ਬਾਹਰ ਦਾ ਭੋਜਨ ਕਿਉਂ ਹੈ ਤੁਹਾਡੀ ਪਹਿਲੀ ਪਸੰਦ?

ਫਾਸਟ ਫੂਡ Image copyright Alamy

ਅੱਜ ਕੱਲ ਹਰ ਕੋਈ ਰੈਡੀਮੇਡ ਖਾਣਾ ਪਸੰਦ ਕਰ ਰਿਹਾ ਹੈ। ਵਜ੍ਹਾ ਇਹ ਕਿ ਭੱਜ ਦੌੜ ਭਰੀ ਜ਼ਿੰਦਗੀ ਵਿੱਚ ਖਾਣਾ ਬਣਾਉਣ ਦਾ ਸਮਾਂ ਹੀ ਨਹੀਂ ਮਿਲਦਾ।

ਬਜ਼ਾਰ ਵਿੱਚ ਵੀ ਆਸਾਨੀ ਨਾਲ ਬਣਿਆ ਬਣਾਇਆ ਖਾਣਾ ਮਿਲ ਜਾਂਦਾ ਹੈ। ਬਜ਼ਾਰ ਦੇ ਖਾਣੇ ਦਾ ਸੁਆਦ ਵੀ ਵੱਖਰਾ ਹੁੰਦਾ ਹੈ ਅਤੇ ਇਸਨੂੰ ਬਣਾਉਣ ਦੀ ਇੱਕ ਵੱਖਰੀ ਪ੍ਰਕਿਰਿਆ ਵੀ ਹੁੰਦੀ ਹੈ।

ਰੈਡੀਮੇਡ ਖਾਣਾ ਅੱਗ 'ਤੇ ਘੱਟ ਅਤੇ ਮਾਈਕ੍ਰੋਵੇਵ ਵਿੱਚ ਵੱਧ ਬਣਾਇਆ ਜਾਂਦਾ ਹੈ। ਕਈ ਪਕਵਾਨ ਤਾਂ ਮਾਈਕ੍ਰੋਵੇਵ ਵਿੱਚ ਹੀ ਬਣਾਏ ਜਾਂਦੇ ਹਨ।

ਇਹ ਵੀ ਪੜ੍ਹੋ:

ਮਾਈਕ੍ਰੋਵੇਵ ਵਿੱਚ ਪਕਾਉਣ 'ਤੇ ਇਸ ਵਿੱਚ ਵੱਖਰੀ ਤਰ੍ਹਾਂ ਦੀਆਂ ਕੈਮੀਕਲ ਕਿਰਿਆਵਾਂ ਹੁੰਦੀਆਂ ਹਨ।

ਖਾਣੇ ਵਿੱਚ ਹੋਣ ਵਾਲੀਆਂ ਰਸਾਇਣਕ ਕਿਰਿਆਵਾਂ 'ਚੋਂ ਸਭ ਤੋਂ ਮਸ਼ਹੂਰ 'ਮੈਲਾਰਡ ਰਿਐਕਸ਼ਨ' ਹੈ।

ਇਸ ਨੂੰ ਸਭ ਤੋਂ ਪਹਿਲਾਂ 1912 ਵਿੱਚ ਫਰਾਂਸ ਦੇ ਵਿਗਿਆਨੀ ਲੁਇਸ ਕੈਮਿਲੇ ਮੈਲਾਰਡ ਨੇ ਖੋਜਿਆ ਸੀ।

ਮੈਲਾਰਡ ਰਿਐਕਸ਼ਨ

ਜਦ ਸਾਡੇ ਖਾਣ ਦੀਆਂ ਚੀਜ਼ਾਂ ਵਿੱਚ ਮੌਜੂਦ ਐਮੀਨੋ ਐਸਿਡ ਨੂੰ ਚੀਨੀ ਨਾਲ ਗਰਮ ਕੀਤਾ ਜਾਂਦਾ ਹੈ ਤਾਂ ਇੱਕ ਖਾਸ ਤਰੀਕੇ ਦਾ ਰਿਐਕਸ਼ਨ ਪੈਦਾ ਹੁੰਦਾ ਹੈ, ਜਿਸ ਕਰਕੇ ਖਾਣਾ ਭੂਰੇ ਰੰਗ ਦਾ ਹੋ ਜਾਂਦਾ ਹੈ ਅਤੇ ਉਸਦਾ ਸੁਆਦ ਵੱਧ ਜਾਂਦਾ ਹੈ।

