ਸਿਰ ਵੱਢੇ ਜਾਣ ਤੋਂ ਬਾਅਦ ਵੀ ਡੇਢ ਸਾਲ ਜਿਉਂਦਾ ਰਿਹਾ ਮੁਰਗਾ

ਤਸਵੀਰ ਸਰੋਤ, BBC WORLD SERVICE
ਅਮਰੀਕਾ ਵਿੱਚ 70 ਸਾਲ ਪਹਿਲਾਂ ਇੱਕ ਕਿਸਾਨ ਨੇ ਇੱਕ ਮੁਰਗੇ ਦਾ ਸਿਰ ਵੱਢ ਦਿੱਤਾ, ਪਰ ਉਹ ਮਰਿਆ ਨਹੀਂ ਸਗੋਂ 18 ਮਹੀਨੇ ਤੱਕ ਜਿਉਂਦਾ ਰਿਹਾ।
ਹੈਰਾਨ ਕਰਨ ਵਾਲੀ ਇਸ ਘਟਨਾ ਤੋਂ ਬਾਅਦ ਇਹ ਮੁਰਗਾ ਮਿਰੈਕਲ ਮਾਇਕ ਨਾਮ ਨਾਲ ਮਸ਼ਹੂਰ ਹੋਇਆ।
ਇਹ ਸਿਰ-ਵੱਢਿਆ ਮੁਰਗਾ ਇੰਨੇ ਦਿਨਾਂ ਤੱਕ ਜ਼ਿੰਦਾ ਕਿਵੇਂ ਰਿਹਾ?
ਵਿਸਥਾਰ ਨਾਲਪੜ੍ਹੋ:
10 ਸਤੰਬਰ 1945 ਨੂੰ ਕੋਲਾਰਾਡੋ ਵਿੱਚ ਫਰੂਟਾ ਦੇ ਆਪਣੇ ਫਾਰਮ 'ਤੇ ਲਾਇਲ ਓਲਸੇਨ ਅਤੇ ਉਨ੍ਹਾਂ ਦੀ ਪਤਨੀ ਕਲਾਰਾ ਮੁਰਗੇ- ਮੁਰਗੀਆਂ ਵੱਢ ਰਹੇ ਸਨ।
ਇਹ ਵੀ ਪੜ੍ਹੋ:
ਪਰ ਉਸ ਦਿਨ 40 ਜਾਂ 50 ਮੁਰਗੇ-ਮੁਰਗੀਆਂ ਵਿੱਚੋਂ ਇੱਕ ਦਾ ਸਿਰ ਵੱਢਣ ਤੋਂ ਬਾਅਦ ਵੀ ਉਹ ਮਰਿਆ ਨਹੀਂ।
ਓਲਸੇਨ ਅਤੇ ਕਲਾਰਾ ਦਾ ਪੜਪੋਤਾ ਟਰਾਏ ਵਾਟਰਸ ਦੱਸਦੇ ਹਨ, "ਜਦੋਂ ਆਪਣਾ ਕੰਮ ਖ਼ਤਮ ਕਰ ਕੇ ਉਹ ਮਾਸ ਚੁੱਕਣ ਲੱਗੇ ਤਾਂ ਉਨ੍ਹਾਂ ਵਿਚੋਂ ਇੱਕ ਮੁਰਗਾ ਜ਼ਿੰਦਾ ਮਿਲਿਆ ਜੋ ਬਿਨਾਂ ਸਿਰ ਤੋਂ ਵੀ ਭੱਜ ਰਿਹਾ ਸੀ।"
