ਉਹ ਜੀਵ ਜਿਨ੍ਹਾਂ ਨੂੰ ਦੁਨੀਆਂ ਵਿੱਚ ਸਭ ਤੋਂ ਵੱਧ ਖ਼ਤਰਾ ਹੈ

ਜਾਨਵਰ Image copyright WWF
ਫੋਟੋ ਕੈਪਸ਼ਨ ਵੈਕਿਊਟਾ (ਡੌਲਫ਼ਿਨ) - ਇੱਕ ਦੁਰਲੱਭ ਪਾਣੀ ਵਾਲਾ ਜੀਵ, ਜਿਸ ਨੂੰ 1958 ਵਿੱਚ ਲੱਭਿਆ ਗਿਆ।

ਦੁਨੀਆਂ ਦੇ ਆਖਰੀ ਨਰ ਗੈਂਡੇ ਦੀ ਮੌਤ ਨੇ ਇਸ ਪ੍ਰਜਾਤੀ ਨੂੰ 'ਖ਼ਤਮ' ਕਰ ਦਿੱਤਾ ਹੈ।

ਇਨ੍ਹਾਂ ਦੀ ਆਬਾਦੀ ਨੂੰ ਸੁਰਜੀਤ ਕਰਨ ਦੀ ਇੱਕੋ ਇੱਕ ਉਮੀਦ ਆਈਵੀਐੱਫ਼ ਦੁਆਰਾ ਵਿਗਿਆਨਿਕ ਦਖ਼ਲਅੰਦਾਜ਼ੀ ਰਾਹੀਂ ਹੈ।

ਕਨਜ਼ਰਵੇਸ਼ਨ ਚੈਰਿਟੀ ਡਬਲਯੂ ਡਬਲਯੂ ਐਫ਼ ਦੇ ਮੁਹਿੰਮ ਦੇ ਮੁਖੀ ਕੌਲਿਨ ਬਟਫ਼ੀਲਡ ਮੁਤਾਬਕ ਇਹ ਇੱਕ ''ਵਿਲੱਖਣ ਖ਼ਰਾਬ ਸਥਿਤੀ'' ਹੈ।

ਵੈਕਿਊਟਾ - ਇੱਕ ਦੁਰਲੱਭ ਪਾਣੀ ਵਾਲਾ ਜੀਵ, ਜਿਸ ਨੂੰ 1958 ਵਿੱਚ ਲੱਭਿਆ ਗਿਆ ਅਤੇ ਜਾਵਨ ਗੈਂਡਾ ਸੱਭ ਤੋਂ ਵੱਧ ਖ਼ਤਰੇ 'ਚ ਹਨ, ਇਨ੍ਹਾਂ ਦੇ ਇੱਕੋ ਤਰੀਕੇ ਜਾਣ ਦਾ ਖ਼ਤਰਾ ਹੈ।

Image copyright Wwf
ਫੋਟੋ ਕੈਪਸ਼ਨ ਤਕਰੀਬਨ 1 ਲੱਖ ਬੋਰਨੀਅਨ ਔਰੰਗਾਟਨਸ (ਚਿੰਪਾਜ਼ੀ) ਹੀ ਬਚੇ ਹਨ

ਪਰ ਬਹੁਤੀਆਂ ਹੋਰ ਪ੍ਰਜਾਤੀਆਂ - ਜਿਨ੍ਹਾਂ ਵਿੱਚ ਸੁਮਾਂਤਰਨ ਗੈਂਡਾ, ਕਾਲਾ ਗੈਂਡਾ, ਅਮੂਰ ਤੇਂਦੂਆ, ਜੰਗਲੀ ਹਾਥੀ ਅਤੇ ਬੋਰਨੀਅਨ ਔਰੰਗਾਟਨਸ (ਚਿੰਪਾਜ਼ੀ) - ਆਦਿ ਅਜਿਹੀਆਂ ਕਈ ਜਾਨਵਰਾਂ ਦੀਆਂ ਪ੍ਰਜਾਤੀਆਂ ਹਨ, ਜਿਨ੍ਹਾਂ ਨੂੰ ਬੇਹੱਦ ਗੰਭੀਰ ਖ਼ਤਰੇ ਵਿੱਚ ਮੰਨਿਆ ਜਾਂਦਾ ਹੈ ਤੇ ਇਨ੍ਹਾਂ ਦੀ ਗਿਣਤੀ 100 ਤੋਂ ਵੀ ਘੱਟ ਹੈ।

ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਨੇ ਇੱਕ ''ਲਾਲ ਸੂਚੀ'' ਪੇਸ਼ ਕੀਤੀ ਜਿਸ ਵਿੱਚ ਕਈ ਪ੍ਰਜਾਤੀਆਂ ਸ਼ਾਮਿਲ ਹਨ। ਇਸ ਸੂਚੀ ਅਨੁਸਾਰ ਪਲਾਂਟ, ਮੈਮਲ, ਪੰਛੀ ਅਤੇ ਸਮੁੰਦਰੀ ਜੀਵਾਂ ਨੂੰ ਸੱਤ ਸ਼੍ਰੇਣੀਆਂ ਵਿੱਚ ਸੂਚੀਬੱਧ ਕੀਤਾ ਗਿਆ ਹੈ, 'ਘੱਟ ਤਵੱਜੋ' ਤੋਂ ਲੈ ਕੇ 'ਕਮਜ਼ੋਰ', 'ਖ਼ਤਰੇ ਵਿੱਚ', 'ਬੇਹੱਦ ਖ਼ਤਰੇ ਵਿੱਚ', ਅਤੇ 'ਲੁਪਤ ਹੋਣ ਦੀ ਕਗਾਰ 'ਤੇ।

ਮੌਜੂਦਾ ਸਮੇਂ ਵਿੱਚ 5,583 ਪ੍ਰਜਾਤੀਆਂ ਦੀ ਹਾਲਤ ਬੇਹੱਦ ਖ਼ਤਰੇ ਵਿੱਚ ਹੈ।

ਘੱਟੋ ਘੱਟ 26 ਪ੍ਰਜਾਤੀਆਂ 2017 ਵਿੱਚ ਬੇਹੱਦ ਖ਼ਤਰੇ ਵਿੱਚ ਮੰਨੀਆਂ ਗਈਆਂ, ਇਹ ਪ੍ਰਜਾਤੀਆਂ 2016 ਵਿੱਚ ਘੱਟ ਗੰਭੀਰ ਸ਼੍ਰੇਣੀ ਵਿੱਚ ਸਨ।

ਨਵੰਬਰ 2016 ਵਿੱਚ, ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਨੇ ਅੰਦਾਜ਼ਾ ਲਗਾਇਆ ਸੀ ਕਿ ਕਰੀਬ 30 ਵੈਕਿਊਟਾ (ਡੌਲਫ਼ਿਨ ਦੀ ਇੱਕ ਪ੍ਰਜਾਤੀ) ਹੀ ਬਚੀਆਂ ਹਨ ਅਤੇ ਇਨ੍ਹਾਂ ਦੀ ਇੱਕ ਦਹਾਕੇ ਦੇ ਅੰਦਰ ਹੀ ਲੁਪਤ ਹੋਣ ਦੀ ਸੰਭਾਵਨਾ ਹੈ।

