ਪਾਕ ਵਿੱਚ ਬਿਰਧ ਕੁਰਾਨ ਕਿੱਥੇ 'ਦਫ਼ਨਾਏ' ਜਾਂਦੇ ਹਨ?
ਪਾਕ ਵਿੱਚ ਬਿਰਧ ਕੁਰਾਨ ਕਿੱਥੇ 'ਦਫ਼ਨਾਏ' ਜਾਂਦੇ ਹਨ?
ਪਾਕਿਸਤਾਨ ਦੱਖਣ-ਪੱਛਮੀਂ ਬਲੋਚਿਸਤਾਨ ਦੇ ਬਾਹਰਵਾਰ ਕੁਏਟਾ ਦੇ ਪਹਾੜਾਂ ਵਿੱਚ ਇੱਕ ਸੁਰੰਗ ਜਬਾਲ-ਏ-ਨੂਰ-ਉਲ-ਕੁਰਾਨ (ਕੁਰਾਨ ਦੀ ਰੌਸ਼ਨੀ ਵਾਲਾ ਪਹਾੜ) ਨਾਮ ਦੀ ਸੁਰੰਗਾਂ ਦੀ ਇੱਕ ਲੜੀ ਹੈ।
ਇੱਥੇ ਕੁਰਾਨ ਦੀਆਂ ਖੰਡਤ ਹੋਈਆਂ ਕਾਪੀਆਂ ਦਫ਼ਨਾਈਆਂ ਜਾਂਦੀਆਂ ਹਨ।
ਇਹ ਸੁਰੰਗਾਂ ਕੋਈ ਤਿੰਨ ਕਿਲੋਮੀਟਰ ਲੰਬੀਆਂ ਹਨ ਅਤੇ ਮੰਗ ਅਨੁਸਾਰ ਹੋਰ ਵਧਾਈਆਂ ਜਾ ਰਹੀਆਂ ਹਨ।
ਇੱਥੇ ਪਹੁੰਚਣ ਵਾਲੀਆਂ ਕੁਰਾਨ ਦੀਆਂ 40 ਫ਼ੀਸਦੀ ਕਾਪੀਆਂ ਮੁਰੰਮਤ ਮਗਰੋਂ ਮਸਜਿਦਾਂ ਅਤੇ ਧਾਰਮਿਕ ਸਕੂਲਾਂ ਵਿੱਚ ਵੰਡ ਦਿੱਤੀਆਂ ਜਾਂਦੀਆਂ ਹਨ।