CWG2018: ਹਿਨਾ ਸਿੱਧੂ ਨੇ ਸਿਲਵਰ ਤੋਂ ਬਾਅਦ ਹੁਣ ਜਿੱਤਿਆ ਗੋਲਡ ਮੈਡਲ

  • ਵੰਦਨਾ
  • ਟੀਵੀ ਐਡੀਟਰ, ਬੀਬੀਸੀ ਭਾਰਤੀ ਭਾਸ਼ਾਵਾਂ
ਹਿਨਾ ਸਿੱਧੂ

ਤਸਵੀਰ ਸਰੋਤ, Getty Images

ਆਸਟਰੇਲੀਆ ਦੇ ਗੋਲਡ ਕੋਸਟ ਵਿੱਚ ਕਾਮਨਵੈਲਥ ਖੇਡਾਂ ਵਿੱਚ ਭਾਰਤ ਦੀ ਨਿਸ਼ਾਨੇਬਾਜ਼ ਹਿਨਾ ਸਿੱਧੂ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਗੋਲਡ ਮੈਡਲ ਜਿੱਤ ਲਿਆ ਹੈ।

ਕਾਮਨਵੈਲਥ ਖੇਡਾਂ ਵਿੱਚ ਇਹ ਭਾਰਤ ਦਾ 11ਵਾਂ ਗੋਲਡ ਮੈਡਲ ਹੈ।

ਇਸ ਤੋਂ ਪਹਿਲਾਂ ਹਿਨਾ ਸਿੱਧੂ ਨੇ 10 ਮੀਟਰ ਏਅਰ ਪਿਸਟਲ ਵਿੱਚ ਸਿਲਵਰ ਮੈਡਲ ਜਿੱਤਿਆ ਸੀ। ਇਸੇ ਮੁਕਾਬਲੇ ਵਿੱਚ ਭਾਰਤ ਦੀ ਹੀ ਮਨੂੰ ਭਾਕਰ ਨੇ ਗੋਲਡ ਮੈਡਲ ਜਿੱਤਿਆ ਹੈ।

ਜਦੋਂ ਸ਼ੂਟਰ ਹਿਨਾ ਸਿੱਧੂ ਨੇ ਨੌਵੀਂ ਏਸ਼ੀਆਈ ਏਅਰਗਨ ਸ਼ੂਟਿੰਗ ਚੈਂਪੀਅਨਸ਼ਿਪ ਤੋਂ ਨਾਮ ਵਾਪਸ ਲਿਆ ਤਾਂ ਜੋ ਲੋਕ ਨਿਸ਼ਾਨੇਬਾਜ ਜਾਂ ਖੇਡ ਵਿੱਚ ਵਧ ਦਿਲਚਸਪੀ ਨਹੀਂ ਲੈਂਦੇ, 2016 ਦੇ ਹਿਨਾ ਦੇ ਇਸ ਫੈਸਲੇ ਤੋਂ ਬਾਅਦ ਉਹ ਲੋਕ ਹਿਨਾ ਦੇ ਨਾਮ ਤੋਂ ਜਾਣੂ ਹੋ ਗਏ ਸਨ।

ਇਰਾਨ ਵਿੱਚ ਚੈਂਪੀਅਨਸ਼ਿਪ 'ਚ ਹਿਜ਼ਾਬ ਪਹਿਨਣਾ ਜ਼ਰੂਰੀ ਸੀ ਅਤੇ ਇਸੇ ਕਾਰਨ ਹਿਨਾ ਨੇ ਇਹ ਕਦਮ ਚੁੱਕਿਆ ਸੀ।

1989 'ਚ ਲੁਧਿਆਣਾ ਵਿੱਚ ਪੈਦਾ ਹੋਈ ਹਿਨਾ ਸਿੱਧੂ ਦੇ ਕੋਲ ਵੈਸੇ ਤਾਂ ਡੈਂਟਲ ਸਰਜਰੀ ਦੀ ਡਿਗਰੀ ਹੈ ਪਰ ਘਰ ਵਿੱਚ ਰਾਸ਼ਟਰੀ ਪੱਧਰ ਦੇ ਨਿਸ਼ਾਨੇਬਾਜ਼ ਪਿਤਾ ਦੇ ਹੁੰਦਿਆ ਹੋਇਆ ਸ਼ੂਟਿੰਗ ਦਾ ਸ਼ੌਂਕ ਸਹਿਜ ਹੀ ਸੀ।

