ਅਮਰੀਕਾ ਵਾਪਸ ਭੇਜੇਗਾ ਰੂਸ ਦੇ 60 ਕੂਟਨੀਤਕ

ਅਮਰੀਕਾ ਨੇ ਰੂਸ ਦੇ 60 ਕੂਟਨੀਤਕਾਂ ਨੂੰ ਵਾਪਸ ਭੇਜਣ ਦਾ ਕੀਤਾ ਐਲਾਨ Image copyright Getty Images

ਅਮਰੀਕਾ ਨੇ ਵਾਸ਼ਿੰਗਟਨ ਅਤੇ ਨਿਊ ਯਾਰਕ ਤੋਂ ਰੂਸ ਦੇ 60 ਕੂਟਨੀਤਕਾਂ ਨੂੰ ਕੱਢਣ ਦਾ ਐਲਾਨ ਕੀਤਾ ਹੈ। ਇਸ ਤੋਂ ਪਹਿਲਾਂ ਜਰਮਨੀ ਨੇ ਵੀ ਰੂਸ ਦੇ 4 ਕੂਟਨੀਤਕਾਂ ਨੂੰ ਕੱਢਣ ਦਾ ਐਲਾਨ ਕੀਤਾ।

ਜਰਮਨੀ ਨੇ ਕਿਹਾ ਹੈ ਕਿ ਰੂਸ ਨੇ ਉਨ੍ਹਾਂ ਨੂੰ ਇਸ ਬਾਰੇ ਜਵਾਬ ਨਹੀਂ ਦਿੱਤਾ ਕਿ ਆਖਿਰ ਸੋਵੀਅਤ ਰੂਸ ਦੇ ਵਕਤ ਦੇ ਨਰਵ ਏਜੰਟ ਦਾ ਇਸਤੇਮਾਲ ਕਿਵੇਂ ਹੋਇਆ।

ਇਹ ਐਲਾਨ ਤਿੰਨ ਹਫ਼ਤੇ ਪਹਿਲਾਂ ਬਰਤਾਨੀਆ ਵਿੱਚ ਰੂਸ ਦੇ ਸਾਬਕਾ ਜਾਸੂਸ ਅਤੇ ਉਸ ਦੀ ਧੀ ਨੂੰ ਜ਼ਹਿਰ ਦੇਣ ਦੇ ਮਾਮਲੇ ਤੋਂ ਬਾਅਦ ਕੀਤਾ ਗਿਆ ਹੈ।

ਯੁਰਪੀ ਯੂਨੀਅਨ ਦੇ ਮੁਖੀ ਡੌਨਲਡ ਟਸਕ ਨੇ ਕਿਹਾ ਹੈ ਕਿ ਯੂਰਪੀ ਯੂਨੀਅਨ ਨਾਲ ਜੁੜੇ 14 ਦੇਸਾਂ ਨੇ ਵੀ ਰੂਸ ਦੇ ਕੂਟਨੀਤਕਾਂ ਨੂੰ ਕੱਢ ਦਿੱਤਾ ਹੈ।

ਬੀਤੇ ਹਫਤੇ ਯੁਰਪੀ ਯੂਨੀਅਨ ਨੇ ਮੰਨਿਆ ਸੀ ਕਿ ਰੂਸ ਦੇ ਸਾਬਕਾ ਜਾਸੂਸ ਤੇ ਉਨ੍ਹਾਂ ਦੀ ਧੀ ਨੂੰ ਜ਼ਹਿਰ ਦੇਣ ਦੇ ਪਿੱਛੇ ਰੂਸ ਦਾ ਹੱਥ ਹੋ ਸਕਦਾ ਹੈ।

ਰੂਸ ਨੇ ਸ਼ੁਰੂ ਤੋਂ ਹੀ ਜਾਸੂਸ ਨੂੰ ਜ਼ਹਿਰ ਦਿੱਤੇ ਜਾਣ ਵਿੱਚ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਹੈ।

ਕਿਸ ਦੇਸ ਨੇ ਕਿੰਨੇ ਕੂਟਨੀਤਕ ਵਾਪਸ ਭੇਜੇ?

  • ਯੂਕਰੇਨ ਨੇ 13 ਕੂਟਨੀਤਕਾਂ ਨੂੰ ਭੇਜੇ
  • ਜਰਮਨੀ ਨੇ 4 ਕੂਟਨੀਤਕ ਭੇਜੇ
  • ਫਰਾਂਸ ਤੇ ਪੋਲੈਂਡ ਨੇ ਵੀ ਚਾਰ ਕੂਟਨੀਤਕ ਭੇਜੇ
  • ਬਰਤਾਨੀਆ ਵੱਲੋਂ ਪਹਿਲਾਂ ਹੀ ਰੂਸ ਦੇ 23 ਕੂਟਨੀਤਕਾਂ ਨੂੰ ਦੇਸ ਵਾਪਸ ਭੇਜ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)