ਮੈਲਾਰਡ ਰਿਐਕਸ਼ਨ ਸਭ ਤੋਂ ਵੱਧ ਬੇਕਰੀ ਦੀਆਂ ਚੀਜ਼ਾਂ ਵਿੱਚ ਹੁੰਦਾ ਹੈ।

ਬਿਸਕੁਟ, ਤਲੇ ਹੋਏ ਪਿਆਜ਼, ਚਿੱਪਸ, ਤਲੇ ਹੋਏ ਆਲੂ ਵਰਗੀਆਂ ਖਾਣ ਦੀਆਂ ਚੀਜ਼ਾਂ ਇਸੇ ਰਿਐਕਸ਼ਨ ਕਰਕੇ ਇੰਨੀਆਂ ਸੁਆਦ ਬਣਦੀਆਂ ਹਨ।

ਗੁੰਝਲਦਾਰ ਕੈਮੀਕਲ ਰਿਐਕਸ਼ਨ

ਬ੍ਰਿਟੇਨ ਦੇ ਭੋਜਨ ਖੋਜਕਾਰ ਸਟੀਮ ਏਲਮੋਰ ਕਹਿੰਦੇ ਹਨ ਕਿ ਖਾਣ ਦੀਆਂ ਚੀਜ਼ਾਂ ਵਿੱਚ ਹੋਣ ਵਾਲਾ ਇਹ ਕੈਮੀਕਲ ਰਿਐਕਸ਼ਨ ਬਹੁਤ ਗੁੰਝਲਦਾਰ ਹੈ।

ਐਮੀਨੋ ਐਸਿਡ ਨਾਈਟ੍ਰੋਜਨ ਨਾਲ ਮਿਲਕੇ ਖਾਣ ਦੀਆਂ ਚੀਜ਼ਾਂ ਵਿੱਚ ਬਿਹਤਰੀਨ ਖੁਸ਼ਬੂ ਪੈਦਾ ਕਰਦੇ ਹਨ। ਵੱਧ ਪਾਣੀ ਵਾਲੇ ਖਾਣੇ ਵਿੱਚ ਇਹ ਕੈਮਿਕਲ ਰਿਐਕਸ਼ਨ ਨਹੀਂ ਹੁੰਦਾ।

ਉਦਾਹਰਣ ਵਜੋਂ ਜਦੋਂ ਕੱਚੇ ਆਲੂ ਨੂੰ ਤੰਦੂਰ ਵਿੱਚ ਸੇਕਿਆ ਜਾਂਦਾ ਹੈ ਤਾਂ ਉਸਦੀ 80 ਫੀਸਦ ਨਮੀ ਚਲੀ ਜਾਂਦੀ ਹੈ।

Image copyright Getty Images

ਜਦ ਆਲੂ ਉਬਲਣ ਲੱਗਦਾ ਹੈ ਤਾਂ ਪਾਣੀ ਭਾਫ ਬਣ ਕੇ ਉੱਡ ਜਾਂਦਾ ਹੈ ਅਤੇ ਉਸ ਦਾ ਛਿਲਕਾ ਸੁੱਕਣ ਲੱਗਦੀ ਹੈ।

ਇਹੀ ਵਜ੍ਹਾ ਹੈ ਕਿ ਸੇਕੇ ਹੋਏ ਆਲੂ ਦੀ ਉੱਤੇ ਦੀ ਛਿਲਕਾ ਭੂਰਾ ਹੁੰਦਾ ਹੈ। ਜਦਕਿ ਆਲੂ ਅੰਦਰੋਂ ਆਪਣੇ ਕੁਦਰਤੀ ਰੰਗ ਦਾ ਹੀ ਹੁੰਦਾ ਹੈ।

ਮੈਲਾਰਡ ਰਿਐਕਸ਼ਨ ਲਈ ਖਾਣੇ ਵਿੱਚ ਨਮੀ ਦਾ ਪੱਧਰ ਪੰਜ ਫ਼ੀਸਦ ਘੱਟ ਹੋਣਾ ਜ਼ਰੂਰੀ ਹੈ। ਉਦੋਂ ਹੀ ਖਾਣੇ ਦੀ ਉੱਤਲੀ ਤਲੀ ਭੂਰੇ ਰੰਗ ਦੀ ਬਣਦੀ ਹੈ।

ਮਾਈਕ੍ਰੋਵੇਵ ਜਾਂ ਸੇਕਿਆ ਹੋਇਆ ਖਾਣਾ?

