ਮਾਂ ਨੂੰ ਫੋਨ ਆਇਆ, ਬੇਟੇ ਦੇ ਸਕੂਲ ’ਚ ਮੁੜ ਚੱਲੀ ਗੋਲੀ!

ਸੈਲੀਆ ਦੇ ਪਤੀ ਜੇਸਨ ਆਪਣੇ ਬੇਟੇ ਕਰਿਸਟੀਨ ਨਾਲ 2006 ਵਿੱਚ Image copyright Celia Randolph
ਫੋਟੋ ਕੈਪਸ਼ਨ ਸੈਲੀਆ ਦੇ ਪਤੀ ਜੇਸਨ ਇੱਕ ਆਈਟੀ ਕਨਸਲਟੈਂਟ ਹਨ ਆਪਣੇ ਬੇਟੇ ਕਰਿਸਟੀਨ ਨਾਲ 2006 ਦੀ ਇੱਕ ਤਸਵੀਰ

ਕਹਿੰਦੇ ਨੇ ਕਿ ਬਿਜਲੀ ਕਦੇ ਵੀ ਕਿਸੇ ਥਾਂ ਤੇ ਦੁਬਾਰਾ ਨਹੀਂ ਡਿੱਗਦੀ ਪਰ ਕਦੇ ਕਦੇ ਅਜਿਹਾ ਹੋ ਜਾਂਦਾ ਹੈ।

ਦੇਖਣ ਨੂੰ ਤਾਂ ਇਹ ਪਰਿਵਾਰ ਕਿਸੇ ਵੀ ਹੋਰ ਅਮਰੀਕੀ ਪਰਿਵਾਰ ਵਰਗਾ ਹੀ ਲੱਗਦਾ ਹੈ। ਮਾਂ,ਬਾਪ ਅਤੇ ਚਾਰ ਬੱਚੇ।

ਉਹ ਸੁਰੱਖਿਅਤ ਜਾਪਦੇ ਛੋਟੇ ਜਿਹੇ ਸ਼ਹਿਰ ਵਿੱਚ ਰਹੇ ਹਨ।

ਸੈਲੀਆ ਦੇ ਬੱਚੇ ਵੀ ਮਾਂ ਵਾਂਗ ਨਪਿਆ-ਤੁਲਿਆ ਹੀ ਬੋਲਦੇ ਹਨ। ਸੈਲੀਆ ਦੱਸਦੀ ਹੈ, "ਮੈਂ ਕੋਈ ਭਾਵੁਕ ਇਨਸਾਨ ਨਹੀਂ ਹਾਂ ਪਰ ਹੁਣ ਮੈਂ ਗੁੱਸੇ ਤੇ ਉਦਾਸ ਹਾਂ। ਅਮਰੀਕਾ ਨੇ ਸਾਡੇ ਬੱਚੇ ਫੇਲ੍ਹ ਕਰ ਦਿੱਤੇ। ਜੋ ਕੁਝ ਮੇਰੀ ਧੀ ਨਾਲ 2006 ਵਿੱਚ ਹੋਇਆ ਉਸਨੇ ਮੈਨੂੰ ਤੇ ਮੇਰੇ ਪਤੀ ਨੂੰ ਝੰਜੋੜ ਕੇ ਰੱਖ ਦਿੱਤਾ ਹੈ।"

ਵੈਲਨਟਾਨ ਦਿਨ ਹੋਏ ਹਮਲੇ ਨੇ ਮਾਂ ਦੇ ਸਾਰੇ ਕੰਮ ਛੁਡਾਏ

ਇਸ ਸਾਲ ਵੈਲਨਟਾਈਨ ਵਾਲੇ ਦਿਨ ਉਸ ਨੂੰ ਇੱਕ ਟੈਕਸਟ ਮਿਲਿਆ। ਉਸ ਵਿੱਚ ਲਿਖਿਆ ਸੀ ,"ਤੁਸੀਂ ਪਾਰਕਲੈਂਡ ਦੇ ਕੋਲ ਤਾਂ ਨਹੀਂ ਹੋ? ਉੱਥੇ ਗੋਲੀ ਚੱਲੀ ਹੈ।"

"ਮੈਂ ਆਪਣੇ ਆਪ ਨੂੰ ਕਹਿ ਰਹੀ ਸੀ, ਦੁਬਾਰਾ ਨਹੀਂ, ਦੁਬਾਰਾ ਨਹੀਂ"

ਸੈਲੀਆ ਨੇ ਸਭ ਕੰਮ ਵਿੱਚੇ ਛੱਡ ਦਿੱਤੇ꞉ ਜਦੋਂ ਅਜਿਹਾ ਕੁਝ ਹੁੰਦਾ ਹੈ ਤਾਂ ਤੁਸੀਂ ਸਿਰਫ਼ ਭੱਜਦੇ ਹੋ।

