ਕੀ ਤੁਹਾਨੂੰ ਵੀ ਥੁੱਕਣ ਦੀ ਆਦਤ ਹੈ?

ਥੁੱਕਣਾ Image copyright Getty Images

ਫੁੱਟਬਾਲ ਖਿਡਾਰੀ ਤੋਂ ਟੀ.ਵੀ. ਪੰਡਤ ਬਣੇ ਜੈਮੀ ਕੈਰਾਗਾਰ ਦੀ ਇੱਕ ਵੀਡੀਓ ਚਰਚਾ 'ਚ ਹੈ।

ਇਸ ਵਿੱਚ ਉਹ ਕਾਰ 'ਚ ਬੈਠੇ ਇੱਕ ਪਰਿਵਾਰ 'ਤੇ ਗੁੱਸੇ ਨਾਲ ਥੁੱਕ ਸੁੱਟ ਰਹੇ ਹਨ।

ਸਕਾਈ ਸਪੋਰਟਸ ਨੇ ਇੱਕ ਵਿਸ਼ਲੇਸ਼ਕ ਦੇ ਰੂਪ ਵਿਚ ਜੈਮੀ ਨੂੰ ਆਪਣੀ ਨੌਕਰੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।

ਪਰ ਥੁੱਕਣਾ ਇਨ੍ਹਾਂ ਅਪਮਾਨਜਨਕ ਕਿਉਂ ਲੱਗਦਾ ਹੈ?

ਥੁੱਕਣਾ ਨੀਚ, ਭੈੜਾ ਤੇ ਘਿਨਾਉਣਾ

ਜੈਮੀ ਦੇ ਥੁੱਕਣ ਵਾਲੀ ਵੀਡੀਓ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਆਈਆਂ।

ਘਿਨਾਉਣਾ, ਨੀਚ ਅਤੇ ਹੋਰ ਕਈ ਸ਼ਬਦਾਂ ਨਾਲ ਇਸ ਕਾਰੇ ਸਬੰਧੀ ਟਿੱਪਣੀਆਂ ਦਿੱਤੇ ਗਏ।

ਕੁਝ ਲੋਕਾਂ ਲਈ, ਥੁੱਕਣਾ ਇੱਕ ਹਿੰਸਾ ਵਾਂਗ ਹੈ।

Image copyright Daily Mirror
ਫੋਟੋ ਕੈਪਸ਼ਨ ਡੇਲੀ ਮਿਰਰ ਅਖ਼ਬਾਰ ਦਾ ਮੁੱਖ ਸਫ਼ਾ

ਇਸ ਨੂੰ ਅਕਸਰ ਗੁੱਸੇ ਅਤੇ ਨਿਰਾਦਰ ਦੇ ਤੌਰ 'ਤੇ ਦੇਖਿਆ ਜਾਂਦਾ ਹੈ, ਪਰ ਹਮੇਸ਼ਾ ਅਜਿਹਾ ਨਹੀਂ ਹੁੰਦਾ।

ਪਹਿਲਾਂ ਯੂਰਪ ਵਿੱਚ ਜਨਤਕ ਤੌਰ 'ਤੇ ਥੁੱਕਣ ਨੂੰ ਸਮਾਜਿਕ ਤੌਰ 'ਤੇ ਮਨਜ਼ੂਰਯੋਗ ਆਦਤ ਮੰਨਿਆ ਜਾਂਦਾ ਸੀ, ਪਰ 19ਵੀਂ ਸਦੀ ਦੇ ਆਉਂਦਿਆਂ ਇਨ੍ਹਾਂ ਆਦਤਾਂ 'ਚ ਬਦਲਾਅ ਆ ਗਿਆ।

ਥੁੱਕਣ ਨਾਲ ਛੂਤ ਦੀਆਂ ਬੀਮਾਰੀਆਂ ਦੇ ਫੈਲ ਜਾਣ ਦਾ ਜ਼ਿਆਦਾ ਡਰ ਹੁੰਦਾ ਸੀ, ਇਸ ਲਈ ਇਸ ਦੇ ਵਿਰੁੱਧ ਜਨਤਕ ਸਿਹਤ ਮੁਹਿੰਮਾਂ ਚਲਾਈਆਂ ਗਈਆਂ ਸਨ।

1940 ਦੇ ਦਹਾਕੇ ਦੌਰਾਨ ਜਦੋਂ ਟੀ. ਬੀ. ਫੈਲੀ ਹੋਈ ਸੀ, ਤਾਂ ਬੱਸਾਂ 'ਤੇ 'ਥੁੱਕਣਾ ਮਨ੍ਹਾ ਹੈ' ਦੇ ਸਾਈਨ ਬੋਰਡ ਵੇਖਣਾ ਆਮ ਗੱਲ ਸੀ।

