ਬੱਚਿਆਂ ਨੂੰ ਪਿਆਰ ਦੇ ਨਾਂ ਉੱਤੇ ਫੁਸਲਾ ਕੇ ਕਿਵੇਂ ਹੁੰਦਾ ਹੈ ਸੈਕਸ ਸ਼ੋਸ਼ਣ?

ਚਿੰਤਾ ਵਿੱਚ ਇੱਕ ਕੁੜੀ ਦੀ ਫਾਈਲ ਫੋਟੋ Image copyright Getty Images

ਅੱਜ ਦੇ ਸਮੇਂ ਵਿੱਚ ਬੱਚਿਆਂ ਨੂੰ ਕਈ ਤਰੀਕਿਆਂ ਨਾਲ ਜਿਨਸੀ ਸ਼ੋਸ਼ਣ ਦੇ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਸਮੱਸਿਆ ਵਿਸ਼ਵ ਵਿਆਪੀ ਹੈ।

ਬਰਤਾਨੀਆਂ ਵਰਗੇ ਵਿਕਸਤ ਮੁਲਕ ਵਿੱਚ ਵੀ ਦਿਨੋਂ-ਦਿਨ ਸਾਹਮਣੇ ਆਉਂਦੀਆਂ ਘਟਨਾਵਾਂ ਡਰਾਉਣੀਆਂ ਹਨ।

ਰੋਥਰਹੈਮ, ਰੋਸ਼ਡਲੇ, ਔਕਸਫੋਰਡ ਵਿੱਚ ਤਾਂ ਮਦਦ ਮਿਲਣ ਦੇ ਬਾਵਜੂਦ ਸ਼ੋਸ਼ਣ ਜਾਰੀ ਰਿਹਾ।

ਮਿਸਾਲ ਵਜੋਂ ਇੱਕ ਕੇਸ ਦੇਖਦੇ ਹਾਂ।ਇੱਕ ਘਰ ਵਿੱਚ ਪੁਲਿਸ ਨੂੰ ਇੱਕ 13 ਸਾਲਾ ਕੁੜੀ ਮਿਲੀ, ਜਿਸ ਦੇ ਕੱਪੜੇ ਫਟੇ ਹੋਏ ਸਨ। ਤੜਕੇ ਮਿਲੀ ਇਸ ਕੁੜੀ ਨੂੰ ਕੁਝ ਬੰਦਿਆਂ ਨੇ ਵੋਦਕਾ ਪਿਆ ਦਿੱਤੀ ਸੀ। ਪੁਲਿਸ ਨੇ ਕੁੜੀ ਨੂੰ ਸ਼ਰਾਬ ਪੀਣ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕਰ ਲਿਆ ਪਰ ਵਿਅਕਤੀਆਂ ਨੂੰ ਕੁਝ ਨਹੀਂ ਪੁੱਛਿਆ।

ਸ਼ਿਕਾਰ ਹੀ ਸਮੱਸਿਆ ਦੀ ਜੜ੍ਹ

ਇੱਕ 12 ਸਾਲਾ ਕੁੜੀ ਇੱਕ 22 ਸਾਲਾ ਨੌਜਵਾਨ ਨਾਲ ਨਸ਼ੇ ਵਿੱਚ ਧੁੱਤ ਮਿਲੀ। ਨੌਜਵਾਨ ਦੇ ਫ਼ੋਨ ਵਿੱਚ ਕੁੜੀ ਦੀਆਂ ਇਤਰਾਜ਼ਯੋਗ ਤਸਵੀਰਾਂ ਸਨ ਪਰ ਕੋਈ ਕਾਰਵਾਈ ਨਹੀਂ ਹੋਈ।

ਬੱਚੀ ਨੂੰ ਸੁਰੱਖਿਆ ਦੇਣ ਦੀ ਥਾਂ ਜਦੋਂ ਉਸ ਨੂੰ ਸੈਕਸ ਲਈ ਤਿਆਰ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਇਸ ਦੇ ਪਿੱਛੇ ਇੱਕ ਵਜ੍ਹਾ ਤਾਂ ਸਮਾਜਿਕ ਨਜ਼ਰੀਆ ਸੀ ਕਿ ਇਹ ਬੱਚੇ ਹੀ ਸਮੱਸਿਆ ਦੀ ਜੜ੍ਹ ਹਨ।

