'ਮਾਹਵਾਰੀ ਕਰ ਕੇ ਮੈਂ ਆਤਮ ਹੱਤਿਆ ਕਰਨਾ ਚਾਹੁੰਦੀ ਸੀ'

ਲੂਸੀ

ਹਰ ਮਹੀਨੇ ਦੋ ਹਫ਼ਤਿਆਂ ਲਈ, ਲੂਸੀ ਵੱਖਰੀ ਜਾਪਦੀ ਸੀ। ਉਸ ਨੂੰ ਅਣਗਿਣਤ ਮਾਨਸਿਕ ਅਤੇ ਸਰੀਰਕ ਸਮੱਸਿਆਵਾਂ ਸੀ ਪਰ ਉਹ ਸਮਝ ਨਹੀਂ ਸਕਦੀ ਸੀ ਕਿ ਇਹ ਕਿਉਂ ਹਨ?

ਉਸ ਨੇ ਕਈ ਸਾਲਾਂ ਤਕ ਅਜਿਹੇ ਡਾਕਟਰਾਂ ਦੀ ਭਾਲ ਕੀਤੀ ਜੋ ਜਵਾਬ ਦੇ ਸਕਦਾ ਹੋਵੇ। ਇਲਾਜ ਵਜੋਂ 28 ਸਾਲ ਦੀ ਉਮਰ ਵਿਚ ਉਸ ਨੇ ਆਪਣੀ ਬੱਚੇਦਾਨੀ ਕਢਵਾ ਲਈ।

ਲੂਸੀ ਨੇ ਕਿਹਾ, "ਮੈਂ ਸਵੇਰ ਨੂੰ ਆਪਣੀਆਂ ਅੱਖਾਂ ਖੋਲ੍ਹਣ ਤੋਂ ਪਹਿਲਾਂ ਕੁਝ ਬਦਲ ਜਾਂਦੀ ਸੀ।

ਬਚਪਨ ਵਿੱਚ ਲੂਸੀ ਇੱਕ ਸ਼ਾਂਤ ਅਤੇ ਖ਼ੁਸ਼ਹਾਲ ਬੱਚੀ ਸੀ ਪਰ 13 ਸਾਲ ਦੀ ਉਮਰ ਤੋਂ ਉਹ ਗੰਭੀਰ ਤਣਾਅ ਤੇ ਚਿੰਤਾ ਤੋਂ ਪੀੜਤ ਹੋ ਗਈ।

ਉਸ ਨੇ ਆਪਣੇ ਆਪ ਨੂੰ ਨੁਕਸਾਨ ਪਹੁੰਚਾਉਣਾ ਸ਼ੁਰੂ ਕਰ ਦਿੱਤਾ। 14 ਸਾਲ ਦੀ ਉਮਰ ਵਿੱਚ, ਉਸ ਨੂੰ ਆਪਣੇ ਸਕੂਲ ਵਿਚੋਂ ਬਾਹਰ ਕੱਢ ਦਿੱਤਾ ਗਿਆ ਅਤੇ ਉਸ ਨੂੰ ਇੱਕ ਮਾਨਸਿਕ ਸਿਹਤ ਕੇਂਦਰ ਵਿਚ ਰਹਿਣ ਲਈ ਭੇਜਿਆ ਗਿਆ।

ਉਹ ਕਹਿੰਦੀ ਹੈ, "ਉੱਥੇ ਮੈਨੂੰ ਦੱਸਿਆ ਗਿਆ ਕਿ ਮੈਨੂੰ ਦਿਮਾਗ਼ੀ ਬਿਮਾਰੀ ਹੈ।"