ਇਸ ਜੋੜੇ ਨੇ ਉਸ ਨੂੰ ਸੇਬਾਂ ਦੇ ਇੱਕ ਬਕਸੇ ਵਿੱਚ ਬੰਦ ਕਰ ਦਿੱਤਾ, ਪਰ ਜਦੋਂ ਸਵੇਰੇ ਲਾਇਲ ਓਲਸੇਨ ਇਹ ਦੇਖਣ ਗਏ ਕਿ ਕੀ ਹੋਇਆ ਤਾਂ ਉਸ ਨੂੰ ਜ਼ਿੰਦਾ ਵੇਖ ਕੇ ਉਨ੍ਹਾਂ ਨੂੰ ਬਹੁਤ ਹੈਰਾਨੀ ਹੋਈ।
ਬਚਪਨ ਵਿੱਚ ਵਾਟਰਸ ਨੇ ਆਪਣੇ ਪੜਦਾਦਾ ਤੋਂ ਇਸ ਤਰ੍ਹਾਂ ਕਹਾਣੀ ਸੁਣੀ ਸੀ।
ਅਮਰੀਕਾ ਦੇ ਫਰੂਟਾ ਵਿੱਚ ਹਰ ਸਾਲ ਹੈੱਡਲੈੱਸ ਚਿਕਨ ਉਤਸਵ ਮਨਾਇਆ ਜਾਂਦਾ ਹੈ।
ਵਾਟਰਸ ਕਹਿੰਦੇ ਹਨ, "ਉਹ ਉਸ ਨੂੰ ਮੀਟ ਮਾਰਕੀਟ ਵਿੱਚ ਮਾਸ ਵੇਚਣ ਲਈ ਲੈ ਗਏ ਅਤੇ ਆਪਣੇ ਨਾਲ ਉਸ ਹੈੱਡਲੈੱਸ ਚਿਕਨ ਨੂੰ ਵੀ ਲੈ ਗਏ। ਅਸੀਂ ਤਾਂਗੇ 'ਤੇ ਗਏ ਸੀ।"
ਮਾਰਕੀਟ ਵਿੱਚ ਉਨ੍ਹਾਂ ਨੇ ਇਸ ਅਜੀਬ ਘਟਨਾ ਉੱਤੇ ਬੀਅਰ ਜਾਂ ਅਜਿਹੀਆਂ ਚੀਜ਼ਾਂ ਦੀ ਸ਼ਰਤ ਲਾਉਣੀ ਸ਼ੁਰੂ ਕਰ ਦਿੱਤੀ।
ਇਹ ਗੱਲ ਛੇਤੀ ਹੀ ਪੂਰੇ ਫਰੂਟਾ ਵਿੱਚ ਫੈਲ ਗਈ। ਇੱਕ ਸਥਾਨਕ ਅਖ਼ਬਾਰ ਨੇ ਓਲਸੇਨ ਦੀ ਇੰਟਰਵਿਊ ਲੈਣ ਲਈ ਆਪਣਾ ਰਿਪੋਰਟਰ ਭੇਜਿਆ।
ਕੁਝ ਦਿਨਾਂ ਬਾਅਦ ਹੀ ਇੱਕ ਸਾਇਡਸ਼ੋ ਦੇ ਪ੍ਰਮੋਟਰ ਹੋਪ ਵੇਡ 300 ਮੀਲ ਦੂਰ ਯੂਟਾ ਸੂਬੇ ਦੇ ਸਾਲਟ ਲੇਕ ਸਿਟੀ ਤੋਂ ਆਏ ਅਤੇ ਓਲਸੇਨ ਨੂੰ ਆਪਣੇ ਸ਼ੋ ਵਿੱਚ ਆਉਣ ਦਾ ਸੱਦਾ ਦਿੱਤਾ।
ਅਮਰੀਕਾ ਦਾ ਟੂਰ