Image copyright Lowe Family
ਫੋਟੋ ਕੈਪਸ਼ਨ 16 ਸਾਲਾਂ ਦੀ ਆਪਣੇ ਸਮੇਂ ਲੂਸੀ ਲੋਵੇ ਦੂਜੀ ਵਾਰ ਗਰਭਵਤੀ ਸੀ

1995 ਵਿੱਚ ਚਿਲਡਰਨਜ਼ ਸੁਸਾਇਟੀ ਨੇ ਆਪਣੀ ਰਿਪੋਰਟ ਵਿੱਚ ਸੁਆਲ ਚੁੱਕਿਆ ਸੀ," ਕੀ ਇਹ ਸਵੀਕਾਰਨਯੋਗ ਹੈ ਕਿ ਘਰੇ ਤਾਂ ਬੱਚੇ ਦਾ ਜਿਨਸੀ ਸ਼ੋਸ਼ਣ ਤੋਂ ਬਚਾਅ ਕੀਤਾ ਜਾਵੇ ਪਰ ਜੇ ਇਹੀ ਸੜਕ ਤੇ ਹੋ ਰਿਹਾ ਹੋਵੇ ਤਾਂ ਉਸ ਨੂੰ ਮੁਜਰਮ ਬਣਾਇਆ ਜਾਵੇ।"

ਮੀਡੀਆ ਨੇ ਬੇਵਕੂਫ਼ੀ ਭਰੇ ਤਰੀਕੇ ਨਾਲ ਸ਼ੋਸ਼ਣ ਵਧਾਉਣ ਵਿੱਚ ਮਦਦ ਕੀਤੀ। ਕੁੜੀਆਂ ਨੂੰ ਬਾਲਗ ਪੁਰਸ਼ਾਂ ਦੀਆਂ "ਗਰਲਫਰੈਂਡਜ਼" ਕਿਹਾ ਗਿਆ।

2001 ਵਿੱਚ ਲੂਸੀ ਦਾ ਟੈਲਫੋਰਡ ਵਿੱਚ ਉਸਦੀ ਭੈਣ ਅਤੇ ਮਾਂ ਸਮੇਤ ਕਤਲ ਇੱਕ 26 ਸਾਲਾ ਵਿਅਕਤੀ ਵੱਲੋਂ ਕਤਲ ਕਰ ਦਿੱਤਾ ਗਿਆ। ਇਹ ਵਿਅਕਤੀ ਬੱਚੀ ਦਾ ਸੈਕਸ ਸ਼ੋਸ਼ਣ ਕਰਨ ਲਈ ਉਸ ਨੂੰ ਭਰਮਜਾਲ ਵਿੱਚ ਫਸਾ ਰਿਹਾ ਸੀ। ਬੀਬੀਸੀ ਸਮੇਤ ਕਈ ਖ਼ਬਰ ਏਜੰਸੀਆਂ ਨੇ ਉਸ ਨੂੰ ਬੱਚੀ ਦਾ ਬੁਆਇਫਰੈਂਡ ਦੱਸਿਆ।

ਮੀਡੀਆ ਦੀ ਅਫ਼ਸੋਸਨਾਕ ਭੂਮਿਕਾ

ਲੂਸੀ, ਅਜ਼ਹਰ ਅਲੀ ਦੇ ਹੀ ਦੂਜੇ ਬੱਚੇ ਦੀ ਮਾਂ ਬਣਨ ਵਾਲੀ ਸੀ ਤੇ ਜਦੋਂ ਘਰ ਨੂੰ ਲੋਵੇ ਪਰਿਵਾਰ ਸਮੇਤ ਲਪਟਾਂ ਹਵਾਲੇ ਕੀਤਾ ਗਿਆ ਤਾਂ ਛੋਟਾ ਬੱਚਾ ਵੀ ਘਰ ਦੇ ਅੰਦਰ ਸੀ।

ਅਦਾਲਤ ਵਿੱਚ ਸਰਕਾਰੀ ਵਕੀਲ ਨੇ ਕਿਹਾ ਕਿ ਉਸ ਵਿਅਕਤੀ ਦੀ ਲੂਸੀ ਨੇ ਮੁਜਰਮ ਦੀ ਜਨਤਕ ਥਾਵਾਂ 'ਤੇ ਹੇਠੀ ਕੀਤੀ ਸੀ, ਜਿਸ ਕਰਕੇ ਉਹ ਨਾਰਾਜ਼ ਸੀ।

