ਕੌਣ ਹੈ ਪਿੰਕੀ ਲਲਵਾਨੀ ਜਿਸ ਨਾਲ ਮਾਲਿਆ ਵਿਆਹ ਕਰਨ ਵਾਲੇ ਹਨ ?

ਵਿਜੇ ਮਾਲਿਆ Image copyright AFP

ਕਾਰੋਬਾਰੀ ਵਿਜੇ ਮਾਲਿਆ ਇੱਕ ਵਾਰ ਮੁੜ ਤੋਂ ਸੁਰਖ਼ੀਆ ਵਿੱਚ ਹਨ। ਮੀਡੀਆ ਵਿੱਚ ਆਈਆਂ ਖ਼ਬਰਾਂ ਦੀ ਮੰਨੀਏ ਤਾਂ ਮਾਲਿਆ ਜਲਦੀ ਹੀ ਆਪਣੀ ਗਰਲਫਰੈਂਡ ਪਿੰਕੀ ਲਲਵਾਨੀ ਨਾਲ ਵਿਆਹ ਕਰਨ ਵਾਲੇ ਹਨ।

ਭਾਰਤੀ ਬੈਂਕਾ ਦਾ ਪੈਸੇ ਲੈ ਕੇ ਫ਼ਰਾਰ ਹੋਏ ਮਾਲਿਆ ਫਿਲਹਾਲ ਲੰਡਨ ਵਿੱਚ ਰਹਿ ਰਹੇ ਹਨ। ਉਨ੍ਹਾਂ 'ਤੇ ਭਾਰਤੀ ਬੈਂਕਾਂ ਦਾ 9 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਹੈ।

ਜੇਕਰ ਮਾਲਿਆ ਅਤੇ ਪਿੰਕੀ ਦਾ ਵਿਆਹ ਹੁੰਦਾ ਹੈ ਤਾਂ ਇਹ ਮਾਲਿਆ ਦਾ ਤੀਜਾ ਵਿਆਹ ਹੋਵੇਗਾ।

ਮਾਲਿਆ ਦਾ ਪਹਿਲਾ ਵਿਆਹ ਏਅਰਹੋਸਟਸ ਸਮੀਰਾ ਤੈਅਬਜੀ ਨਾਲ ਹੋਇਆ ਸੀ ਪਰ ਬਾਅਦ ਵਿੱਚ ਦੋਵਾਂ ਦਾ ਤਲਾਕ ਹੋ ਗਿਆ। ਸਿਧਾਰਥ, ਸਮੀਰਾ ਅਤੇ ਵਿਜੇ ਮਾਲਿਆ ਦਾ ਮੁੰਡਾ ਹੈ।

Image copyright AFP

ਇਸ ਤੋਂ ਬਾਅਦ ਮਾਲਿਆ ਨੇ ਰੇਖਾ ਨਾਲ ਵਿਆਹ ਕਰਵਾਇਆ। ਇਸ ਵਿਆਹ ਤੋਂ ਮਾਲਿਆ ਦੀਆਂ ਦੋ ਕੁੜੀਆਂ ਹਨ। ਕੁਝ ਸਮੇਂ ਬਾਅਦ ਰੇਖਾ ਵੀ ਮਾਲਿਆ ਤੋਂ ਵੱਖ ਹੋ ਗਈ ਸੀ। ਦੋਵਾਂ ਦਾ ਕਾਨੂੰਨੀ ਤੌਰ 'ਤੇ ਅਜੇ ਤੱਕ ਤਲਾਕ ਨਹੀਂ ਹੋਇਆ ਹੈ।

ਕੌਣ ਹੈ ਪਿੰਕੀ ਲਲਵਾਨੀ?

ਪਿੰਕੀ ਕਿੰਗਫਿਸ਼ਰ ਏਅਰਲਾਈਨਜ਼ ਵਿੱਚ ਏਅਰਹੋਸਟਸ ਸੀ। ਸਾਲ 2011 ਵਿੱਚ ਉਨ੍ਹਾਂ ਦੀ ਮੁਲਾਕਾਤ ਵਿਜੇ ਮਾਲਿਆ ਨਾਲ ਹੋਈ। 62 ਸਾਲਾ ਮਾਲਿਆ ਦੀ ਤੁਲਨਾ ਵਿੱਚ ਪਿੰਕੀ ਕਾਫ਼ੀ ਛੋਟੀ ਹੈ।

ਪਿੰਕੀ ਨੂੰ ਮਾਲਿਆ ਨਾਲ ਅਕਸਰ ਲੰਡਨ ਕੋਰਟ ਵਿੱਚ ਦੇਖਿਆ ਗਿਆ ਹੈ। ਇਸ ਤੋਂ ਇਲਾਵਾ ਪਿੰਕੀ ਨੂੰ ਕਈ ਮੌਕਿਆਂ 'ਤੇ ਮਾਲਿਆ ਦੇ ਪਰਿਵਾਰ ਨਾਲ ਵੀ ਸਮੇਂ ਗੁਜ਼ਾਰਦੇ ਹੋਏ ਦੇਖਿਆ ਗਿਆ ਹੈ।

ਐਨਡੀਟੀਵੀ ਦੀ ਖ਼ਬਰ ਮੁਤਾਬਕ ਪਿੰਕੀ ਪਿਛਲੇ ਤਿੰਨ ਸਾਲਾਂ ਤੋਂ ਮਾਲਿਆ ਦੇ ਨਾਲ ਉਨ੍ਹਾਂ ਦੇ ਹਰਟਫ਼ਰਡਸ਼ਾਇਰ ਮੈਨਸ਼ਨ ਵਿੱਚ ਰਹਿੰਦੀ ਹੈ। ਦੋਵਾਂ ਨੇ ਇੱਕ ਹਫ਼ਤਾ ਪਹਿਲਾਂ ਹੀ ਆਪਣੀ ਵਰ੍ਹੇਗੰਢ ਦਾ ਜਸ਼ਨ ਮਨਾਇਆ।

ਇੱਕ ਪਾਸੇ ਜਿੱਥੇ ਵਿਜੇ ਮਾਲਿਆ ਅਤੇ ਪਿੰਕੀ ਲਲਵਾਨੀ ਦੇ ਵਿਆਹ ਦੀਆਂ ਖ਼ਬਰਾਂ ਲਗਭਗ ਹਰ ਮੀਡੀਆ ਵੈਬਸਾਈਟ 'ਤੇ ਹਨ।

ਟਵਿੱਟਰ 'ਤੇ ਐਕਟਿਵ ਰਹਿਣ ਵਾਲੇ ਮਾਲਿਆ ਵੱਲੋਂ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਪਰ ਸੋਸ਼ਲ ਮੀਡੀਆ 'ਤੇ ਮਾਲਿਆ ਤੇ ਪਿੰਕੀ ਦੇ ਵਿਆਹ ਦੀ ਚਰਚਾ ਸ਼ੁਰੂ ਹੋ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)