'ਅਰਥ ਆਵਰ' ਲਈ ਕੀ ਤੁਸੀਂ ਬੱਤੀ ਬੁਝਾਉਣ ਲਈ ਤਿਆਰ ਹੋ ?

ਓੁਪੇਰਾ ਹਾਊਸ Image copyright Getty Images

ਅਰਥ ਆਵਰ ਉਹ ਸਮਾਂ ਹੈ ਜਦੋਂ ਧਰਤੀ ਲਈ ਸੰਕੇਤਕ ਰੂਪ ਵਿੱਚ ਇੱਕ ਘੰਟੇ ਲਈ ਰੌਸ਼ਨੀਆਂ ਬੰਦ ਕੀਤੀਆਂ ਜਾਂਦੀਆਂ ਹਨ।

ਸਭ ਤੋਂ ਪਹਿਲਾਂ ਇਹ ਸਿਡਨੀ ਦੇ ਮਸ਼ਹੂਰ ਓਪੇਰਾ ਹਾਊਸ ਵੱਲੋਂ ਆਪਣੀਆਂ ਰੌਸ਼ਨੀਆਂ ਬੁਝਾਉਣ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਸੰਸਾਰ ਭਰ ਵਿੱਚ ਬਦਲਦੇ ਵਾਤਾਵਰਨ ਬਾਰੇ ਚੇਤਨਾ ਫੈਲਾਉਣ ਦਾ ਇੱਕ ਜ਼ਰੀਆ ਬਣ ਗਿਆ ਹੈ।

ਇਸ ਸਾਲ ਇਹ 24 ਮਾਰਚ ਨੂੰ ਮਨਾਇਆ ਜਾ ਰਿਹਾ ਹੈ।

ਅਰਥ ਆਵਰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਦੁਨੀਆਂ ਦੀਆਂ ਮਸ਼ਹੂਰ ਇਮਾਰਤਾਂ ਦੀਆਂ ਰੌਸ਼ਨੀਆਂ ਸਥਾਨਕ ਸਮੇਂ ਮੁਤਾਬਕ ਰਾਤ ਦੇ 8꞉30 ਤੋਂ 9꞉30 ਤੱਕ ਬੁਝਾ ਦਿੱਤੀਆਂ ਜਾਂਦੀਆਂ ਹਨ।

ਤਸਵੀਰ ਵਿੱਚ ਓੁਪੇਰਾ ਹਾਊਸ ਦੇ ਦੋ ਰੂਪ ਦੇਖੇ ਜਾ ਸਕਦੇ ਹਨ। ਇਸ ਲਹਿਰ ਦੀ ਸ਼ੁਰੂਆਤ ਵੀ ਇੱਥੋਂ ਹੀ 2007 ਵਿੱਚ ਹੋਈ ਸੀ।

ਸਭ ਤੋਂ ਪਹਿਲਾਂ ਇਹ ਸਿਡਨੀ ਦੇ ਮਸ਼ਹੂਰ ਓਪੇਰਾ ਹਾਊਸ ਵੱਲੋਂ ਆਪਣੀਆਂ ਰੌਸ਼ਨੀਆਂ ਬੁਝਾਉਣ ਤੋਂ ਸ਼ੁਰੂ ਹੋਇਆ ਸੀ ਤੇ ਹੁਣ ਸੰਸਾਰ ਭਰ ਵਿੱਚ ਬਦਲਦੇ ਵਾਤਾਵਰਨ ਬਾਰੇ ਚੇਤਨਾ ਫੈਲਾਉਣ ਦਾ ਇੱਕ ਜ਼ਰੀਆ ਬਣ ਗਿਆ ਹੈ।

ਆਓ ਦੇਖੀਏ ਵੱਖ-ਵੱਖ ਥਾਵਾਂ 'ਤੇ ਕਿਵੇਂ ਲੋਕਾਂ ਨੇ ਧਰਤੀ ਲਈ ਆਪਣੀ ਫ਼ਿਕਰਮੰਦੀ ਜ਼ਾਹਿਰ ਕੀਤੀ꞉

Image copyright Getty Images
Image copyright Getty Images
ਫੋਟੋ ਕੈਪਸ਼ਨ ਕੁਆਲਾ ਲੰਪੁਰ, ਮਲੇਸ਼ੀਆ ਦੇ ਪੈਟਰੋਨਜ਼ ਟਾਵਰ
Image copyright Getty Images
ਫੋਟੋ ਕੈਪਸ਼ਨ ਜਾਪਾਨ ਦੀ ਰਾਜਧਾਨੀ ਟੋਕੀਓ ਦਾ ਸਕਾਈਟਰੀ
Image copyright CHANDAN KHANNA/AFP/Getty Images
ਫੋਟੋ ਕੈਪਸ਼ਨ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਸਥਿਤ ਇੰਡੀਆ ਗੇਟ ਦਾ ਨਜ਼ਾਰਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)