ਤੁਸੀਂ ਵਿਆਹ ਤੋਂ ਬਚਣ ਲਈ ਐਂਟਾਰਕਟਿਕਾ ਪਹੁੰਚ ਸਕਦੇ ਹੋ?

ਮੀਨਾ ਰਾਜਪੂਤ
ਫੋਟੋ ਕੈਪਸ਼ਨ 37 ਸਾਲਾਂ ਮੀਨਾ ਰਾਜਪੂਤ ਗ੍ਰੀਨਪੀਸ ਨਾਲ ਕੰਮ ਕਰ ਰਹੀ ਹੈ

"ਮੈਂ ਨਹੀਂ ਜਾਣਾ ਚਾਹੁੰਦੀ ਹਾਂ। ਮੈਂ ਉਸ ਜ਼ਮੀਨ (ਆਪਣੇ ਘਰ) ਵੱਲ ਨਹੀਂ ਮੁੜਨਾ ਚਾਹੁੰਦੀ।"

"ਇਸ ਕ੍ਰਿਸਮਸ 'ਤੇ ਪਹਿਲੀ ਵਾਰ ਕਿਸੇ ਵੀ ਰਿਸ਼ਤੇਦਾਰ ਨੇ ਮੈਨੂੰ ਇਹ ਨਹੀਂ ਪੁੱਛਿਆ ਕਿ ਮੈਂ ਕਦੋਂ ਵਿਆਹ ਕਰ ਰਹੀ ਹਾਂ। ਬਸ ਉਨ੍ਹਾਂ ਨੇ ਇਹੀ ਪੁੱਛਿਆ ਕਿ ਤੁਸੀਂ ਫੇਰ ਐਂਟਾਰਕਟਿਕਾ ਕਦੋਂ ਜਾ ਰਹੇ ਹੋ?"

37 ਸਾਲਾਂ ਮੀਨਾ ਰਾਜਪੂਤ ਲਈ ਇਹ ਪਹਿਲੀ ਵਾਰ ਹੈਰਾਨ ਕਰਨ ਵਾਲਾ ਸਮਾਂ ਸੀ ਕਿ ਉਨ੍ਹਾਂ ਦੇ ਪਰਿਵਾਰ ਨੂੰ ਕੀ ਹੋ ਗਿਆ ਹੈ।

ਕੌਮਾਂਤਰੀ ਸੰਗਠਨ ਗ੍ਰੀਨਪੀਸ ਦਾ ਇੱਕ ਜਹਾਜ਼ ਐਂਟਾਰਕਟਿਕਾ 'ਚ ਨਵੇਂ ਵਿਗਿਆਨਕ ਸਬੂਤਾਂ ਦੀ ਭਾਲ ਕਰ ਰਿਹਾ ਹੈ। ਵਿਗਿਆਨੀ ਕਹਿੰਦੇ ਹਨ ਕਿ ਇੱਥੇ ਸਮੁੰਦਰ ਦੇ ਕੰਡੇ ਦੇ ਇੱਕ ਵਾਤਾਵਰਣ ਤੰਤਰ ਹੈ ਜਿਸ ਨੂੰ ਇੱਕ ਖ਼ਾਸ ਸੁਰੱਖਿਆ ਦੀ ਲੋੜ ਹੈ।

ਛੋਟੀਆਂ ਪਣਡੁੱਬੀਆਂ ਵਿਗਿਆਨੀਆਂ ਨੂੰ ਲਹਿਰਾਂ ਅਤੇ ਸਮੁੰਦਰਾਂ 'ਚ ਕਾਫੀ ਹੇਠਾਂ ਲੈ ਜਾਂਦੀਆਂ ਹਨ, ਜਿੱਥੇ ਉਹ ਸਮੁੰਦਰ ਬਾਰੇ ਨਵੇਂ ਤੱਥ ਇਕੱਠੇ ਕਰਦੇ ਹਨ।