ਉਹ ਪਹਿਲਾਂ ਸਾਲਟ ਲੇਕ ਸਿਟੀ ਗਏ ਅਤੇ ਫਿਰ ਯੂਟਾ ਯੂਨੀਵਰਸਿਟੀ ਪਹੁੰਚੇ ਜਿੱਥੇ ਮਾਇਕ ਦੀ ਜਾਂਚ ਕੀਤੀ ਗਈ। ਅਫ਼ਵਾਹ ਫੈਲ ਗਈ ਕਿ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਕਈ ਮੁਰਗੀਆਂ ਦੇ ਸਿਰ ਵੱਢੇ ਤਾਂਕਿ ਇਹ ਪਤਾ ਲਾਇਆ ਜਾ ਸਕੇ ਕਿ ਉਹ ਸਿਰ ਦੇ ਬਿਨਾਂ ਜ਼ਿੰਦਾ ਰਹਿੰਦੇ ਹਨ ਜਾਂ ਨਹੀਂ।
ਤਸਵੀਰ ਸਰੋਤ, BBC WORLD SERVICE
ਮਾਇਕ ਨੂੰ ਮਿਰੈਕਲ ਮਾਇਕ ਨਾਮ ਹੋਪ ਵੇਡ ਨੇ ਹੀ ਦਿੱਤਾ ਸੀ। ਉਸ 'ਤੇ ਲਾਈਫ ਮੈਗਜ਼ੀਨ ਨੇ ਵੀ ਕਹਾਣੀ ਕੀਤੀ।
ਇਸ ਤੋਂ ਬਾਅਦ ਤਾਂ ਲਾਇਡ, ਕਲਾਰਾ ਅਤੇ ਮਾਇਕ ਨੇ ਪੂਰੇ ਅਮਰੀਕਾ ਦਾ ਦੌਰਾ ਕੀਤਾ।
ਉਹ ਕੈਲੇਫੋਰਨੀਆ, ਐਰੀਜ਼ੋਨਾ ਅਤੇ ਅਮਰੀਕਾ ਦੇ ਦੱਖਣੀ ਪੂਰਬੀ ਸੂਬਿਆਂ ਵਿੱਚ ਗਏ।
ਇਹ ਵੀ ਪੜ੍ਹੋ:
ਮਾਇਕ ਦੀ ਇਸ ਯਾਤਰਾ ਨਾਲ ਜੁੜੀਆਂ ਗੱਲਾਂ ਨੂੰ ਕਲਾਰਾ ਨੇ ਨੋਟ ਕੀਤਾ ਸੀ ਜੋ ਅੱਜ ਵੀ ਵਾਟਰਸ ਦੇ ਕੋਲ ਮੌਜੂਦ ਹਨ।
ਪਰ ਓਲਸੇਨ ਜਦੋਂ 1947 ਦੀ ਬਸੰਤ ਵਿੱਚ ਐਰੀਜ਼ੋਨਾ ਦੇ ਫੀਨਿਕਸ ਪਹੁੰਚੇ ਤਾਂ ਮਾਇਕ ਦੀ ਮੌਤ ਹੋ ਗਈ।
ਮਾਇਕ ਨੂੰ ਅਕਸਰ ਡਰਾਪਰ ਨਾਲ ਜੂਸ ਆਦਿ ਦਿੱਤਾ ਜਾਂਦਾ ਸੀ। ਉਸ ਦੀ ਭੋਜਨ ਨਲੀ ਨੂੰ ਸਰਿੰਜ ਨਾਲ ਸਾਫ਼ ਕੀਤਾ ਜਾਂਦਾ ਸੀ, ਤਾਂਕਿ ਗਲ਼ਾ ਚੋਕ ਨਾ ਹੋਵੇ।
ਤਸਵੀਰ ਸਰੋਤ, CGDPR
ਪਰ ਉਸ ਰਾਤ ਉਹ ਸਰਿੰਜ ਇੱਕ ਪ੍ਰੋਗਰਾਮ ਵਿੱਚ ਭੁੱਲ ਗਏ ਸਨ ਅਤੇ ਜਦੋਂ ਤੱਕ ਦੂਜੇ ਦਾ ਇੰਤਜ਼ਾਮ ਹੁੰਦਾ, ਮਾਇਕ ਦਾ ਦਮ ਘੁੱਟਣ ਨਾਲ ਮੌਤ ਹੋ ਗਈ।