ਅਦਾਲਤ ਵਿੱਚ ਕਿਹਾ ਗਿਆ ਕਿ ਉਨ੍ਹਾਂ ਵਿੱਚ ਇੱਕ ਹਿੰਸਕ ਰਿਸ਼ਤਾ ਸੀ ਤੇ ਲੂਸੀ ਦੇ ਹੋਰ ਮਰਦਾਂ ਨਾਲ ਰਿਸ਼ਤਿਆਂ ਕਰਕੇ ਉਹ ਅਕਸਰ ਲੜਦੇ ਰਹਿੰਦੇ ਸਨ।

Image copyright Getty Images

ਕਿਤੇ ਵੀ ਇਹ ਨਹੀਂ ਕਿਹਾ ਗਿਆ ਕਿ ਲੂਸੀ ਦਾ ਰੇਪ ਹੋਇਆ ਸੀ ਤੇ ਇਹ ਕੋਈ ਰਿਲੇਸ਼ਨਸ਼ਿਪ ਨਹੀਂ ਸੀ।

12 ਸਾਲਾਂ ਵਿੱਚ ਮਹਿਮੂਦ ਨੇ ਉਸ ਨੂੰ ਸ਼ਿਕਾਰ ਬਣਾਇਆ ਤੇ 14 ਸਾਲਾਂ ਦੀ ਉਮਰ ਵਿੱਚ ਉਹ ਮਾਂ ਬਣ ਗਈ। ਕਾਨੂੰਨੀ ਤੌਰ 'ਤੇ ਤਾਂ ਉਹ ਸੈਕਸ ਲਈ ਸਹਿਮਤੀ ਦੇ ਹੀ ਨਹੀਂ ਸੀ ਸਕਦੀ।

ਇਸੇ ਤਰ੍ਹਾਂ 2012 ਵਿੱਚ ਇੱਕ 24 ਸਾਲਾ ਪੁਰਸ਼ ਨੂੰ 13 ਸਾਲਾਂ ਦੀ ਕੁੜੀ ਦੇ ਰੇਪ ਦੇ ਇਲਜ਼ਾਮ ਵਿੱਚ ਫੜਿਆ ਗਿਆ। ਵਕੀਲ ਨੇ ਅਦਾਲਤ ਨੂੰ ਨਰਮੀ ਦਿਖਾਉਣ ਦੀ ਅਪੀਲ ਵਿੱਚ ਕਿਹਾ ਕਿ ਇਹ ਹੋਰ ਬਲਾਤਕਾਰਾਂ ਵਾਂਗ ਡਰਾਉਣਾ ਨਹੀਂ ਸੀ।

ਵਕੀਲ ਤਾਇਬ ਖ਼ਾਨ ਨੇ ਅਦਾਲਤ ਵਿੱਚ ਖੜ੍ਹੇ ਹੋ ਕੇ ਕਿਹਾ ਕਿ ਬੱਚੀ ਉਸਨੂੰ "ਪਿਆਰ ਕਰਦੀ ਸੀ" ਅਤੇ ਇਹ ਇੱਕ ਸਹਿਮਤੀ ਵਾਲਾ ਸੰਬੰਧ ਸੀ। ਇਹ ਸੁਨੇਹਾ ਬੇਇਜ਼ਤੀ ਵਾਲਾ ਵੀ ਸੀ ਅਤੇ ਨੁਕਸਾਨਦਾਈ ਵੀ।

ਸੋਚ ਬਦਲ ਰਹੀ ਹੈ

ਸ਼ੋਸ਼ਣ ਵਿੱਚ ਫਸੇ ਬੱਚਿਆਂ ਲਈ ਵਰਤੀ ਜਾਂਦੀ ਭਾਸ਼ਾ ਹੋਲੀ-ਹੋਲੀ ਬਦਲ ਰਹੀ ਹੈ। 2009 ਵਿੱਚ ਸਿੱਖਿਆ ਵਿਭਾਗ ਦੇ ਕਾਗਜ਼ਾਂ ਵਿੱਚ ਪਹਿਲੀ ਵਾਰ "ਬਾਲ ਵੇਸਵਾਗਮਨੀ" ਦੀ ਥਾਂ "ਜਿਨਸੀ ਸ਼ੋਸ਼ਣ" ਵਰਤਿਆ ।