Image copyright Getty Images

ਇਸ ਦਾ ਇਕ ਮਕਸਦ ਦੁਨੀਆਂ ਦਾ ਸਭ ਤੋਂ ਵੱਡਾ ਜੰਗਲੀ ਜੀਵਾਂ ਦਾ ਟਿਕਾਣਾ ਬਣਾਉਣਾ ਵੀ ਹੈ।

ਪਰਿਵਾਰਕ ਮੈਂਬਰ ਚਾਹੁੰਦੇ ਹਨ ਵਿਆਹ ਹੋਵੇ

ਇਸੇ ਜਹਾਜ਼ 'ਤੇ ਇੰਗਲੈਂਡ ਦੇ ਲੈਟਨ ਬਰਜ਼ਟ ਦੇ ਆਪਣੇ ਘਰ ਤੋਂ ਬਹੁਤ ਦੂਰ ਮੀਨਾ ਰਾਜਪੂਤ ਸਵਾਰ ਹਨ। ਉਹ ਗ੍ਰੀਨਪੀਸ ਨਾਲ ਕੰਮ ਕਰ ਰਹੇ ਹਨ।

ਉਹ ਰਵਾਇਤੀ ਬ੍ਰਿਟਿਸ਼-ਭਾਰਤੀ ਪਰਿਵਾਰ ਨਾਲ ਸਬੰਧਤ ਹਨ।

ਉਨ੍ਹਾਂ ਦੀ ਮਾਂ ਆਸ਼ਾ ਕਹਿੰਦੇ ਹਨ ਕਿ ਜਦੋਂ ਉਹ ਐਂਟਾਰਕਟਿਕਾ ਜਾ ਰਹੀ ਸੀ ਤਾਂ ਉਨ੍ਹਾਂ ਦਾ ਪਰਿਵਾਰ ਬਹੁਤ ਉਤਸ਼ਾਹਤ ਸੀ ਕਿਉਂਕਿ ਉਹ ਚੰਗੇ ਕੰਮ ਲਈ ਜਾ ਰਹੀ ਸੀ।

ਉਹ ਕਹਿੰਦੇ ਹਨ, "ਉਨ੍ਹਾਂ ਦੇ ਵੱਡੇ ਮਾਮਾ ਜੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕੁੜੀ 'ਤੇ ਬਹੁਤ ਮਾਣ ਹੈ ਅਤੇ ਉਹ ਚੰਗਾ ਕੰਮ ਕਰ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਉਸ ਵੇਲੇ ਇਹ ਵੀ ਕਿਹਾ ਕਿ ਮੇਰੀ ਇੱਛਾ ਹੈ ਕਿ ਉਹ ਛੇਤੀ ਹੀ ਵਿਆਹ ਕਰਕੇ ਆਪਣਾ ਘਰ ਵਸਾ ਲਵੇ ਤਾਂ ਚੰਗਾ ਹੁੰਦਾ ਪਰ ਨਾਲ ਹੀ ਉਨ੍ਹਾਂ ਨੇ ਉਸ 'ਤੇ ਗਰਵ ਕੀਤਾ।"

ਫੋਟੋ ਕੈਪਸ਼ਨ ਮੀਨਾ ਦਾ ਮਾਂ ਚਾਹੁੰਦੇ ਹਨ ਕਿ ਬੇਟੀ ਦਾ ਵਿਆਹ ਹੋ ਜਾਵੇ

ਐਂਟਾਰਕਟਿਕਾ ਬਾਰੇ ਮੀਨਾ ਕਹਿੰਦੇ ਹਨ, "ਹਰ ਕੋਈ ਜਾਣਦਾ ਹੈ ਕਿ ਇਸ ਖੇਤਰ ਨੂੰ ਸੁਰੱਖਿਅਤ ਰੱਖਣਾ ਕਿਉਂ ਜ਼ਰੂਰੀ ਹੈ ਅਤੇ ਜਦੋਂ ਇੱਥੇ ਤੁਸੀਂ ਹੁੰਦੇ ਹੋ ਤਾਂ ਦੇਖਦੇ ਹੋ ਕਿ ਦੁਨੀਆਂ ਵਿੱਚ ਕਿੰਨੀਆਂ ਚੀਜ਼ਾਂ ਅਣਛੋਹੀਆਂ ਹਨ।"

