ਕਾਮਨਵੈਲਥ ਗੇਮਸ 2018: ਆਸਟਰੇਲੀਆ 'ਚ ਭਾਰਤੀ ਕੈਂਪ 'ਚ ਮਿਲਿਆ ਟੀਕਾ, ਜਾਂਚ ਸ਼ੁਰੂ

  • ਰੇਹਾਨ ਫਜ਼ਲ
  • ਬੀਬੀਸੀ ਪੱਤਰਕਾਰ, ਆਸਟਰੇਲੀਆ ਤੋਂ

ਅਜੇ ਮੈਂ ਭਾਰਤੀ ਦਲ ਦੇ 'ਚੈਫ਼ ਡੇਅ ਮਿਸ਼ਨ' ਵਿਕਰਮ ਸਿਸੋਦੀਆ ਨੂੰ ਮਿਲ ਕੇ ਵਾਪਸ ਆ ਹੀ ਰਿਹਾ ਸੀ ਕਿ ਖ਼ਬਰ ਆਈ ਕਿ ਸਪੋਰਟਸ ਵਿਲੇਜ ਦੇ ਇੱਕ ਸਫਾਈ ਕਰਮੀ ਨੂੰ ਭਾਰਤੀ ਟੀਮ ਦੇ ਕਮਰੇ ਦੇ ਬਾਹਰ ਉੱਕ ਬੋਤਲ ਵਿੱਚ ਕੁਝ ਟੀਕੇ ਮਿਲੇ ਹਨ।

ਇਹ ਸੂਚਨਾ ਮਿਲਣ ਤੋਂ ਬਾਅਦ ਕਾਮਨਵੈਲਥ ਫੇਡਰੇਸ਼ ਦੇ ਮੁਖੀ ਡੇਵਿਜ ਗ੍ਰੇਵੇਨਬਰਗ ਨੇ ਪੂਰੇ ਮਾਮਲੇ ਦਾ ਜਾਂਚ ਦੇ ਆਦੇਸ਼ ਦੇ ਦਿੱਤੇ ਹਨ।

ਮੈਂ ਦੇਰ ਰਾਤ ਵਿਕਰਮ ਸਿਸੋਦੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲੱਗਾ ਪਰ ਉਨ੍ਹਾਂ ਨੇ ਫੋਨ ਨਹਾਂ ਚੁੱਕਿਆ।

ਹਾਂ, ਉਨ੍ਹਾਂ ਦੇ ਦੋ ਨੰਬਰ ਅਜੈ ਨਾਰੰਗ ਨੇ ਇੱਕ ਬਿਆਨ ਜਾਰੀ ਕਰਕੇ ਇਸ ਪੂਰੇ ਮਾਮਲੇ ਦਾ ਖੰਡਨ ਕੀਤਾ ਹੈ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਹੀ ਸਭ ਤੋਂ ਪਹਿਲਾਂ ਇਨ੍ਹਾਂ ਟੀਕਿਆਂ ਵਾਲੀ ਬੋਤਲ ਬਾਰੇ ਖ਼ਬਰ ਮਿਲੀ ਸੀ ਅਤੇ ਉਨ੍ਹਾਂ ਨੇ ਹੀ ਰਾਸ਼ਟਰ ਮੰਡਲ ਅਧਿਕਾਰੀਆਂ ਤੱਕ ਬਿਨਾਂ ਖੋਲੇ ਉਹ ਬੋਤਲ ਪਹੁੰਚਾਈ ਸੀ। ਭਾਰਤੀ ਟੀਮ ਦਾ ਉਸ ਬੋਤਲ ਨਾਲ ਕੋਈ ਲੈਣਾ ਦੇਣਾ ਨਹੀਂ ਹੈ।

ਸਪੋਰਟਸ ਵਿਲੇਜ 'ਚ ਪਾਬੰਦੀਸ਼ੁਦਾ ਦਵਾਈਆਂ ਖ਼ਿਲਾਫ਼ ਬਹੁਤ ਸਖ਼ਤ ਨੇਮ ਹਨ। ਕੇਵਲ ਉਨ੍ਹਾਂ ਖਿਡਾਰੀਆਂ ਅਤੇ ਅਧਿਕਾਰੀਆਂ ਨੂੰ ਹੀ ਸਪੋਰਟਸ ਵਿਲੇਜ ਅੰਦਰ ਹੀ ਟੀਕੇ ਲੈ ਕੇ ਆਉਣ ਦੀ ਆਗਿਆ ਹੈ ਜੋ ਡਾਇਬਟੀਜ਼ ਦੇ ਮਰੀਜ਼ ਹਨ ਅਤੇ ਇਸ ਲਈ ਉਨ੍ਹਾਂ ਨੂੰ ਬਕਾਇਦਾ ਮਨਜ਼ੂਰੀ ਲੈਣੀ ਪੈਂਦੀ ਹੈ।

