Rent For Sex: ਇੱਥੇ ਮਕਾਨ ਲਈ ਕਿਰਾਇਆ ਨਹੀਂ ਸੈਕਸ ਮੰਗਿਆ ਜਾਂਦਾ ਹੈ

  • ਐਲੀ ਫਿਲਨ
  • ਬੀਬੀਸੀ ਥ੍ਰੀ

"ਖਾਣਾ ਬਣਾਉਣ, ਸਫ਼ਾਈ ਕਰਨ ਅਤੇ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਓਰਲ ਸੈਕਸ ਬਦਲੇ ਛੱਤ ਦੀ ਪੇਸ਼ਕਸ਼।''

"ਹਾਂ ਮੈਨੂੰ ਅਜਿਹੀ ਪੇਸ਼ਕਸ਼ ਕੀਤੀ ਗਈ ਸੀ। ਲੰਡਨ ਵਿੱਚ ਉਹ ਇੱਕ ਸ਼ੁੱਕਰਵਾਰ ਦੀ ਸ਼ਾਮ ਸੀ। 25 ਸਾਲ ਦਾ ਇੱਕ ਵਿਅਕਤੀ ਮੇਰੇ ਸਾਹਮਣੇ ਬੈਠਾ ਸੀ।

ਉਸ ਨੇ ਆਪਣਾ ਬੈੱਡਰੂਮ ਸ਼ੇਅਰ ਕਰਨ ਦੀ ਪੇਸ਼ਕਸ਼ ਕੀਤੀ ਅਤੇ ਉਹ ਵੀ ਬਿਨਾਂ ਕਿਸੇ ਕਿਰਾਏ ਦੇ...ਪਰ ਇੱਕ ਸ਼ਰਤ ਸੀ?

ਮੈਨੂੰ ਇਸ ਆਸਰੇ ਦੀ ਕੀਮਤ ਉਸ ਨਾਲ ਸੈਕਸ ਕਰਕੇ ਚੁਕਾਉਣ ਲਈ ਕਿਹਾ ਗਿਆ।

ਲੰਡਨ ਵਿੱਚ ਰੈਂਟ ਫੌਰ ਸੈਕਸ ਚੱਲ ਰਿਹਾ ਸੀ, ਜਿਸ ਵਿੱਚ ਕੁਝ ਮਕਾਨ ਮਾਲਿਕ ਕਿਰਾਏਦਾਰਾਂ ਤੋਂ ਮਕਾਨ ਦੇਣ ਦੇ ਬਦਲੇ ਸੈਕਸ ਦੀ ਮੰਗ ਕਰ ਰਹੇ ਸੀ।

ਇਹ ਵੀ ਪੜ੍ਹੋ :

ਕੁਝ ਸਮਾਂ ਪਹਿਲਾਂ ਬੀਬੀਸੀ ਥ੍ਰੀ ਦੀ ਡਾਕੂਮੈਂਟਰੀ ਲਈ ਮੈਂ ਇਹ ਪੜਤਾਲ ਕਰਨੀ ਸੀ ਕਿ ਇਹ ਸੈਕਸ ਰੈਕਟ ਆਖਿਰ ਕਿਸ ਪੈਮਾਨੇ 'ਤੇ ਚੱਲ ਰਹਾ ਹੈ ਅਤੇ ਇਸ ਸਿਲਸਿਲੇ ਵਿੱਚ ਮੈਂ ਇੱਕ ਅੰਡਰਕਵਰ ਆਪਰੇਸ਼ਨ 'ਤੇ ਗਈ।

ਮੈਂ ਜਿਸ ਸ਼ਖਸ ਦੇ ਰੂਬਰੂ ਹੋਈ ਸੀ, ਉਸ ਦੇ ਲਈ ਮੈਂ 24 ਸਾਲ ਦੀ ਨਰਸਿੰਗ ਦੀ ਵਿਦਿਆਰਥਣ ਸੀ ਅਤੇ ਜਿਸ ਕੋਲ ਰਹਿਣ ਦੇ ਲਈ ਕੋਈ ਛੱਤ ਨਹੀਂ ਸੀ।