ਖਾਣੇ ਨੂੰ ਅੱਗ 'ਤੇ ਸੇਕਣ ਨਾਲ ਮੈਲਾਰਡ ਰਿਐਕਸ਼ਨ ਤੇਜ਼ੀ ਨਾਲ ਹੁੰਦਾ ਹੈ। ਪਰ ਮਾਈਕ੍ਰੋਵੇਵ ਵਿੱਚ ਤੇਜ਼ ਕਿਰਣਾਂ ਜ਼ਰੀਏ ਖਾਣੇ ਨੂੰ ਸੇਕਿਆ ਜਾਂਦਾ ਹੈ।

ਇਸ ਕਰਕੇ ਖਾਣੇ ਵਿੱਚ ਮੈਲਾਰਡ ਪ੍ਰਤੀਕਿਰਿਆ ਸਹੀ ਢੰਗ ਨਾਲ ਨਹੀਂ ਹੁੰਦੀ। ਜਿਸ ਵਜ੍ਹਾ ਨਾਲ ਮਾਈਕ੍ਰੋਵੇਵ ਦੀ ਗਰਮੀ ਵਿੱਚ ਤਿਆਰ ਹੋਏ ਖਾਣੇ ਦਾ ਸੁਆਦ ਫਿੱਕਾ ਅਤੇ ਬੇਸੁਆਦੀ ਹੁੰਦਾ ਹੈ।

ਇੱਕ ਖੋਜ ਮੁਤਾਬਕ ਪਾਰੰਪਰਿਕ ਤਰੀਕੇ ਨਾਲ ਸੇਕੇ ਹੋਏ ਮੀਟ ਦਾ ਸੁਆਦ ਮਾਈਕ੍ਰੋਵੇਵ ਵਿੱਚ ਤਿਆਰ ਕੀਤੇ ਗਏ ਮੀਟ ਦੇ ਸੁਆਦ ਦਾ ਇੱਕ ਤਿਹਾਈ ਹੁੰਦਾ ਹੈ। ਮਾਈਕ੍ਰੋਵੇਵ ਵਿੱਚ ਖਾਣਾ ਛੇਤੀ ਬਣ ਜਾਂਦਾ ਹੈ, ਇਸ ਲਈ ਇਸ ਦਾ ਵੱਧ ਇਸਤੇਮਾਲ ਹੁੰਦਾ ਹੈ।

Image copyright Getty Images

ਚੀਨ ਵਿੱਚ ਇਸ ਤਰ੍ਹਾਂ ਦੇ ਖਾਣੇ ਦੀ ਮੰਗ ਹੈ। 2015 ਵਿੱਚ ਬ੍ਰਿਟੇਨ ਦੇ ਅਖਬਾਰ 'ਦ ਟੈਲੀਗ੍ਰਾਫ' ਦੀ ਇੱਕ ਰਿਪੋਰਟ ਮੁਤਾਬਕ ਬ੍ਰਿਟੇਨ ਦੀ ਸੁਪਰ ਮਾਰਕੀਟ ਵਿੱਚ ਮਿਲਣ ਵਾਲੀਆਂ ਖਾਣ ਦੀਆਂ ਚੀਜ਼ਾਂ ਵਿੱਚ ਚੀਨੀ ਦੀ ਮਾਤਰਾ ਕੋਕਾ ਕੋਲਾ ਦੇ ਇੱਕ ਕੇਨ ਦੇ ਬਰਾਬਰ ਸੀ। ਖਾਣੇ ਵਿੱਚ ਇੰਨੀ ਚੀਨੀ ਠੀਕ ਨਹੀਂ ਹੁੰਦੀ।

ਹੁਣ ਤਾਜ਼ਾ ਅਤੇ ਘਰ ਵਰਗੇ ਖਾਣੇ ਦੀ ਮੰਗ ਲਗਾਤਾਰ ਵੱਧ ਰਹੀ ਹੈ। ਜਦਕਿ ਪਾਰੰਪਰਿਕ ਤਰੀਕੇ ਨਾਲ ਸੁਆਦ ਖਾਣਾ ਬਣਾਉਣ ਵਿੱਚ ਸਮਾਂ ਲੱਗਦਾ ਹੈ। ਇਸ ਲਈ ਲੋਕ ਹੋਰ ਬਦਲ ਤਲਾਸ਼ ਰਹੇ ਹਨ।

ਹਾਲਾਂਕਿ ਕਈ ਤਜੁਰਬੇਕਾਰ ਰਸੋਈਆਂ ਦਾ ਕਹਿਣਾ ਹੈ ਕਿ ਮਾਈਕ੍ਰੋਵੇਵ ਹਰ ਤਰੀਕੇ ਦਾ ਖਾਣਾ ਬਣਾਉਣ ਲਈ ਸਹੀ ਨਹੀਂ ਹੈ।

