ਤਸਵੀਰਾਂ ਵਿੱਚ ਪਿਛਲੇ ਹਫ਼ਤੇ ਦੀ ਦੁਨੀਆਂ?

Image copyright MARIUS VAGENS VILLANGER / HANDOUT/ EPA

ਨਾਰਵੇ ਦੇ ਕੌਸਟ ਗਾਰਡ ਬਰਫ਼ ਦੇ ਇੱਕ ਵੱਡੇ ਟੁਕੜੇ 'ਤੇ ਫੁੱਟਬਾਲ ਖੇਡਦੇ ਹੋਏ।

Image copyright LINDSEY WASSON / GETTY IMAGES

ਅਮਰੀਕਾ ਵਿੱਚ ਵੱਧ ਰਹੇ ਬੰਦੂਕ ਸਭਿਆਚਾਰ ਅਤੇ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਦੇ ਖ਼ਿਲਾਫ਼ ਹਜ਼ਾਰਾਂ ਲੋਕ ਮੁਜ਼ਾਹਰਾ ਕਰਦੇ ਹੋਏ।

Image copyright CHRISTIAN HARTMANN / REUTERS

ਫਰਾਂਸ ਦੇ ਫੌਜੀ ਫਰਾਂਸ ਦੇ ਕੌਮੀ ਝੰਡੇ ਵਿੱਚ ਲਪੇਟੀ ਕਰਨਲ ਰਨਾਉਦ ਬੇਲਟਰੇਮ ਦੀ ਮ੍ਰਿਤਕ ਦੇਹ ਦੇ ਨਾਲ।

ਕਰਨਲ ਰਨਾਉਦ ਬੇਲਟਰੇਮ ਦੀ ਮੌਤ ਉਸ ਵੇਲੇ ਹੋਈ ਜਦੋਂ ਉਨ੍ਹਾਂ ਫਰਾਂਸ ਆਈਐੱਸ ਹਮਲੇ ਦੌਰਾਨ ਇੱਕ ਬੰਧਕ ਨੂੰ ਬਚਾਉਣ ਲਈ ਆਪਣੇ ਆਪ ਨੂੰ ਅੱਗੇ ਕੀਤਾ।

Image copyright JANE BARLOW / PA

ਇੱਕ ਡਾਂਸਰ ਗਲਾਸਗੋ ਦੇ ਰਾਇਲ ਕੋਂਸਰਟ ਹਾਲ ਵਿੱਚ 48ਵੇਂ ਆਇਰਿਸ਼ ਡਾਂਸਿੰਗ ਚੈਂਪੀਅਨਸ਼ਿਪ ਦੌਰਾਨ ਪੇਸ਼ਕਾਰੀ ਕਰਦੀ ਹੋਈ।

Image copyright KCNA / EPA

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਦੀ ਚੀਨ ਦੇ ਦੌਰੇ ਦੌਰਾਨ ਦੀ ਤਸਵੀਰ।

Image copyright VINCENT WEST/ REUTERS

ਸਪੇਨ ਵਿੱਚ ਈਸਟਰ ਦੇ ਪਵਿੱਤਰ ਹਫ਼ਤੇ ਦੌਰਾਨ, ਕੁਝ ਲੋਕ ਸਪੇਨ ਦੇ ਪਰੰਪਰਾਵਾਦੀ ਜਲੂਸ ਵਿੱਚ ਹਿੱਸਾ ਲੈਂਦੇ ਹੋਏ।

ਇਸ ਤਰ੍ਹਾਂ ਮੂੰਹ-ਸਿਰ ਢੱਕ ਕੇ ਜਲੂਸ ਕੱਢਣ ਦੀ ਪਰੰਪਰਾ 15ਵੀਂ ਸਦੀ ਚਲਦੀ ਆ ਰਹੀ ਹੈ।

Image copyright HANNAH MCKAY/REUTERS

ਮਡੈਮ ਟੂਸੌਦਸ ਲੰਡਨ ਵਿੱਚ ਬਰਤਾਨੀਆ ਦੇ ਸ਼ਾਹੀ ਪਰਿਵਾਰ ਦਾ ਬਾਲਕੋਨੀ ਵਿੱਚ ਖੜ੍ਹਿਆਂ ਦਾ ਬੁੱਤ ਲਾਇਆ ਗਿਆ।

ਇਹ ਮਡੈਮ ਟੂਸੌਦਸ ਵਿੱਚ ਨਵਾਂ ਫ਼ੀਚਰ ਹੈ।

Image copyright SEDAT SUNA / EPA

ਤੁਰਕੀ ਵਿੱਚ ਸਾਬਣ ਦੇ ਕਾਰਖ਼ਾਨੇ ਵਿੱਚ ਕੰਮ ਕਰਦੇ ਕਾਮੇ। ਰਸਾਇਣ ਦੇ ਮਿਲਾਉਣ ਤੋਂ ਇਲਾਵਾ ਬਾਕੀ ਸਾਰਾ ਕੰਮ ਹੱਥ ਨਾਲ ਕੀਤਾ ਜਾਂਦਾ ਹੈ।

Image copyright YOUSSEF BADAWI / EPA

ਸੀਰੀਆ ਦੇ ਜੰਗ ਪ੍ਰਭਾਵਿਤ ਇਲਾਕੇ ਵਿੱਚ ਇੱਕ ਬੱਚੇ ਦੀ ਲਈ ਗਈ ਤਸਵੀਰ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)