ਆਰਥਿਕ ਹਾਲਤ ਸੁਧਰੀ
ਵਾਟਰਸ ਕਹਿੰਦੇ ਹਨ, "ਸਾਲਾਂ ਤੱਕ ਓਲਸੇਨ ਇਹ ਦਾਅਵਾ ਕਰਦੇ ਰਹੇ ਕਿ ਉਨ੍ਹਾਂ ਨੇ ਮਾਇਕ ਨੂੰ ਵੇਚ ਦਿੱਤਾ ਸੀ। ਪਰ ਇੱਕ ਰਾਤ ਉਨ੍ਹਾਂ ਮੈਨੂੰ ਦੱਸਿਆ ਕਿ ਅਸਲ ਵਿੱਚ ਉਹ ਮਰ ਗਿਆ ਸੀ।"
ਹਾਲਾਂਕਿ ਓਲਸੇਨ ਨੇ ਕਦੇ ਨਹੀਂ ਦੱਸਿਆ ਕਿ ਉਨ੍ਹਾਂ ਨੇ ਮਾਇਕ ਦਾ ਕੀ ਕੀਤਾ ਪਰ ਉਸ ਦੀ ਵਜ੍ਹਾ ਨਾਲ ਉਨ੍ਹਾਂ ਦੀ ਆਰਥਿਕ ਹਾਲਤ ਵਿੱਚ ਸੁਧਾਰ ਹੋਇਆ।
ਇਹ ਵੀ ਪੜ੍ਹੋ:
ਨਿਊਕੈਸਲ ਯੂਨੀਵਰਸਿਟੀ ਵਿੱਚ ਸੈਂਟਰ ਫ਼ਾਰ ਬਿਹੇਵਿਅਰ ਐਂਡ ਐਵੇਲਿਊਸ਼ਨ ਨਾਲ ਜੁੜੇ ਚਿਕਨ ਐਕਸਪਰਟ ਡਾ. ਟਾਮ ਸਮਲਡਰਸ ਕਹਿੰਦੇ ਹਨ ਕਿ ਤੁਹਾਨੂੰ ਹੈਰਾਨੀ ਹੋਵੇਗੀ ਕਿ ਚਿਕਨ ਦਾ ਪੂਰਾ ਸਿਰ ਉਸ ਦੀਆਂ ਅੱਖਾਂ ਦੇ ਪਿੰਜਰ ਦੇ ਪਿੱਛੇ ਇੱਕ ਛੋਟੇ ਜਿਹੇ ਹਿੱਸੇ ਵਿੱਚ ਹੁੰਦਾ ਹੈ।
ਰਿਪੋਰਟਾਂ ਮੁਤਾਬਕ ਮਾਇਕ ਦੀ ਚੁੰਝ, ਚਿਹਰਾ ਅਤੇ ਅੱਖਾਂ ਨਿਕਲ ਗਈਆਂ ਸਨ, ਪਰ ਸਮਲਡਰਸ ਦਾ ਮੰਨਣਾ ਹੈ ਕਿ ਉਸ ਦੇ ਦਿਮਾਗ਼ ਦਾ 80 ਫ਼ੀਸਦੀ ਹਿੱਸਾ ਬਚਿਆ ਰਹਿ ਗਿਆ ਸੀ, ਜਿਸ ਦੇ ਨਾਲ ਮਾਇਕ ਦਾ ਸਰੀਰ, ਧੜਕਣ, ਸਾਹ, ਭੁੱਖ ਅਤੇ ਪਾਚਨ ਤੰਤਰ ਚੱਲਦਾ ਰਿਹਾ।
ਤੁਹਾਨੂੰ ਇਹ ਵੀਡੀਓ ਵੀ ਪਸੰਦ ਆ ਸਕਦੇ ਹਨ: