ਸ਼ਰਮੀਲੀ ਸੰਜੀਤਾ ਚਾਨੂ ਚਮਕੀ, ਭਾਰਤ ਨੂੰ ਮਿਲਿਆ ਦੂਜਾ ਗੋਲਡ, ਪੜ੍ਹੋ ਕੌਣ ਹੈ ਇਹ ਕੁੜੀ

ਸੰਜੀਤਾ ਚਾਨੂ

ਤਸਵੀਰ ਸਰੋਤ, Reuters

ਆਸਟਰੇਲੀਆ ਵਿੱਚ ਚੱਲ ਰਹੀਆਂ ਕਾਮਨਵੈਲਥ ਖੇਡਾਂ ਵਿੱਚ ਵੇਟਲਿਫ਼ਟਰ ਸੰਜੀਤਾ ਚਾਨੂ ਨੇ ਗੋਲਡ ਮੈਡਲ ਜਿੱਤ ਲਿਆ ਹੈ। ਇਹ ਭਾਰਤ ਦਾ ਦੂਜਾ ਗੋਲਡ ਹੈ ਅਤੇ ਕੁੱਲ ਮਿਲਾ ਕੇ ਤੀਜਾ ਮੈਡਲ ਹੈ।

53 ਕਿੱਲੋ ਭਾਰ ਵਰਗ ਦੀ ਵੇਟਲਿਫਟਿੰਗ ਵਿੱਚ ਉਨ੍ਹਾਂ ਨੇ ਗੋਲਡ ਮੈਡਲ ਜਿੱਤਿਆ।

24 ਸਾਲ ਦੀ ਸੰਜੀਤਾ ਨੇ ਸਨੈਚ ਦੀਆਂ ਤਿੰਨ ਕੋਸ਼ਿਸ਼ਾਂ ਵਿੱਚ ਕ੍ਰਮਵਾਰ 81,83 ਅਤੇ 84 ਕਿੱਲੋਗਰਾਮ ਦਾ ਭਾਰ ਚੁੱਕਿਆ।

ਜਦਕਿ 'ਕਲੀਨ ਐਂਡ ਜਰਕ' ਵਿੱਚ ਉਨ੍ਹਾਂ 104, 108 ਦਾ ਭਾਰ ਚੁੱਕਿਆ। ਤੀਜੀ ਵਾਰ ਉਨ੍ਹਾਂ ਨੇ 112 ਕਿੱਲੋ ਵਜ਼ਨ ਚੁੱਕਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬੀ ਨਹੀਂ ਮਿਲੀ।

ਹਾਲਾਂਕਿ ਇਸਦੇ ਬਾਵਜੂਦ ਉਨ੍ਹਾਂ ਸਿਲਵਰ ਮੈਡਲ ਜਿੱਤਣ ਵਾਲੀ ਪਪੁਆ ਨਿਊ ਗਿਨੀ ਦੀ ਖਿਡਾਰਨ ਨੂੰ 10 ਕਿੱਲੋਗਰਾਮ ਦੇ ਫਰਕ ਨਾਲ ਹਰਾਇਆ।

ਕੀ ਹੈ 'ਸਨੈਚ' ਅਤੇ 'ਕਲੀਨ ਐਂਡ ਜਰਕ'?

'ਸਨੈਚ' ਵਿੱਚ ਭਾਰ ਨੂੰ ਮੋਢਿਆਂ 'ਤੇ ਟਿਕਾ ਕੇ ਸਿੱਧਾ ਸਿਰ ਉੱਪਰ ਚੁੱਕਣਾ ਹੁੰਦਾ ਹੈ।

ਜਦਕਿ 'ਕਲੀਨ ਐਂਡ ਜਰਕ' ਵਿੱਚ ਭਾਰ ਨੂੰ ਸਿਰ ਦੇ ਉੱਪਰ ਚੁੱਕਣ ਤੋਂ ਪਹਿਲਾਂ ਮੋਢਿਆਂ 'ਤੇ ਟਿਕਾਉਣਾ ਹੁੰਦਾ ਹੈ।

ਤਸਵੀਰ ਸਰੋਤ, ANDY BUCHANAN/Getty Images

ਚਾਨੂ ਦਾ ਹੁਣ ਤੱਕ ਦਾ ਸਫ਼ਰ ਬੀਬੀਸੀ ਭਾਰਤੀ ਭਾਸ਼ਾਵਾਂ ਦੀ ਟੀਵੀ ਐਡੀਟਰ ਵੰਦਨਾ ਦੀ ਜ਼ੁਬਾਨੀ

ਚਾਰ ਸਾਲ ਪਹਿਲਾਂ ਜਦੋਂ ਭਾਰਤ ਨੇ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਆਪਣਾ ਸਫ਼ਰ ਸ਼ੁਰੂ ਕੀਤਾ ਸੀ ਤਾਂ ਸਾਰਿਆਂ ਦੀਆਂ ਨਜ਼ਰਾਂ ਭਾਰਤ ਦੇ ਪਹਿਲੇ ਮੈਡਲ 'ਤੇ ਲੱਗੀਆਂ ਸਨ।

