ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਤਲਬ

ਫ਼ੇਸਬੁੱਕ Image copyright Getty Images

ਦੁਨੀਆ ਭਰ ਦੇ ਜਮਹੂਰੀ ਮੁਲਕਾਂ ਵਿੱਚ ਚੋਣਾਂ ਦੀ ਪ੍ਰਕਿਰਿਆ 'ਤੇ ਖ਼ਤਰੇ ਦੇ ਬੱਦਲ ਵਿੱਚ ਮੰਡਰਾਉਂਦੇ ਦਿਖ ਰਹੇ ਹਨ। ਤੁਹਾਡੇ ਵੱਲੋਂ ਫੇਸਬੁੱਕ ਅਕਾਉਂਟ ਉੱਤੇ ਸਾਂਝੀ ਕੀਤੀ ਗਈ ਨਿੱਜੀ ਜਾਣਕਾਰੀ ਹੁਣ ਚੋਣਾਂ ਵਿੱਚ ਵੀ ਵਰਤੀ ਜਾ ਸਕਦੀ ਹੈ।

ਇਸ ਦੀ ਤਾਜ਼ਾ ਮਿਸਾਲ ਬਰਤਾਨੀਆ ਵਿੱਚ ਸਾਹਮਣੇ ਆਈ ਹੈ, ਜਿੱਥੇ ਇੱਕ ਡਾਟਾ ਅਧਿਐਨ ਕਰਨ ਵਾਲੀ ਫ਼ਰਮ ਕੈਂਬਰਿਜ ਐਨਲਿਟਿਕਾ 'ਤੇ ਇਲਜ਼ਾਮ ਲੱਗੇ ਹਨ ਕਿ ਉਸ ਨੇ 5 ਕਰੋੜ ਫੇਸਬੁੱਕ ਵਰਤਣ ਵਾਲਿਆਂ ਦਾ ਡਾਟਾ 2016 ਚੋਰੀ ਕੀਤਾ ਹੈ।

ਇਸੇ ਮੁਤੱਲਕ ਜਵਾਬ ਦੇਣ ਲਈ ਬਰਤਾਨਵੀ ਸੰਸਦੀ ਕਮੇਟੀ ਨੇ ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੂੰ ਤਲਬ ਕੀਤਾ ਹੈ।

ਇਹ ਉਹੀ ਫਰਮ ਹੈ ਜਿਸ ਦੀਆਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਚੋਣ ਵੋਟਰਾਂ ਨੂੰ ਪ੍ਰਭਾਵਿਤ ਕਰਨ ਲਈ ਸੇਵਾਵਾਂ ਲਈਆਂ ਹਨ। ਸੋ ਇਸ ਫ਼ਰਮ ਨੇ ਚੋਣਾਂ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਮਦਦ ਵੀ ਕੀਤੀ ਸੀ।

ਕੀ ਹੈ ਕਹਾਣੀ?

ਬਰਤਾਨੀਆ ਦੇ ਚੈਨਲ 4 ਨਿਊਜ਼ ਦੇ ਇੱਕ ਗੁਪਤ ਰਿਪੋਰਟਰ ਨੇ ਕੈਂਬਰਿਜ ਐਨਲਿਟਿਕਾ ਦੇ ਅਧਿਕਾਰੀਆਂ ਨੂੰ ਮਿਲਿਆ।

ਰਿਪੋਰਟਰ ਨੇ ਸ੍ਰੀ ਲੰਕਾ ਦੇ ਵਪਾਰੀ ਦਾ ਭੇਸ ਧਾਰਿਆ ਤੇ ਕਿਹਾ ਕਿ ਉਹ ਸਥਾਨਕ ਚੋਣਾ ਨੂੰ ਪ੍ਰਭਾਵਿਤ ਕਰਨਾ ਚਾਹੁੰਦਾ ਹੈ।

Image copyright Getty Images

ਫ਼ਰਮ ਦਾ ਸੀਈਓ ਅਲੈਗਜ਼ੈਂਡਰ ਨੀਕਸ ਦੀ ਗੁਪਤ ਤੌਰ 'ਤੇ ਫ਼ਿਲਮ ਬਣਾਈ ਗਈ। ਇਸ ਵਿੱਚ ਉਸ ਨੇ ਉਦਾਹਰਨਾਂ ਦਿੱਤੀਆਂ ਕਿ ਉਹ ਕਿ ਤਰ੍ਹਾਂ ਸਿਆਸੀ ਵਿਰੋਧੀਆਂ ਦਾ ਰਸੂਖ਼ ਪ੍ਰਭਾਵਿਤ ਕਰਦੇ ਹਨ।