ਇਹ ਤਬਦੀਲੀ ਛੋਟੀ ਹੈ ਪਰ ਇਸਨੇ ਬੱਚਿਆਂ ਨੂੰ ਮੁਜਰਮਾਂ ਵਾਲੀ ਸ਼੍ਰੇਣੀ ਵਿੱਚੋਂ ਕੱਢਿਆ ਹੈ।

Image copyright Getty Images

ਸਹੇਲੀ ਜਾਂ ਬੁਆਏਫਰੈਂਡ ਵਰਗੇ ਸ਼ਬਦਾਂ ਦੀ ਵਰਤੋਂ ਕਾਰਨ ਬੱਚਿਆਂ ਨੂੰ ਇਹ ਅਹਿਸਾਸ ਕਰਨ ਵਿੱਚ ਦਿੱਕਤ ਹੁੰਦੀ ਹੈ ਕਿ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਇੱਕ ਖੋਜ ਮੁਤਾਬਕ ਸ਼ੋਸ਼ਣ ਕਰਨ ਵਾਲੇ ਅਜਿਹੇ ਬੱਚਿਆਂ ਦੀ ਚੋਣ ਕਰਦੇ ਹਨ ਜੋ ਸੌਖਿਆਂ ਹੀ ਫ਼ਸ ਜਾਣ ਤੇ ਜਿਨ੍ਹਾਂ ਨੂੰ ਧਿਆਨ ਤੇ ਪਿਆਰ ਦੀ ਤਲਾਸ਼ ਹੁੰਦੀ ਹੈ।

ਬਰਨਾਰਡੋ ਦੀ ਖੋਜ ਮੁਤਾਬਕ "ਬੱਚਿਆਂ ਦਾ ਸ਼ੋਸ਼ਣ ਕਰਨ ਵਾਲੇ ਉਨ੍ਹਾਂ ਦੀਆਂ ਇੱਕਲੇਪਣ ਦੀਆਂ ਭਾਵਨਾਵਾਂ, ਉਨ੍ਹਾਂ ਦੀ ਦੇਖਭਾਲ ਦੀ ਲੋੜ ਅਤੇ ਚਾਹੇ ਜਾਣ ਦੀ ਇੱਛਾ ਦਾ ਲਾਭ ਉਠਾਉਂਦੇ ਹਨ।"

ਅਜਿਹੀ ਹਾਲਤ ਵਿੱਚ ਬੱਚੇ ਬਹੁਤੀ ਵਾਰ ਸ਼ੋਸ਼ਣ ਕਰਨ ਵਾਲੇ ਨੂੰ ਬਚਾਉਂਦੇ ਹਨ। ਉਨ੍ਹਾਂ ਨੂੰ ਇਹ ਭੁਲੇਖਾ ਹੋ ਜਾਂਦਾ ਹੈ ਕਿ ਉਹ ਵਿਅਕਤੀ ਉਨ੍ਹਾਂ ਦਾ ਖ਼ਿਆਲ ਰੱਖ ਰਿਹਾ ਹੈ।

ਬੱਚਿਆਂ ਵਿੱਚ ਪਿਆਰ ਦੀ ਤਾਂਘ ਦਾ ਲਾਹਾ

ਰੋਥਰਹੈਮ ਦੀ ਜਾਂਚ ਵਿੱਚ ਕਈ ਇੱਕ ਵਾਕ ਵਾਰ-ਵਾਰ ਕਿਹਾ ਗਿਆ, "ਮੈਨੂੰ ਪਤਾ ਹੈ ਕਿ ਉਹ ਮੈਨੂੰ ਚਾਹੁੰਦਾ ਹੈ। ਉਸਦੀਆਂ ਹੋਰ ਵੀ ਗਰਲਫਰੈਂਡਜ਼ ਹਨ ਪਰ ਮੈਂ ਖ਼ਾਸ ਹਾਂ।" ਬੱਚੇ ਪੁਲਿਸ ਨਾਲ ਜਾਂਚ ਵਿੱਚ ਸਹਿਯੋਗ ਹੀ ਨਹੀਂ ਕਰਦੇ।

