ਕੀ ਨੇਪਾਲ ਦਾ ਇਹ ਸ਼ੇਰਪਾ 22ਵੀਂ ਵਾਰ ਮਾਊਂਟ ਐਵਰੈਸਟ ਚੜ੍ਹ ਸਕੇਗਾ?

ਕਾਮੀ ਰੀਟਾ ਸ਼ੇਰਪਾ

ਜ਼ਿਆਦਾਤਰ ਲੋਕਾਂ ਲਈ ਵਿਸ਼ਵ ਦੇ ਸਭ ਤੋਂ ਵੱਡੇ ਪਹਾੜ 'ਤੇ ਚੜ੍ਹਣ ਦੀ ਤਿਆਰੀ ਕਰਨਾ ਚੁਣੌਤੀ ਭਰਿਆ ਹੋਵੇਗਾ।

ਪਰ 48 ਸਾਲਾਂ ਨੇਪਾਲੀ ਕਾਮੀ ਰੀਟਾ ਸ਼ੇਰਪਾ ਲਈ ਅਜਿਹਾ ਨਹੀਂ ਹੈ।

ਸ਼ੇਰਪਾ ਐਤਵਾਰ ਨੂੰ ਮਾਊਂਟ ਐਵਰੈਸਟ 'ਤੇ ਸਫਲ ਚੜ੍ਹਾਈ ਦੀ ਸੰਖਿਆ ਦਾ ਰਿਕਾਰਡ ਤੋੜਨ ਲਈ ਰਵਾਨਾ ਹੋਣਗੇ।

ਹੁਣ ਤੱਕ ਕਾਮੀ ਰੀਟਾ ਸ਼ੇਰਪਾ ਸਣੇ ਦੋ ਹੋਰ ਨੇਪਾਲੀ 21 ਵਾਰ ਚੜ੍ਹਾਈ ਕਰ ਕੇ ਰਿਕਾਰਡ ਬਣਾ ਚੁੱਕੇ ਹਨ।

ਪਰ ਇਸ ਵਾਰ ਉਸ ਦੇ ਦੋਵੇਂ ਸਾਥੀ ਰਿਟਾਇਰ ਹੋ ਗਏ ਹਨ। ਇਸ ਲਿਹਾਜ਼ ਨਾਲ ਸ਼ੇਰਪਾ ਦੁਨੀਆਂ ਦੇ ਸਭ ਤੋਂ ਵੱਧ ਵਾਰ ਮਾਊਂਟ ਐਵਰੈਸਟ 'ਤੇ ਚੜ੍ਹਨ ਵਿੱਚ ਸਫਲਤਾ ਹਾਸਿਲ ਕਰਨ ਵਾਲੇ ਵਿਆਕਤੀ ਬਣ ਸਕਦੇ ਹਨ।

ਤਸਵੀਰ ਕੈਪਸ਼ਨ,

29,029 ਫੁੱਟ ਉੱਚਾ ਮਾਊਂਟ ਐਵਰੈਸਟ ਦੁਨੀਆਂ ਦਾ ਸਭ ਤੋਂ ਉੱਚਾ ਪਹਾੜ ਹੈ

ਸ਼ੇਰਪਾ ਨੇ ਈਐੱਫਸੀ ਨਿਊਜ਼ ਏਜੰਸੀ ਨੂੰ ਦੱਸਿਆ, "ਮੈਂ ਸ਼ੇਰਪਾ ਭਾਈਚਾਰੇ ਅਤੇ ਦੇਸ ਦਾ ਮਾਣ ਵਧਾਉਣ ਲਈ ਇੱਕ ਇਤਿਹਾਸ ਸਿਰਜਨ ਜਾ ਰਿਹਾ ਹੈ।"

ਸ਼ੇਰਪਾ ਅਮਰੀਕਾ ਦੀ ਕੰਪਨੀ ਲਈ ਇੱਕ ਗਾਰਡ ਵਜੋਂ ਕੰਮ ਕਰਦੇ ਹਨ, ਜੋ ਲੋਕਾਂ ਲਈ ਪਹਾੜ ਚੜ੍ਹਣ ਲਈ ਅਭਿਆਨ ਬਣਾਉਂਦੀ ਹੈ।

ਉਨ੍ਹਾਂ ਨੇ ਪਹਿਲੀ ਵਾਰ ਸਾਲ 1994 ਵਿੱਚ ਚੜਾਈ ਚੜ੍ਹੀ ਅਤੇ ਇਸ ਤੋਂ ਇਲਾਵਾ ਉਹ ਪਿਛਲੇ ਸਾਲ ਹੀ ਫੇਰ ਜਾ ਕੇ ਆਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)