ਹੁਣ ਕਾਰ ਹੋਵੇਗੀ 10 ਮਿੰਟ ਵਿੱਚ ਚਾਰਜ

ਕਾਰ Image copyright AFP/Getty Images

ਕੀ ਤੁਸੀਂ ਕਦੀ ਆਪਣੀ ਕਾਰ ਨੂੰ 10 ਮਿੰਟ ਵਿੱਚ ਅਤੇ ਆਪਣੇ ਸਮਾਰਟਫ਼ੋਨ ਨੂੰ ਕੁਝ ਸਕਿੰਟਾਂ ਵਿੱਚ ਚਾਰਜ ਕਰਨ ਬਾਰੇ ਸੋਚਿਆ ਹੈ?

ਵਿਗਿਆਨੀਆਂ ਨੇ ਹੁਣ ਇਸ ਪਾਸੇ ਖੋਜ ਕਰਨੀ ਸ਼ੁਰੂ ਕਰ ਦਿੱਤੀ ਹੈ। ਖੋਜਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਇੱਕ ਅਜਿਹੇ ਤੱਤ ਦੀ ਖੋਜ ਕੀਤੀ ਹੈ, ਜਿਸ ਨਾਲ ਇਨ੍ਹਾਂ ਉਪਕਰਨਾਂ ਨੂੰ ਛੇਤੀ ਚਾਰਜ ਕਰਨਾ ਸੌਖਾ ਹੋ ਜਾਵੇਗਾ।

ਉਨ੍ਹਾਂ ਦਾ ਮੰਨਣਾ ਹੈ ਕਿ ਇਸ ਤੱਤ ਨਾਲ ਕਾਰਬਨ ਵਾਲੇ ਸੁਪਰ ਕਪੈਸਿਟਰ ਦੀ ਕਾਰਗੁਜ਼ਾਰੀ ਵੱਧ ਜਾਵੇਗੀ।

ਇਸ ਨਾਲ ਸੁਪਰਕਪੈਸਿਟਰ ਊਰਜਾ ਬਚਾ ਕੇ ਰੱਖਣ ਵਾਲੇ ਇੱਕ ਉਪਕਰਨ ਨੂੰ ਤੇਜ਼ੀ ਨਾਲ ਚਾਰਜ ਕੀਤਾ ਜਾ ਸਕਦਾ ਹੈ।

ਇਸ ਖੇਤਰ ਵਿੱਚ ਖੋਜ

ਡਾ. ਡੌਨਲਡ ਹਾਈਗੇਟ ਸੁਪਰ ਡਾਈਲੈਕਟ੍ਰਿਕ ਵਿੱਚ ਖੋਜ ਨਿਰਦੇਸ਼ਕ ਦਾ ਕਹਿਣਾ ਹੈ ਕਿ ਜਿਸ ਤੱਤ ਦੀ ਉਸ ਨੇ ਖੋਜ ਕੀਤੀ ਹੈ ਉਹ ਇਲੈਕਟ੍ਰੋਸਟੈਟਿਕ ਦੇ ਖੇਤਰ ਵਿੱਚ ਵੀ ਕਾਰਗਰ ਹੈ।

ਡਾ. ਹਾਈਗੇਟ ਬਰੀਸਟਲ ਅਤੇ ਸਰੀ ਯੂਨੀਵਰਸਿਟੀ ਵਿੱਚ ਇਸ ਖੋਜ 'ਤੇ ਕੰਮ ਕਰ ਰਹੇ ਹਨ। ਉਹ ਪੋਲੀਮਰ ਦੀ ਵਰਤੋਂ ਨਾਲ ਸੁਪਰ ਕਪੈਸਿਟਰ ਨੂੰ ਵਿਕਸਿਤ ਕਰ ਰਹੇ ਹਨ।

Image copyright Getty Images

ਉਨ੍ਹਾਂ ਨੂੰ ਆਸ ਹੈ ਕਿ ਇਹ ਖੋਜ ਨਾਲ ਲਿਥਿਅਮ ਆਈਓਐੱਨ ਬੈਟਰੀਆਂ ਤੋਂ ਵਧੀਆ ਕੰਮ ਕਰੇਗੀ।

ਹੁਣ ਤੱਕ ਸੁਪਰ ਕਪੈਸਿਟਰ ਜ਼ਿਆਦਾ ਬਿਜਲੀ ਪ੍ਰਦਾਨ ਕਰਨ ਵਿੱਚ ਬਹੁਤ ਸਹਾਈ ਹੈ।

ਸੁਪਰਕਪੈਸਿਟਰ ਦੇ ਔਗੁਣ

2020 ਤੱਕ ਸਾਊਥ ਕੋਰੀਆ ਆਪਣੀ ਰਾਜਧਾਨੀ ਸਿਓਲ ਵਿੱਚ 3500 ਐੱਸਸੀ-ਪਾਵਰ ਦੀਆਂ ਬੱਸਾਂ ਚਲਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤਰ੍ਹਾਂ ਦੀਆਂ ਬੱਸਾਂ ਚੀਨ ਦੀ ਰਾਜਧਾਨੀ ਸ਼ੰਗਾਈ ਵਿੱਚ ਵੀ ਚੱਲ ਰਹੀਆਂ ਹਨ।

