ਖੁਫੀਆ ਏਜੰਟ ਰਹੀ ਜੀਨਾ ਹਾਸਪੇਲ ਬਣੀ ਸੀਆਈਏ ਡਾਇਰੈਕਟਰ

ਜੀਨਾ ਹਾਸਪੇਲ Image copyright oss society

ਜੀਨਾ ਹਾਸਪੇਲ ਅਮਰੀਕਾ ਦੀ ਖੁਫੀਆ ਏਜੰਸੀ ਸੀਆਈਏ ਦੀ ਨਵੀਂ ਡਾਇਰੈਕਟਰ ਹੋਣਗੇ। ਜੀਨਾ ਸੀਆਈਏ ਦੀ ਪਹਿਲੀ ਮਹਿਲਾ ਡਾਇਰੈਕਟਰ ਹੋਣਗੇ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੂੰ ਬਰਖਾਸਤ ਕਰ ਦਿੱਤਾ ਹੈ। ਇਸ ਤੋਂ ਬਾਅਦ ਅਮਰੀਕਾ ਦੇ ਦੋ ਵੱਡੇ ਅਹੁਦਿਆਂ ਵਿੱਚ ਫੇਰਬਦਲ ਕੀਤਾ ਗਿਆ ਹੈ।

ਅਮਰੀਕਾ ਦੀ ਖੁਫੀਆ ਏਜੰਸੀ ਸੀਆਈਏ ਦੇ ਮੌਜੂਦਾ ਡਾਇਰੈਕਟਰ ਮਾਈਕ ਪੋਮਪਿਓ ਹੁਣ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਹੋਣਗੇ। ਉੱਥੇ ਹੀ ਜੀਨਾ ਹਾਸਪੇਲ ਮਾਈਕ ਪੋਮਪਿਓ ਦੀ ਥਾਂ ਲੈਣਗੀ ।

ਡੌਨਲਡ ਟਰੰਪ ਬਾਰੇ 10 ਵਿਸਫੋਟਕ ਦਾਅਵੇ

ਡੌਨਲਡ ਟਰੰਪ ਨੂੰ ਕਿਸ ਤੋਂ ਲਗਦਾ ਹੈ 'ਡਰ'?

ਮੈਂ ਖੂਬਸੂਰਤ, ਮਾਨਸਿਕ ਤੰਦਰੁਸਤ ਤੇ ਚੁਸਤ ਹਾਂ- ਟਰੰਪ

ਫਿਲਹਾਲ ਜੀਨਾ ਹਾਸਪੇਲ ਸੀਆਈਏ ਦੀ ਉਪ-ਮੁਖੀ ਹਨ। ਉਨ੍ਹਾਂ ਨੇ ਬੀਤੀ 7 ਫਰਵਰੀ ਨੂੰ ਹੀ ਇਹ ਅਹੁਦਾ ਸਾਂਭਿਆ ਸੀ।

ਲੰਬੇ ਵਕਤ ਖੂਫੀਆ ਏਜੰਟ ਰਹੀ

ਇਸ ਅਹੁਦੇ 'ਤੇ ਰਹਿੰਦੇ ਹੋਏ ਜੀਨਾ ਹਾਸਪੇਲ ਨੇ ਖੁਫੀਆ ਜਾਣਕਾਰੀਆਂ ਜੁਟਾਉਣ, ਉਨ੍ਹਾਂ ਦਾ ਵਿਸ਼ਲੇਸ਼ਣ ਕਰਨ, ਗੁਪਤ ਕਾਰਵਾਈ ਕਰਨ ਅਤੇ ਵਿਦੇਸ਼ੀ ਸੰਬੰਧਾਂ ਨੂੰ ਸਥਾਪਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ ਸੀ।

Image copyright Getty Images
ਫੋਟੋ ਕੈਪਸ਼ਨ ਅਮਰੀਕਾ ਦੇ ਨਵੇਂ ਵਿਦੇਸ਼ ਮੰਤਰੀ ਮਾਈਕ ਪੋਮਪਿਓ ਸਾਈਏ ਦੇ ਸਾਬਕਾ ਮੁਖੀ ਰਹਿ ਚੁੱਕੇ ਹਨ।