ਲੂਸੀ ਨੂੰ ਆਪਣੇ ਹਾਲਾਤ ਕਾਰਨ ਕਾਲਜ ਛਡਣਾ ਪਿਆ

ਜਦੋਂ ਉਹ 16 ਸਾਲ ਦੀ ਉਮਰ ਵਿੱਚ ਗਰਭਵਤੀ ਹੋਈ ਤਾਂ ਹਾਲਾਤ ਬਹੁਤ ਨਾਜ਼ੁਕ ਹੋ ਗਏ।

ਉਸ ਨੇ ਕਿਹਾ, "ਗਰਭਵਤੀ ਹੋਣ ਦੇ ਕੁੱਝ ਮਹੀਨਿਆਂ ਦੇ ਅੰਦਰ ਮੈਂ ਹਸਪਤਾਲ ਛੱਡ ਦਿੱਤਾ। ਮੇਰੇ ਲੱਛਣ ਖ਼ਤਮ ਹੋ ਗਏ ਸਨ। ਮੈਂ ਖ਼ੁਸ਼ ਸੀ।"

ਇਸ ਤਰ੍ਹਾਂ ਗਰਭ ਅਵਸਥਾ ਦੌਰਾਨ ਅਤੇ ਬੱਚੇ ਨੂੰ ਦੁੱਧ ਚੁੰਘਾਉਣ ਦੇ ਸਮੇਂ ਤੱਕ ਹੀ ਸੀ। ਪਰ ਜਦੋਂ ਉਸ ਦੀ ਮਾਹਵਾਰੀ ਸ਼ੁਰੂ ਹੋਈ ਤਾਂ ਇਹ ਲੱਛਣ ਵਾਪਸ ਆ ਜਾਂਦੇ।

ਕੁਝ ਸਾਲ ਬਾਅਦ, ਲੂਸੀ ਕਾਲਜ ਵਿੱਚ ਅੱਗੇ ਦੀ ਪੜ੍ਹਾਈ ਕਰਨ ਗਈ। ਕੁਝ ਹਫ਼ਤੇ ਬਾਅਦ ਉਹ ਪੜ੍ਹਾਈ ਦੇ ਦਬਾਅ ਨਾਲ ਨਜਿੱਠਣ ਵਿਚ ਅਸਮਰਥ ਮਹਿਸੂਸ ਕਰਨ ਲੱਗੀ ਤੇ ਆਖ਼ਰਕਾਰ ਉਸ ਨੇ ਕਾਲਜ ਛੱਡ ਦਿੱਤਾ।

23 ਸਾਲ ਦੀ ਉਮਰ ਵਿੱਚ ਲੂਸੀ ਦੁਬਾਰਾ ਗਰਭਵਤੀ ਹੋ ਗਈ। ਇਸ ਵਾਰ ਉਸ ਨੇ ਇੱਕ ਧੀ ਬੇਲਾ ਨੂੰ ਜਨਮ ਦਿੱਤਾ। ਉਸ ਨੂੰ ਮਾਨਸਿਕ ਤੌਰ 'ਤੇ ਚੰਗਾ ਲੱਗਾ।

ਹਾਲਾਂਕਿ ਬੇਲਾ ਦਾ ਜਨਮ ਹੋਣ ਤੋਂ ਬਾਅਦ, ਉਸ ਦੀ ਬਿਮਾਰੀ ਦੇ ਲੱਛਣ ਹੋਰ ਵੀ ਬਦਤਰ ਹੋ ਗਏ।

ਉਹ ਅਕਸਰ ਖ਼ੁਦਕੁਸ਼ੀ ਦੇ ਵਿਚਾਰਾਂ ਤੋਂ ਪੀੜਤ ਹੁੰਦੀ, ਜਿਸ ਕਰ ਕੇ ਉਸ ਨੇ ਬਹੁਤ ਸਾਰੇ ਜੋਖ਼ਮ ਝੱਲੇ।

ਇਹ ਸਾਰਾ ਕੁਝ ਇੱਕ ਮਹੀਨੇ ਦੇ ਵੱਖਫੇ ਤੋਂ ਬਾਅਦ ਹੁੰਦੀ ਸੀ। ਉਸ ਦੇ ਪਤੀ ਮਾਰਟਿਨ ਨੇ ਉਸ ਨੂੰ ਮਾਹਵਾਰੀ ਤੋਂ ਪਹਿਲਾਂ ਸ਼ਾਂਤ ਰਹਿਣ ਦੀ ਸਲਾਹ ਦਿੱਤੀ।

