ਦੱਖਣੀ ਅਫਰੀਕਾ ਵਿੱਚ ਰੰਗ – ਭੇਦ ਖਿਲਾਫ਼ ਲੜਨ ਵਾਲੀ ਵਿਨੀ ਮੰਡੇਲਾ ਦਾ ਦੇਹਾਂਤ

ਤਸਵੀਰ ਸਰੋਤ, AFP
ਵਿੰਨੀ ਮੰਡੇਲਾ ਨੇ ਰੰਗ ਭੇਦ ਖਿਲਾਫ਼ ਜਾਰੀ ਮੁਹਿੰਮ ਵਿੱਚ ਕਾਫੀ ਅਹਿਮ ਯੋਗਦਾਨ ਪਾਇਆ
ਦੱਖਣੀ ਅਫਰੀਕਾ ਵਿੱਚ ਰੰਗ - ਭੇਦ ਖਿਲਾਫ਼ ਵੱਡੇ ਪੱਧਰ 'ਤੇ ਹਿੱਸਾ ਲੈਣ ਵਾਲੀ ਵਿਨੀ ਮੰਡੇਲਾ ਦਾ ਦੇਹਾਂਤ ਹੋ ਗਿਆ ਹੈ। ਵਿਨੀ ਮੰਡੇਲਾ ਦੀ ਉਮਰ 81 ਸਾਲ ਦੀ ਸੀ।
ਵਿਨੀ ਮੰਡੇਲਾ ਦੀ ਮੌਤ ਦੀ ਪੁਸ਼ਟੀ ਉਨ੍ਹਾਂ ਦੇ ਨਿੱਜੀ ਸਹਾਇਕ ਨੇ ਕੀਤੀ ਹੈ।
ਵਿਨੀ ਮੰਡੇਲਾ ਸਾਊਥ ਅਫਰੀਕਾ ਵਿੱਚ ਰੰਗ - ਭੇਦ ਖਿਲਾਫ਼ ਲੜਾਈ ਦੀ ਅਗਵਾਈ ਕਰਨ ਵਾਲੇ ਮਰਹੂਮ ਰਾਸ਼ਟਰਪਤੀ ਨੈਲਸਨ ਮੰਡੇਲਾ ਦੀ ਸਾਬਕਾ ਪਤਨੀ ਸਨ।