ਤਸਵੀਰ ਕੈਪਸ਼ਨ,

ਪੂਰੇ ਬ੍ਰਿਟੇਨ ਵਿੱਚ ਅਜਿਹੇ ਇਸ਼ਤਿਹਾਰ ਦਿੱਤੇ ਜਾਂਦੇ ਹਨ

ਉਹ ਲੰਡਨ ਦੇ ਜਿਸ ਘਰ ਵਿੱਚ ਰਹਿੰਦਾ ਸੀ, ਉੱਥੇ ਹੋਰ ਲੋਕ ਵੀ ਉਸ ਦੇ ਨਾਲ ਰਹਿੰਦੇ ਸੀ ਪਰ ਫਿਰ ਵੀ ਉਸ ਨੇ ਕਿਹਾ ਕਿ ਬਾਕੀ ਲੋਕਾਂ ਨੂੰ ਕੋਈ ਦਿੱਕਤ ਨਹੀਂ ਹੋਵੇਗੀ। ਬਸ ਇੰਨਾ ਕਹਿਣਾ ਹੋਵੇਗਾ ਕਿ ਮੈਂ ਉਸ ਦੀ ਗਰਲਫਰੈਂਡ ਹਾਂ।

ਜਦੋਂ ਮੈਂ ਹਿਚਕਿਚਾਹਟ ਦਿਖਾਈ ਤਾਂ ਉਸ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ।

ਉਸ ਵਿਅਕਤੀ ਨੇ ਕਿਹਾ, "ਔਨਲਾਈਨ ਰੂਮ ਆਫਰ ਕਰਨ ਵਾਲੇ ਵੱਧ ਉਮਰ ਦੇ ਲੋਕਾਂ ਨਾਲੋਂ ਮੈਂ ਬਿਹਤਰ ਬਦਲ ਹਾਂ। ਬਹੁਤ ਮਜ਼ਾ ਆਵੇਗਾ ਮੇਰਾ ਯਕੀਨ ਕਰੋ।''

ਰੈਂਟ ਫਾਰ ਸੈਕਸ

ਇਸ ਸ਼ਹਿਰ ਵਿੱਚ ਉਹ ਕੋਈ ਇਕੱਲਾ ਵਿਅਕਤੀ ਨਹੀਂ ਸੀ, ਜੋ ਰੈਂਟ ਫੌਰ ਸੈਕਸ ਦੀ ਆਫ਼ਰ ਕਰ ਰਿਹਾ ਸੀ। ਮੈਂ ਇੱਕ ਮਸ਼ਹੂਰ ਇਸ਼ਤਿਹਾਰਾਂ ਵਾਲੀ ਵੈੱਬਸਾਈਟ ਵੀ ਚੈੱਕ ਕੀਤੀ।

ਦਰਜਨਾਂ ਅਜਿਹੇ ਇਸ਼ਤਿਹਾਰ ਸਾਹਮਣੇ ਆ ਗਏ, ਜੋ 'ਐਡਲਟ ਅਰੇਂਜਮੈਂਟਸ' ਦੇ ਬਦਲੇ ਕਮਰੇ ਦੀ ਪੇਸ਼ਕਸ਼ ਕਰ ਰਹੇ ਸੀ।

ਇਹ ਵੀ ਪੜ੍ਹੋ :

ਅਜਿਹੇ ਇਸ਼ਤਿਹਾਰਾਂ ਦਾ ਦਾਇਰਾ ਪੂਰੇ ਬਰਤਾਨੀਆ ਵਿੱਚ ਫੈਲਿਆ ਹੋਇਆ ਸੀ। ਹਰ ਛੋਟੇ-ਵੱਡੇ ਸ਼ਹਿਰ ਵਿੱਚ ਅਜਿਹੇ ਲੋਕ ਮੌਜੂਦ ਸਨ।

ਮੈਂ ਇਨ੍ਹਾਂ ਇਸ਼ਤਿਹਾਰਾਂ ਦੇ ਪ੍ਰਤੀ ਦਿਲਚਸਪੀ ਦਿਖਾਉਣੀ ਸ਼ੁਰੂ ਕਰ ਦਿੱਤੀ। ਕੁਝ ਹੀ ਮਿੰਟ ਬੀਤੇ ਸੀ ਕਿ ਇੱਕ ਜਵਾਬ ਆਇਆ। ਇਸ ਜਵਾਬ ਵਿੱਚ ਸਾਫ਼ ਤੌਰ 'ਤੇ ਸੈਕਸ ਲਈ ਇਸ਼ਾਰਾ ਸੀ।