ਯੂਰਪ ਦੀ ਕਾਰ ਕੰਪਨੀ ਪੀਐੱਸਏ ਪਿਉਗਿਟ ਸਾਈਟਰਿਓਨ ਇਸ ਨੂੰ 2010 ਤੋਂ ਵਰਤ ਰਹੀ ਹੈ।

ਪਰ ਹੁਣ ਤੱਕ ਸੁਪਰ ਕਪੈਸਿਟਰ ਜ਼ਿਆਦਾ ਬਿਜਲੀ ਰੱਖਣ ਅਤੇ ਜ਼ਿਆਦਾ ਦੇਰ ਤੱਕ ਬਿਜਲੀ ਰੱਖਣ ਲਈ ਨਹੀਂ ਜਾਣੇ ਜਾਂਦੇ।

ਯੂਕੇ ਦੀ ਕੌਮੀ ਭੌਤਿਕ ਲੈਬਾਰਟਰੀ ਵਿੱਚ ਫੈਲੋ ਗੈਰੇਥ ਹਿੰਦਸ ਦਾ ਕਹਿਣਾ ਹੈ, "ਰਿਵਾਇਤੀ ਸੁਪਰ ਕਪੈਸਿਟਰ ਦੋ ਦੇ ਮੁੱਖ ਗੁਣ ਹਨ। ਇਸ ਦੀ ਜ਼ਿਆਦਾ ਚਾਰਜ ਅਤੇ ਡਿਸਚਾਰਜ ਦਰ ਅਤੇ ਇਸ ਦੀ ਲੰਬੀ ਉਮਰ।"

ਉਨ੍ਹਾਂ ਕਿਹਾ, "ਇਸ ਦੀ ਜ਼ਿਆਦਾ ਕੀਮਤ ਅਤੇ ਬਹੁਤ ਘੱਟ ਸਮੇਂ ਲਈ ਬਿਜਲੀ ਨੂੰ ਬਚਾਉਣਾ ਇਸ ਦੇ ਔਗੁਣ ਹਨ।"

Image copyright ALL SPORT/GETTY IMAGES

ਨਾਵਾ, ਫਰਾਂਸ ਦੀ ਸੁਪਰ ਕਪੈਸਿਟਰ ਬਣਾਉਣ ਵਾਲੀ ਕੰਪਨੀ, ਦੇ ਮੁੱਖ ਕਾਰਜਕਾਰੀ, ਅਲਰੀਕ ਗਰੇਪ ਵੀ ਇਸ ਨਾਲ ਸਹਿਮਤ ਹਨ, "ਸੁਪਰ ਕਪੈਸਿਟਰ ਜ਼ਿਆਦਾ ਊਰਜਾ ਨਹੀਂ ਰੱਖ ਸਕਦੇ ਪਰ ਇਹ ਫ਼ੌਰੀ ਤੌਰ 'ਤੇ ਕੰਮ ਕਰਦੇ ਹਨ।"

ਫ਼ਾਰਮੂਲਾ ਈ ਰੇਸਿੰਗ ਕਾਰ

ਫ਼ਾਰਮੂਲਾ ਈ ਰੇਸਿੰਗ ਕਾਰ ਦੀ ਬੈਟਰੀ, ਜੋ ਕਿ ਵਿਲੀਅਮਜ਼ ਅਡਵਾਸਡ ਇੰਜੀਨੀਅਰਿੰਗ ਵੱਲੋਂ ਬਣਾਈ ਜਾਂਦੀ ਹੈ। ਇਸ ਦਾ ਭਾਰ 300 ਕਿੱਲੋ ਹੈ।

ਨਾਵਾ ਦਾ ਮੰਨਣਾ ਹੈ ਕਿ ਇਸ ਦੇ ਭਾਰ ਨੂੰ ਬਿਨਾ ਰੇਂਜ ਦੇ ਘਟਾਇਆਂ ਘੱਟ ਕੀਤਾ ਜਾ ਸਕਦਾ ਹੈ।

ਨਾਵਾ ਦੇ ਮੁੱਖ ਕਾਰਜਕਾਰੀ ਦਾ ਕਹਿਣਾ ਹੈ, "ਸਾਨੂੰ ਲੱਗਦਾ ਹੈ ਕਿ ਬੈਟਰੀ ਦੀ ਚਾਰਜ ਅਤੇ ਡਿਸਚਾਰਜ ਦੀ ਤਾਕਤ ਨੂੰ ਤੇਜ਼ ਕਰਨਾ ਭਵਿੱਖ ਵਿੱਚ ਅਹਿਮ ਹੋਵੇਗਾ।"

ਉਨ੍ਹਾਂ ਕਿਹਾ, "ਸਾਡੇ ਕੋਲ ਲਿਥਿਅਮ ਆਈਓਐੱਨ ਬੈਟਰੀਆਂ ਜਿੰਨੀ ਊਰਜਾ ਨਹੀਂ ਹੈ ਪਰ ਅਸੀਂ ਇਸ ਨੂੰ ਵਧਾ ਸਕਦਾ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)