ਮੁਸਲਮਾਨ ਹੋਣ ਕਾਰਨ ਸਲਮਾਨ ਖ਼ਾਨ ਨੂੰ ਸਜ਼ਾ- ਪਾਕਿਸਤਾਨੀ ਵਿਦੇਸ਼ ਮੰਤਰੀ

ਤਸਵੀਰ ਸਰੋਤ, Getty Images
ਸ਼ੁੱਕਰਵਾਰ ਨੂੰ ਸਲਮਾਨ ਖ਼ਾਨ ਦੀ ਜ਼ਮਾਨਤ 'ਤੇ ਸੁਣਵਾਈ
ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ ਰਾਜਸਥਾਨ ਦੀ ਜੋਧਪੁਰ ਅਦਾਲਤ ਨੇ ਫ਼ਿਲਮ ਅਦਾਕਾਰ ਸਲਮਾਨ ਖ਼ਾਨ ਨੂੰ ਪੰਜ ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਦੇ ਇਸ ਫ਼ੈਸਲੇ 'ਤੇ ਕਿਤੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਤਾਂ ਕਿਤੇ ਅਫ਼ਸੋਸ ਜ਼ਾਹਿਰ ਕੀਤਾ ਜਾ ਰਿਹਾ ਹੈ।
ਰਾਜਸਥਾਨ ਦੇ ਬਿਸ਼ਨੋਈ ਸਮਾਜ ਨੇ ਸਲਮਾਨ ਨੂੰ ਸਜ਼ਾ ਦਾ ਜਸ਼ਨ ਮਨਾਇਆ, ਤਾਂ ਸਲਮਾਨ ਦੇ ਫ਼ੈਨ ਨਿਰਾਸ਼ ਦਿਖੇ।
ਪਰ ਇਸ ਮਾਮਲੇ ਵਿੱਚ ਪਾਕਿਸਤਾਨੀ ਵਿਦੇਸ਼ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਆਪਣੇ ਬਿਆਨ ਨਾਲ ਵਿਵਾਦ ਪੈਦ ਕਰ ਦਿੱਤਾ ਹੈ।
ਪਾਕਿਸਤਾਨੀ ਨਿਊਜ਼ ਚੈਨਲ ਜਿਓ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਹੈ ਕਿ ਸਲਮਾਨ ਖ਼ਾਨ ਘੱਟਗਿਣਤੀ ਭਾਈਚਾਰੇ ਨਾਲ ਸੰਬੰਧ ਰੱਖਦੇ ਹਨ ਇਸ ਲਈ ਉਨ੍ਹਾਂ ਨੂੰ ਸਜ਼ਾ ਸੁਣਾਈ ਗਈ ਹੈ।
ਤਸਵੀਰ ਸਰੋਤ, Getty Images
ਪਾਕਿਸਤਾਨੀ ਵਿਦੇਸ਼ ਮੰਤਰੀ ਖ਼ਵਾਜਾ ਆਸਿਫ਼
ਉਨ੍ਹਾਂ ਕਿਹਾ ਕਿ ਜੇਕਰ ਸਲਮਾਨ ਦਾ ਧਰਮ ਭਾਰਤ ਦੀ ਸੱਤਾਧਿਰ ਪਾਰਟੀ ਵਾਲਾ ਹੁੰਦਾ ਤਾਂ ਸ਼ਾਇਦ ਉਨ੍ਹਾਂ ਨੂੰ ਇਹ ਸਜ਼ਾ ਨਾ ਮਿਲਦੀ ਅਤੇ ਉਨ੍ਹਾਂ ਨਾਲ ਨਰਮੀ ਵਰਤੀ ਜਾਂਦੀ।
ਸਲਮਾਨ ਨੂੰ 1998 ਦੇ ਕਾਲੇ ਹਿਰਨ ਸ਼ਿਕਾਰ ਮਾਮਲੇ ਵਿੱਚ 20 ਸਾਲ ਬਾਅਦ ਦੋਸ਼ੀ ਠਹਿਰਾਇਆ ਗਿਆ ਹੈ।
ਇਸ ਮਾਮਲੇ ਵਿੱਚ ਅਦਾਕਾਰ ਸੈਫ਼ ਅਲੀ ਖ਼ਾਨ, ਅਦਾਕਾਰਾ ਤੱਬੀ, ਨੀਲਮ ਅਤੇ ਸੋਨਾਲੀ ਬੇਂਦਰੇ ਨੂੰ ਬਰੀ ਕਰ ਦਿੱਤਾ ਗਿਆ ਹੈ।
ਤਸਵੀਰ ਸਰੋਤ, Getty Images
ਫ਼ਿਲਮ ਇੰਡਸਟਰੀ ਵਿੱਚ ਹਲਚਲ
ਇਸ ਫ਼ੈਸਲੇ ਨਾਲ ਬਾਲੀਵੁੱਡ ਵਿੱਚ ਨਿਰਾਸ਼ਾ ਹੈ। ਫ਼ਿਲਮ ਅਦਾਕਾਰਾ ਤੇ ਰਾਜ ਸਭਾ ਮੈਂਬਰ ਜਯਾ ਬੱਚਨ ਨੂੰ ਬੁਰਾ ਲੱਗਿਆ।
ਉਨ੍ਹਾਂ ਕਿਹਾ, " ਮੈਂ ਇੰਨਾ ਕਹਿ ਸਕਦੀ ਹਾਂ ਕਿ ਮੈਨੂੰ ਬੁਰਾ ਲੱਗ ਰਿਹਾ ਹੈ ਕਿਉਂਕੀ ਫ਼ਿਲਮ ਇੰਡਸਟਰੀ ਨੇ ਬਹੁਤ ਸਾਰਾ ਨਿਵੇਸ਼ ਕੀਤਾ ਹੈ ਜਿਸ ਨਾਲ ਨੁਕਾਸਨ ਹੋਵੇਗਾ। 20 ਸਾਲ ਬਾਅਦ ਉਨ੍ਹਾਂ ਨੂੰ ਲੱਗ ਰਿਹਾ ਹੈ ਕਿ ਸਲਮਾਨ ਦੋਸ਼ੀ ਹੈ। ਪਰ ਕਾਨੂੰਨ ਹੈ, ਕੀ ਕਿਹਾ ਜਾ ਸਕਦਾ ਹੈ।"
ਉਨ੍ਹਾਂ ਅੱਗੇ ਕਿ ਸਲਮਾਨ ਦੇ ਕਾਰ ਵਿਹਾਰ ਨੂੰ ਦੇਖ ਕੇ ਰਾਹਤ ਮਿਲਣੀ ਚਾਹੀਦੀ ਹੈ।