ਇੱਕ ਮਕਾਨ ਮਾਲਿਕ ਨੇ ਫੌਰਨ ਮੇਰੀ ਬੌਡੀ ਅਤੇ ਮੇਰੀ ਬ੍ਰਾਅ ਦਾ ਸਾਈਜ਼ ਪੁੱਛਿਆ।

ਇੱਕ ਹੋਰ ਵਿਅਕਤੀ ਨੇ ਕਿਹਾ ਕਿ ਜਦੋਂ ਤੱਕ ਮੈਂ ਅਡਲਟ ਅਰੇਂਜਮੈਂਟ ਲਈ ਖੁਸ਼ੀ ਨਾਲ ਰਾਜ਼ੀ ਨਹੀਂ ਹੋ ਜਾਂਦੀ, ਅਸੀਂ ਵੱਟਸਐਪ 'ਤੇ ਗੱਲਬਾਤ ਜਾਰੀ ਰੱਖ ਸਕਦੇ ਹਾਂ।

ਮੈਂ ਅਜਿਹੇ ਕਈ ਮਕਾਨ ਮਾਲਿਕਾਂ ਨੂੰ ਮਿਲੀ ਜਿਨ੍ਹਾਂ ਨੇ ਮੈਨੂੰ ਹੈਰਾਨ ਕਰ ਦਿੱਤਾ। ਸਾਰੇ ਲੋਕ ਵੱਖ-ਵੱਖ ਪਿਛੋਕੜ ਤੋਂ ਸਨ।

ਇੱਕ ਵਿਅਕਤੀ ਦੀ ਉਮਰ 24 ਸਾਲ ਸੀ ਤੇ ਦੂਜਾ ਮੈਨੂੰ ਆਪਣੀ ਧੀ ਦਾ ਕਮਰਾ ਦੇਣ ਦੀ ਪੇਸ਼ਕਸ਼ ਰਿਹਾ ਸੀ, ਉਸ ਦੀ ਧੀ ਯੂਨੀਵਰਸਿਟੀ ਵਿੱਚ ਪੜ੍ਹ ਰਹੀ ਸੀ।

ਤੀਜੇ ਨੇ ਕਿਹਾ ਕਿ ਮੈਂ ਉਸ ਕੈਬਿਨ ਵਿੱਚ ਰਹਿ ਸਕਦੀ ਹਾਂ ਜੋ ਉਸ ਦੇ ਬੰਗਲੇ ਦੇ ਪਿੱਛੇ ਵਾਲੇ ਗਾਰਡਨ ਵਿੱਚ ਹੈ। ਸ਼ਰਤ ਇਹੀ ਸੀ ਕਿ ਬਦਲੇ ਵਿੱਚ ਮੈਨੂੰ ਉਸ ਦੇ ਨਾਲ ਸੈਕਸ ਕਰਨਾ ਪਵੇਗਾ।

ਮੈਂ ਜਿਨ੍ਹਾਂ ਮਕਾਨ ਮਾਲਿਕਾਂ ਨੂੰ ਮਿਲੀ, ਉਨ੍ਹਾਂ ਵਿੱਚ ਜ਼ਿਆਦਾਤਰ ਇਕੱਲੇ ਰਹਿਣ ਵਾਲੇ ਲੋਕ ਸਨ ਪਰ ਲੰਡਨ ਵਿੱਚ ਇੱਕ ਸ਼ਖਸ ਨੇ ਕਿਹਾ ਕਿ ਉਸ ਦੇ ਘਰ ਵਿੱਚ ਹੋਰ ਲੋਕ ਵੀ ਰਹਿੰਦੇ ਹਨ ਅਤੇ ਮੈਨੂੰ ਉਸ ਦੀ ਗਰਲਫਰੈਂਡ ਦੱਸਣਾ ਹੋਵੇਗਾ।