ਚੈਨਲ 4 ਨਿਊਜ਼ ਦੀ ਫ਼ਿਲਮ ਮੁਤਾਬਕ ਸੀਈਓ ਨੇ ਕਿਹਾ ਕਿ ਉਹ ਇਨ੍ਹਾਂ ਕੰਮਾਂ ਲਈ ਵੇਸਵਾ ਅਤੇ ਰਿਸ਼ਵਤ ਦਾ ਸਹਾਰਾ ਲੈਂਦੇ ਹਨ।

ਫ਼ਰਮ ਦਾ ਪੱਖ

ਹਾਲਾਂਕਿ ਇਸ ਫ਼ਰਮ ਨੇ ਚੈਨਲ 4 ਦੇ ਦਾਅਵਿਆਂ ਤੋਂ ਇਨਕਾਰ ਕੀਤਾ ਹੈ ਤੇ ਕਿਹਾ ਹੈ, "ਇਸ ਫ਼ਿਲਮ ਨੂੰ ਐਡਿਟ ਕੀਤਾ ਗਿਆ ਅਤੇ ਇਸ ਦੀ ਸਕਰਿਪਟ ਗੱਲਬਾਤ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਲਈ ਬਣਾਈ ਗਈ।"

ਨੀਕਸ ਨੇ ਕਿਹਾ, "ਕੈਂਬਰਿਜ ਐਨਲਿਟਿਕਾ ਕਿਸੇ ਨੂੰ ਫਸਾਉਣ ਦਾ ਕੰਮ ਨਹੀਂ ਕਰਦਾ। ਇਹ ਫ਼ਰਮ ਕਿਸੇ ਤਰ੍ਹਾਂ ਦੀ ਵੇਸਵਾ ਜਾਂ ਰਿਸ਼ਵਤ ਦਾ ਸਹਾਰਾ ਨਹੀਂ ਲੈਂਦੀ। ਇਹ ਕਿਸੇ ਝੂਠੀ ਸਮੱਗਰੀ ਨੂੰ ਨਹੀਂ ਵਰਤਦੀ।"

ਜਾਂਚ ਕਰਨ ਲਈ ਵਾਰੰਟ ਦੀ ਮੰਗ

ਯੂਕੇ ਦੀ ਸੂਚਨਾ ਕਮਿਸ਼ਨਰ ਨੇ ਕਿਹਾ ਹੈ ਕਿ ਉਨ੍ਹਾਂ ਬਰਤਾਨੀਆ ਦੀ ਫ਼ਰਮ ਕੈਂਬਰਿਜ ਐਨਲਿਟਿਕਾ ਦੇ ਡਾਟਾ ਅਤੇ ਸੇਵਾਵਾਂ ਦੀ ਜਾਂਚ ਕਰਨ ਲਈ ਵਾਰੰਟ ਦੀ ਮੰਗ ਕੀਤੀ ਹੈ।

ਯੂਕੇ ਦੀ ਸੂਚਨਾ ਕਮਿਸ਼ਨਰ ਐਲਿਜ਼ਾਬੈੱਥ ਡੈਨ੍ਹਮ ਨੇ ਇਸ ਫ਼ਰਮ ਦੇ ਡਾਟਾਬੇਸ ਅਤੇ ਸਰਵਰ ਦੀ ਜਾਂਚ ਦੀ ਮੰਗ ਕੀਤੀ ਸੀ ਪਰ ਫ਼ਰਮ ਨੇ ਡੈਡਲਾਈਨ ਤੱਕ ਇਸ ਨਹੀਂ ਦਿੱਤਾ।

Image copyright Getty Images

ਉਨ੍ਹਾਂ ਚੈਨਲ 4 ਨੂੰ ਕਿਹਾ, "ਮੈਂ ਵਾਰੰਟ ਲਈ ਅਦਾਲਤ ਵਿੱਚ ਜਾ ਰਹੀ ਹਾਂ।"

