ਚੀਨ ਕਿਉਂ ਖਿਝ ਰਿਹਾ ਹੈ ਇੱਕ ਮਾਸੂਮ ਭਾਲੂ ਤੋਂ?

ਚੀਨ Image copyright Youtube Grab

ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਨੇ ਸੰਵਿਧਾਨ ਦੇ ਉਸ ਹਿੱਸੇ ਨੂੰ ਹਟਾਉਣ ਦਾ ਮਤਾ ਦਿੱਤਾ ਹੈ ਜੋ ਰਾਸ਼ਟਰਪਤੀ ਦੇ ਕਾਰਜਕਾਲ ਨੂੰ 2 ਵਾਰ ਤੱਕ ਸੀਮਤ ਰੱਖਦਾ ਹੈ।

ਇਸ ਦਾ ਮਤਲਬ ਇਹ ਹੋਇਆ ਕਿ ਰਾਸ਼ਟਰਪਤੀ ਸ਼ੀ ਜਿਨਪਿੰਗ ਸਾਲ 2023 ਵਿੱਚ ਆਪਣਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਵੀ ਇਸ ਅਹੁਦੇ 'ਤੇ ਬਣੇ ਰਹਿ ਸਕਦੇ ਹਨ।

ਚੀਨ ਬਾਰੇ 13 ਅਣਸੁਣੀਆਂ ਗੱਲਾਂ

5 ਸਾਲਾਂ ਦੌਰਾਨ ਚੀਨ 'ਚ ਕੀ-ਕੀ ਬਦਲਿਆ

ਇਸ ਵਿਵਾਦਤ ਮਤੇ ਨੇ ਚੀਨ ਦੇ ਸੋਸ਼ਲ ਮੀਡੀਆ 'ਤੇ ਚਰਚਾ ਛੇੜ ਦਿੱਤੀ ਹੈ ਜਿਸ ਕਾਰਨ ਚੀਨ ਸਰਕਾਰ ਨੇ ਇਸ ਨਾਲ ਜੁੜੀਆਂ ਚੀਜ਼ਾਂ ਨੂੰ ਸੈਂਸਰ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ।

ਕੀ ਹੋ ਰਿਹਾ ਹੈ ਚੀਨ ਵਿੱਚ?

ਚੀਨ ਦੇ ਟਵਿੱਟਰ ਬਲਾਗ ਵਰਗੀ ਸਾਈਟ ਸਿਨਾ ਵੀਬੋ 'ਤੇ ਕਈ ਟਰਮ (ਸ਼ਬਦਾਂ) ਨੂੰ ਭਾਰੀ ਸੈਂਸਰਸ਼ਿਪ ਦਾ ਸਾਹਮਣਾ ਕਰਨਾ ਪਿਆ ਹੈ।

Image copyright Weibo/AFP

ਚਾਇਨਾ ਡਿਜੀਟਲ ਟਾਇਮਸ ਅਤੇ ਫ੍ਰੀ ਵੀਬੋ ਵਰਗੀ ਸੈਂਸਰਸ਼ਿਪ ਮੌਨੀਟਰਿੰਗ ਵੈੱਬਸਾਈਟ ਮੁਤਾਬਕ ਇਨ੍ਹਾਂ ਸ਼ਬਦਾਂ ਨੂੰ ਉੱਥੇ ਦੇ ਸੋਸ਼ਲ ਮੀਡੀਆ ਵਿੱਚ ਪਾਬੰਦੀ ਝੱਲਣੀ ਪੈ ਰਹੀ ਹੈ:

  • ਮੈਂ ਸਹਿਮਤ ਨਹੀਂ ਹਾਂ
  • ਮਾਈਗ੍ਰੇਸ਼ਨ
  • ਇਮੀਗ੍ਰੇਸ਼ਨ
  • ਰੀਇਲੈਕਸ਼ਨ
  • ਇਲੈਕਸ਼ਨ-ਟਰਮ
  • ਸੰਵਿਧਾਨ ਵਿੱਚ ਸੋਧ
  • ਸੰਵਿਧਾਨਕ ਨਿਯਮ
  • ਖ਼ੁਦ ਨੂੰ ਰਾਜਾ ਐਲਾਨਣਾ
  • ਵਿਨੀ ਦਿ ਪੂਹ

ਆਖ਼ਰ ਉੱਥੇ ਇਹ ਸਭ ਕਿਉਂ ਹੋ ਰਿਹਾ ਹੈ? ਬਾਕੀ ਸਾਰੀਆਂ ਗੱਲਾਂ ਫਿਰ ਵੀ ਸਮਝ ਆਉਂਦੀਆਂ ਹਨ ਪਰ 'ਵਿਨੀ ਦਿ ਪੂਹ' ਦਾ ਚੀਨ ਦੀ ਸਿਆਸਤ ਨਾਲ ਕੀ ਲੈਣਾ-ਦੇਣਾ ਹੈ?

