ਕਦੋਂ ਔਰਤਾਂ ਅਣਜਾਣ ਸ਼ਖਸ ਨਾਲ ਸੈਕਸ ਕਰਨ ਮਗਰੋਂ ਪਛਤਾਉਂਦੀਆਂ ਨਹੀਂ?

ਕੈਜ਼ੂਅਲ ਸੈਕਸ

ਇੱਕ ਨਵੇਂ ਅਧਿਅਨ ਮੁਤਾਬਕ, ਜੇ ਔਰਤਾਂ ਪਹਿਲਕਦਮੀ ਕਰਦੀਆਂ ਹਨ ਤਾਂ ਸੈਕਸ ਵੀ ਚੰਗਾ ਹੁੰਦਾ ਹੈ ਅਤੇ ਔਰਤਾਂ ਨੂੰ ਕੈਜ਼ੂਅਲ ਸੈਕਸ ਤੋਂ ਪਛਤਾਵਾ ਘੱਟ ਹੁੰਦਾ ਹੈ।

ਦੋ ਇਨਸਾਨ ਜੋ ਇੱਕ ਦੂਜੇ ਬਾਰੇ ਅਣਜਾਣ ਹੋਣ ਉਨ੍ਹਾਂ ਵਿਚਾਲੇ ਬਣੇ ਸਰੀਰਕ ਸੰਬੰਧ ਨੂੰ ਕੈਜ਼ੁਅਲ ਸੈਕਸ ਕਿਹਾ ਜਾਂਦਾ ਹੈ।

ਪਿਛਲੀਆਂ ਖੋਜਾਂ ਤੋਂ ਇਹ ਪਤਾ ਲਗਦਾ ਹੈ ਕਿ ਮਰਦਾਂ ਦੇ ਮੁਕਾਬਲੇ ਆਮ ਤੌਰ 'ਤੇ ਔਰਤਾਂ ਇਸ ਤਰ੍ਹਾਂ ਸੈਕਸ ਤੋਂ ਬਾਅਦ ਜ਼ਿਆਦਾ ਪਛਤਾਉਂਦੀਆਂ ਹਨ।

ਪਰ ਖੋਜੀਆਂ ਨੇ 547 ਨਾਰਵੇ ਅਤੇ 216 ਅਮਰੀਕੀ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੀ ਇੰਟਰਵਿਊ ਕੀਤੀ।

ਉਨ੍ਹਾਂ ਦੇ ਜਵਾਬਾਂ ਤੋਂ ਇਹ ਪਤਾ ਲੱਗਿਆ ਕਿ ਕੈਜ਼ੂਅਲ ਸੈਕਸ ਵੇਲੇ ਪਹਿਲਕਦਮੀ ਵਾਲਾ ਤੱਥ ਅਹਿਮ ਭੂਮਿਕਾ ਨਿਭਾਉਂਦਾ ਹੈ।

ਉਨ੍ਹਾਂ ਨੂੰ ਇਹ ਵੀ ਪਤਾ ਲੱਗਾ ਕਿ ਔਰਤਾਂ ਨੂੰ ਕੈਜ਼ੂਅਲ ਸੈਕਸ ਤੋਂ ਪਛਤਾਵਾ ਘੱਟ ਹੁੰਦਾ ਹੈ ਜੇ ਉਨ੍ਹਾਂ ਦਾ ਸਾਥੀ ਚੰਗਾ ਸੈਕਸ ਕਰਨ ਵਾਲਾ ਹੋਵੇ ਅਤੇ ਉਹ ਸੰਤੁਸ਼ਟ ਹੋਣ।

ਨਾਰਵੇਈਅਨ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ ਅਤੇ ਯੂਨੀਵਰਸਿਟੀ ਆਫ਼ ਟੈਕਸਾਸ ਦੇ ਖੋਜੀਆਂ ਵੱਲੋਂ ਕੀਤੇ ਅਧਿਐਨ ਵਿੱਚ ਸਾਰੇ ਹਿੱਸਾ ਲੈਣ ਵਾਲਿਆਂ ਦੀ ਉਮਰ 30 ਸਾਲ ਤੋਂ ਘੱਟ ਹੈ।

