ਫੇਸਬੁੱਕ ਡਾਟਾ ਲੀਕ: ਇੱਕ ਹਫ਼ਤੇ 'ਚ ਫੇਸਬੁੱਕ ਨੂੰ ਕਿੰਨਾ ਘਾਟਾ ਪਿਆ?

Facebook founder Mark Zuckerberg Image copyright Getty Images

ਬੀਤੇ ਇੱਕ ਹਫ਼ਤੇ 'ਚ ਫੇਸਬੁੱਕ ਕੰਪਨੀ ਦੀ ਵੈਲਿਊ 5800 ਕਰੋੜ ਡਾਲਰ ਘੱਟ ਚੁੱਕੀ ਹੈ। ਫੇਸਬੁੱਕ ਦੀ ਵੈਲਿਊ ਵਿੱਚ ਇਹ ਗਿਰਾਵਟ ਡੇਟਾ ਲੀਕ ਦੇ ਖੁਲਾਸੇ ਤੋਂ ਬਾਅਦ ਦਰਜ ਕੀਤੀ ਗਈ ਹੈ।

ਫੇਸਬੁੱਕ ਦੇ ਮੁਖੀ ਮਾਰਕ ਜ਼ਕਰਬਰਗ ਨੇ 5 ਕਰੋੜ ਫੇਸਬੁੱਕ ਯੂਜ਼ਰਸ ਦਾ ਡੇਟਾ ਲੀਕ ਹੋਣ ਲਈ ਮੁਆਫ਼ੀ ਮੰਗੀ ਸੀ।

ਪਰ ਨਿਵੇਸ਼ਕਾਂ ਨੂੰ ਇਹ ਮੁਆਫ਼ੀ ਫੇਸਬੁੱਕ ਦੇ ਸ਼ੇਅਰ ਵੇਚਣ ਤੋਂ ਨਹੀਂ ਰੋਕ ਸਕੀ।

ਸੋਸ਼ਲ ਮੀਡੀਆ 'ਤੇ ਵੀ #deletefacebook ਟਰੈਂਡ ਹੋਣ ਲੱਗਿਆ।

ਸੋਮਵਾਰ ਨੂੰ ਫੇਸਬੁੱਕ ਦੇ ਸ਼ੇਅਰ ਦੀ ਕੀਮਤ 176.80 ਡਾਲਰ ਸੀ ਜੋ ਸ਼ੁੱਕਰਵਾਰ ਤੱਕ ਡਿੱਗ ਕੇ 159.30 ਡਾਲਰ ਤੱਕ ਪਹੁੰਚ ਗਈ।

2012 ਵਿੱਚ ਜਦੋਂ ਫੇਸਬੁੱਕ ਨੇ ਸ਼ੇਅਰ ਬਾਜ਼ਾਰ ਵਿੱਚ ਆਪਣਾ ਆਈਪੀਓ ਕੱਢਿਆ ਸੀ ਤਾਂ ਇੱਕ ਸ਼ੇਅਰ 38 ਡਾਲਰ ਦਾ ਸੀ।

ਇਸ ਸਾਲ ਫਰਵਰੀ ਤੱਕ ਉਸ ਦੀ ਕੀਮਤ 190 ਡਾਲਰ ਤੱਕ ਪਹੁੰਚ ਗਈ ਸੀ।

Image copyright Getty Images

ਪਿਵੋਟਲ ਰਿਚਰਸ ਦੇ ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਵਾਲ ਸਟਰੀਟ 'ਤੇ ਫੇਸਬੁੱਕ ਦਾ ਸ਼ੇਅਰ ਕੀਮਤ ਦੇ ਲਿਹਾਜ਼ ਨਾਲ ਸਭ ਤੋਂ ਨਕਾਰਾਤਮਕ ਨਜ਼ਰੀਏ 'ਚੋਂ ਇੱਕ ਸੀ।

ਮਿਸਟਰ ਵੀਸਜ਼ਰ ਮੁਤਾਬਕ ਸ਼ੇਅਰ ਦੀਆਂ ਕੀਮਤਾਂ ਦੀ ਗਿਰਾਵਟ ਤੋਂ ਪਤਾ ਲਗਦਾ ਹੈ ਕਿ ਨਿਵੇਸ਼ਕ ਵੱਧ ਰਹੀਆਂ ਕੀਮਤਾਂ ਬਾਰੇ ਸਾਵਧਾਨ ਅਤੇ ਯੂਜਰਜ਼ ਪਲੇਟਫਾਰਮ ਛੱਡ ਰਹੇ ਹਨ "ਪਰ ਇੱਥੇ ਛੋਟਾ ਜਿਹਾ ਖਤਰਾ ਹੈ ਕਿ ਇਸ਼ਤਿਹਾਰਕਰਤਾ ਵੀ ਫੇਸਬੁੱਕ ਛੱਡ ਰਹੇ ਹਨ। ਉਹ ਕਿੱਥੇ ਜਾਣਗੇ?

