ਹੁਣ ਤੱਕ ਔਸਕਰ 'ਚ ਸਿਰਫ਼ 5 ਔਰਤਾਂ ਬੈਸਟ ਡਾਇਰੈਕਟਰ ਲਈ ਨਾਮਜ਼ਦ ਹੋਈਆਂ

Oscar statues Image copyright Getty Images

ਪਿਛਲੇ ਸਾਲ ਔਸਕਰ ਵਿੱਚ ਇੱਕ ਵੱਡੀ ਮੂਰਖ਼ਤਾਈ ਦੇਖਣ ਨੂੰ ਮਿਲੀ, ਜਦੋਂ ਲਾ-ਲਾ ਲੈਂਡ ਨੂੰ ਗਲਤੀ ਨਾਲ ਬੈਸਟ ਪਿਕਚਰ (ਵਧੀਆ ਫਿਲਮ) ਦੇ ਜੇਤੂ ਐਲਾਨ ਦਿੱਤਾ ਗਿਆ ਸੀ।

ਇਸ ਸਾਲ ਗੋਲਡਨ ਲਿਫਾਫੇ ਪੇਸ਼ਕਰਤਾ ਦੀ ਜ਼ਿੰਮੇਵਾਰੀ ਪਹਿਲਾਂ ਤੋਂ ਨਿਭਾਉਣ ਵਾਲੇ ਮਾਰਥਾ ਰੂਇਜ਼ ਅਤੇ ਬ੍ਰੈਨ ਕੁਲੀਨਨ ਨੂੰ ਬਦਲ ਦਿੱਤਾ ਗਿਆ ਹੈ, ਹਾਲਾਂਕਿ ਉਹ ਅਜੇ ਵੀ ਕੰਪਨੀ ਵਿੱਚ ਕੰਮ ਕਰ ਰਹੇ ਹਨ।

Image copyright PwC
ਫੋਟੋ ਕੈਪਸ਼ਨ ਮਾਰਥਾ ਰੂਇਜ਼ ਅਤੇ ਬ੍ਰੈਨ ਕੁਲੀਨਨ ਇਸ ਵਾਰ ਨਹੀਂ ਹੋਣਗੇ ਗੋਲਡਨ ਲਿਫਾਫੇ ਫੜਾਉਣ ਲਈ

