ਦੁੱਖਾਂ ਦੀ ਕਹਾਣੀ ਬਦਲੇ ਵਾਈਨ, ਅਖ਼ਬਾਰ ਵੱਲੋਂ ਮਾਫ਼ੀ

ਯੁਗਾਂਡਾ Image copyright TWITTER/DAILY MONITOR

ਯੁਗਾਂਡਾ ਦੇ ਇੱਕ ਅਖ਼ਬਾਰ ਨੇ ਔਰਤਾਂ ਤੋਂ ਉਨ੍ਹਾਂ ਨਾਲ ਹੋ ਰਹੇ ਦੁਰਵਿਹਾਰ ਦੀਆਂ ਕਹਾਣੀਆਂ ਦੱਸਣ ਦੇ ਬਦਲੇ ਇੱਕ ਵਾਈਨ (ਸ਼ਰਾਬ) ਦੀ ਬੋਤਲ ਜਿੱਤਣ ਦੇ ਮੌਕੇ ਦੀ ਪੇਸ਼ਕਸ਼ ਤੋਂ ਬਾਅਦ ਹੁਣ ਮੁਆਫ਼ੀ ਮੰਗ ਲਈ ਹੈ।

ਯੁਗਾਂਡਾ ਦੇ ਸਭ ਤੋਂ ਵੱਡੇ ਅਖ਼ਬਾਰ 'ਡੇਲੀ ਮਾਨੀਟਰ' ਨੇ ਜਿਨਸੀ ਸ਼ੋਸ਼ਣ ਅਤੇ ਲਿੰਗ ਆਧਾਰਿਤ ਹਿੰਸਾ ਦੀਆਂ ਪੀੜਤ ਔਰਤਾਂ ਤੋਂ ਟਵਿੱਟਰ 'ਤੇ ਉਨ੍ਹਾਂ ਦੀਆਂ ਕਹਾਣੀਆਂ ਦੀ ਮੰਗ ਕੀਤੀ ਸੀ।

ਅਖ਼ਬਾਰ ਨੇ ਕਿਹਾ, "ਇੱਕ ਖ਼ੁਸ਼ਕਿਸਮਤ ਜੇਤੂ ਇੱਕ ਮਹਿੰਗੀ ਵਾਈਨ ਦੀ ਬੋਤਲ ਜਿੱਤੇਗਾ।"

ਇਹ ਪੋਸਟ ਆਪਣੇ ਆਪ ਵਿੱਚ ਹੀ ਇੱਕ ਗੈਰ-ਸੰਵੇਦਨਸ਼ੀਲ ਸੀ ਕਿਉਂਕਿ ਯੁਗਾਂਡਾ ਵਿੱਚ ਘਰੇਲੂ ਅਤੇ ਜਿਨਸੀ ਹਿੰਸਾ ਦੀ ਸਮੱਸਿਆ ਵੱਡੀ ਪੱਧਰ 'ਤੇ ਹੈ।

ਪਿਛਲੇ ਸਾਲ ਛਪੇ ਸਰਕਾਰੀ ਅੰਕੜਿਆਂ ਮੁਤਾਬਕ 15 ਤੋਂ 49 ਸਾਲ ਦੀਆਂ ਪੰਜ ਵਿੱਚੋਂ ਇੱਕ ਔਰਤ ਘਰੇਲੂ ਅਤੇ ਜਿਨਸੀ ਹਿੰਸਾ ਤੋਂ ਪੀੜਤ ਸੀ।

Image copyright Getty Images
ਫੋਟੋ ਕੈਪਸ਼ਨ ਸੰਕੇਤਕ ਤਸਵੀਰ

ਪਰ ਅਖ਼ਬਾਰਾਂ ਵਿੱਚ ਇਹ ਗਿਣਤੀ ਕਿਤੇ ਵੱਧ ਹੈ। ਅਖ਼ਬਾਰਾਂ ਮੁਤਾਬਕ ਦੇਸ ਵਿੱਚ 51 ਫ਼ੀਸਦੀ ਔਰਤਾਂ ਘਰੇਲੂ ਅਤੇ ਜਿਨਸੀ ਹਿੰਸਾ ਤੋਂ ਪੀੜਤ ਹਨ।

ਅਖ਼ਬਾਰ ਦੀਆਲੋਚਨਾ?

ਔਰਤਾਂ ਦੇ ਹੱਕਾਂ ਦੇ ਇੱਕ ਸੰਗਠਨ, 'ਫੇਮ ਫੋਰਟ', ਨੇ ਇਸ ਅਖ਼ਬਾਰ ਦੀ ਔਰਤਾਂ ਦੇ ਦੁੱਖਾਂ ਦੀ ਮੁਕਾਬਲੇ ਵਾਂਗ ਪੇਸ਼ਕਾਰੀ ਕਰਨ ਲਈ ਆਲੋਚਨਾ ਕੀਤੀ ਹੈ।

ਅਮਰੀਕਾ ਦੇ ਇਸ ਸੰਗਠਨ ਨੇ ਫੇਸਬੁੱਕ 'ਤੇ ਲਿਖਿਆ, "ਲੋਕਾਂ ਨੂੰ ਆਪਣੇ ਦੁੱਖ ਇਸ ਲਈ ਸਾਂਝੇ ਚਾਹੀਦੇ ਹਨ ਕਿਉਂਕਿ ਉਹ ਇਸ ਵਿੱਚ ਸੁਖਾਵੇਂ ਹਨ ਨਾ ਕਿ ਵਾਈਨ ਦੀ ਬੋਤਾਲ ਜਿੱਤਣ ਲਈ।"

ਹੋਰ ਵੀ ਕਈ ਲੋਕਾਂ ਨੇ ਇਸ ਅਖ਼ਬਰ ਦੇ ਸੰਪਾਦਕ ਦੀ ਆਲੋਚਨਾ ਕੀਤੀ. ਇੱਕ ਟਵਿੱਟਰ ਹੈਂਡਲ @AkiteMay1 ਨੇ ਲਿਖਿਆ: "ਮੈਨੂੰ ਲਗਦਾ ਹੈ ਜਿਸ ਨੇ ਵੀ ਇਸ ਤਰ੍ਹਾਂ ਲਿਖਿਆ ਹੈ ਉਸ ਨੇ ਵਾਈਨ ਦੀ ਬੋਤਲ ਪੀ ਕੇ ਹੀ ਇਸ ਤਰ੍ਹਾਂ ਲਿਖਿਆ।"

ਪਰ ਹੁਣ ਅਖ਼ਬਾਰ ਨੇ ਇਸ ਟਵਿੱਟਰ 'ਤੇ ਇਸ ਦੀ ਮੁਆਫ਼ੀ ਮੰਗ ਲਈ ਹੈ: "ਸਾਡਾ ਇਰਾਦਾ ਲਿੰਗ ਆਧਾਰਿਤ ਹਿੰਸਾ ਦੇ ਜਸ਼ਨ ਮਨਾਉਣ ਦਾ ਨਹੀਂ ਸੀ। ਅਸੀਂ ਇਸ ਲਈ ਮੁਆਫ਼ੀ ਮੰਗਦੇ ਹਾਂ।"

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)