ਬਿਜ਼ਨਸ ਦਾ ਲੈਣ-ਦੇਣ

ਸਕੌਟਲੈਂਡ ਵਿੱਚ ਮੈਂ ਜਿਸ ਵਿਅਕਤੀ ਨੂੰ ਮਿਲੀ ਸੀ, ਉਸ ਦੀ ਉਮਰ ਕੋਈ 24 ਸਾਲ ਦੀ ਸੀ। ਉਹ ਹਰ ਦੂਜੇ ਦਿਨ ਸੈਕਸ ਕਰਨਾ ਚਾਹੁੰਦਾ ਸੀ ਪਰ ਸੈਕਸ ਵਿੱਚ ਇਮੋਸ਼ਨ ਵਾਲੀ ਗੱਲ ਨਾਲ ਇਤਫਾਕ ਨਹੀਂ ਰੱਖਦਾ ਸੀ। ਉਸ ਨੇ ਕਿਹਾ, "ਮੈਂ ਇਸ ਨੂੰ ਵਪਾਰਕ ਲੈਣ-ਦੇਣ ਦੇ ਤੌਰ 'ਤੇ ਦੇਖਦਾ ਹਾਂ।''

ਮੈਂ ਉਨ੍ਹਾਂ ਦੇ ਸਾਹਮਣੇ ਖੁਦ ਨੂੰ ਲਾਚਾਰ ਕੁੜੀ ਵਜੋਂ ਪੇਸ਼ ਕਰ ਰਹੀ ਸੀ, ਜਿਸ ਕੋਲ ਪੈਸੇ ਨਹੀਂ ਸਨ ਅਤੇ ਰਹਿਣ ਲਈ ਕੋਈ ਟਿਕਾਣਾ ਵੀ ਨਹੀਂ ਸੀ।

ਮੈਂ ਹੈਰਾਨ ਸੀ ਕਿ ਇਹ ਮਕਾਨ ਮਾਲਿਕ ਕਿਸ ਬੇਸ਼ਰਮੀ ਨਾਲ ਮੈਨੂੰ ਰਹਿਣ ਦੀ ਥਾਂ ਲਈ ਆਪਣੇ ਨਾਲ ਸੌਣ ਲਈ ਕਹਿ ਰਹੇ ਹਨ।

ਉਨ੍ਹਾਂ ਨੂੰ ਇਸ ਬਾਰੇ ਪ੍ਰਵਾਹ ਨਹੀਂ ਸੀ ਕਿ ਜੋ ਸ਼ਰਤ ਮੈਨੂੰ ਉਹ ਪੂਰੀ ਕਰਨ ਵਾਸਤੇ ਕਹਿ ਰਹੇ ਹਨ, ਉਸ ਦਾ ਮੇਰੇ 'ਤੇ ਕੀ ਅਸਰ ਪਵੇਗਾ।

ਹਕੀਕਤ ਤਾਂ ਇਹ ਸੀ ਕਿ ਵਧੇਰੇ ਮਕਾਨ ਮਾਲਿਕਾਂ ਨੂੰ ਅਹਿਸਾਸ ਨਹੀਂ ਸੀ ਕਿ ਉਹ ਕੁਝ ਗਲਤ ਕਰ ਰਹੇ ਹਨ।

ਉਨ੍ਹਾਂ ਨੂੰ ਇਹ ਗੱਲ ਸਮਝ ਨਹੀਂ ਆ ਰਹੀ ਸੀ ਕਿ 'ਰੈਂਟ ਫੌਰ ਸੈਕਸ' ਵਾਲੇ ਇਸ਼ਤਿਹਾਰ ਗੈਰ - ਕਾਨੂੰਨੀ ਹੋ ਸਕਦੇ ਹਨ।

ਕਿਸੇ ਘਰ ਵਿੱਚ ਕਮਰਾ ਦੇਣ ਦੇ ਬਦਲੇ ਸੈਕਸ ਦੀ ਮੰਗ ਦੇਹ ਵਪਾਰ ਨੂੰ ਉਤਸ਼ਾਹਤ ਕਰਨਾ ਕਰਾਰ ਦਿੱਤਾ ਜਾ ਸਕਦਾ ਹੈ।