ਲੂਸੀ ਨੇ ਆਪਣੇ ਡਾਕਟਰ ਨਾਲ ਗੱਲ ਕਰਨ ਤੋਂ ਪਹਿਲਾਂ ਲਗਭਗ 30 ਲੱਛਣਾਂ ਅਤੇ ਜਾਣਕਾਰੀ ਦੀ ਸੂਚੀ ਤਿਆਰ ਕੀਤੀ।

ਉਸ ਵੇਲੇ, ਉਸ ਨੂੰ ਕਿਹਾ ਗਿਆ ਕਿ ਉਹ ਆਪਣੀ ਬੇਟੀ ਦੇ ਜਨਮ ਤੋਂ ਬਾਅਦ ਹੋਣ ਵਾਲੀ ਤਣਾਅ ਤੋਂ ਪੀੜਤ ਸੀ।

ਪਰ ਲੂਸੀ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਇਸ ਤਰ੍ਹਾਂ ਦਾ ਕੇਸ ਨਹੀਂ ਸੀ।

ਉਸ ਨੇ ਕਿਹਾ: "ਮੈਨੂੰ ਦਿਮਾਗ਼ੀ ਬਿਮਾਰੀ ਦੀ ਇੱਕ ਬਹੁਤ ਵੱਡੀ ਖ਼ੁਰਾਕ ਦਿੱਤੀ ਜਾਂਦੀ ਸੀ।

ਇਸ ਵਾਰ ਮਾਨਸਿਕ ਸਿਹਤ ਮਾਹਿਰਾਂ ਨੇ ਲੂਸੀ ਦੀ ਹਾਲਤ ਨੂੰ ਇੱਕ ਨਾਂ ਦਿੱਤਾ: ਪ੍ਰੀਮੇਂਸਟਰੁਅਲ ਡਾਈਫੋਰਿਕ ਡਿਸਆਡਰ (ਪੀਐੱਮਡੀਡੀ)। ਇਹ ਪ੍ਰੀਮੇਂਸਟਰੁਅਲ ਸਿੰਡਰੋਮ (ਪੀਐਮਐਸ) ਦਾ ਇੱਕ ਗੰਭੀਰ ਰੂਪ ਸੀ।

ਉਨ੍ਹਾਂ ਲੂਸੀ ਦੇ ਡਾਕਟਰ ਨੂੰ ਸਿਫ਼ਾਰਸ਼ ਕੀਤੀ ਕਿ ਉਸ ਨੂੰ ਔਰਤਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾਕਟਰ ਵੱਲੋਂ ਦੇਖਿਆ ਜਾਣਾ ਚਾਹੀਦਾ ਹੈ।

ਇਹ ਲੂਸੀ ਨੂੰ ਸੰਭਾਵੀ ਸਫਲਤਾ ਦੀ ਤਰ੍ਹਾਂ ਜਾਪਿਆ। ਪਰ ਉਸ ਨੇ ਡਾਕਟਰ ਇਸ ਨਾਲ ਅਸਹਿਮਤੀ ਪ੍ਰਗਟ ਕੀਤੀ।

ਪੀਐੱਮਡੀਡੀ ਕੀ ਹੈ?