ਸ਼ੀ ਅਤੇ ਵਿਨੀ ਦਾ ਕੀ ਲੈਣਾ-ਦੇਣਾ ਹੈ?

ਇੱਕ ਮਾਸੂਮ ਭਾਲੂ ਨੂੰ ਸੋਸ਼ਲ ਮੀਡੀਆ 'ਤੇ ਐਨਾ ਕਿਉਂ ਵਰਤਿਆ ਜਾ ਰਿਹਾ ਹੈ ਅਤੇ ਚੀਨ ਦੀ ਸਰਕਾਰ ਇਸ ਗੱਲ ਤੋਂ ਐਨਾ ਕਿਉਂ ਚਿੜ ਰਹੀ ਹੈ ਕਿ ਪਾਬੰਦੀ ਲਗਾਉਣ ਤੱਕ ਦੀ ਨੋਬਤ ਆ ਗਈ।

Image copyright AFP

ਦਰਅਸਲ, ਇਹ ਮਾਸੂਮ ਭਾਲੂ ਵਿਨੀ ਦਿ ਪੂਹ ਹੈ ਅਤੇ ਬੱਚੇ ਇਸ ਤੋਂ ਚੰਗੀ ਤਰ੍ਹਾਂ ਵਾਕਫ਼ ਹਨ ਪਰ ਚੀਨ ਵਿੱਚ ਇਸ ਦੀ ਵਰਤੋਂ ਵਿਰੋਧ ਜਤਾਉਣ ਲਈ ਹੁੰਦੀ ਹੈ।

ਲੋਕ ਸ਼ੀ ਜਿਨਪਿੰਗ ਦਾ ਮਜ਼ਾਕ ਉਡਾਉਣ ਲਈ ਇਸੇ ਭਾਲੂ ਦੀਆਂ ਤਸਵੀਰਾਂ ਸ਼ੇਅਰ ਕਰਦੇ ਹਨ।

ਕਿਸ ਨੂੰ ਚੁਨਣਗੇ ਚੀਨੀ ਕਾਮਰੇਡ ਆਪਣਾ ਆਗੂ?

'ਫ੍ਰੀ ਬਲੋਚਿਸਤਾਨ' ਦੀ ਮੁਹਿੰਮ ਪਹੁੰਚੀ ਨਿਊਯਾਰਕ

ਪਿਛਲੇ ਸਾਲ ਜੁਲਾਈ ਵਿੱਚ ਵੀ ਕੁਝ ਅਜਿਹਾ ਹੀ ਹੋਇਆ ਸੀ। ਵੀਬੋ 'ਤੇ ਜਿਹੜੇ ਲੋਕ ਪੂਹ ਦੇ ਚੀਨੀ ਨਾਮ ਲਿਟਲ ਬੀਅਰ ਵਿਨੀ ਦੇ ਨਾਲ ਕਮੈਂਟ ਕਰ ਰਹੇ ਸੀ, ਉਨ੍ਹਾਂ ਨੂੰ ਐਰਰ ਮੈਸੇਜ ਆ ਰਹੇ ਸੀ।

ਇਸ ਤੋਂ ਇਲਾਵਾ ਕਰੈਕਟਰ ਦਾ ਜਿਫ਼ ਵੀ ਐਪ ਵੀਚੈਟ ਤੋਂ ਹਟਾ ਦਿੱਤਾ ਗਿਆ ਸੀ।

ਭਾਲੂ ਤੰਜ ਦਾ ਹਥਿਆਰ

ਇਸਦੇ ਲਈ ਪਹਿਲਾਂ ਵੀ ਕੋਈ ਅਧਿਕਾਰਕ ਕਾਰਨ ਨਹੀਂ ਦੱਸਿਆ ਗਿਆ ਸੀ ਪਰ ਇਸ ਭਾਲੂ ਨੂੰ ਨਿਯਮਿਤ ਰੂਪ ਤੋਂ ਜਿਨਪਿੰਗ ਦਾ ਮਜ਼ਾਕ ਉਡਾਉਣ ਲਈ ਵਰਤਿਆ ਜਾ ਰਿਹਾ ਹੈ।