ਇੰਗਲੈਂਡ ਅਤੇ ਵੇਲਜ਼ ਵਿੱਚ ਇਸ ਦੇ ਲਈ ਸੱਤ ਸਾਲ ਦੀ ਸਜ਼ਾ ਦੀ ਤਜਵੀਜ਼ ਹੈ।

ਜਦੋਂ ਮੈਂ ਇਨ੍ਹਾਂ ਮਕਾਨ ਮਾਲਿਕਾਂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਨੂੰ ਬੀਬੀਸੀ - ਥ੍ਰੀ ਦੀ ਇਸ ਪੜਤਾਲ ਦੇ ਬਾਰੇ ਲਿਖਿਆ ਅਤੇ ਉਨ੍ਹਾਂ ਤੋਂ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤਾਂ ਕੇਵਲ ਦੋ ਹੀ ਲੋਕਾਂ ਨੇ ਜਵਾਬ ਦਿੱਤਾ।

ਇੱਕ ਨੇ ਜਵਾਬ ਦਿੱਤਾ ਕਿ ਉਹ ਰਜ਼ਾਮੰਦੀ ਨਾਲ ਸੈਕਸ ਦੇ ਲਈ ਸਹਿਮਤੀ ਲੈ ਰਿਹਾ ਸੀ ਅਤੇ ਉਸ ਨੇ ਕੋਈ ਗਲਤ ਕੰਮ ਨਹੀਂ ਕੀਤਾ ਹੈ।

ਇੱਕ ਹੀ ਬਿਸਤਰ 'ਤੇ ਸੌਣਾ

ਦੂਜੇ ਸ਼ਖਸ ਨੇ ਕਿਹਾ ਕਿ ਉਹ ਸਿਰਫ਼ ਘਰ ਵਿੱਚ ਨਾਲ ਰਹਿਣ ਲਈ ਕਹਿ ਰਹੇ ਸੀ, ਜਿਸ ਵਿੱਚ ਉਹ ਮੈਨੂੰ ਆਪਣੇ ਸੌਫੇ 'ਤੇ ਮੁਫ਼ਤ ਵਿੱਚ ਰਹਿਣ ਲਈ ਇਜਾਜ਼ਤ ਦੇਣ ਵਾਲਾ ਸੀ।

ਪਰ ਸੱਚ ਇਹੀ ਹੈ ਕਿ ਜੋ ਲੋਕ ਇਨ੍ਹਾਂ ਇਸ਼ਤਿਹਾਰਾਂ ਦੇ ਜਾਲ ਵਿੱਚ ਫਸ ਰਹੇ ਹਨ, ਉਨ੍ਹਾਂ ਦੀ ਸਥਿਤੀ ਖਰਾਬ ਹੈ, ਉਨ੍ਹਾਂ ਕੋਲ ਰਹਿਣ ਲਈ ਕੋਈ ਟਿਕਾਣਾ ਨਹੀਂ ਹੈ।

ਮੈਂ ਇੱਕ ਅਜਿਹੀ ਕੁੜੀ ਨੂੰ ਮਿਲੀ ਜਿਸ ਨੇ 'ਰੈਂਟ ਫੌਰ ਸੈਕਸ' ਦਾ ਸਹਾਰਾ ਲਿਆ ਸੀ'। ਉਸ ਵੇਲੇ ਉਹ 20 ਸਾਲ ਦੀ ਸੀ।

ਜਦੋਂ ਤੱਕ ਉਹ ਉਸ ਘਰ ਵਿੱਚ ਗਈ ਨਹੀਂ ਸੀ ਉਦੋਂ ਤੱਕ ਉਸ ਨੂੰ ਅਹਿਸਾਸ ਨਹੀਂ ਸੀ ਕਿ ਉਸ ਨੇ ਕਿਹੋ ਜਿਹਾ ਸੌਦਾ ਕੀਤਾ ਹੈ, ਜਿਸ ਵਿੱਚ ਮਕਾਨ ਮਾਲਿਕ ਨਾਲ ਇੱਕੋ ਬਿਸਤਰ 'ਤੇ ਸੌਣਾ ਸੀ।