Image copyright Celia Randolph
ਫੋਟੋ ਕੈਪਸ਼ਨ 58 ਸਾਲ ਸੈਲੀਆ ਰੈਂਡੋਲਫ ਆਪਣੇ ਪਰਿਵਾਰ ਨਾਲ ਪਾਰਕਲੈਂਡ, ਫਲੋਰਿਡਾ ਰਹਿੰਦੇ ਹਨ, ਜਿੱਥੇ ਉਹ ਇੱਕ ਵਕੀਲ ਹਨ।

ਉਸਦਾ ਬੇਟਾ ਮੈਜੋਰਿਟੀ ਸਟੋਨਮੈਨ ਡਗਲਸ ਹਾਈ ਸਕੂਲ,ਪਾਰਕਲੈਂਡ, ਫਲੋਰਿਡਾ ਦਾ ਵਿਦਿਆਰਥੀ ਹੈ।

ਪਹਿਲੀ ਵਾਰ ਅੱਜ ਤੋਂ 12 ਸਾਲ ਪਹਿਲਾਂ ਕਿਸੇ ਨੇ ਉਸ ਨੂੰ ਦੱਸਿਆ ਸੀ ਕਿ ਉਸਦੇ ਬੇਟੇ ਦੇ ਸਕੂਲ ਵਿੱਚ ਇੱਕ ਬੰਦੂਕਧਾਰੀ ਹੈ।

ਗੋਲੀਬਾਰੀ ਵਿੱਚ 13 ਲੋਕ ਮਾਰੇ ਗਏ ਸਨ

ਚੈਲਸੀਆ 14 ਸਾਲਾਂ ਦੀ ਸੀ ਅਤੇ ਉਹ ਕੋਲਰੈਡੋ ਦੇ ਇੱਕ ਛੋਟੇ ਪਹਾੜੀ ਕਸਬੇ ਬਾਲੀ ਵਿੱਚ ਰਹਿੰਦੇ ਸਨ। ਜਦੋਂ ਗੋਲੀਬਾਰੀ ਵਿੱਚ 13 ਲੋਕ ਮਾਰੇ ਗਏ ਸਨ। ਇਹ ਸਾਡੇ ਤੋਂ ਸਿਰਫ਼ ਅੱਧੇ ਘੰਟੇ ਦੀ ਦੂਰੀ 'ਤੇ ਸੀ ਪਰ ਸਾਡੇ ਆਸੇ-ਪਾਸੇ ਦੇ ਜੰਗਲਾਂ ਨੇ ਇੱਕ ਨਿੱਘਾ ਤੇ ਸ਼ਾਂਤ ਅਹਿਸਾਸ ਦਿੱਤਾ।

ਚੈਲਸੀਆ ਨੇ ਕਦੇ ਆਪਣੀ ਕਹਾਣੀ ਨਹੀਂ ਸੁਣਾਈ। ਉਹ ਕਹਿੰਦੀ ਹੈ, ਦੂਜੇ ਪਰਿਵਾਰਾਂ ਨਾਲ ਜੋ ਬੀਤੀ ਉਹ ਤਾਂ ਬਹੁਤ ਬੁਰਾ ਸੀ। ਉਨ੍ਹਾਂ ਦਾ ਦੁੱਖ ਘਟਾ ਕੇ ਨਹੀਂ ਦੇਖਿਆ ਜਾ ਸਕਦਾ।"

ਆਪਣੀ ਸਹੇਲੀ ਐਮਲੀ ਕੀਜ਼ ਦੇ ਪਰਿਵਾਰ ਬਾਰੇ ਦੱਸਦੀ ਹੈ, ਸੋਲਾਂ ਸਾਲਾਂ ਦੀ ਐਮਲੀ, ਉਨ੍ਹਾਂ ਦੇ ਸਕੂਲ ਵਿੱਚ 2006 ਦੇ ਬੰਧਕ ਸੰਕਟ ਵਿੱਚ ਮਾਰੀ ਗਈ ਸੀ।

ਬੰਦੂਕਧਾਰੀ ਪਲੇਟੇ ਕੈਨੀਅਨ ਹਾਈ ਸਕੂਲ ਵਿੱਚ ਆ ਵੜਿਆ ਸੀ ਤੇ ਕਹਿ ਰਿਹਾ ਸੀ ਕਿ ਉਸਦੇ ਪਿੱਠੂ ਬੈਗ ਵਿੱਚ ਬੰਬ ਵੀ ਸਨ। ਉਸਨੇ ਇੱਕ ਜਮਾਤ ਕਮਰੇ ਵਿੱਚ ਛੇ ਕੁੜੀਆਂ ਬੰਦੀ ਬਣਾ ਲਈਆਂ।