"ਫੇਸਬੁੱਕ ਦੇ ਸਫਲ ਹੋਣ ਦਾ ਇੱਕ ਕਾਰਨ ਇਹ ਹੈ ਕਿ ਜ਼ਿਆਦਾਤਰ ਲੋਕ ਜੋ ਫੇਸਬੁੱਕ ਵਰਤਦੇ ਹਨ, ਉਹ ਅਨਿੱਖੜਵੇਂ ਹੋ ਜਾਂਦੇ ਹਨ ਅਤੇ ਇਸ ਦੇ ਉਹਭੋਗਤਾ ਬਣ ਜਾਂਦੇ ਹਨ। ਜੇਕਰ ਫੇਸਬੁੱਕ ਇਸ ਘੁਟਾਲੇ ਕਾਰਨ ਆਪਣੇ ਉਪਭੋਗਤਾਵਾਂ ਦੀ ਸੰਖਿਆ ਗਵਾ ਦਿੰਦਾ ਹੈ ਤਾਂ ਇਹ ਫੇਸਬੁੱਕ ਲਈ ਬਦਕਿਸਮਤੀ ਹੋਵੇਗੀ।"

ਇਸ਼ਤਿਹਾਰਕਾਰਾਂ ਦਾ ਮਤ

ਇਸ਼ਤਿਹਾਰ ਫਰਨ ਐੱਮਐਂਡਸੀ ਸਾਟਚੀ ਦੇ ਫਾਊਂਡਿੰਗ ਡਾਇਰੈਕਟਰ ਡੇਵਿਡ ਕੇਰਸ਼ੋਅ ਨੇ ਵੀ ਫੇਸਬੁੱਕ 'ਤੇ ਬੇਭਰੋਸਗੀ ਜਤਾਈ ਹੈ।

ਇਸ ਤੋਂ ਇਲਾਵਾ ਇਸ਼ਤਿਹਾਰਕਾਰ ਮੋਜ਼ਿਲਾ ਅਤੇ ਕੋਮਰਜ਼ਬੈਂਕ ਨੇ ਵੀ ਆਪਣੇ ਉਤਪਾਦ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਮੁਲਤਵੀ ਕਰ ਲਏ ਹਨ।

Image copyright Getty Images

ਏਲਨ ਮਸਕ ਨੇ ਵੀ ਆਪਣੀਆਂ ਕੰਪਨੀਆਂ ਟੇਸਲਾ ਅਤੇ ਸਪੇਸ ਐਕਸ ਦੇ ਫੇਸਬੁੱਕ ਅਧਿਕਾਰਤ ਪੇਜਾਂ ਨੂੰ ਡਿਲੀਟ ਕਰ ਦਿੱਤਾ ਹੈ।

ਬ੍ਰਿੁਟੇਨ ਦੇ ਐਡਵਰਟਾਈਜ਼ਿੰਗ ਗਰੁੱਪ ਆਈਐੱਸਬੀਓ ਨੇ ਫੇਸਬੁੱਕ ਨਾਲ ਮੁਲਾਕਾਤ ਕਰਕੇ ਦੱਸਿਆ ਹੈ ਕਿ ਉਸ ਦੇ "ਰਚਨਾਤਮਕ ਅਤੇ ਚੁਣੌਤੀਪੂਰਨ" ਸਿਖ਼ਰ ਨੇ ਗਰੁੱਪ ਨੂੰ ਭਰੋਸਾ ਦਿਵਾਇਆ ਹੈ ਕਿ ਕੰਪਨੀ ਲੋਕਾਂ ਅਤੇ ਇਸ਼ਤਿਹਾਰਕਾਰਾਂ ਦੇ ਸੰਦਰਭ 'ਚ ਜਲਦੀ ਹੀ ਕਦਮ ਚੁੱਕ ਰਹੀ ਹੈ।

ਕੀ ਜ਼ਕਰਬਰਗ ਨੇ ਲੋਕਾਂ ਨੂੰ ਭਰੋਸਾ ਦਿਵਾਉਣ ਲਈ ਸਹੀ ਕੀਤਾ?

