ਕਿਹੜਾ ਹੈ ਉਹ ਨਸ਼ਾ ਜੋ ਹੈਰੋਇਨ ਤੋਂ 50 ਗੁਣਾ ਘਾਤਕ ਹੈ?
- ਰਾਧਿਕਾ ਸੰਘਨੀ
- ਬੀਬੀਸੀ ਥ੍ਰੀ

ਤਸਵੀਰ ਸਰੋਤ, Getty Images
''ਇਸ ਨਸ਼ੇ ਦਾ ਅਸਰ ਇੱਕ ਸ਼ਖਸ ਨੂੰ ਬੇਹੱਦ ਘੱਟ ਭਾਰ ਵਾਲਾ ਸਿਰਹਾਣਾ ਮਾਰਨ ਅਤੇ ਰੇਲ ਗੱਡੀ ਦੀ ਜ਼ੋਰਦਾਰ ਟੱਕਰ ਵੱਜਣ ਵਾਂਗ ਹੈ।"
ਲੂਕ ਫੈਂਟਨਾਈਲ ਦੇ ਆਦੀ ਹਨ। ਉਹ ਉਸ ਨਸ਼ੇ ਦੇ ਆਦੀ ਹਨ ਜੋ ਹੈਰੋਇਨ ਨਾਲੋਂ 25-50 ਗੁਣਾ ਤੇ ਮੌਰਫਿਨ ਤੋਂ 50-100 ਗੁਣਾ ਤਾਕਤਵਰ ਹੈ।
ਇਹ ਇੱਕ ਸਿੰਥੈਟਿਕ ਨਸ਼ਾ ਹੈ, ਜੋ ਅਮਰੀਕਾ ਵਿੱਚ ਬਹੁਤ ਸਾਰੀਆਂ ਮੌਤਾਂ ਲਈ ਜਿੰਮੇਵਾਰ ਰਿਹਾ ਹੈ।
ਇਨ੍ਹਾਂ ਮੌਤਾਂ ਨੇ ਅਮਰੀਕੀ ਸਰਕਾਰ ਨੂੰ ਨਸ਼ਿਆਂ ਨੂੰ
ਤਸਵੀਰ ਸਰੋਤ, Getty Images
ਅਮਰੀਕੀ ਗਾਇਕ ਪ੍ਰਿੰਸ ਦੀ 2010 ਵਿੱਚ 57 ਸਾਲ ਦੀ ਉਮਰ ਵਿੱਚ ਮੌਤ ਹੋਈ ਤਾਂ ਉਨ੍ਹਾਂ ਦੀ ਲਾਸ਼ ਵਿੱਚੋਂ ਵੱਡੀ ਮਾਤਰਾ ਵਿੱਚ ਫੈਂਟਨਾਈਲ ਮਿਲਿਆ ਸੀ।
ਜਦੋਂ ਅਮਰੀਕੀ ਗਾਇਕ ਪ੍ਰਿੰਸ ਦੀ 2010 ਵਿੱਚ 57 ਸਾਲ ਦੀ ਉਮਰ ਵਿੱਚ ਮੌਤ ਹੋਈ ਤਾਂ ਉਨ੍ਹਾਂ ਦੇ ਸਰੀਰੀ ਵਿੱਚੋਂ ਵੱਡੀ ਮਾਤਰਾ ਵਿੱਚ ਫੈਂਟਨਾਈਲ ਦੇ ਲੱਛਣ ਮਿਲੇ ਹਨ।
ਇੱਕ ਰਿਪੋਰਟ ਮੁਤਾਬਕ ਉਨ੍ਹਾਂ ਦੇ ਖ਼ੂਨ ਵਿੱਚ ਪ੍ਰਤੀ ਲੀਟਰ 67.8 ਮਾਈਕ੍ਰੋਗਰਾਮ ਸੀ ਜਦ ਕਿ ਔਸਤ 58 ਮਾਈਕ੍ਰੋਗਰਾਮ ਨਾਲ ਮੌਤਾਂ ਦਰਜ ਹੋਈਆਂ ਹਨ।
ਸਤੰਬਰ 2017 ਵਿੱਚ 3 ਕਰੋੜ 20 ਲੱਖ ਲੋਕਾਂ ਨੂੰ ਮਾਰਨ ਲਈ 195 ਪਾਊਂਡ ਫੈਂਟਨਾਈਲ ਫੜਿਆ ਗਿਆ, ਜਿਸ ਦੀ ਕੀਮਤ 3 ਕਰੋੜ ਡਾਲਰ ਸੀ। ਇਸ ਮਾਮਲੇ ਵਿੱਚ ਚਾਰ ਬੰਦੇ ਵੀ ਫੜੇ ਗਏ ਸਨ।