ਕਹਾਣੀ ਉਸ ਸਮੇਂ ਖ਼ਤਮ ਹੋਈ ਜਦੋਂ ਸੁਰਖਿਆ ਦਸਤਿਆਂ ਨੇ ਕੰਧ ਵਿੱਚ ਸੰਨ੍ਹ ਲਾ ਲਿਆ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਸਕੂਲਾਂ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਇੱਕ ਭਿਆਨਕ ਸੱਚਾਈ ਬਣ ਗਈਆਂ ਹਨ।

ਚੈਲਸੀਆ ਆਪਣੀ ਸਹੇਲੀ ਦਾ ਹੱਥ ਫੜ ਕੇ ਇੱਕ ਮੇਜ਼ ਦੇ ਥੱਲੇ ਲੁਕੀ ਹੋਈ ਸੀ। ਜਦੋਂ ਕੰਧ ਵਿੱਚ ਸੰਨ੍ਹ ਲਾਇਆ ਤਾਂ ਉਹ ਭੱਜ ਨਿਕਲੀਆਂ।

ਸਾਨੂੰ ਨਹੀਂ ਸੀ ਪਤਾ ਕੌਣ-ਕੌਣ ਬੰਦੀ ਹੋ ਸਕਦਾ ਹੈ

"ਜਦੋਂ ਕੋਈ ਤੁਹਾਡੀ ਕਲਾਸ ਰੂਮ ਵਿੱਚ ਆ ਜਾਵੇ ਤੇ ਤੁਹਾਨੂੰ ਬਾਹਰ ਨਿਕਲਣ ਲਈ ਕਹੇ। ਤੁਸੀਂ ਨਹੀਂ ਜਾਣਦੇ ਕਿ ਅਗਲੇ ਹੀ ਪਲ ਤੁਹਡੇ ਨਾਲ ਕੀ ਹੋਵੇਗਾ।"

"ਜਿਉਂ ਹੀ ਅਸੀਂ ਬਾਹਰ ਭੱਜੇ ਅਸੀਂ ਦੇਖਿਆ ਸਾਰੇ ਪਾਸੇ ਬੰਦੂਕਧਾਰੀ ਸੁਰੱਖਿਆ ਕਰਮੀ ਦੇਖੇ। ਇੱਕ ਕਲਾਸ ਰੂਮ ਵਿੱਚ ਮੈਂ ਆਪਣਾ ਦੋਸਤ ਦੇਖਿਆ, ਡਰ ਨਾਲ ਪੀਲਾ ਹੋਇਆ। ਉਹ ਬੋਲ ਨਹੀਂ ਸਕਿਆ।"

ਚੈਲਸੀਆ ਨੇ ਮਾਪਿਆਂ ਨਾਲ ਘਰ ਵਾਪਸ ਆ ਕੇ ਸਾਰਾ ਹਾਦਸਾ ਟੈਲੀਵਿਜ਼ਨ 'ਤੇ ਦੇਖਿਆ। ਉਸਨੇ ਹੈਲੀਕੌਪਟਰ, ਪੁਲਿਸ, ਬੰਦੂਕਾਂ ਆਪਣੇ ਸਕੂਲ 'ਤੇ ਮੰਡਰਾਉਂਦੀਆਂ ਦੇਖੀਆਂ।

ਸਾਨੂੰ ਨਹੀਂ ਸੀ ਪਤਾ ਕਿ ਕੌਣ-ਕੌਣ ਬੰਦੀ ਬਣਾਇਆ ਗਿਆ ਸੀ ਪਰ ਅਸੀਂ ਟਾਈਮ ਟੇਬਲ ਤੋਂ ਇਹ ਹਿਸਾਬ ਲਾ ਲਿਆ ਕਿ ਉਸ ਸਮੇਂ ਉੱਥੇ ਕੌਣ-ਕੌਣ ਹੋ ਸਕਦਾ ਹੈ।"

ਆਪਣੇ ਸਾਥੀਆਂ ਬਾਰੇ ਜਾਨਣ ਦਾ ਟੈਲੀਵਿਜ਼ਨ ਹੀ ਉਸ ਕੋਲ ਇੱਕ ਹੀ ਸਰੋਤ ਸੀ। "ਅਸੀਂ ਦੇਖਿਆ ਕਿ ਬੰਦੀ ਕੁੜੀਆਂ ਇੱਕ-ਇੱਕ ਕਰਕੇ ਰਿਹਾ ਕੀਤੀਆਂ ਜਾ ਰਹੀਆਂ ਸਨ। ਅਸੀਂ ਉਨ੍ਹਾਂ ਨੂੰ ਸਕੂਲ ਨਾਲ ਲਗਦੇ ਪਹਾੜ ਵੱਲ ਭੱਜਦਿਆਂ ਦੇਖਿਆ।"