  • ਗੰਭੀਰ ਪੀਐੱਮਐੱਸ/ਪੀ.ਐਮ.ਡੀ.ਡੀ 5-10% ਔਰਤਾਂ ਨੂੰ ਮਾਹਵਾਰੀ ਵੇਲੇ ਪ੍ਰਭਾਵਿਤ ਕਰਦੀ ਹੈ ਅਤੇ ਅਕਸਰ ਹਾਰਮੋਨ ਦੇ ਉਤਰਾਅ-ਚੜ੍ਹਾਅ ਨਾਲ ਸ਼ੁਰੂ ਹੁੰਦੀ ਹੈ।
  • ਕੁਝ ਔਰਤਾਂ ਵਿੱਚ ਇਹ ਤਬਦੀਲੀਆਂ ਇੱਕ ਜਮਾਂਦਰੂ ਕਮਜ਼ੋਰੀ ਦੇ ਕਾਰਨ ਹੁੰਦੀਆਂ ਹਨ। ਖੋਜ ਮੁਤਾਬਕ ਪੀਐਮਐਸ ਦਾ ਪਰਿਵਾਰਕ ਇਤਿਹਾਸ ਵੀ ਹੁੰਦਾ ਹੈ।
  • ਹਾਲਾਂਕਿ ਸਰੀਰਕ ਲੱਛਣ ਆਮ ਹੁੰਦੇ ਹਨ, ਪਰ ਇਹ ਭਾਵਨਾਤਮਕ ਲੱਛਣ ਤਣਾਅ, ਚਿੜਚਿੜਾਪਣ ਤੇ ਗੁੱਸਾ ਹਨ।
  • ਪੀਐੱਮਐੱਸ/ਪੀਐੱਮਡੀਡੀ ਕਿਸੇ ਵੀ ਔਰਤ ਨੂੰ ਮਾਹਵਾਰੀ ਵੇਲੇ ਪ੍ਰਭਾਵਿਤ ਕਰ ਸਕਦਾ ਹੈ।
  • ਬੱਚੇਦਾਨੀ ਕਢਵਾਉਣਾ ਆਮ ਤੌਰ 'ਤੇ ਪੀਐੱਮਐੱਸ/ਪੀਐੱਮਡੀਡੀ ਦਾ ਆਖ਼ਰੀ ਇਲਾਜ ਹੁੰਦਾ ਹੈ।

ਉਸ ਨੂੰ ਕਈ ਤਰ੍ਹਾਂ ਦੀਆਂ ਜਨਮ-ਨਿਯੰਤਰਨ ਵਾਲੀਆਂ ਦਵਾਈਆਂ 'ਤੇ ਲਾ ਦਿੱਤਾ ਗਿਆ, ਜਿਸ ਨਾਲ ਉਸ ਨੇ ਲਗਾਤਾਰ ਬਿਮਾਰ ਮਹਿਸੂਸ ਕੀਤਾ।

ਲੂਸੀ ਨੇ ਕਿਹਾ, "ਇਹ ਮੇਰੇ ਲਈ ਬਹੁਤ ਔਖਾ ਸੀ, "ਮੈਂ ਡਾਕਟਰਾਂ ਕੋਲ ਨਹੀਂ ਜਾ ਸਕਦੀ ਸੀ। ਮੈਂ ਗੱਲਬਾਤ ਨਹੀਂ ਕਰ ਸਕਦੀ ਸੀ ਅਤੇ ਜਦੋਂ ਮੈਂ ਠੀਕ ਹੋਈ ਤਾਂ ਮੈਨੂੰ ਯਾਦ ਵੀ ਨਹੀਂ ਸੀ ਮੈ ਕਿੱਦਾਂ ਦਾ ਮਹਿਸੂਸ ਕਰਦੀ ਸੀ।"

ਉਸ ਨੂੰ ਤੁਰੰਤ ਚਾਰ ਹਫ਼ਤਿਆਂ ਤੱਕ ਟੀਕੇ ਲਗਾਏ ਜਾਂਦੇ ਸੀ। ਜੇ ਇਹ ਟੀਕੇ ਕੰਮ ਕਰਦੇ, ਤਾਂ ਇਹ ਉਸ ਦੀ ਪੀਐੱਮਡੀਡੀ ਦੀ ਬਿਮਾਰੀ ਪੱਕੀ ਹੋ ਜਾਂਦੀ ਸੀ।