ਅਮਰੀਕਾ ਵਿੱਚ 2016 ਦੌਰਾਨ ਨਸ਼ੇ ਦੀ ਓਵਰਡੋਜ਼ ਨਾਲ 33,000 ਲੋਕਾਂ ਦੀ ਮੌਤ ਹੋਈ।
ਹਾਲਾਂਕਿ ਫੈਂਟਨਾਈਲ ਕਰਕੇ ਹੋਈਆਂ ਮੌਤਾਂ ਦੀ ਅਸਲ ਗਿਣਤੀ ਹਾਲੇ ਤੈਅ ਨਹੀਂ ਹੋ ਸਕੀ ਪਰ ਵਾਸ਼ਿੰਗਟਨ ਪੋਸਟ ਮੁਤਾਬਕ ਪਿਛਲੇ ਸਾਲ ਫੈਂਟਨਾਈਲ ਨਾਲ 3,946 ਮੌਤਾਂ ਹੋਈਆਂ।
ਇਹ ਨਸ਼ਾ ਹੁਣ ਇੰਗਲੈਂਡ ਵਿੱਚ ਪੈਰ ਫੈਲਾ ਰਿਹਾ ਹੈ।
ਲੂਕ ਨੇ ਬੀਬੀਸੀ ਥਰੀ ਨੂੰ ਦੱਸਿਆ,"ਪਹਿਲੀ ਵਾਰ ਤਾਂ ਇਸ ਨੇ ਮੇਰੇ ਹੋਸ਼ ਹੀ ਉਡਾ ਦਿੱਤੇ। ਇਹ ਬਹੁਤ ਤਾਕਤਵਰ ਸੀ। ਮੈਨੂੰ ਆਪਣੇ ਕੰਮ 'ਤੇ ਸ਼ਰਮ ਆਉਂਦੀ ਹੈ ਪਰ ਨਾਲ ਹੀ ਦੂਜੇ ਪਾਸੇ ਮੈਂ ਇਹ ਛੱਡ ਨਹੀਂ ਸਕਦਾ।"
ਅਫ਼ਗਾਨਿਸਤਾਨ꞉ ਨੌਂ ਸਾਲ ਦੇ ਛੋਟੇ ਬੱਚੇ ਅਫ਼ੀਮ ਦੇ ਆਦੀ
ਲੂਕ ਉਸਦੇ ਮਾਪਿਆਂ ਦੀ ਮੌਤ ਮਗਰੋਂ ਹੈਰੋਇਨ ਦੀ ਤਲਾਸ਼ ਕਰ ਰਹੇ ਸਨ ਕਿ ਉਨ੍ਹਾਂ ਨੂੰ ਫੈਂਟਨਾਈਲ ਮਿਲ ਗਈ। ਫੇਰ ਹੋਰ ਨਸ਼ੇੜੀਆਂ ਵਾਂਗ ਉਹ ਫੈਂਟਨਾਈਲ ਦੇ ਆਦੀ ਹੋ ਗਏ। ਫਿਲਹਾਲ ਉਹ ਬੇਘਰ ਹਨ।
ਡਾਕਟਰ ਇੱਕ ਤਾਕਤਵਰ ਦਰਦਨਿਵਾਰਕ ਵਜੋਂ ਇਸਦੀ ਸਿਫ਼ਾਰਸ਼ ਕਰ ਸਕਦੇ ਹਨ ਪਰ ਨਸ਼ੇ ਦੇ ਵਪਾਰੀ ਇਸਨੂੰ ਸਿੰਥੈਟਿਕ ਤਰੀਕੇ ਨਾਲ ਬਣਾਉਂਦੇ ਹਨ। ਇੰਗਲੈਡ ਵਿੱਚ ਡਾਰਕ ਵੈੱਬ ਵੀ ਇਸਦੀ ਆਮਦ ਦਾ ਮੁੱਖ ਜ਼ਰੀਆ ਹੈ।
ਫੈਂਟਨਾਈਲ ਦੀ ਸਿਰਫ਼ 2-3 ਮਿਲੀਗ੍ਰਾਮ ਮਾਤਰਾ ਹੀ ਜਾਨਲੇਵਾ ਹੋ ਸਕਦੀ ਹੈ। ਇਹ ਸਰੀਰਕ ਪ੍ਰਣਾਲੀਆਂ ਨੂੰ ਸੁਸਤ ਕਰ ਦਿੰਦਾ ਹੈ, ਖੂਨ ਦਬਾਅ ਤੇ ਸਾਹ ਪ੍ਰਣਾਲੀ। ਨਸ਼ੇ ਦੇ ਪ੍ਰਭਾਵ ਵਜੋਂ ਸਾਹ ਲੈਣ ਵਿੱਚ ਦਿੱਕਤ ਆਉਂਦੀ ਹੈ ਤੇ ਕਈ ਵਾਰ ਦਮ ਘੁਟਣ ਲਗਦਾ ਹੈ।
ਬੀਬੀਸੀ ਥਰੀ ਦੀ ਵੈੱਬਸਾਈਟ 'ਤੇ ਮੂਲ ਲੇਖ ਪੜ੍ਹਨ ਲਈ ਇੱਥੇ ਕਲਿੱਕ ਕਰੋ।