ਸਿਹਤ ਲਈ ਹਾਨੀਕਾਰਕ

ਤੁਹਾਨੂੰ ਸਰਦੀ ਤੇ ਜੁਕਾਮ ਦੇ ਨਾਲ-ਨਾਲ ਫਲੂ ਦਾ ਖ਼ਤਰਾ ਹੋ ਸਕਦਾ ਹੈ।

ਹੋਰ ਰੋਗ ਜੋ ਥੁੱਕ ਕਰਕੇ ਫੈਲਦੇ ਹਨ ਉਨ੍ਹਾਂ ਵਿਚ ਟੀਬੀ, ਹੈਪਾਟਾਇਟਿਸ, ਵਾਇਰਲ ਮੇਨਿਨਜਾਈਟਿਸ, ਸਾਈਟੋਮੈਗਲੋ ਵਾਇਰਸ ਆਦਿ ਸ਼ਾਮਿਲ ਹਨ।

ਇਸ ਦੇ ਨਾਲ ਹੀ ਐਪੀਸਟਾਈਨ-ਬੈਰ ਵਾਇਰਸ, ਜੋ ਆਮ ਹਾਰਟਸ ਵਾਇਰਸ ਹੈ ਤੇ ਗਲੈਂਡਰ ਬੁਖਾਰ ਵਰਗੀਆਂ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਬਣਦਾ ਹੈ।

ਜੇ ਤੁਸੀਂ ਵੀ ਕਿਸੇ ਅਜਿਹੀ ਬਿਮਾਰੀ ਨਾਲ ਘਿਰੇ ਹੋਏ ਹੋ ਤਾਂ ਇਹ ਹਨ ਸੁਝਾਅ -

  • ਤੁਰੰਤ ਥੁੱਕ ਨੂੰ ਸਾਬਣ ਅਤੇ ਪਾਣੀ ਦੀ ਵੱਧ ਮਾਤਰਾ ਨਾਲ ਧੋਵੋ।
  • ਜੇ ਥੁੱਕ ਤੁਹਾਡੀਆਂ ਅੱਖਾਂ, ਨੱਕ ਜਾ ਮੁੰਹ 'ਚ ਚਲਾ ਜਾਵੇ ਤਾਂ ਠੰਡੇ ਪਾਣੀ ਨਾਲ ਇਸ ਨੂੰ ਚੰਗੀ ਤਰ੍ਹਾਂ ਧੋਵੋ।
  • ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਨੂੰ ਇਨਫੈਕਸ਼ਨ ਦਾ ਖ਼ਤਰਾ ਹੈ ਤਾਂ ਤੁਰੰਤ ਡਾਕਟਰੀ ਸਲਾਹ ਲਵੋ।

ਕੀ ਥੁੱਕਣਾ ਹਮਲਾ ਹੈ?

ਫੁੱਟਬਾਲ ਦੀ ਪਿੱਚ ਉੱਤੇ, ਮੈਦਾਨ 'ਤੇ ਥੁੱਕਣਾ ਇਕ ਆਮ ਦ੍ਰਿਸ਼ ਹੈ ਪਰ ਜੇ ਤੁਸੀਂ ਵਿਰੋਧੀਆਂ 'ਤੇ ਥੁੱਕ ਰਹੇ ਹੋ ਤਾਂ ਇਸ ਨੂੰ ਸੰਸਥਾ ਫੀਫਾ ਵੱਲੋਂ "ਹਿੰਸਕ ਵਿਹਾਰ" ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ।

ਫੁੱਟਬਾਲ ਸੰਸਥਾ ਮੁਤਾਬਕ ਵਿਰੋਧੀ ਜਾਂ ਕਿਸੇ ਹੋਰ ਵਿਅਕਤੀ 'ਤੇ ਥੁੱਕਣਾ ਅਪਰਾਧ ਹੈ।

ਪੁਲਿਸ ਦਾ ਕਹਿਣਾ ਹੈ "ਜ਼ਿਆਦਾਤਰ ਮਾਮਲਿਆਂ ਵਿਚ, ਜਾਣ-ਬੁੱਝ ਕੇ ਥੁੱਕਣਾ ਇੱਕ ਹਮਲਾ ਹੋਵੇਗਾ" ਅਤੇ ਉਨ੍ਹਾਂ ਨੇ ਅਫਸਰਾਂ ਦੀ ਰੱਖਿਆ ਕਰਨ ਲਈ ਥੁੱਕਾਂ ਤੋਂ ਬਚਾਉਣ ਵਾਲੇ ਲਿਬਾਸ ਦੀ ਸ਼ੁਰੂਆਤ ਕਰ ਦਿੱਤੀ ਹੈ।