ਪਿਛਲੀ ਖੋਜ ਵਿੱਚ ਇਹ ਪਤਾ ਲੱਗਿਆ ਸੀ ਕਿ ਔਰਤਾਂ ਦੇ ਮੁਕਾਬਲੇ ਮਰਦਾਂ ਨੂੰ ਕੈਜ਼ੂਅਲ ਸੈਕਸ ਤੋਂ ਪਛਤਾਵਾ ਘੱਟ ਹੁੰਦਾ ਹੈ।

ਟੈਕਸਾਸ ਦੀ ਯੂਨੀਵਰਸਿਟੀ ਦੇ ਪ੍ਰੋਫ਼ੈਸਰ ਡੇਵਿਡ ਬੁਸ਼ ਨੇ ਕਿਹਾ, "ਜਿਹੜੀਆਂ ਔਰਤਾਂ ਸੈਕਸ ਸ਼ੁਰੂ ਕਰਦੀਆਂ ਹਨ ਉਨ੍ਹਾਂ ਵਿਚ ਘੱਟੋ - ਘੱਟ ਦੋ ਵਿਸ਼ੇਸ਼ ਗੁਣ ਹੋਣ ਦੀ ਸੰਭਾਵਨਾ ਹੁੰਦੀ ਹੈ।"

ਉਨ੍ਹਾਂ ਕਿਹਾ, "ਸਭ ਤੋਂ ਪਹਿਲਾਂ, ਉਨ੍ਹਾਂ ਵਿੱਚ ਤੰਦਰੁਸਤ ਜਿਨਸੀ ਮਨੋਵਿਗਿਆਨ ਹੋਣ ਦੀ ਸੰਭਾਵਨਾ ਹੁੰਦੀ ਹੈ।"

ਉਨ੍ਹਾਂ ਕਿਹਾ, "ਦੂਜੀ, ਜਿਹੜੀਆਂ ਔਰਤਾਂ ਸ਼ੁਰੂਆਤ ਕਰਦੀਆਂ ਹਨ ਉਨ੍ਹਾਂ ਨੂੰ ਸਹੀ ਸਾਥੀ ਦੀ ਚੋਣ ਕਰਨ ਦਾ ਵਿਕਲਪ ਹੁੰਦਾ ਹੈ। ਨਤੀਜੇ ਵਜੋਂ, ਉਨ੍ਹਾਂ ਨੂੰ ਅਫ਼ਸੋਸ ਕਰਨ ਦਾ ਕਾਰਨ ਘੱਟ ਮਿਲਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੀ ਪਸੰਦ ਬਣਾ ਲਈ ਹੈ।"

ਯੂਨੀਵਰਸਿਟੀ ਆਫ਼ ਟੈਕਸਾਸ ਦੀ ਜੋਏ ਪੀ. ਵਿਕੌਫ ਨੇ ਕਿਹਾ, "ਨਤੀਜੇ ਇਹ ਹਨ ਕਿ ਸੈਕਸ ਦੇ ਸੰਬੰਧ ਵਿੱਚ ਖ਼ੁਦਮੁਖ਼ਤਿਆਰ ਫ਼ੈਸਲੇ ਕਰਨ ਦੀ ਔਰਤਾਂ ਦੀ ਯੋਗਤਾ ਇੱਕ ਹੋਰ ਅਹਿਮ ਪੱਖ ਹੈ।"

'ਚੰਗਾ ਸੈਕਸ'