ਭਾਰਤ ਨੂੰ ਪਹਿਲਾ ਮੈਡਲ ਦਿਵਾਇਆ ਸੀ 20 ਸਾਲ ਦੀ ਸੰਜੀਤਾ ਚਾਨੂ ਨੇ ਤੇ ਉਹ ਵੀ ਗੋਲਡ ਮੈਡਲ।

ਉਸ ਸਮੇਂ ਸਟੇਜ ਦੇ ਪਿੱਛੇ ਖੜੀ ਸੀ ਕੋਚ ਕੁੰਜੂਰਾਣੀ ਦੇਵੀ ਜਿਸ ਨੂੰ ਦੇਖ ਕੇ ਸੰਜੀਤਾ ਨੇ ਖੇਡਣਾ ਸ਼ੁਰੂ ਕੀਤਾ ਅਤੇ ਸੰਜੀਤਾ ਦੀ ਆਦਰਸ਼ ਰਹੇ ਹਨ।

ਸਥਾਨਕ ਭਾਸ਼ਾ ਕੁੰਜਾਰਾਨੀ ਸੰਜੀਤਾ ਦੀ ਹੌਂਸਲਾ ਅਫਜ਼ਾਈ ਕਰ ਰਹੀ ਸਨ ਅਤੇ ਸੰਜੀਤਾ ਨੇ ਵੀ ਨਿਰਾਸ਼ ਨਹੀਂ ਕੀਤਾ ਸੀ।

24 ਸਾਲ ਦੀ ਹੋ ਚੁੱਕੀ ਸੰਜੀਤਾ ਚਾਨੂ ਮੈਡਲ ਦਾ ਸਵਾਦ ਤਾਂ ਪਹਿਲਾਂ ਹੀ ਜਿੱਤ ਚੁੱਕੀ ਹੈ ਪਰ ਗੋਲਡ ਕੋਸਟ ਕਾਮਨਵੈਲਥ ਖੇਡਾਂ ਵਿੱਚ ਵੀ ਸੰਜੀਤਾ ਦੀ ਨਜ਼ਰ ਗੋਲਡ ਮੈਡਲ 'ਤੇ ਹੀ ਹੈ।

ਖੇਡਾਂ ਦੇ ਲਈ ਪਾਵਰਹਾਊਸ ਬਣ ਕੇ ਉਭਰੇ ਮਣੀਪੁਰ ਤੋਂ ਹੀ ਸੰਜੀਤਾ ਦਾ ਵੀ ਨਾਤਾ ਹੈ। ਮੀਰਾਬਾਈ ਚਾਨੂ ਵਾਂਗ ਸੰਜੀਤਾ ਕੁੰਜੂਰਾਣੀ ਦੇਵੀ ਤੋਂ ਬਹੁਤ ਪ੍ਰਭਾਵਿਤ ਸਨ ਜਿਨ੍ਹਾਂ ਨੇ ਵੇਟਲਿਫਟਿੰਗ ਵਿੱਚ ਭਾਰਤ ਦੇ ਲਈ ਕਾਫੀ ਨਾਂ ਕਮਾਇਆ ਹੈ ਅਤੇ ਐਥਨ ਓਲੰਪਿਕ ਵਿੱਚ ਵੀ ਖੇਡਿਆ ਸੀ।

ਸ਼ਰਮੀਲੀ ਪਰ ਦਮਦਾਰ

ਭਾਰਤੀ ਰੇਲਵੇ ਦੀ ਮੁਲਾਜ਼ਮ ਸੰਜੀਤਾ ਸੁਭਾਅ ਤੋਂ ਸ਼ਰਮੀਲੀ ਹੈ ਪਰ ਸੰਜੀਤਾ ਜਦੋਂ ਮੈਦਾਨ 'ਤੇ ਉਤਰਦੀ ਹੈ ਤਾਂ ਉਨ੍ਹਾਂ ਦਾ ਦੂਜਾ ਹੀ ਰੂਪ ਦੇਖਣ ਨੂੰ ਮਿਲਦਾ ਹੈ।