Image copyright Herts Police
ਫੋਟੋ ਕੈਪਸ਼ਨ ਥੁੱਕ ਵਾਲਾ ਕੱਪੜਾ ਇੱਕ ਵਾਰ ਹੀ ਇਸਤੇਮਾਲ ਕੀਤਾ ਜਾ ਸਕਦਾ ਹੈ

ਇਸ ਨੂੰ ਪਹਿਣ ਕੇ ਆਰ-ਪਾਰ ਦੇਖਿਆ ਜਾ ਸਕਦਾ ਹੈ ਅਤੇ ਇਸ ਦੀ ਵਰਤੋਂ ਯੂਕੇ ਦੇ 49 ਪੁਲਿਸ ਥਾਣਿਆਂ ਵਿੱਚੋਂ 17 'ਚ ਹੋ ਰਹੀ ਹੈ।

ਵੈਸਟ ਮਿਡਲੈਂਡ ਦੀ ਪੁਲਿਸ ਵੀ ਇਸ ਨੂੰ ਛੇਤੀ ਲਾਗੂ ਕਰਨ ਜਾ ਰਹੀ ਹੈ।

ਪਰ ਇਸ ਮੁਹਿੰਮ ਦੇ ਸਮੂਹ ਲਿਬਰਟੀ ਨੇ ਕੱਪੜੇ ਨੂੰ ਘਟੀਆ ਕੁਆਲਿਟੀ ਦੱਸਿਆ ਹੈ।

ਥੁੱਕ 'ਤੇ ਜੁਰਮਾਨਾ

1990 ਤੱਕ ਯੂਕੇ ਵਿੱਚ ਥੁੱਕਣਾ ਇੱਕ ਜੁਰਮ ਸੀ ਤੇ ਇਸ 'ਤੇ ਪੰਜ ਡਾਲਰਾਂ ਦਾ ਜੁਰਮਾਨਾ ਸੀ।

ਹਾਲ ਹੀ ਦੇ ਸਾਲਾਂ ਵਿਚ ਥੁੱਕਣ 'ਤੇ ਜੁਰਮਾਨੇ ਨੂੰ ਲੈ ਕੇ ਵਿਚਾਰ ਮੁੜ ਉਭਰਿਆ ਹੈ।

ਥੁੱਕਣ ਲਈ ਬੈਗ

ਦੁਨੀਆਂ ਦੇ ਕੁਝ ਹਿੱਸਿਆਂ ਵਿਚ ਥੁੱਕਿਆ ਜਾਣਾ ਆਮ ਗੱਲ ਹੈ।

ਚੀਨ ਨੇ ਇਸ ਮੁੱਦੇ ਨੂੰ ਕਈ ਵਾਰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਹੈ।

Image copyright Getty Images
ਫੋਟੋ ਕੈਪਸ਼ਨ ਬੀਜਿੰਗ ਵਿੱਚ 2008 'ਚ ਇਹ ਬੋਰਡ ਲਗਾਏ ਗਏ

2008 ਦੇ ਬੀਜਿੰਗ ਓਲੰਪਿਕ ਤੋਂ ਪਹਿਲਾਂ ਇਕ ਮੁਹਿੰਮ ਦੌਰਾਨ ਵਲੰਟੀਅਰਾਂ ਨੇ ਸਪੈਸ਼ਲ "ਸਪਿਟ ਬੈਗ" ਅਤੇ ਬੈਨਰਾਂ ਰਾਹੀਂ ਲੋਕਾਂ ਨੂੰ ਥੁੱਕਣ ਦੇ ਵਤੀਰੇ ਨੂੰ ਲੈ ਕੇ ਢੰਗਾਂ ਨੂੰ ਸੁਧਾਰਨ ਦੀ ਅਪੀਲ ਕੀਤੀ।

ਇਕ ਨਾਅਰਾ ਸੀ, "ਹਿੱਸਾ ਲਓ, ਯੋਗਦਾਨ ਪਾਓ ਅਤੇ ਓਲੰਪਿਕ ਦਾ ਸਵਾਗਤ ਕਰਦੇ ਹੋਏ ਆਨੰਦ ਮਾਣੋ ਅਤੇ ਚੰਗਾ ਵਤੀਰਾ ਰੱਖੋ''

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)