ਅਧਿਐਨ ਵਿੱਚ ਇਹ ਵੀ ਪਾਇਆ ਗਿਆ ਹੈ ਕਿ ਸਾਥੀ ਦੀ ਸੈਕਸ ਕਰਨ ਦੀ ਕਾਬਲੀਅਤ ਇੱਕ ਅਹਿਮ ਭੂਮਿਕਾ ਨਿਭਾਉਂਦੀ ਹੈ ਕਿ ਔਰਤਾਂ ਨੂੰ ਪਛਤਾਵਾ ਹੋਣਾ ਹੈ ਜਾਂ ਨਹੀਂ।

ਨਾਰਵੇਈਅਨ ਯੂਨੀਵਰਸਿਟੀ ਆਫ਼ ਸਾਇੰਸ ਐਂਡ ਟੈਕਨਾਲੋਜੀ 'ਚ ਮਨੋਵਿਗਿਆਨ ਵਿਭਾਗ ਵਿੱਚ ਇੱਕ ਐਸੋਸੀਏਟ ਪ੍ਰੋਫੈਸਰ ਮੌਨਸ ਬੈਂਡੇਕਸਨ ਅਨੁਸਾਰ, "ਜੇ ਸੈਕਸ ਚੰਗਾ ਹੋਵੇ ਤਾਂ ਔਰਤਾਂ ਨੂੰ ਘੱਟ ਅਫ਼ਸੋਸ ਹੁੰਦਾ ਹੈ। ਮਰਦਾਂ ਲਈ ਇਹ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਬੁਨਿਆਦੀ ਕਾਰਨ ਜੈਵਿਕ ਹੁੰਦੇ ਹਨ।"

ਗਰਭਵਤੀ ਹੋਣ ਦੀ ਸੰਭਾਵਨਾ ਦੇ ਕਾਰਨ ਔਰਤਾਂ ਦੇ ਮੇਲ ਦੇ ਫ਼ੈਸਲਿਆਂ ਦੇ ਨਤੀਜਿਆਂ ਵਿੱਚ ਵਧੇਰੇ ਧਿਆਨ ਹੁੰਦਾ ਹੈ।

'ਗੰਦੀ ਮੁਲਾਕਾਤ'

ਖੋਜੀਆਂ ਨੇ ਇਹ ਨਿਚੋੜ ਕੱਢਿਆ ਹੈ ਕਿ "ਨਫ਼ਰਤ" ਜਾਂ "ਘ੍ਰਿਣਾ" ਦੀਆਂ ਭਾਵਨਾਵਾਂ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮਰਦਾਂ ਅਤੇ ਔਰਤਾਂ ਨੂੰ ਥੋੜ੍ਹੇ ਸਮੇਂ ਦੇ ਸੈਕਸ ਦਾ ਅਫ਼ਸੋਸ ਸੀ।

ਇਸ ਵਿੱਚ ਨੈਤਿਕ ਪਛਤਾਵਾ ਵੀ ਸ਼ਾਮਿਲ ਸੀ। ਪਰ ਉਹ ਕਹਿੰਦੇ ਹਨ ਕਿ ਇਸ ਦਾ ਇੱਕ ਮਕਸਦ ਹੈ।

ਪ੍ਰੋਫ਼ੈਸਰ ਬੌਸ ਕਹਿੰਦੇ ਹਨ, "ਸੈਕਸ ਲਈ ਘ੍ਰਿਣਾ ਇੱਕ ਮਹੱਤਵਪੂਰਨ ਭਾਵਨਾ ਹੈ।"

ਅਧਿਐਨ ਵਿੱਚ ਇਹ ਵੀ ਸਾਹਮਣੇ ਅਇਆ ਹੈ ਕਿ ਨਾਰਵੇ ਦੇ ਵਿਦਿਆਰਥੀਆਂ ਅਤੇ ਅਮਰੀਕੀ ਵਿਦਿਆਰਥੀਆਂ ਵਿੱਚ ਕੈਜ਼ੂਅਲ ਸੈਕਸ ਤੋਂ ਬਾਅਦ ਅਫ਼ਸੋਸ ਦੇ ਕਾਰਨਾਂ ਵਿੱਚ ਥੋੜ੍ਹਾ ਹੀ ਅੰਤਰ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)