ਸਾਲ 2018 ਔਸਕਰ ਬਾਰੇ ਕੁਝ ਦਿਲਚਸਪ ਤੱਥ-

  • ਔਸਕਰ ਐਵਾਰਡ ਦਾ ਬੁੱਤ, 34 ਸੈਂਟੀਮੀਟਰ ਜਾਂ 13.5 ਇੰਚ ਹੈ ਅਤੇ ਇਸ ਨੂੰ ਕਾਫੀ ਟਿਕਾਊ ਮੰਨਿਆ ਜਾਂਦਾ ਹੈ। ਇਸ ਦੇ ਨੁਕਸਾਨੇ ਜਾਣ ਦੇ ਵੀ ਕਈ ਉਦਾਹਰਣ ਹਨ। ਜਦੋਂ ਸਾਈਮਨ ਈਗਨ ਨੂੰ ਫਿਲਮ "ਦਿ ਕਿੰਗ ਸਪੀਚ" ਲਈ ਔਸਕਰ ਮਿਲਿਆ ਸੀ ਅਤੇ ਜਦੋਂ ਉਨ੍ਹਾਂ ਨੇ ਇਹ ਐਵਾਰਡ ਆਪਣੀ ਧੀ ਫੜਾਇਆ ਤਾਂ ਉਸ ਨੇ ਐਵਾਰਡ ਨੂੰ ਹੇਠਾਂ ਸੁੱਟ ਦਿੱਤਾ ਸੀ। ਜਿਸ ਨਾਲ ਇਹ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਅਤੇ ਚਿੱਬਾ ਹੋ ਗਿਆ ਸੀ। ਬਾਅਦ ਵਿੱਚ ਉਸ ਨੂੰ ਨਵਾਂ ਔਸਕਰ ਦਿੱਤਾ ਗਿਆ।
Image copyright AFP/Getty Images
  • ਔਸਕਰ ਦੇ ਇਤਿਹਾਸ ਵਿੱਚ ਸਿਰਫ਼ ਪੰਜ ਔਰਤਾਂ ਹੀ ਬੈਸਟ ਡਾਇਰੈਕਟਰ ਦੇ ਐਵਾਰਡ ਲਈ ਨਾਮਜ਼ਦ ਹੋਈਆਂ ਹਨ। ਇਸ ਸਾਲ ਗ੍ਰੇਟਾ ਗਰਵਿਗ ਪੰਜਵੀਂ ਔਰਤ ਡਾਇਰੈਕਟਰ ਵਜੋਂ "ਲੈਡੀ ਬਰਡ" ਲਈ ਨਾਮਜ਼ਦ ਹੋਈ ਹੈ। ਅਕਾਦਮੀ ਆਫ ਮੋਸ਼ਨ ਪਿਕਚਰ ਆਰਟਸ ਅਤੇ ਸਾਇੰਸਜ਼ ਮੁਤਾਬਕ ਔਰਤਾਂ, ਸਿਰਫ ਚਾਰ ਔਸਕਰ ਨਾਮਜ਼ਦਗੀਆਂ ਵਿਚੋਂ ਘੱਟੋ ਘੱਟ ਇੱਕ ਦੀ ਪ੍ਰਤੀਨਿਧ ਕਰਦੀਆਂ ਹਨ।
Image copyright Universal
ਫੋਟੋ ਕੈਪਸ਼ਨ ਗ੍ਰੇਟਾ ਗਰਵਿਗ ਪੰਜਵੀਂ ਔਰਤ ਡਾਇਰੈਕਟਰ ਵਜੋਂ "ਲੈਡੀ ਬਰਡ" ਲਈ ਨਾਮਜ਼ਦ
  • ਸਿਨੇਮਾਫੋਟੋਗ੍ਰਾਫਰ ਵਜੋਂ ਨਾਮਜ਼ਦ ਰੈਚਲ ਮੋਰੀਸਨ ਔਸਕਰ ਦੇ ਇਤਿਹਾਸ ਵਿੱਚ ਪਹਿਲੀ ਔਰਤ ਹੋ ਜੋ ਇਸ ਕੈਟੇਗਰੀ ਲਈ ਨਾਮਜ਼ਦ ਹੋਈ ਹੈ।
Image copyright Getty Images
ਫੋਟੋ ਕੈਪਸ਼ਨ ਰੈਚਲ ਮੋਰੀਸਨ ਬਣੀ ਸਿਨੇਮਾਫੋਟੋਗ੍ਰਾਫਰ ਕੈਟੇਗਰੀ ਲਈ ਪਹਿਲੀ ਔਰਤ ਦਾਅਵੇਦਾਰ
  • ਜਿੱਥੇ ਸੀਨੀਅਰ ਅਦਾਕਾਰਾਂ ਨੂੰ ਘੱਟ ਰੋਲ ਮਿਲਣ ਲਈ ਬਹਿਸ ਹੋਈ ਹੈ ਉੱਥੇ ਇਸ ਸਾਲ 8 ਦਾਅਵੇਦਾਰ ਔਰਤਾਂ ਦੀ ਉਮਰ 40 ਤੋਂ ਵੱਧ ਹੈ। "ਦਿ ਪੋਸਟ" ਲਈ ਬੈਸਟ ਐਕਟ੍ਰੈਸ ਵਜੋਂ ਨਾਮਜ਼ਦ ਹੋਣ ਵਾਲੀ ਮੈਰਿਲ ਸਟ੍ਰੀਪ ਬੈਸਟ ਐਕਟ੍ਰੈਸ ਲਈ 17ਵੀਂ ਵਾਰ ਅਤੇ ਕੁੱਲ ਮਿਲਾ ਕੇ 21ਵੀਂ ਵਾਰ ਔਸਕਰ ਲਈ ਨਾਮਜ਼ਦ ਹੋਈ ਹੈ।
