਂ ਲਈਆਂ ਜਾ ਸਕਣਗੀਆਂ। ਧੀਮੀਆਂ ਵੀਡੀਓਜ਼ ਦੀਆਂ ਜਿਫਸ ਵੀ ਬਣਾਈਆਂ ਜਾ ਸਕਦੀਆਂ ਹਨ।
Image copyright Samsung
  • ਮਾਹਿਰਾਂ ਮੁਤਾਬਕ ਇਨ੍ਹਾਂ ਫੋਨਾਂ ਵਿੱਚ S8 ਅਤੇ S8+ ਨਾਲੋਂ ਕੋਈ ਜ਼ਿਆਦਾ ਫਰਕ ਨਹੀਂ ਹਨ। ਹਾਂ, ਫਿੰਗਰ ਪਰਿੰਟ ਸੈਂਸਰ ਨੂੰ ਜ਼ਰੂਰ ਨਵੀਂ ਥਾਂ ਦਿੱਤੀ ਗਈ ਹੈ। S9+ ਜਰੂਰ S8+ ਨਾਲੋਂ ਕਾਫ਼ੀ ਵੱਖਰਾ ਹੈ। ਇਸ ਵਿੱਚ ਮੂਹਰਲੇ ਪਾਸੇ ਦੋ ਕੈਮਰਾ ਲੈਂਜ਼ ਦਿੱਤੇ ਗਏ ਹਨ।
  • S9 ਆਪਣੇ ਵਰਤੋਂਕਾਰ ਦਾ ਪ੍ਰਤੀ ਰੂਪ ਈਮੋਜੀ ਵੀ ਤਿਆਰ ਕਰ ਲੈਂਦਾ ਹੈ। ਇਨ੍ਹਾਂ ਨੂੰ ਏਆਰ ਈਮੋਜੀ ਕਿਹਾ ਗਿਆ ਹੈ। ਇਹ ਐਪਲ ਦੇ ਜਾਨਵਰਾਂ ਵਰਗੇ ਈਮੋਜੀਆਂ ਵਰਗਾ ਹੀ ਹੈ ਪਰ ਕੰਪਨੀ ਦਾ ਦਾਅਵਾ ਹੈ ਕਿ ਉਸ ਦੀ ਫ਼ੀਚਰ ਵਧੇਰੇ ਨਿੱਜੀ ਹੈ।
Image copyright Samsung
  • S9 ਦਾ ਸਭ ਤੋਂ ਵੱਡਾ ਪੱਖ ਹੈ ਇਸ ਦਾ ਕੈਮਰਾ। ਇਹ ਘੱਟ ਰੋਸ਼ਨੀ ਵਿੱਚ ਤਸਵੀਰਾਂ ਲੈਣ ਦੇ ਯੋਗ ਹੈ ਪਰ ਇਸ ਨਾਲ ਫੋਕਸ ਘਟ ਜਾਂਦਾ ਹੈ। ਇਸ ਤੋਂ ਪਹਿਲਾਂ ਇਹ ਖੂਬੀ ਨੋਕੀਆ N86 ਵਿੱਚ ਵੀ ਸੀ ਪਰ ਕੰਪਨੀ ਗਾਹਕਾਂ ਨੂੰ ਖਿੱਚਣ ਵਿੱਚ ਕਾਮਯਾਬ ਨਾ ਹੋ ਸਕੀ। S8 ਦੀਆਂ ਤਿੰਨ ਇਕੱਠੀਆਂ ਤਸਵੀਰਾਂ ਦੇ ਮੁਕਾਬਲੇ S9 ਬਾਰਾਂ ਲੈ ਸਕਦਾ ਹੈ।
  • ਇਸ ਦੇ ਕੈਮਰੇ ਦੇ ਸਾਹਮਣੇ ਜੇ ਕੋਈ ਖਾਣ ਵਾਲੀ ਚੀਜ਼ ਲਿਆਂਦੀ ਜਾਵੇ ਤਾਂ ਇਸ ਵਿਚਲੀ ਬਿਕਸਬਾਈ ਵਿਜ਼ਨ ਇਮੇਜ ਰਿਕੋਗਨੀਸ਼ਨ ਐਪਲੀਕੇਸ਼ਨ ਉਸ ਨੂੰ ਨਾ ਸਿਰਫ਼ ਪਛਾਣ ਸਕਦੀ ਹੈ ਬਲਕਿ ਉਸਦੀਆਂ ਕੈਲੋਰੀਆਂ ਦਾ ਅਨੁਮਾਨ ਵੀ ਦੱਸ ਦਿੰਦੀ ਹੈ।
Image copyright Samsung

ਆਈਐਚਐਸ ਟੈਕਨੋਲੋਜੀ ਦੇ ਇਆਨ ਫੋਗ ਦਾ ਮੰਨਣਾ ਹੈ ਕਿ ਵਧੇਰੇ ਕਰਕੇ S6 ਜਾਂ S7 ਵਰਤੋਂਕਾਰ ਹੀ ਇਹ ਫੋਨ ਖਰੀਦਣਗੇ।

ਉਨ੍ਹਾਂ ਕਿਹਾ ਕਿ ਦੂਸਰੇ S10 ਦੀ ਉਡੀਕ ਕਰਨਗੇ ਕਿ ਉਹ ਕੀ ਲੈ ਕੇ ਆਵੇਗਾ ਕਿਉਂਕਿ ਦੋ ਤਿੰਨ ਸਾਲ ਪੁਰਾਣੇ ਉਹ ਫੋਨ ਹਾਲੇ ਵੀ ਵਰਤਣਯੋਗ ਹਨ ਤੇ ਕਈ ਵਰਤਣ ਵਾਲਿਆਂ ਨੂੰ ਠੀਕ ਲਗਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)