ਤਸਵੀਰਾਂ : ਈਸਟਰ ਪੂਰੀ ਦੁਨੀਆਂ ਵਿੱਚ ਕਿਵੇਂ ਮਨਾਇਆ ਗਿਆ?

ਇਹ ਤਸਵੀਰ ਪੋਲੈਂਡ ਦੇ ਵਰਸਾ ਦੀ ਹੈ ਜਿੱਥੇ ਚਰਚ ਦੇ ਪਾਦਰੀ ਈਸਟਰ ਵਿਜ਼ਲ ਸਰਵਿਸ ਲਈ ਜੁੜੇ ਸਨ।

ਦੁਨੀਆਂ ਭਰ ਵਿੱਚ ਈਸਾਈ ਐਤਵਾਰ ਨੂੰ ਈਸਟਰ ਦਾ ਤਿਉਹਾਰ ਮਨਾਇਆ। ਪਵਿੱਤਰ ਐਤਵਾਰ ਤੋਂ ਪਹਿਲਾਂ ਈਸਾਈ ਗਿਰਜਿਆਂ ਵਿੱਚ ਪਵਿੱਤਰ ਸ਼ਨੀਵਾਰ ਮਨਾਉਣ ਲਈ ਇਕੱਠੇ ਹੁੰਦੇ ਹਨ। ਇਹ ਤਸਵੀਰ ਪੋਲੈਂਡ ਦੇ ਵਰਸਾ ਦੀ ਹੈ ਜਿੱਥੇ ਚਰਚ ਦੇ ਪਾਦਰੀ ਈਸਟਰ ਵਿਜ਼ਲ ਸਰਵਿਸ ਲਈ ਜੁੜੇ ਸਨ।

ਬੇਲਾਰੂਸ ਦੇ ਇੱਕ ਪਿੰਡ ਵਿੱਚ ਸੂਰਜ ਡੁੱਬਣ ਤੋਂ ਬਾਅਦ ਕੈਥੋਲਿਕ ਈਸਟਰ ਫਾਇਰ ਲਈ ਇਕੱਠੇ ਹੋਏ। ਰਵਾਇਤੀ ਤੌਰ 'ਤੇ ਇਹ ਅੱਗ ਜਲਾਈ ਜਾਂਦੀ ਹੈ। ਰਵਾਇਤ ਮੁਤਾਬਕ ਚਰਚ ਦਾ ਹਨੇਰਾ ਦੂਰ ਕਰਨ ਲਈ ਪਾਦਰੀ ਬਲ਼ਦੀ ਹੋਈ ਮੋਮਬੱਤੀ ਲੈ ਕੇ ਅੰਦਰ ਜਾਂਦਾ ਹੈ।

ਵੈਟਿਕਨ ਵਿੱਚ ਪੋਪ ਫ਼ਰਾਂਸਿਸ ਨੇ ਸ਼ਨੀਵਾਰ ਨੂੰ ਸੈਂਟ ਪੀਟਰ ਦੇ ਵਿਸ਼ਾਲ ਚਰਚ (ਬੈਸਿਲਿਕਾ) ਵਿੱਚ ਲੋਕਾਂ ਨੂੰ ਸੰਬੋਧਨ ਕੀਤਾ।

ਈਸਾਈ ਧਰਮ ਨੂੰ ਅਪਨਾਉਣ ਵਾਲੇ ਨਵੇਂ ਲੋਕਾਂ ਦੇ ਸਵਾਗਤ ਲਈ ਈਸਟਰ ਸ਼ਨੀਵਾਰ ਪ੍ਰਸਿੱਧ ਹੈ। ਇਸ ਦੌਰਾਨ ਬਿਸ਼ਪ ਨੇ ਬਪਤਿਸਮਾ ਵੀ ਦਿੱਤੀ ਗਈ।