Image copyright Entertainment One
ਫੋਟੋ ਕੈਪਸ਼ਨ ਮੈਰਿਲ ਸਟ੍ਰੀਪ 21ਵੀਂ ਵਾਰ ਓਸਕਰ ਲਈ ਨਾਮਜ਼ਦ ਹੋਏ ਹਨ
  • ਸਭ ਤੋਂ ਪੁਰਾਣੇ ਅਦਾਕਾਰ: 88 ਸਾਲ ਦੇ ਕ੍ਰਿਸਟੋਫਰ ਪਲੰਮਰ ਸਭ ਤੋਂ ਵਡੇਰੀ ਉਮਰ ਦੇ ਅਦਾਕਾਰ ਹਨ ਜੋ "ਆਲ ਦਾ ਮੰਕੀ ਇਨ ਦਿ ਵਰਲਡ" ਲਈ ਸਪੋਰਟਿੰਗ ਅਦਾਕਾਰ ਵਜੋਂ ਨਾਮਜ਼ਦ ਹੋਏ ਹਨ। ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗਣ ਤੋਂ ਬਾਅਦ ਹਟਾਏ ਗਏ ਕੇਵਿਨ ਸਪੈਸੇ ਦੀ ਥਾਂ 'ਤੇ ਪਲੰਮਰ ਨੂੰ ਚੁਣਿਆ ਗਿਆ ਸੀ।
  • ਸਭ ਤੋਂ ਪੁਰਾਣੇ ਦਾਅਵੇਦਾਰ: ਸਭ ਤੋਂ ਪਹਿਲਾਂ ਓਸਕਰ ਐਵਾਰਡ ਸਮਾਗਮ 16 ਮਈ, 1929 ਵਿੱਚ ਹੋਇਆ ਸੀ। ਇਸ ਸਾਲ ਦੋ ਦਾਅਵੇਦਾਰ ਅਜਿਹੇ ਹਨ, ਜਿਨ੍ਹਾਂ ਦੇ ਜਨਮ ਔਸਕਰ ਸ਼ੁਰੂ ਹੋਣ ਤੋਂ ਪਹਿਲਾਂ ਹੋਇਆ ਹੈ। 89 ਸਾਲਾਂ ਦੇ ਬੈਲਜੀਅਨ ਡਾਇਰੈਕਟਰ ਐਗਨਸ ਵਰਦਾ ਨੂੰ ਸਭ ਤੋਂ ਪੁਰਾਣੇ ਓਸਕਰ ਦੇ ਦਾਅਵੇਦਾਰ ਮੰਨਿਆ ਜਾਂਦਾ ਹੈ।
Image copyright Getty Images
ਫੋਟੋ ਕੈਪਸ਼ਨ ਓਸਕਰ ਦੇ ਸਭ ਤੋਂ ਪੁਰਾਣੇ ਦਾਅਵੇਦਾਰ
  • ਗੁਡੀ ਬੈਗਜ਼: ਔਸਕਰ ਦੇ ਦਾਅਵੇਦਾਰਾਂ ਨੂੰ ਗੁਡੀ ਬੈਗਜ਼ (ਤੋਹਫੇ) ਦਿੱਤੇ ਜਾਂਦੇ ਹਨ। ਪਿਛਲੇ ਸਾਲ ਇਹ ਬੈਗਜ਼ 1,30,000 ਪਾਊਂਡ ਤੋਂ ਵੱਧ ਰਾਸ਼ੀ ਦੇ ਦਿੱਤੇ ਗਏ ਸਨ। ਇਹ ਤੋਹਫੇ ਅਧਿਕਾਰਕ ਤੌਰ 'ਤੇ ਨਹੀਂ ਬਲਕਿ ਪ੍ਰਮੋਸ਼ਨ ਕੰਪਨੀ ਵੱਲੋਂ ਆਪਣੀ ਪਬਲੀਸਿਟੀ ਲਈ ਦਿੱਤੇ ਜਾਂਦੇ ਹਨ। ਕਈ ਇਸ ਵਾਰ ਇਸ ਵਿੱਚ ਮਹਿੰਗੀਆਂ ਵਸਤੂਆਂ ਤੋਂ ਇਲਾਵਾ ਸੈਕਸ ਟੁਆਇਜ਼, ਪਲਾਸਟਿਕ ਸਰਜਰੀ ਦੇ ਵਾਊਚਰ ਅਤੇ ਸੂਟੇ ਲਾਉਣ ਲਈ ਚਰਸ ਵੀ ਦਿੱਤੀ ਜਾਂਦੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)