ਉਹ ਉਸ ਟੀਮ ਦਾ ਹਿੱਸਾ ਹੈ ਜੋ ਦੁਨੀਆਂ ਦੇ ਸਭ ਤੋਂ ਮੁਸ਼ਕਲ ਮੌਸਮ ਵਿੱਚ ਖੋਜ ਕਰ ਰਹੀ ਹੈ। ਉਹ ਮਲਾਹ ਵਜੋਂ ਕੰਮ ਕਰਨ ਦੀ ਤਿਆਰੀ ਕਰ ਰਹੀ ਹੈ।

ਇਹ ਵੈਲਡਿੰਗ ਕਰਨਾ, ਰੱਸੀਆਂ ਨੂੰ ਜੋੜਨਾ ਅਤੇ ਜਹਾਜ਼ 'ਤੇ ਟੀਮ ਨਾਲ ਕੰਮ ਕਰਨਾ ਸਿੱਖ ਰਹੀ ਹੈ।

ਉਹ ਟੀਮ ਨਾਲ ਡੂੰਘੇ ਸਮੁੰਦਰ ਵਿੱਚ ਕਿਸ਼ਤੀ ਵਿੱਚ ਭਾਰੇ ਕੱਪੜੇ ਪਹਿਨ ਕੇ ਜਾਂਦੀ ਹੈ।

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਬਹੁਤ ਮੁਸ਼ਕਲ ਕੰਮ ਹੈ ਕਿਉਂਕਿ ਇੱਥੇ ਠੰਢ ਬਹੁਤ ਹੁੰਦੀ ਹੈ। ਇਹ ਟੀਮ ਤਸਵੀਰਾਂ ਅਤੇ ਸਬੂਤ ਇਕੱਠੇ ਕਰਦੀ ਹੈ।

ਮੀਨਾ ਦਾ ਕਹਿਣਾ ਹੈ, "ਇਹ ਸਾਬਿਤ ਕਰਨ ਲਈ ਮੇਰੇ 'ਤੇ ਦਬਾਅ ਸੀ ਕਿ ਮੈਂ ਇੱਕ ਚੰਗੀ ਭਾਰਤੀ ਕੁੜੀ ਹਾਂ ਜਿਸ ਨੂੰ ਪਰਿਵਾਰ ਲਈ ਖਾਣਾ ਬਣਾਉਣਾ ਅਤੇ ਸਫਾਈ ਕਰਨੀ ਆਉਂਦੀ ਹੈ। ਇਸ ਤੋਂ ਇਲਾਵਾ ਤੁਹਾਡਾ ਕੈਰੀਅਰ ਉਦੋਂ ਹੀ ਮਹੱਤਵਪੂਰਨ ਹੁੰਦਾ ਹੈ ਜਦੋਂ ਤੁਸੀਂ ਡਾਕਟਰ, ਵਕੀਲ ਜਾਂ ਅਕਾਊਂਟੈਂਟ ਹੁੰਦੇ ਹਨ, ਨਹੀਂ ਤਾਂ ਇਸ ਤੋਂ ਇਲਾਵਾ ਕੁਝ ਨਹੀਂ ਅਤੇ ਜ਼ਿੰਦਗੀ ਭਰ ਰੋਟੀਆਂ ਸੇਕੋ।"

"ਫੇਰ ਮੈਂ ਸੋਚਿਆ ਕਿ ਮੈਂ ਇਹ ਨਹੀਂ ਕਰ ਸਕਦੀ ਹਾਂ ਕਿਉਂਕਿ ਅਜੇ ਹੋਰ ਬਹੁਤ ਕੁਝ ਕਰਨ ਨੂੰ ਹੈ।"

ਉਹ ਅੱਗੇ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ ਕਿ ਉਨ੍ਹਾਂ ਦੇ ਵਿਆਹ ਹੋਣ ਦੀ ਆਸ ਸੀ ਇਸ ਲਈ ਉਹ ਅੰਟਾਰਕਟਿਕਾ ਚਲੀ ਗਈ।