ਉਸ ਨੇ ਮਕਾਨ ਮਾਲਿਕ ਨੂੰ ਕਿਹਾ ਵੀ ਕਿ ਉਹ ਉਸ ਨਾਲ ਸੌਣਾ ਨਹੀਂ ਚਾਹੁੰਦੀ ਪਰ ਇਸ ਦੇ ਬਾਵਜੂਦ ਉਹ ਉਸ ਨੂੰ ਛੂਹਣ ਦੀ ਕੋਸ਼ਿਸ਼ ਕਰਦਾ ਰਿਹਾ।

ਉਸ ਕੁੜੀ ਨੇ ਮੈਨੂੰ ਦੱਸਿਆ, "ਮਕਾਨ ਮਾਲਿਕ ਨੇ ਮੇਰੇ ਨਾਲ ਜ਼ਬਰਦਸਤੀ ਨਹੀਂ ਕੀਤੀ, ਇਸ ਲਈ ਮੈਂ ਉਸ ਦੀ ਅਹਿਸਾਨਮੰਦ ਹਾਂ।''

ਉਸ ਮਕਾਨ ਮਾਲਿਕ ਨੂੰ ਮਿਲਣ ਤੋਂ ਪਹਿਲਾਂ ਤੱਕ ਉਹ ਬੇਘਰ ਸੀ। ਦੁਬਾਰਾ ਬੇਘਰ ਹੋਣ ਦੇ ਡਰ ਕਾਰਨ ਉਹ ਲੰਬੇ ਸਮੇਂ ਤੱਕ ਉਸ ਮਕਾਨ ਮਾਲਿਕ ਦੇ ਨਾਲ ਰਹੀ।

ਜਦੋਂ ਮੈਂ ਉਸ ਦੇ ਮਕਾਨ ਮਾਲਿਕ ਤੋਂ ਇਸ ਬਾਰੇ ਪੁੱਛਿਆ ਤਾਂ ਉਸ ਨੇ ਕਿਹਾ, "ਮੇਰਾ ਮੰਨਣਾ ਹੈ ਕਿ ਜੇ ਉਹ ਮੇਰੇ ਨਾਲ ਰਹਿ ਰਹੀ ਸੀ ਤਾਂ ਇਸ ਦਾ ਮਤਲਬ ਇਹ ਸੀ ਕਿ ਉਹ ਪਰੇਸ਼ਾਨ ਨਹੀਂ ਸੀ।''

ਮਕਾਨ ਮਾਲਿਕ ਨੇ ਇਹ ਵੀ ਦਾਅਵਾ ਕੀਤਾ ਕਿ ਉਸ ਨੇ ਕਦੇ ਵੀ ਉਸ ਕੁੜੀ ਨਾਲ ਸੈਕਸ ਨਹੀਂ ਕੀਤਾ ਅਤੇ ਨਾ ਹੀ ਇਸ ਦੀ ਫਰਮਾਇਸ਼ ਕੀਤੀ।

ਅਡਲਟ ਅਰੇਂਜਮੈਂਟਸ

ਮੇਰਾ ਸਾਹਮਣਾ ਇੱਕ ਅੱਧਖੜ ਉਮਰ ਦੇ ਮਕਾਨ ਮਾਲਿਕ ਨਾਲ ਵੀ ਹੋਇਆ ਜੋ 'ਰੈਂਟ ਫੌਰ ਸੈਕਸ' ਦਾ ਆਫਰ ਕਰ ਰਿਹਾ ਸੀ। ਉਹ ਨਿਊਕੈਸਲ ਦੇ ਇੱਕ ਫਲੈਟ ਵਿੱਚ ਇਕੱਲਾ ਰਹਿੰਦਾ ਸੀ।

ਜਿਸ ਕੈਫੇ ਵਿੱਚ ਅਸੀਂ ਮਿਲ ਰਹੇ ਸੀ, ਉੱਥੋਂ ਉਹ ਭੜਕਦੇ ਹੋਏ ਬਾਹਰ ਨਿਕਲਿਆ ਸੀ ਪਰ ਆਖਿਰਕਾਰ ਉਹ ਗੱਲ ਕਰਨ ਲਈ ਤਿਆਰ ਹੋ ਗਿਆ।