ਜਦੋਂ ਪਸ਼ੂ ਆਬਾਦੀ ਦੀ ਗੱਲ ਆਉਂਦੀ ਹੈ ਤਾਂ ਬਿਲਕੁਲ ਸਹੀ ਗਿਣਤੀ ਦੱਸਣਾ ਹਮੇਸ਼ਾ ਸੰਭਵ ਨਹੀਂ ਹੁੰਦਾ, ਪਰ ਜਿਹੜੀਆਂ ਸੰਸਥਾਵਾਂ ਇੰਟਰਨੈਸ਼ਨਲ ਯੂਨੀਅਨ ਫਾਰ ਕੰਜ਼ਰਵੇਸ਼ਨ ਆਫ ਨੇਚਰ (IUCN) ਨੂੰ ਡਾਟਾ ਮੁਹੱਈਆ ਕਰਵਾਉਂਦੀਆਂ ਹਨ, ਉਹ ਵਧੀਆ ਅਨੁਮਾਨ ਲਈ ਵੱਖ-ਵੱਖ ਵਿਧੀਆਂ ਦੀ ਵਰਤੋਂ ਕਰਦੀਆਂ ਹਨ।

Image copyright WWF
ਫੋਟੋ ਕੈਪਸ਼ਨ ਅਮੂਰ ਤੇਂਦੂਏ ਪੂਰਬੀ ਰੂਸ ਵਿੱਚ ਰਹਿੰਦੇ ਹਨ

ਜਦੋਂ ਜਾਨਵਰਾਂ ਦੀ ਗਿਣਤੀ ਦੀ ਗੱਲ ਆਉਂਦੀ ਹੈ ਤਾਂ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਵਾਲੇ ਇਨ੍ਹਾਂ ਸੁਮੇਲਾਂ ਦੀ ਵਰਤੋਂ ਕਰਦੇ ਹਨ:

 • ਜੀਪੀਐਸ ਟਰੈਕਰ
 • ਲੁਕਵੇਂ ਕੈਮਰੇ (ਜਿਹੜੇ ਜਾਨਵਰਾਂ ਦੇ ਵਿਲੱਖਣ ਨਿਸ਼ਾਨਾਂ ਦੀ ਤਸਵੀਰ ਲੈਂਦੇ ਹਨ)
 • ਸ਼ਿਕਾਰ ਦੇ ਨਿਸ਼ਾਨ
 • ਜਾਨਵਰਾਂ ਦਾ ਮਲ
 • ਪੰਜੇ ਦੇ ਨਿਸ਼ਾਨ
 • ਦਰਖ਼ਤਾਂ 'ਤੇ ਖਰੋਚਾਂ

ਫਿਰ ਉਹ ਇਸ ਜਾਣਕਾਰੀ ਦੀ ਵਰਤੋਂ ਨਾਲ ਅੰਦਾਜ਼ਾ ਲਗਾਉਂਦੇ ਹਨ, ਜਿਵੇਂ ਸ਼ਿਕਾਰ ਦੀ ਉਪਲਬਧਤਾ ਅਤੇ ਕਿਸੇ ਖ਼ੇਤਰ ਵਿੱਚ ਕਿੰਨੀਆਂ ਕਿਸਮਾਂ ਦੀ ਪ੍ਰਜਾਤੀ ਨੂੰ ਕਾਇਮ ਰੱਖਿਆ ਜਾ ਸਕਦਾ ਹੈ।

ਪਰ ਪ੍ਰਜਾਤੀਆਂ ਦੇ ਕਿੰਨੇ ਮੈਂਬਰਾਂ ਨੂੰ ਕਾਇਮ ਰੱਖਿਆ ਜਾ ਸਕਦਾ ਹੈ, ਇਹ ਹਮੇਸ਼ਾ ਗੈ਼ਰ-ਵਿਵਾਦਪੂਰਨ ਨਹੀਂ ਹੁੰਦੇ।

ਹਰ ਸਾਲ, ਨਵੀਆਂ ਪ੍ਰਜਾਤੀਆਂ ਦਾ ਪਤਾ ਚੱਲਦਾ ਹੈ।

ਇਹ ਸੰਸਾਰ ਦੇ ਜੀਵ-ਜੰਤੂਆਂ ਦੀ ਗਿਣਤੀ ਵਿੱਚ ਸ਼ਾਮਿਲ ਨਹੀਂ ਹੈ - ਅਸੀਂ ਹਾਲੇ ਵੀ ਤੇਜ਼ ਰਫ਼ਤਾਰ ਨਾਲ ਜੰਗਲੀ ਜਾਨਵਰ ਗੁਆ ਰਹੇ ਹਾਂ, ਪਰ ਇਹ ਦਿਖਾਉਂਦਾ ਹੈ ਕਿ ਅਸਲ ਵਿੱਚ ਕਿੰਨੀਆਂ ਕਿਸਮਾਂ ਦੀਆਂ ਪ੍ਰਜਾਤੀਆਂ ਖ਼ਤਰੇ ਵਿੱਚ ਹਨ, ਕਿੰਨੀਆਂ ਵੱਡੀਆਂ ਇਹ ਪ੍ਰਜਾਤੀਆਂ ਹਨ ਅਤੇ ਇਨ੍ਹਾਂ ਵਿੱਚੋਂ ਕਿੰਨੀਆਂ ਬਹੁਤੇ ਖ਼ਤਰੇ ਅਧੀਨ ਹਨ।

ਮੁਹਿੰਮ ਚਲਾਉਣ ਵਾਲਿਆਂ ਦਾ ਕਹਿਣਾ ਹੈ ਕਿ ਸਾਡੇ ਉਨ੍ਹਾਂ ਦੀ ਮੌਜੂਦਗੀ ਦੇ ਪਤਾ ਹੋਣ ਤੋਂ ਪਹਿਲਾਂ ਹੀ ਕੁਝ ਕਿਸਮਾਂ ਲੁਪਤ ਹੋਣ ਦੀ ਕਗਾਰ 'ਤੇ ਹੋਣਗੀਆਂ।

ਬ੍ਰਾਜ਼ੀਲ ਦੀਆਂ ਚਿੜੀਆਂ ਨੂੰ ਜੰਗਲ ਵਿੱਚ ਲੁਪਤ ਹੋਣ ਦੀ ਕਗਾਰ 'ਤੇ ਮੰਨਿਆ ਜਾਂਦਾ ਹੈ, ਪਰ 2016 ਵਿੱਚ ਇੱਕੋ ਪੰਛੀ ਦੇਖਿਆ ਗਿਆ ਸੀ।

ਜਦੋਂ ਇਹ ਅਨੁਮਾਨ ਲਗਾਉਣ ਦੀ ਗੱਲ ਆਉਂਦੀ ਹੈ ਕਿ ਕਿਸ ਤਰ੍ਹਾਂ ਦੀ ਪ੍ਰਜਾਤੀ ਨੂੰ ਖ਼ਤਰਾ ਹੈ, ਤਾਂ ਇਸ ਦੌਰਾਨ ਸਿਰਫ਼ ਗਿਣਤੀ ਦੀ ਗੱਲ ਨਹੀਂ ਹੁੰਦੀ।

ਅਸੀਂ ਕਿੰਝ ਫੈਸਲਾ ਕਰਦੇ ਹਾਂ ਕਿ ਪ੍ਰਜਾਤੀ ਕਿੰਨੇ ਖ਼ਤਰੇ 'ਚ ਹੈ?

 • ਕੀ ਉਹ ਸਾਰੇ ਇੱਕੋ ਖ਼ੇਤਰ ਵਿੱਚ ਰਹਿੰਦੇ ਹਨ - ਅਤੇ ਇਸ ਲਈ ਇੱਕੋ ਕਾਰਨ ਕਰਕੇ ਉੱਥੋਂ ਚਲੇ ਗਏ ਜਾਂ ਉਹ ਭੂਗੋਲਿਕ ਤੌਰ 'ਤੇ ਫੈਲ ਗਏ?
 • ਉਨ੍ਹਾਂ ਦਾ ਜਣਨ ਚੱਕਰ ਕਿੰਨੀ ਦੇਰ ਹੈ ਅਤੇ ਕਿੰਨੀ ਜਲਦੀ ਉਨ੍ਹਾਂ ਦੀ ਆਬਾਦੀ ਮੁੜ ਵੱਧਦੀ ਹੈ, ਜੇ ਬਹੁਤੇ ਪ੍ਰਜਨਨ ਜੌੜੇ ਹੋਣ?
 • ਉਹ ਕਿਸ ਕਿਸਮ ਦੀਆਂ ਮੁਸ਼ਕਿਲਾਂ ਨਾਲ ਦੋ-ਚਾਰ ਹੁੰਦੇ ਹਨ?
 • ਆਬਾਦੀ ਕਿੰਨੀ ਵਿਭਿੰਨ ਹੈ?
 • ਉਨ੍ਹਾਂ ਦਾ ਵਸੇਬਾ ਕਿੰਨੇ ਖ਼ਤਰੇ 'ਚ ਹੈ?

