ਰੂਸ ਵਿੱਚ ਰਾਸ਼ਟਰਪਤੀ ਅਹੁਦੇ ਲਈ ਵੋਟਿੰਗ, ਪੁਤਿਨ ਚੌਥੀ ਵਾਰ ਜਿੱਤਣ ਦੀ ਸੰਭਾਵਨਾ

ਵਲਾਦਿਮਰ ਪੁਤਿਨ Image copyright AFP

ਰੂਸ ਵਿੱਚ ਰਾਸ਼ਰਪਤੀ ਅਹੁਦੇ ਲਈ ਚੋਣਾਂ ਲਈ ਵੋਟਿੰਗ ਹੋ ਗਈ ਹੈ। ਮੌਜੂਦਾ ਰਾਸ਼ਟਰਪਤੀ ਵਲਾਦਿਮਰ ਪੁਤਿਨ ਚੌਥੀ ਵਾਰ ਰਾਸ਼ਟਰਪਤੀ ਬਣਨ ਲਈ ਚੋਣ ਮੈਦਾਨ ਵਿੱਚ ਹਨ। ਜਿਸ ਤਰ੍ਹਾਂ ਦੀਆਂ ਰਿਪੋਰਟਾਂ ਆ ਰਹੀਆਂ ਹਨ, ਉਨ੍ਹਾਂ ਦੇ ਚੌਥੀ ਵਾਰ ਰਾਸ਼ਟਰਪਤੀ ਚੁਣੇ ਜਾਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।

ਸਮੁੱਚੇ ਰੂਸ ਵਿੱਚ ਹੋਏ ਪੋਲ ਅਮਲ ਵਿੱਚ 100 ਮਿਲੀਅਨ ਲੋਕਾਂ ਨੇ ਸ਼ਮੂਲੀਅਤ ਕਰਨੀ ਸੀ। ਇਹ ਤਾਂ ਪਤਾ ਗਿਣਤੀ ਦੌਰਾਨ ਹੀ ਲੱਗੇਗਾ ਕਿ ਕਿੰਨੇ ਫੀਸਦ ਲੋਕਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਹੈ।

ਪਹਿਲੇ ਨਤੀਜੇ ਐਤਵਾਰ ਦੇਰ ਸ਼ਾਮ ਨੂੰ ਪੋਲਿੰਗ ਤੋਂ ਬਾਅਦ ਐਗਜ਼ਿਟ ਪੋਲ ਭਵਿੱਖਬਾਣੀ ਕਰ ਦੇਣਗੇ। 1999 ਤੋਂ ਪੁਤਿਨ ਦਾ ਰੂਸ ਦੀ ਸਿਆਸਤ 'ਤੇ ਦਬਦਬਾ ਹੈ।

ਪੁਤਿਨ ਦੇ ਮੁਕਾਬਲੇ ਵਿੱਚ ਕਰੋੜਪਤੀ ਕਮਿਊਨਿਸਟ ਪਾਵੇਲ ਗਰੂਦੀਨਿਨ, ਸਾਬਕਾ ਟੀਵੀ ਹੋਸਟ ਕੈਸੇਨੀਆ ਸੋਭਚੱਕ ਤੇ ਉੱਘੇ ਆਗੂ ਵਲਾਦਿਮਰ ਜ਼ੀਰਿਨੋਵਸਕੀ ਸਣੇ 7 ਹੋਰ ਉਮੀਦਵਾਰ ਚੋਣ ਮੁਕਾਬਲੇ ਵਿੱਚ ਹਨ।

ਵਿਰੋਧੀ ਧਿਰ ਦੇ ਆਗੂ ਨਜ਼ਰਬੰਦ

ਇਸ ਤੋਂ ਪਹਿਲਾਂ ਰਾਜਧਾਨੀ ਮਾਸਕੋ ਵਿੱਚ ਰੂਸ ਦੀਆਂ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ ਨੂੰ ਲੈ ਕੇ ਕੀਤੇ ਜਾ ਰਹੇ ਇੱਕ ਰੋਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਕਰਕੇ ਵਿਰੋਧੀ ਧਿਰ ਦੇ ਆਗੂ ਅਲੈਕਸੀ ਨੈਵੇਲਨੀ ਨੂੰ ਪੁਲਿਸ ਨੇ ਨਜ਼ਰਬੰਦ ਕਰ ਦਿੱਤਾ ਸੀ।

ਨੈਵੇਲਨੀ ਨੇ ਰੂਸੀ ਭਾਸ਼ਾ ਵਿੱਚ ਇੱਕ ਟਵੀਟ ਕਰਕੇ ਦੱਸਿਆ ਸੀ ਕਿ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਹੈ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਰੂਸ ਨੇ ਹਥੌੜੇ ਅਤੇ ਦਾਤੀ ਨੂੰ ਕਿਉਂ ਬਣਾਇਆ ਕੌਮੀ ਚਿੰਨ੍ਹ?

ਇਸ ਦੇ ਨਾਲ ਹੀ ਉਨ੍ਹਾਂ ਆਪਣੇ ਹਮਾਇਤੀਆਂ ਨੂੰ ਕਿਹਾ ਕਿ ਉਹ ਦੇਸ ਭਰ ਵਿੱਚ ਹੋ ਰਹੇ ਧਰਨੇ ਪ੍ਰਦਰਸ਼ਨਾਂ ਵਿੱਚ ਜ਼ਰੂਰ ਸ਼ਾਮਲ ਹੋਣ।

ਇਸ ਤੋਂ ਪਹਿਲਾਂ ਪੁਲਿਸ ਨੇ ਉਨ੍ਹਾਂ ਦੇ ਘਰ ਛਾਪਾ ਮਾਰ ਕੇ ਕੁੱਝ ਉਪਕਰਨ ਵੀ ਆਪਣੇ ਕਬਜ਼ੇ ਵਿੱਚ ਲੈ ਲਏ ਸਨ।

ਪੂਰੇ ਦੇਸ ਵਿੱਚ 180 ਤੋਂ ਵੱਧ ਵਿਅਕਤੀ ਨਜ਼ਰਬੰਦ ਕੀਤੇ ਜਾ ਚੁੱਕੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)