ਉਸ ਦਾ ਕਹਿਣਾ ਸੀ ਕਿ ਉਹ ਕੇਵਲ ਸਾਥੀ ਦੀ ਤਲਾਸ਼ ਕਰ ਰਿਹਾ ਸੀ ਅਤੇ ਇਹ ਕੇਵਲ ਸੈਕਸ ਦੇ ਲਈ ਨਹੀਂ ਸੀ। ਉਸ ਨੇ ਮੈਨੂੰ ਕਿਹਾ, "ਮੈਨੂੰ ਪਤਾ ਨਹੀਂ ਸੀ ਕਿ ਮੈਂ ਕੋਈ ਗਲਤ ਕੰਮ ਕਰ ਰਿਹਾ ਹਾਂ।''

ਇੱਕ ਔਰਤ ਜੋ ਉਸਦੇ ਨਾਲ ਰਹਿ ਰਹੀ ਹੈ, ਉਹ ਅਹਿਸਾਨ ਚੁਕਾਉਣ ਦੇ ਬਦਲੇ ਬੇਘਰ ਹੋਣ ਦੇ ਡਰ ਕਾਰਨ ਉਸਦੇ ਨਾਲ ਸੈਕਸ ਕਰ ਸਕਦੀ ਹੈ, ਭਾਵੇਂ ਇਸ ਵਿੱਚ ਉਸਦੀ ਮਰਜ਼ੀ ਸ਼ਾਮਿਲ ਹੋਵੇ ਜਾਂ ਨਾ।

ਮੈਂ ਇਹ ਗੱਲ ਉਸ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ, "ਮੈਂ ਸਮਝਦਾ ਹਾਂ ਕਿ ਇਸ ਸਹਿਮਤੀ ਦਾ ਇਹ ਇੱਕ ਕਾਲਾ ਪਹਿਲੂ ਹੋ ਸਕਦਾ ਹੈ।''

ਪਰ ਇਸ ਦੇ ਬਾਵਜੂਦ ਉਹ ਇਸ ਬਾਰੇ ਇਮਾਨਦਾਰੀ ਨਾਲ ਜਵਾਬ ਨਹੀਂ ਦੇ ਸਕਿਆ ਕਿ ਭਵਿੱਖ ਵਿੱਚ ਵੀ ਉਹ ਅਜਿਹੇ 'ਅਡਲਟ ਅਰੇਂਜਮੈਂਟਸ' ਦੀ ਤਲਾਸ਼ ਕਰੇਗਾ ਜਾਂ ਨਹੀਂ।

ਮੈਂ ਇਸ ਡਾਕੂਮੈਂਟਰੀ ਦੇ ਸਿਲਸਿਲੇ ਵਿੱਚ ਜਿੰਨੇ ਮਕਾਲ ਮਾਲਿਕਾਂ ਨੂੰ ਮਿਲੀ, ਉਨ੍ਹਾਂ ਵਿੱਚੋਂ ਵਧੇਰੇ ਇਹ ਸਮਝ ਨਹੀਂ ਰਹੇ ਸੀ ਕਿ ਉਹ ਜੋ ਕਰ ਰਹੇ ਹਨ, ਉਸ ਵਿੱਚ ਗਲਤ ਕੀ ਹੈ।

ਗਰੀਬੀ ਦੇ ਖਿਲਾਫ ਕੰਮ ਕਰਨ ਵਾਲੇ ਅਤੇ ਕਿਰਾਏਦਾਰਾਂ ਦੇ ਸੰਗਠਨ ਨਾਲ ਜੁੜੇ ਐਲੇਨ ਮੋਰਾਨ ਇਸ ਨੂੰ ਕੁਝ ਇਸ ਤਰੀਕੇ ਨਾਲ ਸਮਝਾਉਂਦੇ ਹਨ, "ਸਾਡੇ ਸਮਾਜ ਵਿੱਚ ਕੁਝ ਲੋਕ ਇਹ ਮੰਨਦੇ ਹਨ ਕਿ ਪਸੰਦ ਦੀ ਚੀਜ਼ ਹਾਸਿਲ ਕਰਨ ਲਈ ਕਮਜ਼ੋਰਾਂ 'ਤੇ ਤਾਕਤ ਦਾ ਇਸਤੇਮਾਲ ਜਾਇਜ਼ ਹੈ ਅਤੇ ਇਸ 'ਤੇ ਕੋਈ ਸਵਾਲ ਨਹੀਂ ਪੁੱਛਿਆ ਜਾ ਸਕਦਾ ਹੈ।