ਤੇਜ਼ ਗਰਮੀ ਨਾਲ ਮਾਈਕ੍ਰੋਵੇਵ ਪਾਣੀ ਨੂੰ ਪੂਰੀ ਤਰ੍ਹਾਂ ਸੁਕਾ ਦਿੰਦਾ ਹੈ ਅਤੇ ਖਾਣਾ ਵੀ ਸੁੱਕਾ ਹੀ ਬਣਦਾ ਹੈ। ਜਦਕਿ ਖਾਣੇ ਨੂੰ ਮੁਲਾਇਮ ਰੱਖਣ ਲਈ ਉਹਦੇ ਵਿੱਚ ਹਲਕੀ ਨਮੀ ਦਾ ਹੋਣਾ ਜ਼ਰੂਰੀ ਹੈ।

ਅੱਧਾ ਪਕਿਆ ਹੁੰਦਾ ਹੈ ਮਾਈਕ੍ਰੋਵੇਵ ਦਾ ਖਾਣਾ

ਜੇ ਮਾਈਕ੍ਰੋਵੇਵ ਵਿੱਚ ਖਾਣੇ ਨੂੰ ਸਹੀ ਗਰਮੀ 'ਤੇ ਪਕਾਇਆ ਜਾਏ ਤਾਂ ਖਾਣਾ ਇੰਨਾ ਬੁਰਾ ਵੀ ਨਹੀਂ ਬਣਦਾ।

ਜ਼ਿਆਦਾਤਰ ਮਾਈਕ੍ਰੋਵੇਵ 2.45 ਗੀਗਾਹਰਟਜ਼ 'ਤੇ ਕਿਰਣਾਂ ਕੱਢਦੇ ਹਨ। ਚਿਕਨਾਈ, ਚੀਨੀ ਅਤੇ ਪਾਣੀ ਲਈ ਇੰਨੀ ਗਰਮੀ ਉਚਿਤ ਹੈ।

ਇੰਨੀ ਗਰਮੀ ਵਿੱਚ ਅਜਿਹਾ ਖਾਣਾ ਆਸਾਨੀ ਨਾਲ ਪਕਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ:

ਮਾਈਕ੍ਰੋਵੇਵ ਵਿੱਚ ਬਣੇ ਖਾਣੇ ਦੀ ਇੱਕ ਹੋਰ ਪ੍ਰੇਸ਼ਾਨੀ ਹੈ, ਉਹ ਅੱਧਪਕਾ ਹੁੰਦਾ ਹੈ। ਇਸ ਲਈ ਛੇਤੀ ਹੀ ਖਰਾਬ ਵੀ ਹੋ ਜਾਂਦਾ ਹੈ।

ਮੁੜ ਇਸਨੂੰ ਲੰਮੇ ਸਮੇਂ ਤੱਕ ਫਰਿਜ ਵਿੱਚ ਵੀ ਰੱਖਿਆ ਜਾਂਦਾ ਹੈ, ਜਿਸ ਕਰਕੇ ਇਸਦਾ ਸੁਆਦ ਖਰਾਬ ਹੋ ਜਾਂਦਾ ਹੈ।

ਜਦ ਅੱਧਪਕੇ ਮੀਟ ਦੀ ਚਿਕਨਾਈ ਆਕਸੀਜਨ ਨਾਲ ਮਿਲਦੀ ਹੈ ਤਾਂ ਉਹ ਬਦਬੂ ਮਾਰਦਾ ਹੈ।

ਐਂਟੀ-ਔਕਸੀਡੈਂਟ ਦਾ ਇਸਤੇਮਾਲ

ਇਸ ਤੋਂ ਬਚਣ ਲਈ ਐਂਟੀ-ਔਕਸੀਡੈਂਟ ਦਾ ਇਸਤੇਮਾਲ ਕੀਤਾ ਜਾਂਦਾ ਹੈ। ਮੈਲਾਰਡ ਤੱਤ ਵਧੀਆਐਂਟੀ-ਔਕਸੀਡੈਂਟ ਹਨ।

ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਇਨ੍ਹਾਂ ਖਾਣ ਦੀਆਂ ਚੀਜ਼ਾਂ ਵਿੱਚ ਹੁੰਦਾ ਹੀ ਨਹੀਂ।