ਬੱਚਿਆਂ ਦੇ ਹੋਸਟਲ ਦੀ ਇੱਕ ਅਧਿਕਾਰੀ ਨੇ ਬੀਬੀਸੀ ਨੂੰ 2014 ਵਿੱਚ ਦੱਸਿਆ ਕਿ ਬੰਦੇ "ਲਗਪਗ ਹਰ ਰਾਤ" ਬੱਚੀਆਂ ਨੂੰ ਲੈਣ ਆਉਂਦੇ ਹਨ ਜੋ ਹੋਸਟਲ ਤੋਂ ਕਿਸੇ ਨਾ ਕਿਸੇ ਵਸੀਲੇ ਭੱਜ ਜਾਂਦੀਆਂ ਹਨ।

"ਜਿਨ੍ਹਾਂ ਬੱਚੀਆਂ ਦਾ ਸ਼ੋਸ਼ਣ ਹੋ ਰਿਹਾ ਸੀ ਉਹ ਹਮਲਾਵਰ ਤੇ ਇਲਜ਼ਾਮ ਨਹੀਂ ਲਾਉਂਦੀਆਂ ਕਿਉਂਕਿ ਉਹ ਪਿਆਰ ਲਈ ਸੰਘਰਸ਼ ਕਰ ਰਹੀਆਂ ਹੁੰਦਆਂ ਹਨ।"

Image copyright Getty Images

"ਹੋਸਟਲ ਵਿੱਚ ਤੁਸੀਂ ਪਿਆਰ ਨਹੀਂ ਦੇ ਸਕਦੇ।"

"ਜੇ ਸ਼ਿਕਾਰੀ ਬੱਚਿਆਂ ਨੂੰ ਪਿਆਰ ਦੇ ਨਾਲ-ਨਾਲ ਨਸ਼ੇ, ਸ਼ਰਾਬ ਤੇ ਆਜ਼ਾਦੀ ਵੀ ਦੇਣ ਤਾਂ ਤੁਸੀਂ ਕਿਵੇਂ ਵੀ ਬੱਚਿਆਂ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ।"

ਬੈਡਫੋਰਡਸ਼ਾਇਰ ਯੂਨੀਵਰਸਿਟੀ ਦੇ ਡਾ਼ ਹੈਲਨ ਬੈਕਿਟ ਨੇ ਕਿਹਾ, "ਬੱਚਿਆਂ ਦੇ ਹਰ ਕਿਸਮ ਦੇ ਸ਼ੋਸ਼ਣ ਵਿੱਚ ਇੱਕ ਗੱਲ ਤਾਂ ਸਾਂਝੀ ਹੈ ਕਿ ਬੱਚੇ ਬਹੁਤ ਘੱਟ ਇਹ ਗੱਲ ਦਸਦੇ ਹਨ ਕਿ ਉਨ੍ਹਾਂ ਨਾਲ ਹੋ ਕੀ ਰਿਹਾ ਹੈ।"

ਇਸ ਦੇ ਮੁੱਖ ਕਾਰਨ ਹਨ ਕਿ ਬਹੁਤੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਉਨ੍ਹਾਂ ਦਾ ਸ਼ੋਸ਼ਣ ਹੋ ਰਿਹਾ ਹੈ। ਕਈ ਵਾਰ ਉਹ ਮਿਲ ਰਹੇ ਇਨਾਮ ਕਰਕੇ ਚੁੱਪ ਕਰ ਜਾਂਦੇ ਹਨ। ਉਹ ਸਮਝਦੇ ਹਨ ਕਿ ਰਸੀਦ ਦੇ ਰੂਪ ਵਿੱਚ ਉਨ੍ਹਾਂ ਨੂੰ ਇਹ ਕਰਨਾ ਹੀ ਚਾਹੀਦਾ ਹੈ।