ਸਾਲ 1985 ਵਿੱਚ ਵੀ ਉਹ ਖੁਫੀਆ ਏਜੰਸੀ ਸੀਆਈਏ ਨਾਲ ਜੁੜੀ ਸਨ। ਉਨ੍ਹਾਂ ਦੇ ਕੋਲ ਵਿਦੇਸ਼ੀ ਮਾਮਲਿਆਂ ਦਾ ਬਿਹਤਰ ਤਜਰਬਾ ਹੈ।

ਆਪਣੇ ਕਾਰਜਕਾਲ ਦੌਰਾਨ ਉਹ ਜ਼ਿਆਦਾਤਰ ਵਕਤ ਇੱਕ ਖੁਫੀਆ ਏਜੰਟ ਦੀ ਭੂਮਿਕਾ ਵਿੱਚ ਹੀ ਰਹੀਂ।

ਕਈ ਸਨਮਾਨ ਮਿਲੇ

ਵਾਸ਼ਿੰਗਟਨ ਵਿੱਚ ਉਹ ਕਈ ਵੱਡੇ ਅਹੁਦਿਆਂ 'ਤੇ ਰਹਿ ਚੁੱਕੀ ਹਨ। ਉਹ ਸੀਆਈਏ ਦੀ ਕੌਮੀ ਖੁਫੀਆ ਸੇਵਾ ਦੀ ਉਪ-ਮੁਖੀ ਵੀ ਰਹਿ ਚੁੱਕੀ ਹਨ।

Image copyright Getty Images

'ਨਿਊਯਾਰਕ ਟਾਈਮਜ਼' ਅਨੁਸਾਰ ਜੀਨਾ ਹਾਸਪੇਲ ਉਨ੍ਹਾਂ ਅਫਸਰਾਂ ਵਿੱਚ ਸ਼ਾਮਿਲ ਸਨ ਜਿਨ੍ਹਾਂ ਦੇ ਸਾਹਮਣੇ 2002 ਵਿੱਚ 2 ਸ਼ੱਕੀ ਅੱਤਵਾਦੀਆਂ ਨੂੰ ਪੁੱਛਗਿੱਛ ਕਰਨ ਦੌਰਾਨ ਤਸੀਹੇ ਦਿੱਤੇ ਗਏ ਸਨ।

'ਦਿ ਨਿਊ ਯਾਰਕਰ' ਅਨੁਸਾਰ ਸਾਲ 2003 ਤੋਂ 2005 ਤੱਕ ਉਹ ਸੀਆਈਏ ਦੇ ਇੱਕ ਖੁਫੀਆ ਪ੍ਰੋਗਰਾਮ ਦਾ ਹਿੱਸਾ ਵੀ ਰਹੀ ਸਨ।

ਇਸ ਅਹੁਦੇ 'ਤੇ ਰਹਿੰਦੇ ਹੋਏ ਉਹ ਦਰਜਨਾਂ ਸ਼ੱਕੀ ਕੱਟੜਪੰਥੀਆਂ ਨਾਲ ਬੜੇ ਸਖ਼ਤ ਤਰੀਕੇ ਨਾਲ ਪੇਸ਼ ਆਏ ਸਨ।

ਜੀਨਾ ਹਾਸਪੇਲ ਨੂੰ ਅੱਤਵਾਦ ਦੇ ਖਿਲਾਫ ਕਾਰਵਾਈ ਕਰਨ ਦੇ ਲਈ ਜੌਰਜ ਐਸ ਡਬਲਿਊ ਬੁਸ਼ ਸਨਮਾਨ ਵੀ ਦਿੱਤਾ ਗਿਆ ਹੈ ਅਤੇ ਇਸ ਤੋਂ ਇਲਾਵਾ ਵੀ ਕਈ ਸਨਮਾਨ ਮਿਲੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