Image copyright Weibo

ਚੀਨ ਵਿੱਚ ਸੋਸ਼ਲ ਮੀਡੀਆ 'ਤੇ ਖਾਸੀ ਨਜ਼ਰ ਰੱਖੀ ਜਾਂਦੀ ਹੈ। ਭਾਵੇਂ ਇਹ ਕੰਪਨੀਆਂ ਨਿੱਜੀ ਹੱਥਾਂ ਵਿੱਚ ਹਨ ਪਰ ਇਨ੍ਹਾਂ ਨੂੰ ਕਮਿਊਨਿਸਟ ਪਾਰਟੀ ਦੀ ਮਰਜ਼ੀ ਦਾ ਪੂਰਾ ਧਿਆਨ ਰੱਖਣਾ ਪੈਂਦਾ ਹੈ।

ਸਾਲ 2018 ਅਤੇ ਸਾਲ 2017 ਤੋਂ ਇਲਾਵਾ 2013 ਅਤੇ 2017 ਵਿੱਚ ਵੀ ਵਿਨੀ ਦਿ ਪੂਹ 'ਤੇ ਗਾਜ ਡਿੱਗ ਚੁੱਕੀ ਹੈ। ਇਹ ਪਾਬੰਦੀਆਂ ਮੁੱਖ ਰੂਪ ਤੋਂ ਵੀਬੋ 'ਤੇ ਲਾਗੂ ਹੁੰਦੀਆਂ ਹਨ ਜੋ ਫੇਸਬੁੱਕ ਦੀ ਤਰ੍ਹਾਂ ਹੈ। ਮਹੀਨੇ ਵਿੱਚ 34 ਕਰੋੜ ਲੋਕ ਇਸ 'ਤੇ ਆਉਂਦੇ ਹਨ।

ਜਦੋਂ ਯੂਜ਼ਰ ਸ਼ੀ ਜਿਨਪਿੰਗ ਓਬਾਮਾ ਵਿਨੀ ਦਿ ਪੂਹ ਸਰਚ ਕਰਦੇ ਹਨ, ਤਾਂ ਕੋਈ ਨਤੀਜਾ ਸਾਹਮਣੇ ਨਹੀਂ ਆਉਂਦਾ। ਇਸਦੇ ਬਦਲੇ ਲਿਖਿਆ ਆਉਂਦਾ ਹੈ,''ਪ੍ਰਾਸਗਿੰਕ ਨਿਯਮ ਅਤੇ ਕਾਨੂੰਨਾਂ ਮੁਤਾਬਕ ਇਸਦਾ ਨਤੀਜਾ ਨਹੀਂ ਦਿਖਾਇਆ ਜਾ ਰਿਹਾ ਹੈ।''

Image copyright Getty Images

ਪਰ ਇਹ ਸਭ ਹੁਣ ਕਿਉਂ ਹੋ ਰਿਹਾ ਹੈ। ਦਰਅਸਲ, ਸ਼ੀ ਜਿਨਪਿੰਗ ਚੀਨ ਦੀ ਸੱਤਾ 'ਤੇ ਆਪਣੀ ਪਕੜ ਮਜ਼ਬੂਤ ਬਣਾ ਰਿਹਾ ਹੈ ਅਤੇ ਜੇਕਰ ਉਨ੍ਹਾਂ ਦੀ ਕੋਸ਼ਿਸ਼ ਸਫਲ ਰਹੀ ਤਾਂ ਉਹ ਸਾਲ 2023 ਤੋਂ ਬਾਅਦ ਵੀ ਅਹੁਦੇ 'ਤੇ ਬਣੇ ਰਹਿ ਸਕਦੇ ਹਨ।

1990 ਦੇ ਦਹਾਕੇ ਵਿੱਚ ਚੀਨ ਵਿੱਚ ਰਾਸ਼ਟਰਪਤੀ ਦੇ ਕਾਰਜਕਾਲ ਨੂੰ 10 ਸਾਲ ਤੱਕ ਸੀਮਤ ਰੱਖਣ ਦੀ ਪਰੰਪਰਾ ਸ਼ੁਰੂ ਹੋਈ ਪਰ ਸਾਲ 2012 ਵਿੱਚ ਜਦੋਂ ਤੋਂ ਸ਼ੀ ਜਿਨਪਿੰਗ ਸੱਤਾ ਵਿੱਚ ਆਏ ਹਨ, ਉਹ ਆਪਣੇ ਨਿਯਮ ਖ਼ੁਦ ਲਿਖਣ ਵਿੱਚ ਲੱਗੇ ਹਨ।