ਸੰਜੀਤਾ ਦੇ ਲਈ ਮੈਡਲ ਜਿੱਤਣ ਦਾ ਸਿਲਸਿਲਾ ਬਚਪਨ ਤੋਂ ਹੀ ਸ਼ੁਰੂ ਹੋ ਗਿਆ ਸੀ। ਫਿਰ ਮਹਿਜ਼ 20 ਸਾਲ ਦੀ ਉਮਰ ਵਿੱਚ ਸੰਜੀਤਾ ਦੇ 173 ਕਿਲੋਗ੍ਰਾਮ ਚੁੱਕ ਕੇ ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਗੋਲਡ ਮੈਡਲ ਜਿੱਤਿਆ ਸੀ।

ਤਸਵੀਰ ਸਰੋਤ, Paul Gilham/Getty Images

48 ਕਿਲੋਗ੍ਰਾਮ ਵਰਗ ਵਿੱਚ ਜੇ ਦੋ ਕਿਲੋ ਭਾਰ ਹੋਰ ਚੁੱਕਦੀ ਤਾਂ ਕਾਮਨਵੈਲਥ ਖੇਡਾਂ ਵਿੱਚ ਰਿਕਾਰਡ ਬਣ ਜਾਂਦਾ।

ਸੰਜੀਤਾ ਨੇ ਨਿੱਜੀ ਜ਼ਿੰਦਗੀ ਵਿੱਚ ਕਈ ਉਤਰਾਅ-ਚੜਾਅ ਵੇਖੇ ਹਨ। ਕਈ ਮੈਡਲ ਜਿੱਤ ਚੁੱਕੀ ਸੰਜੀਤਾ 2017 ਵਿੱਚ ਉਸ ਵਕਤ ਵੀ ਸੁਰਖੀਆਂ ਵਿੱਚ ਆਈ ਸੀ ਜਦੋਂ ਅਰਜੁਨ ਪੁਰਸਕਾਰ ਪਾਉਣ ਵਾਲਿਆਂ ਦੀ ਸੂਚੀ ਵਿੱਚ ਉਨ੍ਹਾਂ ਦਾ ਨਾਂ ਨਹੀਂ ਸੀ ਅਤੇ ਉਨ੍ਹਾਂ ਨੇ ਹਾਈਕੋਰਟ ਦਾ ਬੂਹਾ ਖੜਕਾਇਆ ਸੀ।

ਅਰਜੁਨ ਐਵਾਰਡ ਤਾਂ ਸੰਜੀਤਾ ਨੂੰ ਨਹੀਂ ਮਿਲਿਆ ਪਰ ਉਨ੍ਹਾਂ ਨੂੰ ਆਪਣਾ ਜਵਾਬ ਪਿਛਲੇ ਸਾਲ ਕਾਮਨਵੈਲਥ ਵੇਟਲਿਫਟਿੰਗ ਚੈਂਪੀਅਨਸ਼ਿਪ ਵਿੱਚ 53 ਕਿਲੋਵਰਗ ਵਿੱਚ ਜਿੱਤ ਕੇ ਦਿੱਤਾ।

ਤਸਵੀਰ ਸਰੋਤ, Getty Images

ਉਂਜ ਮਣੀਪੁਰ ਦੀ ਹੀ ਵੇਟਲਿਫਟਰ ਮੀਰਾਬਾਈ ਅਤੇ ਸੰਜੀਤਾ ਦੋਹਾਂ ਵਿਚਾਲੇ ਕਰੀਬੀ ਮੁਕਾਬਲਾ ਰਹਿੰਦਾ ਹੈ ਪਰ ਦੋਵੇਂ ਚੰਗੇ ਮਿੱਤਰ ਵੀ ਹਨ।

ਗਲਾਸਗੋ ਕਾਮਨਵੈਲਥ ਖੇਡਾਂ ਵਿੱਚ ਸੰਜੀਤਾ ਨੇ ਗੋਲਡ ਜਿੱਤਿਆ ਸੀ ਤਾਂ ਮੀਰਾ ਨੂੰ ਸਿਲਵਰ ਮੈਡਲ ਜਿੱਤਿਆ ਸੀ।

ਪਹਿਲਾਂ 48 ਕਿਲੋਵਰਗ ਵਿੱਚ ਖੇਡਣ ਵਾਲੀ ਸੰਜੀਤਾ ਨੇ ਹੁਣ 53 ਕਿਲੋਗ੍ਰਾਮ ਵਰਗ ਵਿੱਚ ਖੇਡਣਾ ਸ਼ੁਰੂ ਕਰ ਦਿੱਤਾ ਹੈ ਪਰ ਇਸ ਸਾਲ ਹੋਈ ਨੈਸ਼ਨਲ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੂੰ ਸੰਤੋਸ਼ੀ ਨੂੰ ਫਾਇਨਲ ਵਿੱਚ ਹਰਾ ਦਿੱਤਾ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)