ਕਿਉਂ ਖਿੱਚਦਾ ਹੈ ਇਹ ਰੋਜ਼ ਆਪਣੀਆਂ 200 ਫ਼ੋਟੋਆਂ?

ਜੁਨੈਦ Image copyright JUNAID AHMED/GETTY IMAGES

ਜੁਨੈਦ ਅਹਿਮਦ ਦੇ ਇੰਸਟਾਗ੍ਰਾਮ 'ਤੇ 50,000 ਫੋਲੋਅਰ ਹਨ ਅਤੇ ਉਹ ਮੰਨਦਾ ਹੈ ਕਿ ਉਸ ਨੂੰ ਸੈਲਫ਼ੀ ਦਾ ਚਸਕਾ ਹੈ।

22 ਸਾਲਾ ਜੁਨੈਦ ਇੱਕ ਦਿਨ ਵਿੱਚ ਆਪਣੀਆਂ 200 ਫ਼ੋਟੋਆਂ ਖਿੱਚਦਾ ਹੈ।

ਉਹ ਆਪਣੀਆਂ ਫ਼ੋਟੋਆਂ ਨੂੰ ਸੋਸ਼ਲ ਮੀਡੀਆ 'ਤੇ ਇਸ ਤਰੀਕੇ ਨਾਲ ਪਾਉਂਦਾ ਹੈ ਕਿ ਇਨ੍ਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਇਕ ਮਿਲ ਸਕਣ।

ਜਿਸ ਤਸਵੀਰ ਨੂੰ 600 ਤੋਂ ਘੱਟ ਲਾਇਕ ਮਿਲਦੇ ਹਨ ਤਾਂ ਉਹ ਉਸ ਨੂੰ ਡਿਲੀਟ ਕਰ ਦਿੰਦਾ ਹੈ।

ਜੁਨੈਦ ਮੁਤਾਬਕ, "ਫ਼ੋਟੋ ਪਾਉਣ ਤੋਂ ਇੱਕ-ਦੋ ਮਿੰਟ ਦੇ ਅੰਦਰ ਅੰਦਰ 100 ਲਾਇਕ ਮਿਲ ਜਾਂਦੇ ਹਨ। ਇਹ ਮੈਨੂੰ ਪਸੰਦ ਹੈ।"

ਸੈਲਫ਼ੀ ਲੈਣ ਵਾਲੇ ਲੋਕ ਕਹਿੰਦੇ ਹਨ ਕਿ ਸੈਲਫ਼ੀ ਲੈਣ ਦਾ ਚਸਕਾ ਵਾਸਤਵ ਵਿੱਚ ਇੱਕ ਸਥਿਤੀ ਹੈ।

ਨੌਟੀਂਘਮ ਟਰੈਂਟ ਯੂਨੀਵਰਸਿਟੀ ਯੂਕੇ ਅਤੇ ਥਿਆਗਰਜਾਰ ਸਕੂਲ ਆਫ਼ ਮੈਨੇਜਮੈਂਟ ਭਾਰਤ ਦੀ ਇੱਕ ਖੋਜ ਮੁਤਾਬਕ, ਦਿਨ ਵਿੱਚ ਛੇ ਤੋਂ ਵੱਧ ਸੈਲਫ਼ੀਆਂ ਸੋਸ਼ਲ ਮੀਡੀਆ 'ਤੇ ਪਾਉਣਾ ਇੱਕ ਘਾਤਕ ਸਥਿਤੀ ਹੈ।

ਜੁਨੈਦ ਮੰਨਦਾ ਹੈ ਕਿ ਉਸ ਦਾ ਇਹ ਚਸਕਾ ਉਸ ਨੂੰ ਆਪਣਿਆਂ ਤੋਂ ਦੂਰ ਲੈ ਕੇ ਜਾ ਰਿਹਾ ਹੈ।

"ਉਹ ਮੈਨੂੰ ਕਹਿੰਦੇ ਹਨ ਕਿ ਮੈਂ ਫ਼ੋਟੋ ਖਿੱਚਣ ਦੀ ਬਜਾਏ ਖਾਣਾ ਨਹੀਂ ਖਾ ਸਕਦਾ।"