ਖ਼ਰਗੋਸ਼ ਵਰਗੇ ਪਹਿਰਾਵੇ ਵਿੱਚ ਇਹ ਬੱਚੀ ਹਾਲੇ ਕੁਝ ਰੁੱਝੀ ਹੋਈ ਹੈ। ਕੈਲਿਫੋਰਨੀਆ ਦੇ ਟੋਰੇਂਸ ਵਿੱਚ ਬੱਚਿਆਂ ਨੇ ਈਸਟਰ ਦੇ ਤਿਉਹਾਰ ਵਿੱਚ ਹਿੱਸਾ ਲਿਆ। ਆਂਡੇ ਇਕੱਠੇ ਕਰਨ ਦੀ ਖੇਡ ਵਿੱਚ ਬੱਚਿਆਂ ਲਈ 75,000 ਤੋਂ ਵੱਧ ਆਂਡੇ ਰੱਖੇ ਗਏ ਸਨ।

ਨਿਊਜ਼ੀਲੈਂਡ ਵਿੱਚ ਬੱਚਿਆਂ ਆਂਡਿਆਂ ਦੀ ਕੁਝ ਵੱਖਰੀ ਵਰਤੋਂ ਕੀਤੀ ਗਈ। ਉਨ੍ਹਾਂ ਤੇ ਬੱਚਿਆਂ ਨੇ ਚਿਤਰਕਾਰੀ ਕੀਤੀ। ਈਸਾਈਆਂ ਵਿੱਚ ਆਂਡਾ ਈਸਾ ਮਸੀਹ ਦੇ ਪੁਨਰ ਜਨਮ ਦਾ ਪ੍ਰਤੀਕ ਹੈ।

ਫ਼ਰਾਂਸ ਦੇ ਆਲਰਸ ਵਿੱਚ ਈਸਟਰ ਦੇ ਤਿਉਹਾਰ ਦੌਰਾਨ ਰਿੰਗ ਵਿੱਚ ਬੁੱਲ ਫਾਈਟਿੰਗ ਦਾ ਪ੍ਰੋਗਰਾਮ ਹੋਇਆ। ਹਰ ਸਾਲ ਹੋਣ ਵਾਲੇ 'ਫੈਰਿਆ ਦਿ ਪੈਕਵਸ ਈਵੈਂਟ' ਨਾਲ ਬੁੱਲ ਫਾਈਟਿੰਗ ਦੇ ਸੀਜ਼ਨ ਦੀ ਸ਼ੁਰੂਆਤ ਹੁੰਦੀ ਹੈ।

ਚੀਨ ਦੇ ਸ਼ੰਘਾਈ ਵਿੱਚ ਕੈਥੋਲਿਕ ਪੋਪ ਜੋਹਨ ਪਾਲ ਦੂਜੇ ਅਤੇ ਕੁਆਰੀ ਮਾਂ ਮੈਰੀ ਦੀ ਤਸਵੀਰ ਕੋਲ ਬੈਠੇ ਕਿਸੇ ਦੀ ਉਡੀਕ ਕਰ ਰਹੇ ਹਨ।

ਕੈਪ- ਰੋਮਾਨੀਆ ਦੇ ਬੁਖਾਰੇਸਟ ਵਿੱਚ 'ਆਰਥੋਡਾਕਸ ਪਾਮ ਸੰਡੇ' ਤੋਂ ਪਹਿਲਾਂ ਪਾਦਰੀ ਇੱਕ ਚਰਚ ਕੋਲ ਇਕੱਠੇ ਹੋਏ। ਕਈ ਚਰਚ ਆਪਣੇ ਈਸਟਰ ਜੂਲੀਅਨ ਕਲੰਡਰ ਮੁਤਾਬਕ ਮਨਾਉਂਦੇ ਹਨ ਨਾ ਕਿ ਪੱਛਮੀਂ ਦੇਸਾਂ ਵਿੱਚ ਵਰਤੇ ਜਾਂਦੇ ਗ੍ਰੇਗੋਰੀਅਨ ਕਲੰਡਰ ਮੁਤਾਬਕ। ਇਸ ਸਾਲ ਇਹ 8 ਅਪ੍ਰੈਲ ਨੂੰ ਮਨਾਇਆ ਜਾਵੇਗਾ ਜਦ ਕਿ ਪੱਛਮੀਂ ਕਲੰਡਰ ਮੁਤਾਬਕ ਇਹ ਪਹਿਲੀ ਅਪ੍ਰੈਲ ਨੂੰ ਮਨਾਇਆ ਜਾ ਰਿਹਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)