ਪਰਿਵਾਰ ਨੇ ਰੰਗ-ਭੇਦ ਵੀ ਝੱਲਿਆ

ਉਹ ਅੱਗੇ ਕਹਿੰਦੇ ਹਨ ਕਿ ਉਹ ਆਪਣੇ ਪਰਿਵਾਰ 'ਤੇ ਦਬਾਅ ਨੂੰ ਪੈਂਦਾ ਦੇਖ ਸਕਦੀ ਸੀ ਕਿ ਉਨ੍ਹਾਂ ਨੇ ਅੰਗਰੇਜ਼ੀ ਸਮੁਦਾਇ 'ਚ ਖ਼ੁਦ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ।

ਉਹ ਦੱਸਦੀ ਹੈ ਕਿ ਉਨ੍ਹਾਂ ਦੀ ਮਾਂ ਦੀ ਦੁਕਾਨ ਦੇ ਬਾਹਰ ਰੰਗ-ਭੇਦੀ ਚਿਨ੍ਹ ਬਣਾ ਦਿੱਤੇ ਜਾਂਦੇ ਸਨ ਅਤੇ ਉਨ੍ਹਾਂ ਦੇ ਭਰਾ ਨੂੰ ਇੱਕ ਵਾਰ ਕੁੱਟਿਆ ਵੀ ਗਿਆ। ਉਨ੍ਹਾਂ ਦੇ ਰੰਗ ਨੂੰ ਲੈ ਕੇ ਕੁੜੀਆਂ ਗੱਲਾਂ ਕਰਦੀਆਂ ਸਨ।

ਮੀਨਾ ਨੇ ਜਹਾਜ਼ 'ਤੇ ਕੰਮ ਕਰਨ ਦੀ ਟ੍ਰੇਨਿੰਗ ਲਈ ਹੈ ਅਤੇ ਜਹਾਜ਼ 'ਤੇ ਰਹਿਣ ਵਾਲੇ ਬਾਕੀ ਕਰਮੀ ਦੱਸਦੇ ਹਨ ਕਿ ਉਹ ਬਹੁਤ ਛੇਤੀ ਸਿੱਖਦੀ ਹੈ।

ਮੀਨਾ ਇਸ ਯਾਤਰਾ ਨੂੰ ਆਪਣੇ ਧਾਰਮਿਕ ਮੁੱਲਾਂ ਦੇ ਪ੍ਰਗਟਾਵੇ ਵਜੋਂ ਸਮਝਦੀ ਹੈ।

'ਹਿੰਦੂ ਧਰਮ ਜੀਵਨ ਸ਼ੈਲੀ ਹੈ'

ਉਹ ਕਹਿੰਦੇ ਹਨ, 'ਮੇਰਾ ਪੂਰਾ ਪਰਿਵਾਰ ਹਿੰਦੂ ਹੈ ਅਤੇ ਮੇਰੇ ਪਰਿਵਾਰ ਨੇ ਮੇਰੇ 'ਤੇ ਕਦੇ ਧਰਮ ਨਹੀਂ ਥੋਪਿਆ। ਹਿੰਦੂ ਧਰਮ ਬਾਕੀ ਲੋਕਾਂ ਦਾ ਸਨਮਾਨ ਕਰਦਾ ਹੈ, ਨਾਲ ਹੀ ਵਾਤਾਵਰਣ ਦਾ ਵੀ ਸਨਮਾਨ ਕਰਦਾ ਹੈ। ਬੀਤੇ ਪੰਜ ਸਾਲਾਂ ਤੋਂ ਮੇਰੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਇਹ ਨਹੀਂ ਕਿਹਾ ਕਿ ਤੁਸੀਂ ਇਹ ਕਿਹੜਾ ਕੰਮ ਕਰ ਰਹੇ ਹੋ ਜਾਂ ਖ਼ੁਦ ਨੂੰ ਖ਼ਤਰੇ ਵਿੱਚ ਪਾ ਰਹੇ ਹੋ।"