ਡਾਟਾ ਕਿਸ ਤਰ੍ਹਾਂ ਰੱਖੋ ਸੁਰੱਖਿਅਤ

  1. ਇਸ ਲਈ ਤੁਹਾਨੂੰ ਕੁਝ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ।
  2. ਅਜਿਹੀਆਂ ਐਪਸ 'ਤੇ ਨਜ਼ਰ ਰੱਖੋ, ਜਿਨ੍ਹਾਂ ਨੂੰ ਖੋਲ੍ਹਣ ਲਈ ਫ਼ੇਸਬੁੱਕ ਦੇ ਅਕਾਉਂਟ ਲੋਗ-ਈਨ ਦੀ ਲੋੜ ਹੋਵੇ। ਅਜਿਹੀਆਂ ਐਪਸ ਵਿੱਚ ਤੁਹਾਡੀ ਕਈ ਥਾਵਾਂ 'ਤੇ ਆਗਿਆ ਮੰਗੀ ਜਾਂਦੀ ਹੈ ਤੋ ਇਹ ਡਾਟਾ ਲੈਣ ਲਈ ਹੀ ਬਣੀਆਂ ਹੋਈਆਂ ਹਨ।
  3. ਐਡ ਨੂੰ ਘੱਟ ਕਰਨ ਲਈ ਐਡ ਬਲੋਕਰ ਦੀ ਵਰਤੋਂ ਕਰੋ।
  4. ਆਪਣੀ ਫ਼ੇਸਬੁੱਕ ਦੀ ਸੀਕੀਓਰਟੀ ਸੈਟਿੰਗ ਦਾ ਧਿਆਨ ਰੱਖੋ। ਇਸ ਕੰਮ ਕਰਨਾ ਯਕੀਨੀ ਬਣਾਓ।
  5. ਤੁਸੀਂ ਫ਼ੇਸਬੁੱਕ 'ਤੇ ਤੁਹਾਡੇ ਡਾਟਾ ਦੀ ਕਾਪੀ ਡਾਊਨਲੋਡ ਕਰ ਸਕਦੇ ਹੋ। ਇਸ ਦਾ ਬਟਨ ਜਨਰਲ ਅਕਾਉਂਟ ਸੈਟਿੰਗ 'ਚ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਤਾਜ਼ਾ ਘਟਨਾਕ੍ਰਮ

ਕੋਰੋਨਾਵਾਇਰਸ: ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਆਈਸੀਯੂ 'ਚ ਦਾਖ਼ਲ

'ਮੈਂ ਦਿਨੇ 1200 ਰੁਪਏ ਕਮਾ ਕੇ 800 ਦਾ ਚਿੱਟਾ ਪੀ ਜਾਂਦਾ ਸੀ, ਪਰ ਪੰਜਾਬ 'ਚ ਕਰਫਿਊ ਕਰਕੇ...'

ਮੋਦੀ ਦੀ ਅਪੀਲ 'ਤੇ ਬੱਤੀ ਨਹੀਂ ਬੁਝਾਈ ਤਾਂ ਹਿੰਦੂ-ਮੁਸਲਮਾਨ ਗੁਆਂਢੀ ਆਪਸ 'ਚ ਭਿੜੇ, ਕਈ ਲੋਕ ਜ਼ਖ਼ਮੀ

ਕੋਰੋਨਾਵਾਇਰਸ: ਭਾਰਤ ਕਿਵੇਂ ਤਿਆਰ ਕਰ ਰਿਹਾ ਹੈ ਦੇਸੀ ਵੈਂਟੀਲੇਟਰ

ਕੌਣ ਲਵੇਗਾ ਤਖ਼ਤ ਹਜ਼ੂਰ ਸਾਹਿਬ ਵਿਖੇ ਫਸੇ ਸੈਂਕੜੇ ਸ਼ਰਧਾਲੂਆਂ ਦੀ ਸਾਰ

ਕੋਰੋਨਾਵਾਇਰਸ ਦੇ ਮਰੀਜ਼ ਸਾਡੀ ਹਮਦਰਦੀ ਦੇ ਪਾਤਰ ਹਨ ਜਾਂ ਇਲਜ਼ਾਮਤਰਾਸ਼ੀ ਦੇ

ਪੁਲਿਸ ਵਾਲੇ 'ਤੇ ਥੁੱਕਣ ਵਾਲੇ ਵੀਡੀਓ ਦਾ ਕੀ ਸੱਚ ਹੈ

ਤਬਲੀਗ਼ੀ ਜਮਾਤ ਦੇ ਮੁਖੀ ਮੁਹੰਮਦ ਸਾਦ ਬਾਰੇ ਜਾਣੋ 'ਜੋ ਦੂਜਿਆਂ ਦੀ ਘੱਟ ਸੁਣਦੇ ਹਨ'

'ਮੇਰੇ ਪੋਲਟਰੀ ਫਾਰਮ ਤੋਂ ਇੱਕ ਲੱਖ ਅੰਡੇ ਰੋਜ਼ਾਨਾ ਸਪਲਾਈ ਹੁੰਦੇ ਸਨ, ਹੁਣ ਸਭ ਬੰਦ ਹੈ'