ਕੁਝ ਦੇਰ ਚੁੱਪ ਰਹਿਣ ਮਗਰੋਂ ਉਸਨੇ ਕਿਹਾ, " ਮੈਨੂੰ ਯਾਦ ਹੈ ਇੱਕ ਸਟੇਚਰ ਲਿਆ ਕੇ ਹੈਲੀਕਾਪਟਰ ਵਿੱਚ ਰੱਖਿਆ ਗਿਆ।"

Image copyright Celia Randolph
ਫੋਟੋ ਕੈਪਸ਼ਨ ਚੈਲਸੀਆ ਪੈਜ਼ ਹਾਦਸੇ ਤੋਂ ਕੁਝ ਮਹੀਨੇ ਬਾਅਦ ਆਪਣੇ ਜਨਮ ਦਿਨ ਦੀ ਪਾਰਟੀ ਮੌਕੇ।

ਗੋਲੀਬਾਰੀ ਸਮੇਂ ਸੈਲੀਆ ਨੇ ਬਹੁਤ ਨਿਤਾਣੀ ਮਹਿਸੂਸ ਕੀਤਾ ਕਿਉਂਕ ਉਹ ਆਪਣੇ ਬੱਚਿਆਂ ਨੂੰ ਨਹੀਂ ਬਚਾ ਪਾ ਰਹੀ ਸੀ।

ਇਸ ਨਾਲ ਸੁਰੱਖਿਆ ਦੀ ਭਾਵਨਾ ਖ਼ਤਮ ਹੋ ਗਈ ਜੋ ਮੈਂ ਆਪਣੇ ਬੱਚਿਆਂ ਲਈ ਮਹਿਸੂਸ ਕਰਦੀ ਸੀ।

ਇੱਕ ਅਜਨਬੀ ਸਾਡੀ ਦੁਨੀਆਂ ਵਿੱਚ ਆਇਆ ਤੇ ਕਹਿਰ ਢਾਅ ਗਿਆ। ਤੁਹਾਨੂੰ ਲਗਦਾ ਹੈ ਕਿ ਜੇ ਇਹ ਇੱਥੇ ਹੋ ਸਕਦਾ ਹੈ ਤਾਂ ਤੁਸੀਂ ਆਪਣੇ ਪਰਿਵਾਰ ਨੂੰ ਕਿੱਥੇ ਸੁਰੱਖਿਤ ਰੱਖੋਗੇ?

"ਅਸੀਂ ਆਪਣੇ ਬੱਚਿਆਂ ਨੂੰ ਸਿਖਾਇਆ ਸੀ ਕਿ ਉਨ੍ਹਾਂ ਨੂੰ ਇਨਸਾਨਾਂ ਨਾਲੋਂ ਪਸ਼ੂਆਂ ਤੋਂ ਖਤਰੇ ਦਾ ਵੱਧ ਡਰ ਹੈ।"

ਉਨ੍ਹਾਂ ਆਪਣੇ ਆਪਨੂੰ ਇਹ ਕਹਿ ਕੇ ਤਸੱਲੀ ਦਿੱਤੀ ਕਿ ਇਹ ਕੋਈ ਸੋਚਿਆ ਸਮਝਿਆ ਹਮਲਾ ਨਹੀਂ ਸੀ।

ਸਦਮਾ ਝੱਲ ਰਹੇ ਬੱਚੇ ਨੂੰ ਪਾਲਣਾ ਮੁਸ਼ਕਿਲ ਹੈ

ਉਸਦੇ ਦੁੱਖ ਨੇ ਉਸ ਨੂੰ ਅਪਰਾਧ ਭਾਵ ਨਾਲ ਭਰ ਦਿੱਤਾ। "ਮੈਂ ਚੈਲਸੀਆ ਨੂੰ ਜੱਫ਼ੀ ਪਾਉਣਾ ਚਾਹੁੰਦੀ ਸੀ, ਜੇ ਮੈਂ ਦੁਖੀ ਹਾਂ ਤਾਂ ਇਸ ਵਿੱਚ ਗਲਤ ਕੀ ਹੈ?"