ਪਹਿਲੇ ਦੋ ਹਫ਼ਤੇ ਬਹੁਤ ਹੀ ਮੁਸ਼ਕਲ ਸਨ। ਪਰ ਇਸ ਤੋਂ ਬਾਅਦ, ਜਦੋਂ ਉਸ ਦੀ ਮਾਹਵਾਰੀ ਦੀ ਸ਼ੁਰੂਆਤ ਹੋਣ ਲੱਗੀ ਤਾਂ ਕੁਝ ਵੀ ਨਹੀਂ ਹੋਇਆ, ਅਤੇ ਉਸ ਨੇ ਇੱਕ ਦਹਾਕੇ ਵਿੱਚ ਪਹਿਲੀ ਵਾਰ ਸੱਚਮੁੱਚ ਬਹੁਤ ਚੰਗਾ ਮਹਿਸੂਸ ਕੀਤਾ।

ਉਸ ਨੇ ਕਿਹਾ, "ਅਚਾਨਕ, ਹਰ ਚੀਜ਼ ਬਦਲ ਗਈ। ਮੇਰੇ ਸਾਰੇ ਲੱਛਣ ਅਲੋਪ ਹੋ ਗਏ।"

ਦੋ ਮਹੀਨਿਆਂ ਦੇ ਅੰਦਰ, ਚਮਤਕਾਰੀ ਤਰੀਕੇ ਨਾਲ, ਉਸ ਨੂੰ ਦਵਾਈਆਂ ਦੇਣੀਆਂ ਬੰਦ ਕਰ ਦਿੱਤੀਆਂ ਗਈਆਂ।

ਟੀਕੇ ਸ਼ੁਰੂ ਹੋਣ ਤੋਂ ਪੰਜ ਮਹੀਨੇ ਬਾਅਦ, ਇਹ ਪੱਕਾ ਹੋ ਗਿਆ ਕਿ ਉਸ ਨੂੰ ਪੀਐੱਮਡੀਡੀ ਹੈ ਅਤੇ ਇੱਕ ਨਵਾਂ, ਵਧੇਰੇ ਸਥਾਈ, ਵਿਚਾਰ ਆ ਗਿਆ। ਇਹ ਲੂਸੀ ਦੀ ਬੱਚੇਦਾਨੀ ਕੱਢਣਾ ਸੀ।

ਜਿਵੇਂ ਲੂਸੀ ਦੀ ਬੱਚੇਦਾਨੀ ਕੱਢਣ ਦਾ ਸਮਾਂ ਆਇਆ, ਉਸ ਨੂੰ ਅਜੀਬ ਮਹਿਸੂਸ ਹੋਣ ਲੱਗ। ਉਸ ਦੇ ਲੱਛਣ ਫਿਰ ਦਿਖਾਈ ਦੇਣ ਲੱਗੇ।

ਉਸ ਨੇ ਕਿਹਾ, "ਲੱਛਣ ਹੌਲੀ ਹੌਲੀ ਵਾਪਸ ਆਉਂਦੇ ਸਨ, ਜੋ ਡਰਾਉਣੇ ਸਨ। ਮੈਨੂੰ ਮੁੜ ਆਤਮ ਹੱਤਿਆ ਦੀ ਭਾਵਨਾ ਪੈਦਾ ਹੁੰਦੀ ਸੀ। ਇੰਜੈੱਕਸ਼ਨਾਂ ਲਈ ਟੀਕਿਆਂ ਦੀ ਕਮੀ ਮਹਿਸੂਸ ਹੋਈ। ਮੈਨੂੰ ਪਤਾ ਸੀ ਕਿ ਉਨ੍ਹਾਂ ਨੇ ਸਹਾਇਤਾ ਕੀਤੀ ਸੀ ਪਰ ਅਚਾਨਕ ਉਹ ਕੰਮ ਨਹੀਂ ਕਰ ਰਹੇ ਸਨ।"

'ਡਾਕਟਰਾਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ'