500 ਜਾਨਵਰਾਂ ਦੀ ਇੱਕ ਪ੍ਰਜਾਤੀ 300 ਜਾਨਵਰਾਂ ਦੀ ਪ੍ਰਜਾਤੀ ਦੇ ਮੁਕਾਬਲੇ ਜ਼ਿਆਦਾ ਖ਼ਤਰੇ ਵਿੱਚ ਮੰਨੀ ਜਾਂਦੀ ਹੈ।

300 ਜਾਨਵਰਾਂ ਵਾਲੀ ਪ੍ਰਜਾਤੀ ਇੱਕ ਆਪਣੇ ਖ਼ੇਤਰ ਤੱਕ ਸੀਮਿਤ ਹੁੰਦੀ ਹੈ ਅਤੇ ਲੰਬਾ ਪ੍ਰਜਨਨ ਚੱਕਰ ਹੋਵੇ, ਜਿਸ ਜਾ ਅਰਥ ਹੈ ਆਬਾਦੀ ਦਾ ਤੇਜ਼ੀ ਨਾਲ ਵਿਕਾਸ ਨਹੀਂ ਹੋ ਸਕਦਾ।

ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ
ਆਈਵੀਐੱਫ ਨਾਲ ਕਿਉਂ ਲਏ ਜਾਣਗੇ ਸਫ਼ੇਦ ਰ੍ਹੀਨੋ ਦੇ ਬੱਚੇ?

ਊਸ਼ਣ ਕਟੀਬੰਧੀ ਵਰਸ਼ਾ ਵਣਾਂ 'ਚ ਰਹਿਣ ਵਾਲੇ ਜੀਵਾਂ ਦੀ ਤੁਲਨਾ ਊਸ਼ਣ ਵਣਾਂ ਦੇ ਜੀਵਾਂ ਨਾਲ ਕਰੋ।

ਊਸ਼ਣ ਕਟੀਬੰਧੀ ਵਰਸ਼ਾ ਵਣ ਵਿੱਚ ਕਿਸੇ ਹੋਰ ਥਾਂ ਨਾਲੋਂ ਵਧੇਰੇ ਪ੍ਰਜਾਤੀਆਂ ਹੁੰਦੀਆਂ ਹਨ।

ਜੇ ਕਿਸੇ ਇੱਕ ਨਦੀ ਪ੍ਰਣਾਲੀ ਨਾਲ ਕੁਝ ਵਾਪਰਦਾ ਹੈ, ਤਾਂ ਸਾਰੀ ਪ੍ਰਜਾਤੀ ਉਸ ਵੇਲੇ ਖ਼ਤਮ ਹੋ ਸਕਦੀ ਹੈ, ਭਾਵੇਂ ਸਥਾਨਿਕ ਆਬਾਦੀ ਕਿੰਨੀ ਵੱਡੀ ਹੋਵੇ ਅਤੇ ਉਸ ਸਮੇਂ ਉਸ ਪ੍ਰਣਾਲੀ ਵਿਚਲੀ ਹੋਰ ਪ੍ਰਜਾਤੀਆਂ 'ਤੇ ਪ੍ਰਭਾਵ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)