ਰਿਓ ਓਲੰਪਿਕ ਵਿੱਚ ਵੀ ਭਾਰਤੀ ਦਲ ਦੇ ਟਿਕਾਣੇ ਕੋਲ ਅਜਿਹੇ ਹੀ ਟੀਕੇ ਬਰਾਮਦ ਹੋਏ ਸਨ।

ਉਸ ਪੂਰੇ ਮਾਮਲੇ 'ਚ ਦੋ ਵੱਖ ਵੱਖ ਕਹਾਣੀਆਂ ਸਾਹਮਣੇ ਆ ਰਹੀਆਂ ਹਨ। ਪਹਿਲੀ ਕਹਾਣੀ ਮੁਤਾਬਕ ਸਫਾਈ ਕਰਮੀ ਨੂੰ ਸਭ ਤੋਂ ਪਹਿਲਾਂ ਉਸ ਬਾਰੇ ਪਤਾ ਲੱਗਿਆ ਜਦਕਿ ਬਕੌਲ ਨਾਰੰਗ ਨੇ ਖੁਦ ਟੀਕਿਆਂ ਵਾਲੀ ਬੋਤਲ ਅਧਿਕਾਰੀਆਂ ਤੱਕ ਪਹੁੰਚਾਈ।

ਸੱਚ ਤਾਂ ਪੂਰੀ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ, ਪਰ ਇਸ ਸਭ ਨਾਲ ਖੇਡਾਂ ਸ਼ੁਰੂ ਹੋਣ ਤੋਂ ਪਹਿਲਾਂ ਹੀ ਮੂੰਹ ਦਾ ਸਵਾਦ ਫਿੱਕਾ ਪੈ ਗਿਆ ਹੈ।

ਬ੍ਰਿਸਬੈਨ 'ਚ 9 ਭਾਰਤੀ 'ਪੱਤਰਕਾਰ' ਫੜੇ ਗਏ

ਇੱਕ ਹੋਰ ਖ਼ਬਰ ਨਾਲ ਭਾਰਤ ਦੀ ਕਾਫੀ ਬਦਨਾਮੀ ਹੋਈ, ਜਦੋਂ 9 ਭਾਰਤੀ ਪੱਤਰਕਾਰਾਂ ਨੂੰ ਫਰਜ਼ੀ ਕਾਗਜ਼ਾਂ ਰਾਹੀਂ ਆਸਟਰੇਲੀਆ 'ਚ ਦਾਖ਼ਲ ਹੋਣ ਦੀ ਕੋਸ਼ਿਸ਼ 'ਚ ਬ੍ਰਿਸਬੈਨ 'ਚ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਆਸਟਰੇਲੀਅਨ ਬੋਰਡ ਫੋਰਸ ਨੇ ਦੱਸਿਆ ਕਿ ਉਨ੍ਹਾਂ ਨੂੰ ਬੈਂਕਾਕ ਤੋਂ ਪਹਿਲਾਂ ਹੀ ਖ਼ਬਰ ਮਿਲ ਗਈ ਸੀ ਕਿ ਕੁਝ ਲੋਕ ਫਰਜ਼ੀ ਕਾਗਜ਼ਾਂ ਰਾਹੀਂ ਆਸਟਰੇਲੀਆ ਵਿੱਚ ਦੇਖ਼ਲ ਹੋਣ ਦੀ ਕੋਸ਼ਿਸ਼ ਕਰਨਗੇ।

ਜਦੋਂ ਉਨ੍ਹਾਂ ਦੀ ਜਾਂਚ ਕੀਤੀ ਗਈ ਤਾਂ ਪਤਾ ਲੱਗਾ ਕਿ ਇੱਕ ਨੂੰ ਛੱਡ ਕੇ ਸਾਰਿਆਂ ਕੋਲ ਵਿਦੇਸ਼ੀ ਮੀਡੀਆ ਦੇ ਫਰਜ਼ੀ ਪਛਾਣ ਪੱਤਰ ਸਨ।