"ਇਸ 'ਤੇ ਮੇਰਾ ਜਵਾਬ ਹੁੰਦਾ ਹੈ ਨਹੀਂ।"

ਜੁਨੈਦ ਕਹਿੰਦਾ ਹੈ ਕਿ ਉਸ ਦੀਆਂ ਫ਼ੋਟੋਆਂ 'ਤੇ ਆ ਰਹੇ ਨਕਾਰਾਤਮਿਕ ਟਿੱਪਣੀਆਂ ਦਾ ਹੁਣ ਉਸ 'ਤੇ ਕੋਈ ਅਸਰ ਨਹੀਂ ਹੁੰਦਾ।

"ਕਈ ਸਾਲ ਪਹਿਲਾਂ ਮੈਂ ਇਸ ਤਰ੍ਹਾਂ ਦਾ ਨਹੀਂ ਦਿਸਦਾ ਸੀ। ਪਰ ਹੁਣ ਸੋਸ਼ਲ ਮੀਡੀਆ ਦੇ ਪਾਗਲਪਣ ਨੇ ਮੈਨੂੰ ਬਦਲ ਦਿੱਤਾ ਹੈ।"

ਜੁਨੈਦ ਕਹਿੰਦਾ ਹੈ ਕਿ ਉਸ ਨੇ ਨਵੀਆਂ ਤਕਨੀਕਾਂ ਨਾਲ ਆਪਣਾ ਚਿਹਰਾ ਵੀ ਬਦਲ ਲਿਆ ਹੈ।

ਹੁਣ ਉਸ ਨੂੰ ਅਹਿਸਾਸ ਹੈ ਸੋਸ਼ਲ ਮੀਡੀਆ ਕਿਨ੍ਹਾਂ ਬੂਰਾ ਹੈ।

ਹੁਣ ਉਹ ਕਹਿੰਦਾ ਹੈ ਕਿ ਸੋਸ਼ਲ ਮੀਡੀਆ ਸੱਚ ਨਹੀਂ ਹੈ।

ਮੈਨੂੰ ਵੀ ਸੀ ਸੈਲਫ਼ੀ ਦਾ ਚਸਕਾ

ਡੈਨੀ ਬੌਮੈਨ (23) ਨੂੰ ਵੀ ਸੈਲਫ਼ੀ ਦਾ ਚਸਕਾ ਸੀ ਜਦੋਂ ਉਹ ਆਪਣੀ ਅੱਲ੍ਹੜ ਉਮਰ ਵਿੱਚ ਸੀ।

Image copyright DANNY BOWMAN

ਉਹ ਕਹਿੰਦਾ ਹੈ, "ਮੈਂ ਚੰਗਾ ਦਿਸਣਾ ਚਾਹੁੰਦਾ ਸੀ। ਮੈਂ ਸੈਲਫ਼ੀ ਲੈ ਕੇ ਉਸ ਦਾ ਨਰੀਖਣ ਕਰਦਾ ਸੀ।"

ਜਦੋਂ ਡੈਨੀ 16 ਸਾਲ ਦਾ ਸੀ ਤਾਂ ਉਸ ਨੇ ਆਤਮਹੱਤਿਆ ਦੀ ਕੋਸ਼ਿਸ਼ ਵੀ ਕੀਤੀ ਸੀ।

ਡੈਨੀ ਨੂੰ ਪਤਾ ਲੱਗਿਆ ਕਿ ਉਸ ਨੂੰ ਦਿਮਾਗ਼ੀ ਬਿਮਾਰੀ ਹੈ ਜੋ ਸੋਸ਼ਲ ਮੀਡੀਆ ਕਰ ਕੇ ਹੀ ਹੈ।

ਡੈਨੀ ਹੁਣ ਯੂਨੀਵਰਸਿਟੀ ਵਿੱਚ ਪੜ੍ਹਦਾ ਹੈ ਤੇ ਦਿਮਾਗ਼ੀ ਬਿਮਾਰੀ ਵਾਲੇ ਨੌਜਵਾਨਾਂ ਦੀ ਮਦਦ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)