ਸਦਮਾ ਝੱਲ ਰਹੇ ਬੱਚੇ ਨੂੰ ਪਾਲਣਾ ਮੁਸ਼ਕਿਲ ਹੈ ਪਰ ਅਸੀਂ ਆਪਣੇ ਬੱਚਿਆਂ ਦਾ ਸੰਤੁਲਿਤ ਪਾਲਣ-ਪੋਸ਼ਣ ਕੀਤਾ ਹੈ।"ਸਾਡੇ ਪਰਿਵਾਰਕ ਰਿਸ਼ਤੇ ਨਿੱਘੇ ਹਨ, ਮੈਨੂੰ ਨਹੀਂ ਲੱਗਦਾ ਇਸ ਹਾਦਸੇ ਨਾਲ ਸਾਡੇ ਪਰਿਵਾਰ ਵਿੱਚ ਕੁਝ ਬਦਲਿਆ ਹੈ।"

ਚੈਲਸੀਆ ਨੇ 2007 ਵਿੱਚ ਸਕੂਲ ਦੀ ਪੜ੍ਹਾਈ ਖ਼ਤਮ ਕੀਤੀ ਤੇ ਪਰਿਵਾਰ ਕੌਲੋਰੈਡੋ ਛੱਡ ਚੈਲਸੀਆ ਤੇ ਜੇਸਨ ਦੇ ਜੱਦੀ ਸੂਬੇ ਫਲੋਰਿਡਾ ਆ ਕੇ ਵਸ ਗਿਆ।

ਪਰਿਵਾਰ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧ ਗਿਆ ਹੈ। ਉਨ੍ਹਾਂ ਨੂੰ ਨਹੀਂ ਲਗਦਾ ਕਿ ਇਸ ਨਾਲ ਉਨ੍ਹਾਂ ਦੀ ਜ਼ਿੰਦਗੀ ਵਿੱਚ ਖੜੋਤ ਆਈ ਹੈ। ਇਸ ਘਟਨਾ ਨੂੰ ਬਾਰਾਂ ਸਾਲ ਬੀਤ ਚੁੱਕੇ ਹਨ ਤੇ ਅਮਰੀਕਾ ਵਿੱਚ ਹਥਿਆਰਾਂ ਬਾਰੇ ਕਾਨੂੰਨਾਂ ਵਿੱਚ ਕੋਈ ਜ਼ਿਆਦਾ ਬਦਲਾਉ ਨਹੀਂ ਆਇਆ।

ਇੱਕ ਅੰਦਾਜ਼ੇ ਮੁਤਾਬਕ 2006 ਤੋਂ 2018 ਤੱਕ ਕੋਈ ਗੋਲੀਬਾਰੀ ਦੀਆਂ ਕੋਈ 57 ਘਟਨਾਵਾਂ ਹੋਈਆਂ ਹਨ। ਸੈਲੀਆ ਇਸ ਗੱਲ ਦੀ ਕਲਪਨਾ ਵੀ ਨਹੀਂ ਕਰ ਸਕਦੀ ਸੀ ਕਿ ਅਜਿਹਾ ਉਸਦੇ ਕਿਸੇ ਹੋਰ ਬੱਚੇ ਨਾਲ ਵੀ ਹੋ ਸਕਦਾ ਹੈ।

ਦੋ ਹਫ਼ਤੇ ਪਹਿਲਾਂ ਕਿਸੇ ਨੇ ਸੈਲੀਆ ਨੂੰ ਫੋਨ ਕਰਕੇ ਦੱਸਿਆ ਕਿ ਉਸਦੇ ਬੱਚੇ ਦੇ ਸਕੂਲ ਵਿੱਚ ਇੱਕ ਬੰਦੂਕਧਾਰੀ ਹੈ।

Image copyright Celia Paz
ਫੋਟੋ ਕੈਪਸ਼ਨ ਕੋਲਰੈਡੋ ਵਿੱਚ ਗੋਲੀਬਰੀ ਦੀ ਘਟਨਾ ਮਗਰੋਂ ਕਰਿਸਟੀਨ ਦੀ ਭੈਣ ਚੈਲਸੀਆ ਨੇ ਕਾਲਜ ਵਿੱਚ ਦਾਖਲਾ ਲਿਆ ਤੇ ਇੱਕ ਆਈਟੀ ਸੈਕਟਰ ਵਿੱਚ ਨੌਕਰੀ ਸ਼ੁਰੂ ਕੀਤੀ

ਕਰਿਸਟੀਨ ਸੋਲਾਂ ਸਾਲਾਂ ਦਾ, ਇੱਕ ਸ਼ਾਂਤ ਮੁੰਡਾ ਹੈ। ਪੜ੍ਹਾਈ ਵਿੱਚ ਹੁਸ਼ਿਆਰ ਹੋਣ ਕਰਕੇ ਸੈਲੀਆ ਤੇ ਜੇਸਨ ਨੇ ਉਸ ਲਈ ਚੰਗੇ ਸਮਝੇ ਜਾਂਦੇ ਮੈਜੋਰਿਟੀ ਸਟੋਨਮੈਨ ਡਗਲਸ ਹਾਈ ਸਕੂਲ,ਪਾਰਕਲੈਂਡ, ਫਲੋਰਿਡਾ ਦੀ ਚੋਣ ਕੀਤੀ।