ਰੈਡੀਮੇਡ ਖਾਣਾ ਬਣਾਉਣ ਵਾਲਿਆਂ ਦੀ ਕੋਸ਼ਿਸ਼ ਹੁੰਦੀ ਹੈ ਕਿ ਖਾਣੇ ਨੂੰ ਖਰਾਬ ਕਰਨ ਵਾਲੇ ਕੈਮੀਕਲ ਰਿਐਕਸ਼ਨ ਤੋਂ ਪਹਿਲਾਂ ਹੀ ਉਸਨੂੰ ਖਾ ਲਿਆ ਜਾਵੇ। ਇਸੇ ਲਈ ਤਿਆਰ ਖਾਣ ਵਾਲੀਆਂ ਚੀਜ਼ਾਂ ਦੀ ਉਮਰ ਘੱਟ ਰੱਖੀ ਜਾਂਦੀ ਹੈ।

Image copyright Getty Images

ਕਈ ਵਾਰ ਪੈਕ ਹੋਏ ਖਾਣਿਆਂ ਵਿੱਚ ਸੀਲਨ ਵੀ ਹੁੰਦੀ ਹੈ। ਜਦ ਖਾਣ ਦੀਆਂ ਚੀਜ਼ਾਂ ਨੂੰ ਵੱਡੇ ਬਰਫ਼ਖਾਨਿਆਂ ਵਿੱਚ ਰੱਖਿਆ ਜਾਂਦਾ ਹੈ ਤਾਂ ਬਹੁਤ ਜ਼ਿਆਦਾ ਠੰਡ ਨਾਲ ਖਾਣੇ ਵਿੱਚ ਨਮੀ ਪੈਦਾ ਹੋ ਜਾਂਦੀ ਹੈ। ਹੁਣ ਉਸ ਦਾ ਇਲਾਜ ਵੀ ਕੱਢ ਲਿਆ ਗਿਆ ਹੈ।

ਨਵੀਂ ਤਕਨੀਕ ਦੀ ਮਦਦ ਨਾਲ ਬਰਫਖਾਨਿਆਂ ਦੇ ਅੰਦਰ ਖਾਣੇ ਨੂੰ ਕਾਰਡ ਬੋਰਡ ਦੀਆਂ ਡਿੱਬੀਆਂ ਵਿੱਚ ਬੰਦ ਕਰਕੇ ਰੱਖਿਆ ਜਾਂਦਾ ਹੈ ਜਿਨ੍ਹਾਂ 'ਤੇ ਮੈਟਾਲਿਕ ਫਿਲਮ ਚੜੀ ਹੁੰਦੀ ਹੈ। ਇਸ ਨਾਲ ਖਾਣਾ ਠੰਡਾ ਰਹਿੰਦਾ ਹੈ। ਉਸ ਵਿੱਚ ਨਾ ਤਾਂ ਬੈਕਟੀਰੀਆ ਪੈਦਾ ਹੁੰਦੇ ਹਨ ਅਤੇ ਨਾ ਹੀ ਖਾਣੇ 'ਚੋਂ ਨਮੀ ਜਾਂਦੀ ਹੈ।

ਤਿਆਰ ਖਾਣੇ ਦੀ ਮੰਗ ਪੂਰੀ ਕਰਨ ਵਿੱਚ ਮਾਈਕ੍ਰੋਵੇਵ ਮਦਦਗਾਰ ਹੈ। ਪਰ ਇਸ ਦਾ ਸੁਆਦ ਪਾਰੰਪਰਿਕ ਤਰੀਕੇ ਨਾਲ ਬਣੇ ਖਾਣੇ ਦੇ ਸੁਆਦ ਵਰਗਾ ਵਧੀਆ ਨਹੀਂ ਹੁੰਦਾ।

ਪਾਰੰਪਰਿਕ ਤਰੀਕੇ ਨਾਲ ਬਣੇ ਖਾਣੇ ਨੂੰ ਸੁਆਦਲਾ ਬਣਾਉਣ ਵਾਲੇ ਤੱਤ ਉਸ ਵਿੱਚ ਮੌਜੂਦ ਹੁੰਦੇ ਹਨ ਪਰ ਉਸਨੂੰ ਬਣਾਉਣ ਵਿੱਚ ਸਮਾਂ ਜ਼ਰੂਰ ਲੱਗਦਾ ਹੈ।

ਬਿਹਤਰ ਤਾਂ ਇਹੀ ਹੈ ਰਿ ਘਰ ਦਾ ਪੱਕਿਆ ਹੋਇਆ ਤਾਜ਼ਾ ਖਾਣਾ ਹੀ ਖਾਇਆ ਜਾਵੇ।

ਇਹ ਵੀ ਵੇਖੋ:

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)