ਬੱਚਿਆਂ ਨੂੰ ਸ਼ੋਸ਼ਣ ਦਾ ਪਤਾ ਹੀ ਨਹੀਂ ਲਗਦਾ

ਬੱਚਿਆਂ ਨੂੰ ਇਸ ਤਰੀਕੇ ਨਾਲ ਸੈਕਸ ਲਈ ਤਿਆਰ ਕੀਤਾ ਜਾਂਦਾ ਹੈ ਕਿ ਕੁੜੀਆਂ-ਮੁੰਡਿਆਂ ਨੂੰ ਪਤਾ ਹੀ ਨਹੀਂ ਲਗਦਾ ਕਿ ਉਨ੍ਹਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਹ ਚੇਤਾਵਨੀਆਂ ਵੱਲ ਧਿਆਨ ਹੀ ਨਹੀਂ ਦਿੰਦੇ ਕਿਉਂਕਿ ਉਹ ਪਿਆਰ ਲਈ ਭੁੱਖੇ ਹੁੰਦੇ ਹਨ।

Image copyright Getty Images

ਸਾਨੂੰ ਬੱਚਿਆਂ ਨਾਲ ਜੁੜਨਾ ਪਵੇਗਾ ਉਨ੍ਹਾਂ ਨੂੰ ਜ਼ਿੰਦਗੀ ਦੇ ਕੌਸ਼ਲ ਸਿਖਾਉਣੇ ਪੈਣਗੇ। ਉਨ੍ਹਾਂ ਨੂੰ ਯਕੀਨ ਦੁਆਉਣਾ ਹੋਵੇਗਾ ਕਿ ਉਹ ਮੁੱਲਵਾਨ ਹਨ।

ਇਹ ਧਾਰਨਾ ਹੈ ਕਿ ਟੁੱਟੇ ਤੇ ਝਗੜਾਲੂ ਪਰਿਵਾਰਾਂ ਦੇ ਬੱਚੇ ਜਲਦੀ ਸ਼ਿਕਾਰ ਬਣਦੇ ਹਨ।

"ਜੇ ਉਸਨੂੰ ਬਣਦੀ ਸੁਰੱਖਿਆ ਨਾ ਦਿੱਤੀ ਜਾਵੇ ਤਾਂ ਕੋਈ ਵੀ ਬੱਚਾ ਸ਼ਿਕਾਰ ਹੋ ਸਕਦਾ ਹੈ।"

ਡਾ਼ ਹੈਲਨ ਬੈਕਿਟ ਨੇ ਕਿਹਾ ਕਿ ਬੱਚਿਆਂ ਦਾ ਸ਼ੋਸ਼ਣ ਬਾਲਗਾਂ ਵੱਲੋਂ ਹੀ ਨਹੀਂ ਸਗੋਂ ਹਾਣੀਆਂ ਵੀ ਇੱਕ ਦੂਜੇ ਦੇ ਸ਼ੋਸ਼ਣ ਦੇ ਮਾਮਲੇ ਸਾਹਮਣੇ ਆ ਰਹੇ ਹਨ।

2010 ਵਿੱਚ ਰੋਥਰਹੈਮ ਵਿੱਚ 17 ਸਾਲਾ ਕੁੜੀ ਦਾ ਉਸਦੇ ਹਮ ਉਮਰ ਨੇ ਕਤਲ ਕਰ ਦਿੱਤਾ। ਮੁੰਡੇ ਨੇ ਉਸ 'ਤੇ ਛੁਰੇ ਨਾਲ ਹਮਲੇ ਕਰਨ ਮਗਰੋਂ ਮਰਨ ਲਈ ਨਹਿਰ ਵਿੱਚ ਸੁੱਟ ਦਿੱਤਾ।

ਇਸ ਮਾਮਲੇ ਵਿੱਚ ਵੀ ਪ੍ਰੈਸ ਨੇ ਕਾਤਲ ਨੂੰ ਬੁਆਏਫਰੈਂਡ ਹੀ ਦੱਸਿਆ। ਇਹ ਵੀ ਸਾਹਮਣੇ ਆਇਆ ਸੀ ਕਿ ਮੁਜਰਮ ਗੋਰੀਆਂ ਕੁੜੀਆਂ ਨੂੰ ਇਨਸਾਨ ਨਹੀਂ "ਜਿਨਸੀ ਸ਼ਿਕਾਰ" ਹੀ ਸਮਝਦੇ ਸਨ।

ਇਨ੍ਹਾਂ ਸਾਰੇ ਮਾਮਲਿਆਂ ਨੇ ਨੀਤੀ ਘਾੜਿਆਂ ਨੂੰ ਅਜਿਹੇ ਮਾਮਲਿਆਂ ਵੱਲ ਧਿਆਨ ਦੇਣ ਲਈ ਮਜਬੂਰ ਕੀਤਾ ਹੈ।

ਇਸ ਮਾਮਲੇ ਨਾਲ ਨਜਿੱਠਿਆ ਕਿਵੇਂ ਜਾਂਦਾ ਹੈ?