ਉਹ ਕੁਕਿੰਗ ਕਲਾਸ ਵਿੱਚ ਸੀ ਜਦੋਂ ਉਨ੍ਹਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਉਨ੍ਹਾਂ ਦੀ ਅਧਿਆਪਕ ਐਸ਼ਲੀ ਕੁਰਥ ਨੇ ਉਨ੍ਹਾਂ ਨੂੰ ਇੱਕ ਕੱਪਬੋਰਡ ਵਿੱਚ ਧੱਕ ਦਿੱਤਾ।

ਪਹਿਲਾਂ ਤਾਂ ਅਸੀਂ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਫੇਰ ਅਸੀਂ ਚੁੱਪ ਹੋ ਗਏ। ਮੈਂ ਫਰਸ਼ ਤੇ ਲੇਟ ਗਿਆ। ਮੈਂ ਕੋਈ ਭਾਵ ਪ੍ਰਗਟ ਨਹੀਂ ਕਰ ਸਕਦਾ ਸੀ ਕਿਉਂਕਿ ਅਸੀਂ ਚੁੱਪ ਰਹਿਣਾ ਸੀ।

ਦੂਸਰੇ ਵਿਦਿਆਰਥੀ ਆਪਣੇ ਮਾਂ-ਬਾਪ ਨੂੰ ਟੈਕਸਟ ਕਰ ਰਹੇ ਸਨ ਪਰ ਮੈਂ ਨਹੀਂ ਸੀ ਕਰ ਸਕਦਾ ਕਿਉਂਕਿ ਮੈਂ ਆਪਣਾ ਮੋਬਾਈਲ ਚਾਰਜ ਕਰਨਾ ਭੁੱਲ ਗਿਆ ਸੀ।"

ਖ਼ਬਰ ਮਿਲਣ ਮਗਰੋਂ ਸੈਲੀਆ ਆਪਣੀ ਕਾਰ ਵੱਲ ਭੱਜੀ। ਉਹ ਸਕੂਲ ਦੇ ਜਿਨ੍ਹਾਂ ਨਜ਼ਦੀਕ ਜਾ ਸਕਦੀ ਸੀ ਗਈ। ਉਸ ਨੂੰ ਕੋਈ ਜਾਣਕਾਰੀ ਨਹੀਂ ਸੀ ਮਿਲ ਰਹੀ ਇਹ ਕਰਿਸਟੀਨ ਨੂੰ ਟੈਕਸਟ ਕਰ ਰਹੀ ਸੀ ਪਰ ਜਵਾਬ ਨਹੀਂ ਸੀ ਮਿਲ ਰਿਹਾ।

ਉਹ ਸਿਰਫ਼ ਇਹੀ ਸੋਚੀ ਜਾ ਰਹੀ ਸੀ," ਕੀ ਮੇਰਾ ਪੁੱਤ ਜਉਂਦਾ ਹੈ? ਕੀ ਉਹ ਡਰਿਆ ਹੋਇਆ ਹੈ? ਕੀ ਉਹ ਜ਼ਖਮੀ ਹੈ?"

"ਹੱਥ ਉੱਪਰ ਕਰੋ ਜ਼ਮੀਨ ਤੇ ਲੇਟ ਜਾਓ"

ਪੁਲਿਸ ਨੇ ਇੱਕ ਬੈਰੀਕੇਡ ਲਾ ਕੇ ਮਾਪਿਆਂ ਦਾ ਅੱਗੇ ਜਾਣਾ ਰੋਕਿਆ ਹੋਇਆ ਸੀ। ਪੁਲਿਸ ਬੰਦੂਕਧਾਰੀ ਦੀ ਤਲਾਸ਼ ਕਰ ਰਹੀ ਸੀ।

ਕਰਿਸਟੀਨ ਨੂੰ ਵੀ ਆਪਣੀ ਭੈਣ ਵਾਂਗ ਹੀ ਸਾਰੇ ਪਾਸੇ ਸੁਰੱਖਿਆ ਕਰਮੀ ਭੱਜੇ ਫਿਰਦੇ ਯਾਦ ਹਨ। ਉਹ ਚੀਖ ਰਹੇ ਸਨ,"ਹੱਥ ਉੱਪਰ ਕਰੋ ਜ਼ਮੀਨ ਤੇ ਲੇਟ ਜਾਓ"

"ਅਸੀਂ ਸੜਕ ਵੱਲ ਭੱਜੇ। ਉੱਥੇ ਹੈਲੀਕਾਪਟਰ, ਪੁਲਿਸ ਤੇ ਫ਼ੌਜ ਸੀ। ਸਾਨੂੰ ਆਪਣੇ ਮਾਪਿਆਂ ਨੂੰ ਮਿਲਣ ਦਿੱਤਾ ਗਿਆ। ਪਹਿਲਾਂ-ਪਹਿਲ ਤਾਂ ਮੈਂ ਖੁਸ਼ ਸੀ ਪਰ ਫੇਰ ਮੇਰੀ ਉਦਾਸੀ ਵਧਦੀ ਗਈ।"