ਕੰਪਨੀ ਦੇ ਸੰਸਥਾਪਕ ਮਾਰਕ ਜ਼ਕਰਬਰਗ ਨੇ ਲੋਕਾਂ ਨੂੰ ਭਰੋਸਾ ਹਾਸਿਲ ਕਰਨ ਲਈ ਕੋਸ਼ਿਸ਼ ਕੀਤੀ, "ਇਹ ਮੁੜ ਨਾ ਵਾਪਰੇ ਇਸ ਲਈ ਕੰਪਨੀ ਨੇ ਇੱਕ ਸਾਲ ਪਹਿਲਾਂ ਹੀ ਕਦਮ ਚੁੱਕ ਲਏ ਸਨ।"

Image copyright Getty Images

ਟੈਕਨੋਲਾਜੀ ਵੈਂਚਰ ਕੈਪੀਟਾਲਿਸਟ ਮੁਤਾਬਕ ਫੇਸਬੁੱਕ ਇੱਕ ਵਾਰ ਖਪਤਕਾਰਾਂ ਦਾ ਡੇਟਾ ਸਿਆਸੀ ਮਕਸਦ ਨਾਲ ਵਰਤ ਕੇ ਉਨ੍ਹਾਂ ਦੇ ਇਤਰਾਜ਼ ਨੂੰ ਅਣਦੇਖਿਆ ਕਰ ਰਿਹਾ ਹੈ।

ਫੇਸਬੁੱਕ ਯੂਜਰਜ਼ ਨੂੰ ਕੀ ਕਰਨਾ ਚਾਹੀਦਾ ਹੈ?

ਤਕਨੀਕੀ ਲੇਖਕ ਕੇਟ ਬੇਵਨ ਦਾ ਕਹਿਣਾ ਹੈ ਕਿ ਇਸ ਹਫਤੇ ਹੋਈਆਂ ਘਟਨਾਵਾਂ ਦੇ ਯੂਜਰਜ਼ ਦੀ ਨੀਂਦ ਖੋਲ੍ਹ ਦਿੱਤੀ ਹੈ ਕਿ ਇਸ ਦੇ ਪੁੱਛੇ ਗਏ ਸਵਾਲ, ਖੇਡਾਂ ਅਤੇ ਐਪਲੀਕੇਸ਼ਨਾਂ ਰਾਹੀਂ ਉਨ੍ਹਾਂ ਦਾ ਡੇਟਾ ਕਿਸੇ ਸੁਚੇਤ ਮਨੋਰਥ ਲਈ ਚੋਰੀ ਹੋ ਰਿਹਾ ਹੈ।

"ਇਸ ਹਫਤੇ ਮੈਨੂੰ ਪਤਾ ਲੱਗਾ ਕਿ ਹੋਇਆ ਕਿ ਲੋਕ ਸਮਝ ਰਹੇ ਹਨ ਕਿ ਇਹ ਸਿਰਫ ਫੇਸਬੁੱਕ 'ਤੇ ਲਾਈਕ ਕਰਨਾ ਹੀ ਨਹੀਂ ਬਲਕਿ ਆਪਣਾ ਡੇਟਾ ਸਾਂਝਾ ਕਰਨਾ ਹੈ।"

ਯੂਰਪੀਅਨ ਯੂਨੀਅਨ ਕਮਿਸ਼ਨ ਫਾਰ ਜਸਟਿਸ , ਕਨਜ਼ਿਊਮਰ ਅਤੇ ਜੈਂਡਰ ਇਕੁਆਲਿਟੀ ਵੇਰਾ ਜੌਰੈਵਾ ਦਾ ਕਹਿਣਾ ਹੈ ਕਿ ਕੈਂਬ੍ਰਿਜ ਐਨਾਲੀਟੀਕਾ 'ਤੇ ਲੱਗੇ ਇਲਜ਼ਾਮ ਫੇਸਬੁੱਕ ਯੂਜਰਜ਼ ਨੂੰ "ਜਾਗਰੂਕ ਕਰਨ ਦਾ ਵੱਡੀ ਸੱਦਾ ਹੈ"।

"ਚੀਤਾ ਪਿੰਜਰੇ 'ਤੋਂ ਬਾਹਰ ਆ ਗਿਆ ਹੈ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)