ਇਸ ਪਾਸੇ ਲੱਗੇ ਲੋਕ ਇਸ ਗੱਲ ਬਾਰੇ ਤਾਂ ਇੱਕ ਰਾਇ ਹਨ ਕਿ ਸਮੱਸਿਆ ਦਾ ਕੋਈ ਇੱਕ ਹੱਲ ਨਹੀਂ ਹੈ ਤੇ ਕਿਸੇ ਏਜੰਸੀ ਕੋਲ ਕੋਈ ਜੁਆਬ ਨਹੀਂ ਹੈ।

Image copyright Getty Images

ਇੱਕ ਸੁਤੰਤਰ ਜਾਂਚ ਵਿੱਚ ਸਾਹਮਣੇ ਆਇਆ ਕਿ ਇੰਗਲੈਂਡ ਅਤੇ ਵੇਲਜ਼ ਦੇ ਸ਼ਹਿਰਾਂ ਤੇ ਕਸਬਿਆਂ ਵਿੱਚ ਬੱਚਿਆਂ ਦਾ ਵੱਡੇ ਪੱਧਰ 'ਤੇ ਸੈਕਸ ਸ਼ੋਸ਼ਣ ਕੀਤਾ ਜਾਂਦਾ ਹੈ।

ਇਸ ਵਿਸ਼ੇ ਤੇ ਪਿਛਲੇ 12 ਸਾਲਾਂ ਤੋਂ ਕੰਮ ਕਰ ਰਹੀ ਐਬਲੇ ਗੋਲਡਮੈਨ ਮੁਤਾਬਕ ਅਜਿਹੀ ਕੋਈ ਥਾਂ ਨਹੀਂ ਜਿੱਥੇ ਇਹ ਨਾ ਹੁੰਦਾ ਹੋਵੇ।

ਹਾਂ, ਇਨ੍ਹਾਂ ਮਾਮਲਿਆਂ ਵਿੱਚ ਆਏ ਦਿਨ ਵਾਧਾ ਹੋ ਰਿਹਾ ਹੈ।

ਬੱਚਿਆਂ ਨੂੰ ਸੈਕਸ ਵੱਲ ਕਿਵੇਂ ਖਿੱਚਿਆ ਜਾਂਦਾ ਹੈ?

ਬੱਚਿਆਂ ਨੂੰ ਹੋਲੀ-ਹੋਲੀ ਸੈਕਸ ਵੱਲ ਖਿੱਚਣ ਦੀ ਪ੍ਰਕਿਰਿਆ ਨੂੰ ਗਰੂਮਿੰਗ ਕਿਹਾ ਜਾਂਦਾ ਹੈ।

ਵਿਅਕਤੀ ਜਾਣਕਾਰੀ ਹਾਸਲ ਕਰਕੇ ਬੱਚੇ ਦਾ ਭਰੋਸਾ ਜਿੱਤ ਲੈਂਦਾ ਹੈ। ਉਸਦੀਆਂ ਕੀ ਲੋੜਾਂ ਹਨ ਤੇ ਉਹ ਕਿਵੇਂ ਪੂਰੀਆਂ ਕੀਤੀਆਂ ਜਾ ਸਕਦੀਆਂ ਹਨ। ਉਹ ਬੱਚੇ ਨੂੰ ਮੁੱਲਵਾਨ ਹੋਣ ਦਾ ਭਰੋਸਾ ਦੁਆਉਂਦਾ ਹੈ।