ਇੱਕੋ ਹੀ ਪੱਤਰਕਾਰ ਰਾਕੇਸ਼ ਕੁਮਾਰ ਸ਼ਰਮਾ ਦੇ ਕੋਲ ਅਸਲੀ ਪਛਾਣ ਪੱਤਰ ਸੀ ਅਤੇ ਇਹ ਅੱਠ ਲੋਕ ਉਨ੍ਹਾਂ ਦੀ ਅਗਵਾਈ ਵਿੱਚ ਹੀ ਆਸਟਰੇਲੀਆ ਪਹੁੰਚੇ ਸਨ।

ਜਦੋਂ ਪੁਲਿਸ ਨੇ ਸ਼ਰਮਾ ਨੂੰ ਸਾਵਲ-ਜਵਾਬ ਕਰਨੇ ਚਾਹੇ ਤਾਂ ਉਨ੍ਹਾਂ ਨੇ ਕਿਹਾ ਕਿ ਅੰਗਰੇਜ਼ੀ ਨਹੀਂ ਆਉਂਦੀ। ਪੁਲਿਸ ਉਸ ਲਈ ਦੂਭਾਸ਼ੀ ਦਾ ਇੰਤਜ਼ਾਮ ਕਰਵਾ ਰਹੀ ਹੈ।

ਉਨ੍ਹਾਂ ਨੂੰ ਵੀ ਹਿਰਾਸਤ ਵਿੱਚ ਲੈ ਗਿਆ ਹੈ। ਉਨ੍ਹਾਂ ਦਾ ਜ਼ਮਾਨਤ 'ਤੇ 6 ਅਪ੍ਰੈਲ ਨੂੰ ਸੁਣਵਾਈ ਹੋਵੇਗੀ।

ਜੇਕਰ ਸ਼ਰਮਾ 'ਤੇ ਨਕਲੀ ਕਾਗਜ਼ਾਂ ਰਾਹੀਂ ਆਸਟਰੇਲੀਆ ਵਿੱਚ ਆਉਣ ਦਾ ਇਲਜ਼ਾਮ ਸਿੱਧ ਹੋ ਗਿਆ ਤਾਂ ਉਨ੍ਹਾਂ ਨੂੰ 20 ਸਾਲ ਦੀ ਸਜ਼ਾ ਹੋਵੇਗੀ।

ਉਦਘਾਟਨ ਸਮਾਗਮ 'ਚ ਇੰਦਰ ਦੇਵਤਾ ਦੇ ਨਰਾਜ਼ ਹੋਣ ਦੀ ਭਵਿੱਖਬਾਣੀ

ਮੌਸਮ ਵਿਭਾਗ ਦੀ ਇਸ ਭਵਿੱਖਬਾਣੀ ਤੋਂ ਬਾਅਦ ਉਦਘਾਟਨ ਸਮਾਗਮ ਅਤੇ ਤੈਰਾਕੀ ਮੁਕਾਬਲਿਆਂ ਦੇ ਪਹਿਲੇ ਦਿਨ ਮੀਂਹ ਪੈ ਸਕਦਾ ਹੈ, ਲੋਕਾਂ ਥੋੜ੍ਹੇ ਹਤਾਸ਼ ਹਨ।

ਇਥੋਂ ਦੇ ਸਟੇਡੀਅਮ ਵਿੱਚ ਅਜੀਬ ਜਿਹਾ ਨੇਮ ਹੈ ਕਿ ਤੁਸੀਂ ਅੰਦਰ ਛੱਤਰੀ ਲੈ ਕੇ ਤਾਂ ਜਾ ਸਕਦੋ ਹੋ ਪਰ ਉਸ ਨੂੰ ਖੋਲ ਨਹੀਂ ਸਕਦੇ।

ਇਸ ਦਾ ਅਰਥ ਇਹ ਹੋਇਆ ਹੈ ਕਿ ਮੀਂਹ ਪਵੇ ਤਾਂ ਕਰਾਰਾ ਸਟੇਡੀਅਮ ਅਤੇ ਬਿਨਾ ਕਵਰ ਦੇ ਗੋਲਡ ਕੋਸਟ ਅਕਵੈਟਿਕ ਸੈਂਟਰ 'ਚ ਬੈਠੇ ਹੋਏ ਦਰਸ਼ਕ ਭਿੱਜ ਸਕਦੇ ਹਨ।

