ਬੋਕੋ ਹਰਾਮ ਨੇ 100 ਸਕੂਲੀ ਵਿਦਿਆਰਥਣਾਂ ਅਗਵਾ ਕੀਤੀਆਂ, ਪਰ ਉਹ ਕਿੱਥੇ ਹਨ?

ਬੋਕੋ ਹਰਾਮ ਨੇ 100 ਸਕੂਲੀ ਵਿਦਿਆਰਥਣਾਂ ਅਗਵਾ ਕੀਤੀਆਂ, ਪਰ ਉਹ ਕਿੱਥੇ ਹਨ?

ਨਾਈਜੀਰੀਆ ਦੇ ਕੱਟੜ ਪੰਥੀ ਗਰੁੱਪ ਬੋਕੋ ਹਰਾਮ ਨੇ ਦੇਸ ਦੇ ਉੱਤਰ-ਪੂਰਬ ਦੇ ਇੱਕ ਸਕੂਲ ਵਿੱਚੋਂ 100 ਕੁੜੀਆਂ ਨੂੰ ਅਗਵਾ ਕਰ ਲਿਆ ਹੈ।

ਇਸ ਛੋਟੇ ਜਿਹੇ ਕਸਬੇ ਦੇ ਲੋਕ ਘਬਰਾਏ ਹੋਏ ਹਨ। ਹਰ ਘਰ ਵਿੱਚ ਸੋਗ ਹੈ। ਇਨ੍ਹਾਂ ਵਿੱਚੋਂ ਹੀ ਇੱਕ ਕੁੜੀ ਜ਼ਾਰਾ ਨੂੰ 19 ਫਰਵਰੀ ਨੂੰ ਅਗਵਾ ਕਰ ਲਿਆ ਗਿਆ ਸੀ।

ਇਹ ਘਟਨਾ 2014 ਵਿੱਚ ਹੋਈ ਕੁੜੀਆਂ ਦੀ ਅਗਵਾਕਾਰੀ ਦੀ ਇੱਕ ਘਟਨਾ ਦੀ ਯਾਦ ਦਿਵਾਉਂਦਾ ਹੈ। ਉਸ ਸਮੇਂ ਚਿਕਬੂ ਕਸਬੇ ਵਿੱਚੋਂ 276 ਸਕੂਲੀ ਵਿਦਿਆਰਥਣਾਂ ਅਗਵਾ ਕਰ ਲਈਆਂ ਗਈਆਂ ਸਨ।

ਇਸ ਮਗਰੋਂ #BringBackOurGirls ਮੁਹਿੰਮ ਸ਼ੁਰੂ ਹੋਈ ਸੀ। 4 ਸਾਲ ਹੋ ਗਏ 100 ਤੋਂ ਵੱਧ ਕੁੜੀਆਂ ਹਾਲੇ ਵੀ ਲਾਪਤਾ ਹਨ।

ਬੋਕੋ ਹਰਾਮ ਦਾ ਪਿਛੋਕੜ

  • ਸਥਾਨਕ ਤੌਰ 'ਤੇ ਬੋਕੋ ਹਰਾਮ ਦੇ ਤੌਰ ਜਾਣਿਆ ਜਾਂਦਾ ਹੈ, ਜਿਸ ਦਾ ਮਤਲਬ ਹੈ "ਪੱਛਮੀ ਸਿੱਖਿਆ ਮਨ੍ਹਾ ਹੈ"
  • ਇਸਲਾਮੀ ਰਾਜ ਬਣਾਉਣ ਲਈ 2009 ਵਿੱਚ ਹਿੰਸਕ ਕਾਰਵਾਈਆਂ ਸ਼ੁਰੂ ਕੀਤੀਆਂ।
  • 2013 ਵਿੱਚ ਅਮਰੀਕਾ ਵਲੋਂ ਇੱਕ ਅੱਤਵਾਦੀ ਗਰੁੱਪ ਐਲਾਨਿਆ ਗਿਆ
  • 2014 ਵਿੱਚ ਜਿਨ੍ਹਾਂ ਖੇਤਰਾਂ ਉੱਤੇ ਕਬਜ਼ਾ ਕੀਤਾ, ਨੂੰ ਇੱਕ ਕੈਲੀਫੇਟ ਐਲਾਨਿਆ।
  • ਫ਼ੌਜ ਨੇ ਜ਼ਿਆਦਾਤਰ ਖੇਤਰਾਂ ਨੂੰ ਮੁੜ ਕਬਜ਼ੇ ਵਿੱਚ ਲੈ ਲਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)