ਕਈ ਜਾਣਕਾਰ ਸ਼ੀ ਜਿਨਪਿੰਗ ਨੂੰ 'ਆਜੀਵਨ ਰਾਜਾ' ਬਣਾਏ ਜਾਣ ਦੇ ਸੰਘਰਸ਼ 'ਤੇ ਹੈਰਾਨ ਹੈ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹਾ ਹੋਣ 'ਤੇ ਚੀਨ ਵਿਕਾਸ ਦੇ ਮਾਮਲੇ ਵਿੱਚ ਇੱਕ ਸਦੀ ਪਿੱਛੇ ਜਾ ਸਕਦਾ ਹੈ।

Image copyright Hulton Archive

ਚੀਨ ਵਿੱਚ ਲੱਖਾਂ ਲੋਕ ਇੰਟਰਨੈੱਟ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਅਤੇ ਸੈਂਸਰ ਕਰਨ ਦੇ ਕੰਮ ਵਿੱਚ ਲੱਗੇ ਹਨ। ਇਸ ਲਈ ਕੁਝ ਪੋਸਟ ਨੂੰ ਬਲੌਕ ਕੀਤੇ ਜਾਣ 'ਤੇ ਕੋਈ ਹੈਰਾਨੀ ਨਹੀਂ ਹੁੰਦੀ।

ਯੁਆਨ ਸ਼ਿਕਾਈ ਕੌਣ ਹੈ?

ਇੱਕ ਯੂਜ਼ਰ ਨੇ ਲਿਖਿਆ ਹੈ,''ਸਾਮਰਾਜਵਾਦ ਨੂੰ ਢਾਹਣ ਵਿੱਚ 100 ਸਾਲ ਲੱਗੇ, 40 ਸਾਲ ਸੁਧਾਰ ਵਿੱਚ ਲੱਗੇ, ਅਜਿਹੇ ਵਿੱਚ ਅਸੀਂ ਮੁੜ ਇਸ ਸਿਸਟਮ ਵੱਲ ਨਹੀਂ ਪਰਤ ਸਕਦੇ।''

ਇੱਕ ਹੋਰ ਨੇ ਲਿਖਿਆ,''ਜ਼ਿਆਦਾਤਰ ਮੁਲਕਾਂ ਨੇ ਕਾਰਜਕਾਲ ਨੂੰ ਸੀਮਤ ਬਣਾਉਣ ਦਾ ਸਿਸਟਮ ਇਸ ਲਈ ਅਪਣਾਇਆ ਹੈ ਕਿਉਂਕਿ ਸਾਨੂੰ ਨਵੇਂ ਖ਼ੂਨ ਦੀ ਲੋੜ ਹੁੰਦੀ ਹੈ ਤਾਂਕਿ ਵੱਖ-ਵੱਖ ਲੋਕਾਂ ਦੇ ਮਤਾਂ ਵਿਚਾਲੇ ਸੰਤੁਲਨ ਬਣਿਆ ਰਹੇ।''

ਸੜਕਾਂ 'ਤੇ ਕਿਉਂ ਆਪਣਾ ਦੁੱਧ ਵੇਚ ਰਹੀ ਇੱਕ ਮਾਂ?

ਕੀ ਹੈ ਚੀਨ ਦੀ 1000 ਕਿਲੋਮੀਟਰ ਸੁਰੰਗ ਦਾ ਸੱਚ

ਰਾਜਿਆਂ ਦਾ ਜ਼ਿਕਰ ਹੋ ਰਿਹਾ ਹੈ ਤਾਂ 19ਵੀਂ ਸਦੀ ਦੇ ਯੁਆਨ ਸ਼ਿਕਾਈ ਦੀ ਗੱਲ ਹੋਣੀ ਜ਼ਰੂਰੀ ਹੈ, ਜਿਨ੍ਹਾਂ ਦੀ ਤੁਲਨਾ ਸ਼ੀ ਜਿਨਪਿੰਗ ਨਾਲ ਕੀਤੀ ਜਾ ਰਹੀ ਹੈ।

ਝਾਂਗ ਚਾਓਆਂਗ ਨੇ ਲਿਖਿਆ ਹੈ,'' ਕੱਲ ਸ਼ਾਮ ਯੁਆਨ ਸ਼ਿਕਾਈ ਨੂੰ ਮੁੜ ਮਾਤਭੂਮੀ 'ਤੇ ਕਾਬਜ਼ ਹੋਣ ਦਾ ਸੁਫ਼ਨਾ ਆਇਆ।''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)