ਇਹ ਜੁਰਮ ਹੈ

ਐਲੇਨ ਮੋਰਾਨ ਦਾ ਕਹਿਣਾ ਹੈ, "ਉਨ੍ਹਾਂ ਨੂੰ ਇਹ ਤਾਕਤ ਹਾਸਿਲ ਹੈ ਅਤੇ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਵੀ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੀ ਹਨ।''

''ਕਈ ਵਾਰ ਕੁਝ ਲੋਕ ਸਮਾਜ ਵਿੱਚ ਇਸ ਕਦਰ ਇਕੱਲੇ ਰਹਿ ਜਾਂਦੇ ਹਨ ਕਿ ਉਹ ਜਿਸਮਾਨੀ ਨਜ਼ਦੀਕੀਆਂ ਹਾਸਿਲ ਕਰ ਕੇ ਜਾਇਜ਼ ਤਰੀਕਿਆਂ ਨੂੰ ਸਮਝੇ ਬਿਨਾਂ ਇਸ ਦੇ ਲਈ ਤਰਸ ਜਾਂਦੇ ਹਨ। ਕਦੇ-ਕਦੇ ਦੋਵਾਂ ਗੱਲਾਂ ਇੱਕੋ ਨਾਲ ਹੋ ਜਾਂਦੀਆਂ ਹਨ।''

ਐਲੇਨ ਦਾ ਸੰਗਠਨ ਹੁਣ ਇੱਕ ਗੱਲ ਦੇ ਲਈ ਮੁਹਿੰਮ ਚਲਾ ਰਿਹਾ ਹੈ ਕਿ ਬਰਤਾਨੀਆ ਵਿੱਚ ਰੈਂਟ ਫਾਰ ਸੈਕਸ ਨੂੰ ਗੈਰ ਕਾਨੂੰਨੀ ਕਰਾਰ ਦਿੱਤਾ ਜਾਵੇ।

ਉਨ੍ਹਾਂ ਦੀ ਮੰਗ ਹੈ ਕਿ ਇਸ ਨੂੰ ਗੁਲਾਮ ਪ੍ਰਥਾ 'ਤੇ ਪਾਬੰਦੀ ਲਗਾਉਣ ਵਾਲੇ ਕਾਨੂੰਨ ਦੇ ਦਾਇਰੇ ਵਿੱਚ ਲਿਆਂਦਾ ਜਾਣਾ ਚਾਹੀਦਾ ਹੈ ਤਾਂ ਜੋ ਮਕਾਨ ਮਾਲਿਕਾਂ 'ਤੇ ਕਾਰਵਾਈ ਕੀਤੀ ਜਾ ਸਕੇ।

ਉਹ ਦੱਸਦੀ ਹੈ, "ਸਰਕਾਰ ਨੂੰ ਇਹ ਜਨਤਕ ਤੌਰ 'ਤੇ ਕਹਿਣਾ ਚਾਹੀਦਾ ਹੈ ਕਿ 'ਰੈਂਟ ਫਾਰ ਸੈਕਸ' ਇੱਕ ਜੁਰਮ ਹੈ ਅਤੇ ਅਜਿਹਾ ਕਰਨ ਵਾਲਿਆਂ 'ਤੇ ਕਾਰਵਾਈ ਕੀਤੀ ਜਾਵੇਗੀ। ਸਾਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਜ਼ਮੀਨੀ ਬਦਲਾਅ ਕਰਨੇ ਪੈਣਗੇ।''

ਇਹ ਵੀ ਪੜ੍ਹੋ-

ਇਹ ਵੀਡੀਓਜ਼ ਵੀ ਤੁਹਾਨੂੰ ਪਸੰਦ ਆਉਣਗੇ

Skip YouTube post, 1
Video caption, Warning: Third party content may contain adverts

End of YouTube post, 1

Skip YouTube post, 2
Video caption, Warning: Third party content may contain adverts

End of YouTube post, 2

Skip YouTube post, 3
Video caption, Warning: Third party content may contain adverts

End of YouTube post, 3

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)