ਖੇਡਾਂ ਦੇ ਪ੍ਰਧਾਨ ਪੀਟਰ ਬੇਟੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਉਹ ਪ੍ਰਾਰਥਨਾ ਕਰਨ ਕਿ ਮੀਂਹ ਕਾਰਨ ਉਦਘਾਟਨੀ ਸਮਾਗਮ ਦਾ ਰੰਗ ਫਿੱਕਾ ਨਾ ਪੈ ਜਾਵੇ।

ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਇਰਸ ਤੂਫ਼ਾਨ ਦੇ ਜਾਰੀ ਰਹਿਣ ਕਾਰਨ ਬੁੱਧਵਾਰ ਨੂੰ ਕਰੀਬ 10 ਮਿਲੀਮੀਟਰ ਮੀਂਹ ਪੈ ਸਕਦਾ ਹੈ।

ਮੁਕਾਬਲਿਆਂ ਦੇ ਪਹਿਲੇ ਦਿਨ ਯਾਨਿ 6 ਅਪ੍ਰੈਲ ਨੂੰ ਵੀ 6 ਮਿਲੀਮੀਟਰ ਮੀਂਹ ਪੈਣ ਦੀ ਸੰਭਾਵਨਾ ਦੱਸੀ ਗਈ ਹੈ।

35 ਹਜ਼ਾਰ ਦਰਸ਼ਕਾਂ ਦੀ ਸਮਰਥਾ ਵਾਲੇ ਸਟੇਡੀਅਮ 'ਚ ਕਰੀਬ 5 ਹਜ਼ਾਰ ਸੀਟਾਂ ਹੀ ਕਵਰ ਹਨ ਅਤੇ ਬਾਕੀ ਦੀਆਂ 30 ਹਜ਼ਾਰ ਸੀਟਾਂ ਖੁਲੇ ਅਸਮਾਨ ਦੇ ਹੇਠਾਂ ਹਨ।

ਉਸੇ ਤਰ੍ਹਾਂ ਤੈਰਾਕੀ ਸਟੇਡੀਅਮ ਦੀਆਂ ਵੀ ਸਾਰੀਆਂ 12 ਹਜ਼ਾਰ ਸੀਟਾਂ ਖੁਲੇ ਅਸਮਾਨ ਹੇਠਾਂ ਹੀ ਹਨ।

ਖੇਡ ਸਟੇਡੀਅਮਾਂ 'ਚ ਛੱਤਰੀਆਂ ਨੂੰ ਸੈਲਫੀ ਸਟਿੱਕਾਂ, ਆਵਾਜ਼ ਕਰਨ ਵਾਲੇ ਜੰਤਰਾਂ, ਜਰੂਰਤ ਤੋਂ ਜ਼ਿਆਦਾ ਵੱਡੀਆਂ ਟੋਪੀਆਂ ਨਾਲ ਪਾਬੰਦੀਸ਼ੁਦਾ ਵਸਤੂਆਂ ਵਿੱਚ ਰੱਖਿਾ ਗਿਆ ਹੈ।

ਦੇਖਣਾ ਇਹ ਹੈ ਕਿ ਮੀਂਹ ਦੀ ਪ੍ਰਬਲ ਸੰਭਾਵਨਾ ਨੂੰ ਦੇਖਦੇ ਹੋਏ ਛਤਰੀਆਂ ਤੋਂ ਪਾਬੰਦੀ ਹਟਾਈ ਜਾ ਸਕਦੀ ਹੈ ਜਾਂ ਨਹੀਂ।

ਸਟੀਵ ਸਮਿਥ ਅਤੇ ਵਾਰਨਰ ਵਿਚਾਲੇ ਕੜਵਾਹਟ

ਗੇਂਦ ਨਾਲ ਛੇੜਛਾੜ ਕਰਨ ਦੇ ਵਿਵਾਦ 'ਚ ਘਿਰੇ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਵਿਚਾਲੇ ਇੰਨੀ ਕੜਵਾਹਟ ਪੈਦਾ ਹੋ ਗਈ ਹੈ ਕਿ ਦੋਵੇਂ ਦੱਖਣੀ ਅਫਰੀਕਾ ਤੋਂ ਆਸਟਰੇਲੀਆ ਦੋ ਵੱਖ ਵੱਖ ਜਹਾਜ਼ਾਂ 'ਤੇ ਆਏ।