ਜਿੱਥੇ ਚੈਲਸੀਆ ਅਜਿਹੇ ਹਾਦਸੇ ਵਿੱਚੋਂ ਲੰਘਣ ਵਾਲੀ ਰਹਿਲੀ ਸੀ ਪਰ ਕਰਿਸਟੀਨ ਇਕੱਲਾ ਨਹੀਂ ਸੀ।

ਸੈਲੀਆ ਲਈ ਇਹ ਅਨੁਭਵ ਕਿ ਉਸਦੇ ਦੋ ਬੱਚੇ ਗੋਲੀਬਾਰੀ ਵਿੱਚੋਂ ਬਚੇ ਹਨ, ਉਸ ਨੂੰ ਡੋਬੂ ਪਾ ਦਿੰਦਾ ਹੈ।

ਆਪਣੇ ਅਨੂਭਵ ਨਾਲ ਉਹ ਸਮਝ ਸਕਦੀ ਹੈ ਕਿ ਅੱਗੇ ਕੀ ਹੋਣ ਵਾਲਾ ਹੈ।

"ਮੈਂ ਇਸ ਵਿਚਾਰ ਨਾਲ ਲੜ ਰਹੀ ਸੀ ਕਿ ਮੇਰਾ ਇੱਕ ਬੱਚਾ ਗੋਲੀਬਾਰੀ ਵਿੱਚੋਂ ਬਚ ਕੇ ਆਇਆ ਹੈ ਪਰ ਹੁਣ ਮੈਨੂੰ ਉਸਦੇ ਛੋਟੇ ਭਰਾ ਨੂੰ ਸੰਭਾਲਣਾ ਪੈ ਰਿਹਾ ਹੈ।"

Image copyright Chelsea Paz
ਫੋਟੋ ਕੈਪਸ਼ਨ ਚੈਲਸੀਆ ਤੇ ਕਰਿਸਟੀਨ ਪਿਛਲੇ ਸਾਲ ਆਪਣੀ ਵੱਡੀ ਭੈਣ ਦੇ ਵਿਆਹ ਸਮੇਂ

ਇਹ ਪਹਿਲੀ ਵਾਰ ਹੈ ਕਿ ਸੈਲੀਆ ਖੁਲ੍ਹੇ ਰੂਪ ਵਿੱਚ ਲੋਕਾਂ ਨੂੰ 2006 ਦੀ ਕਹਾਣੀ ਸੁਣਾ ਰਹੀ ਹੈ। ਪਰਿਵਾਰ ਚਾਹੁੰਦੇ ਹਨ ਕਿ ਸਕੂਲਾਂ ਵਿੱਚ ਆਏ ਦਿਨ ਹੁੰਦੀ ਗੋਲੀਬਾਰੀ ਤੇ ਲਗਾਮ ਲੱਗਣੀ ਚਾਹੀਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬੰਦੂਕਾਂ ਦੇ ਖਿਲਾਫ਼ ਨਹੀਂ ਹਨ ਪਰ ਜੰਗ ਦੇ ਇਹ ਹਥਿਆਰ ਐਨੇ ਸੌਖੇ ਵੀ ਨਹੀਂ ਮਿਲਣੇ ਚਾਹੀਦੇ। ਕੋਈ ਯਕੀਨ ਨਹੀਂ ਕਰੇਗਾ ਕਿ ਸਾਡਾ ਪਰਿਵਾਰ ਦੋ ਵਾਰ ਇਸ ਸਭ ਵਿੱਚੋਂ ਲੰਘਿਆ।

ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਜੇ ਅਸੀਂ ਕੁਝ ਨਾ ਕੀਤਾ ਤਾਂ ਅਜਿਹਾ ਦੋਬਾਰਾ ਵੀ ਹੋ ਸਕਦਾ ਹੈ।

ਮੈਜੋਰਿਟੀ ਸਟੋਨਮੈਨ ਡਗਲਸ ਹਾਈ ਸਕੂਲ,ਪਾਰਕਲੈਂਡ, ਫਲੋਰਿਡਾ ਦੇ ਵਿਦਿਆਰਥੀ ਪਿਛਲੇ ਹਫ਼ਤੇ ਸਕੂਲ ਵਾਪਸ ਆ ਗਏ ਹਨ ਤੇ ਇਨ੍ਹਾਂ ਵਿੱਚੋਂ ਕਈ ਬੰਦੂਕਾਂ ਖਿਲਾਫ਼ ਬੋਲਣ ਕਰਕੇ ਪ੍ਰਸਿੱਧ ਹੋ ਚੁੱਕੇ ਹਨ।

ਡੁੱਲੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ

ਪਿਛਲੇ ਦਿਨਾਂ ਵਿੱਚ ਰਾਸ਼ਟਰਪਤੀ ਟਰੰਪ ਨੇ ਬੰਦੂਕਾਂ ਸੰਬੰਧੀ ਕਾਨੂੰਨਾਂ ਵਿੱਚ ਬਦਲਾਓ ਦੀ ਸਲਾਹ ਨਾਲ ਸਭ ਨੂੰ ਚੌਂਕਾ ਦਿੱਤਾ ਹੈ। ਇਸ ਸੁਝਾਅ ਦੀ ਰਿਪਬਲੀਕਨ ਹਮਾਇਤ ਨਹੀਂ ਕਰ ਰਹੇ। ਕਈ ਵੱਡੇ ਹਥਿਆਰ ਵਿਕਰੇਤਿਆਂ ਨੇ ਹਥਿਆਰਾਂ ਦੀ ਖੁਲ੍ਹੀ ਬਿਕਰੀ ਘਟਾ ਦਿੱਤੀ ਹੈ ਤੇ ਕਈਆਂ ਨੇ ਕੌਮੀ ਰਾਈਫਲ ਫੈਡਰੇਸ਼ਨ ਨਾਲੋਂ ਆਪਣੇ-ਆਪ ਨੂੰ ਅਲਹਿਦਾ ਕਰ ਲਿਆ ਹੈ।

ਸੈਲੀਆ ਨੇ ਹਿੰਸਾ,ਜਨਤਕ ਰੋਹ ਤੇ ਹਾਲਾਤਾਂ ਦੇ ਪਹਿਲਾਂ ਵਰਗੇ ਹੋ ਜਾਣ ਦਾ ਚੱਕਰ ਦੇਖਿਆ ਹੈ।

ਸੈਲੀਆ ਚਾਹੁੰਦੀ ਹੈ ਕਿ ਚਰਚਾ ਮਾਨਸਿਕ ਸਿਹਤ ਅਤੇ ਅਧਿਆਪਕਾਂ ਨੂੰ ਹਥਿਆਰਬੰਦ ਕਰਨ ਤੋਂ ਅੱਗੇ ਵਧਣੀ ਚਾਹੀਦੀ ਹੈ। ਉਹ ਕਹਿੰਦੇ ਹਨ, " ਜਦੋਂ ਤੱਕ ਕੌਮੀ ਰਾਈਫਲ ਫੈਡਰੇਸ਼ਨ ਹਥਿਆਰਾਂ ਨੂੰ ਫੰਡਿੰਗ ਕਰ ਰਹੀ ਹੈ ਕੁਝ ਵੀ ਬਦਲਣ ਵਾਲਾ ਨਹੀਂ ਹੈ।"

ਸੈਲੀਆ ਨੂੰ ਇਹ ਵੀ ਲਗਦਾ ਹੈ, "ਕਿ ਹਾਲਾਤ ਹੁਣ ਪਹਿਲਾਂ ਵਰਗੇ ਨਹੀਂ ਹਨ। ਬੱਚਿਆਂ ਕੋਲ ਸੋਸ਼ਲ ਮੀਡੀਆ ਹੈ। ਉਹ ਖੁੱਲ੍ਹ ਕੇ ਬੋਲਦੇ ਹਨ। ਬੱਚਿਆਂ ਨੇ ਵੱਡਿਆਂ ਨੂੰ ਸ਼ਰਮਿੰਦੇ ਕਰ ਕੇ ਕੰਮ 'ਤੇ ਦਿੱਤਾ ਹੈ।

ਇਸ ਕਰਕੇ ਮੈਂ ਇਨ੍ਹਾਂ ਨੂੰ ਪਿਆਰ ਕਰਦੀ ਹਾਂ। ਸਾਡੇ ਪਰਿਵਾਰ ਇਸ ਮੁਹਿੰਮ ਵਿੱਚ ਸ਼ਾਮਲ ਹੋ ਗਿਆ ਹੈ। ਹੁਣ ਉਨ੍ਹਾਂ ਨੂੰ ਸਕੂਲ ਜਾਣਾ ਚਾਹੀਦਾ ਹੈ ਤੇ ਬੱਚਿਆਂ ਵਾਂਗ ਜਿਉਣਾ ਚਾਹੀਦਾ ਹੈ। ਬਾਲਗ ਹੋਣ ਦੇ ਨਾਤੇ ਇਹ ਸਾਡੀ ਜ਼ਿੰਮੇਵਾਰੀ ਹੈ। ਡੁੱਲੇ ਬੇਰਾਂ ਦਾ ਹਾਲੇ ਕੁਝ ਨਹੀਂ ਵਿਗੜਿਆ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)