ਫੇਰ ਹੋਲੀ-ਹੋਲੀ ਉਹ ਬੱਚੇ ਦੀ ਜ਼ਿੰਦਗੀ ਦੀਆਂ ਕਮੀਆਂ ਪੂਰੀਆਂ ਕਰਨ ਲੱਗਦਾ ਹੈ।

Image copyright Getty Images

ਇਸ ਵਿੱਚ ਬੱਚੇ ਨੂੰ ਤੋਹਫ਼ੇ ਦੇਣੇ, ਸ਼ਰਾਬ ਨਸ਼ੇ ਦੇਣੇ ਜਾਂ ਰਹਿਣ ਲਈ ਥਾਂ ਦੇ ਦੇਣੀ, ਸ਼ਾਮਲ ਹੁੰਦਾ ਹੈ।

ਸਭ ਤੋਂ ਉੱਪਰ ਤਾਂ ਇਹ ਹੁੰਦਾ ਹੈ ਕਿ ਉਹ ਬੱਚੇ ਨੂੰ ਅਹਿਸਾਸ ਕਰਾ ਦਿੰਦਾ ਹੈ ਕਿ ਉਸ ਨੂੰ ਪਿਆਰ ਕੀਤਾ ਜਾ ਰਿਹਾ ਹੈ।

ਸ਼ਿਕਾਰੀ ਬੱਚੇ ਨੂੰ ਆਪਣੇ ਕੋਲ ਸੁਰੱਖਿਅਤ ਮਹਿਸੂਸ ਕਰਾ ਕੇ ਪਰਿਵਾਰ ਨਾਲੋਂ ਟੁੱਟਣ ਲਈ ਉਕਸਾਉਂਦਾ ਹੈ।

ਇੱਕ ਵਾਰ ਬੱਚੇ ਨਾਲ ਭਰੋਸੇ ਦਾ ਰਿਸ਼ਤਾ ਬਣ ਗਿਆ ਸ਼ਿਕਾਰੀ ਤੇਜ਼ੀ ਨਾਲ ਇਸ ਵਿੱਚ ਸੈਕਸ ਲੈ ਆਉਂਦਾ ਹੈ।

Image copyright Getty Images

ਇਸ ਲਈ ਬੱਚੇ ਨੂੰ ਪੋਰਨ ਦਿਖਾਈ ਜਾਂਦੀ ਹੈ, ਗੱਲਬਾਤ ਕੀਤੀ ਜਾਂਦੀ ਹੈ।

ਬੱਚਾ ਇਸ ਰਿਸ਼ਤੇ ਨੂੰ ਵੱਖਰੀ ਤਰ੍ਹਾਂ ਦੇਖਣ ਲੱਗਦਾ ਹੈ।

ਇੱਕ ਵਾਰ ਜਦੋਂ ਸੈਕਸ ਸ਼ੁਰੂ ਹੋ ਗਿਆ ਤਾਂ ਧਮਕੀਆਂ, ਇਲਜ਼ਾਮ ਆਦਿ ਤਰੀਕਿਆਂ ਨਾਲ ਬੱਚੇ ਨੂੰ ਚੁੱਪ ਰੱਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਦੀਆਂ ਜਾਂ ਇਤਰਾਜ਼ਯੋਗ ਤਸਵੀਰਾਂ ਸਾਂਝੀਆਂ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।

ਬਾਲ ਜਿਨਸੀ ਸ਼ੋਸ਼ਣ ਦੀ ਰਿਪੋਰਟ ਕਿਵੇਂ ਕਰੀਏ?

ਜੇ ਤੁਹਾਨੂੰ ਕਿਸੇ ਬੱਚੇ ਦੇ ਜਿਨਸੀ ਸ਼ੋਸ਼ਣ ਦਾ ਡਰ ਹੈ ਸਥਾਨਕ ਪੁਲਿਸ ਜਾਂ ਬੱਚਿਆਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਸੰਗਠਨ ਨਾਲ ਰਾਬਤਾ ਕਰ ਸਕਦੇ ਹੋ।

ਤੁਸੀਂ ਆਪਣੀ ਪਛਾਣ ਗੁਪਤ ਰੱਖ ਸਕਦੇ ਹੋ।

ਤੁਸੀਂ ਭਾਰਤ ਵਿੱਚ 1098 ਨੰਬਰ ਤੇ ਕੌਮੀ ਬਾਲ ਹੈਲਪਲਾਈਨ ਤੇ ਕਾਲ ਕਰ ਸਕਦੇ ਹੋ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)