ਆਮ ਤੌਰ 'ਤੇ ਕਿਸੇ ਟੀਮ ਦੇ ਖਿਡਾਰੀ ਕਿਸੇ ਦੂਜੇ ਦੇਸ ਤੋਂ ਇੱਕ ਹੀ ਸ਼ਹਿਰ ਵਾਪਸ ਆਉਂਦੇ ਹਨ ਤਾਂ ਇੱਕ ਜਹਾਜ਼ 'ਚ ਆਉਂਦੇ ਹਨ ਪਰ ਸਮਿਥ ਸਿੰਗਾਪੁਰ ਹੋ ਕੇ ਆਸਟਰੇਲੀਆ ਆਏ ਅਤੇ ਵਾਰਨਰ ਨੇ ਦੁਬਈ ਹੋ ਕੇ ਆਸਤਰੇਲੀਆ ਆਉਣ ਦਾ ਫੈਸਲਾ ਲਿਆ।

ਇਥੇ ਇਸ ਤਰ੍ਹਾਂ ਦੇ ਕਿਆਸ ਲੱਗ ਰਗੇ ਹਨ ਕਿ ਜੇਕਰ ਦੋਵੇਂ ਇਕੋਂ ਹੀ ਜਹਾਜ਼ ਵਿੱਚ ਆਏ ਤਾਂ ਦੋਵੇਂ ਇਸ ਦੌਰਾਨ ਕਿਤੇ ਹੱਥੋਪਾਈ ਨਾ ਹੋ ਜਾਣ।

ਇਨ੍ਹਾਂ ਦੋਵਾਂ ਦੇ ਵਿੱਚ ਸਬੰਧ ਇੰਨੇ ਖਰਾਬ ਹੋ ਗਏ ਗਨ ਕਿ ਇੱਥੋਂ ਦੇ ਕ੍ਰਿਕਟ ਖੇਤਰ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਸਾਲ ਬਾਅਦ ਜਦੋਂ ਇਨ੍ਹਾਂ ਤੋਂ ਪਾਬੰਦੀ ਹਟੇਗੀ ਤਾਂ ਇਨ੍ਹਾਂ 'ਚੋਂ ਇੱਕ ਖਿਡਾਰੀ ਹੀ ਦੁਬਾਰਾ ਆਸਟਰੇਲੀਆ ਟੀਮ 'ਚ ਥਾਂ ਬਣਾ ਪਾਵੇਗਾ ਅਤੇ ਇਸ ਗੱਲ ਦੀ ਬਹੁਤ ਸੰਭਾਵਨਾ ਹੈ ਕਿ ਉਹ ਸਟੀਵ ਸਮਿਥ ਹੋਣਗੇ।

ਇਸ ਘਟਨਾ ਤੋਂ ਬਾਅਦ ਵਾਰਨਰ ਨੇ ਆਪਣੇ ਆਪ ਨੂੰ ਟੀਮ ਦੇ ਵਟਸ ਐੱਪ ਗਰੁੱਪ ਤੋਂ ਵੱਖ ਕਰ ਦਿੱਤਾ ਸੀ ਅਤੇ ਟੀਮ ਦੇ ਬਾਕੀ ਮੈਂਬਰਾਂ ਨਾਲ ਉਨ੍ਹਾਂ ਦਾ ਸੰਪਰਕ ਲਗਭਗ ਟੁੱਟ ਗਿਆ ਸੀ।

ਹੁਣ ਆਸਟਰੇਲੀਆ ਕ੍ਰਿਕਟ ਖੇਤਰ ਵਿੱਚ ਉਸ ਤਰ੍ਹਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਹਨ ਕਿ ਡੈਵਿਡ ਵਾਰਨਰ ਨੂੰ ਉੱਪ ਕਪਤਾਨ ਇਸ ਲਈ ਬਣਾਇਆ ਗਿਆ ਸੀ, ਕਿਉਂਕਿ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਟੀਮ ਵਿਚਾਲੇ ਖਹਿਬਾਜ਼ੀ ਪੈਦਾ ਕਰ ਦੇਣਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)