ਕੁਝ ਮਹੀਨਿਆਂ ਬਾਅਦ, ਲੂਸੀ ਇੱਕ ਹੋਰ ਕਲੀਨਿਕ 'ਤੇ ਗਈ ਅਤੇ ਉਸ ਨੇ ਆਪਣੀ ਪੂਰੀ ਕਹਾਣੀ ਦੱਸੀ।

ਜਦੋਂ ਉਸ ਨੇ ਦੱਸਿਆ ਕਿ ਟੀਕੇ ਲਗਾਏ ਗਏ ਸਨ ਤਾਂ ਡਾਕਟਰ ਨੇ ਜਵਾਬ ਦਿੱਤਾ ਕਿ ਅਸਲ ਵਿਚ ਇਹ ਬਹੁਤ ਆਮ ਹੈ। ਇਸ ਦੀ ਪ੍ਰਮਾਣਿਕਤਾ ਬਹੁਤ ਵੱਡੀ ਰਾਹਤ ਸੀ।

ਉਸ ਨੂੰ ਚਾਰ ਦੀ ਬਜਾਏ ਹਰੇਕ 10 ਹਫ਼ਤਿਆਂ ਵਿੱਚ ਇੱਕ ਟੀਕੇ ਦੀ ਸਲਾਹ ਦਿੱਤੀ ਗਈ।

ਕੁਝ ਸਮੇਂ ਲਈ ਇੰਨਾ ਵਧੀਆ ਕੰਮ ਕੀਤਾ ਕਿ ਇੰਜ ਜਾਪਿਆ ਕਿ ਬੱਚੇਦਾਨੀ ਕਢਵਾਉਣ ਦੀ ਲੋੜ ਨਹੀਂ ਹੋਵੇਗੀ।

ਪਰ ਫਿਰ ਲੂਸੀ ਨੇ ਇੱਕ ਨਵੀਂ ਸਮੱਸਿਆ ਤੋਂ ਪੀੜਤ ਹੋਣਾ ਸ਼ੁਰੂ ਕਰ ਦਿੱਤਾ। ਉਸ ਨੂੰ ਹੱਡੀਆਂ ਦੀ ਬਿਮਾਰੀ ਹੋਣ ਲੱਗੀ।

ਇਸ ਲਈ ਉਸ ਨੂੰ ਹਾਰਮੋਨ ਰੀਪਲੇਸਮੈਂਟ ਥੇਰੇਪੀ (ਐਚਆਰਟੀ) ਤਜਵੀਜ਼ ਦਿੱਤੀ ਗਈ ਸੀ ਪਰ ਇਸ ਨਾਲ ਉਸ ਨੇ ਬਹੁਤ ਬਿਮਾਰ ਮਹਿਸੂਸ ਕੀਤਾ।

ਇਸ ਨਾਲ ਲੂਸੀ ਨੇ ਮਨ ਬਣਾਇਆ ਅਤੇ ਦਸੰਬਰ 2016 ਵਿੱਚ, 28 ਸਾਲ ਦੀ ਉਮਰ ਵਿੱਚ, ਉਸ ਦੀ ਬੱਚੇਦਾਨੀ ਕੱਢ ਦਿੱਤੀ ਗਈ।

ਉਸ ਨੇ ਕਿਹਾ: "ਮੈਂ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੀ ਹਾਂ ਕਿ ਇਸ ਨੂੰ ਠੀਕ ਕੀਤਾ ਜਾ ਸਕਦਾ ਹੈ ਅਤੇ ਮੈਨੂੰ ਸਭ ਤੋਂ ਵਧੀਆ ਲੋਕ ਵੇਖਣ ਲਈ ਮਿਲੇ।"

ਉਹ ਕਹਿੰਦੀ ਹੈ ਕਿ ਉਸ ਦੀ ਧੀ ਦੇ ਜਨਮ ਤੋਂ ਬਾਅਦ ਉਸ ਦੇ ਡਾਕਟਰਾਂ ਨੇ ਉਸ ਨੂੰ ਵਧੇਰੇ ਗੰਭੀਰਤਾ ਨਾਲ ਲੈਣਾ ਚਾਹੀਦਾ ਸੀ, ਜਦੋਂ ਉਸ ਦੇ ਲੱਛਣ ਸਭ ਤੋਂ ਗੰਭੀਰ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)