ਉਹ ਕਹਿੰਦੇ ਹਨ, "ਹਿੰਦੂ ਧਰਮ ਸੱਚ ਅਤੇ ਕੁਦਰਤ 'ਤੇ ਆਧਾਰਿਤ ਹੈ। ਇਹ ਧਰਮ ਸਗੋਂ ਜੀਵਨ ਜੀਉਣ ਦੀ ਕਲਾ ਹੈ।"

ਮੀਨਾ ਗ੍ਰੀਨਪੀਸ ਕਲਾਇੰਬ ਟੀਮ 'ਚ ਵੀ ਰਹੀ ਹੈ। ਇਸ ਦਾ ਕੰਮ ਇਮਾਰਤਾਂ, ਕਿਸੇ ਵਸਤੂ ਜਾਂ ਜੋ ਵੀ ਹੋਵੇ ਉਸ ਨੂੰ ਨਾਪਣਾ ਹੈ।

ਉਨ੍ਹਾਂ ਨੂੰ ਇੰਗਲੈਂਡ ਦੀ ਇੱਕ ਬੰਦਰਗਾਹ 'ਤੇ ਇੱਕ ਟਾਵਰ 'ਤੇ ਚੜ੍ਹਨ ਉੱਤੇ ਪਹਿਲੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਵਿਰੋਧ ਡੀਜ਼ਲ ਕਾਰਾਂ ਦੀ ਦਰਾਮਦਗੀ ਦੇ ਫੈਸਲੇ ਖ਼ਿਲਾਫ਼ ਕੀਤਾ ਗਿਆ ਸੀ।

ਮੀਨਾ ਕਹਿੰਦੇ ਨੇ, "ਗ੍ਰਿਫ਼ਤਾਰੀ ਤੋਂ ਬਾਅਦ ਮੈਨੂੰ ਲੱਗਾ ਕਿ ਮੇਰੇ ਪਰਿਵਾਰ ਵਾਲੇ ਕਹਿਣਗੇ ਕਿ ਤੂੰ ਸਾਨੂੰ ਸ਼ਰਮਿੰਦਾ ਕਰਨ ਵਾਲਾ ਕੰਮ ਕੀਤਾ ਹੈ ਪਰ ਮੇਰੇ ਚਾਚੇ ਨੇ ਮੇਰੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਚੰਗਾ ਕੰਮ ਅਤੇ ਇਹ ਸਾਡੀ ਪਿੱਠਭੂਮੀ ਹੈ ਜਿਵੇਂ (ਮਹਾਤਮਾ) ਗਾਂਧੀ ਨੇ ਕੀਤਾ।"

ਉਨ੍ਹਾਂ ਦੇ ਪਿਤਾ ਦੀ ਹਾਲ ਹੀ ਵਿੱਚ ਮੌਤ ਹੋ ਗਈ ਹੈ। ਉਨ੍ਹਾਂ ਦੀ ਮਾਂ ਉਨ੍ਹਾਂ ਦੇ ਪਿਤਾ ਨੂੰ ਯਾਦ ਕਰਦੇ ਕਹਿੰਦੀ ਹੈ ਕਿ ਉਹ ਹੁੰਦੇ ਤਾਂ ਬੇਟੀ 'ਤੇ ਮਾਣ ਕਰਦੇ।

ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਇੱਛਾ ਹੈ ਕਿ ਉਨ੍ਹਾਂ ਦੀ ਬੇਟੀ ਅੰਟਾਰਕਟਿਕਾ ਤੋਂ ਆਪਣੇ ਸਾਥੀ ਨਾਲ ਵਾਪਸ ਆਵੇ।

ਫੇਰ ਉਹ ਮਜ਼ਾਕੀਆ ਲਹਿਜ਼ੇ ਵਿੱਚ ਕਹਿੰਦੇ ਹਨ ਕਿ ਭਾਵੇਂ ਉਹ ਪੈਂਗੂਇਨ ਹੀ ਕਿਉਂ ਨਾ ਹੋਵੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)