ਤਸਵੀਰ ਸਰੋਤ, Getty Images

ਹਿਨਾ ਦਾ ਮਨ ਤਾਂ ਨਿਓਰੋਲੋਜਿਸਟ ਬਣਨ ਦਾ ਸੀ। 2006 ਵਿੱਚ ਹਿਨਾ ਮੈਡੀਕਲ 'ਚ ਦਾਖ਼ਲੇ ਲਈ ਪੂਰੀ ਵਾਹ ਲਾ ਰਹੀ ਸੀ ਘਰ ਵਿੱਚ ਚਾਚਾ ਵੀ ਬੰਦੂਕਾਂ ਦੀ ਮੁਰੰਮਤ ਦਾ ਵਪਾਰ ਕਰਦੇ ਸਨ ਤਾਂ ਸ਼ੌਂਕ - ਸ਼ੌਂਕ 'ਚ ਪਿਸਟਲ ਚਲਾਉਣਾ ਸਿੱਖ ਲਿਆ।

ਪੜ੍ਹਾਈ ਤੋਂ ਵੀ ਥੋੜ੍ਹਾ ਬ੍ਰੇਕ ਮਿਲ ਜਾਂਦਾ ਸੀ ਪਰ ਨਿਸ਼ਾਨੇਬਾਜ ਦਾ ਸ਼ੌਂਕ ਛੇਤੀ ਹੀ ਫੁੱਲ ਟਾਈਮ ਮਿਸ਼ਨ 'ਚ ਬਦਲ ਗਿਆ।

ਕਾਲਜ ਦੇ ਦਿਨਾਂ ਤੋਂ ਹੀ ਮੈਡਲ ਜਿੱਤਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਸੀ।

19 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਹੰਗੇਰੀਅਨ ਓਪਨ ਜਿੱਤਿਆ ਅਤੇ 2009 ਵਿੱਚ ਬੀਜਿੰਗ 'ਚ ਹੋਏ ਵਿਸ਼ਵ ਕੱਪ 'ਚ ਚਾਂਦੀ ਦਾ ਮੈਡਲ ਜਿੱਤਿਆ।

ਤਸਵੀਰ ਸਰੋਤ, Getty Images

ਨਿਸ਼ਾਨੇਬਾਜ ਰੌਣਕ ਪੰਡਿਤ ਉਨ੍ਹਾਂ ਦੇ ਕੋਚ ਬਣੇ ਅਤੇ ਪਤੀ ਵੀ।

2013 ਦੀ ਵਿਸ਼ਵ ਸ਼ੂਟਿੰਗ ਮੁਕਾਬਲੇ 'ਚ 10 ਮੀਟਰ ਏਅਰ ਪਿਸਟਲ ਟੂਰਨਾਮੈਂਟ ਵਿੱਚ ਵਿਸ਼ਵ ਰਿਕਾਰਡ ਬਣਾ ਕੇ ਸੋਨ ਤਮਗਾ ਹਾਸਿਲ ਕਰਨ ਵਾਲੀ ਹਿਨਾ ਪਹਿਲੀ ਭਾਰਤੀ ਮਹਿਲਾ ਬਣੀ।

ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਉਨ੍ਹਾਂ ਨੇ ਕਿਹਾ ਸੀ ਕਿ ਸ਼ੂਟਿੰਗ ਵਿੱਚ ਸਥਿਰਤਾ, ਟਾਇਮਿੰਗ, ਰਿਦਮ ਅਤੇ ਟ੍ਰਿਗਰ ਦਾ ਬਹੁਤ ਮਹੱਤਵ ਹੁੰਦਾ ਹੈ, ਜਿਸ ਲਈ ਉਹ ਵੱਖ - ਵੱਖ ਤਰ੍ਹਾ ਦੀ ਐਕਸਰਸਾਈਜ਼ ਕਰਦੀ ਹੈ।

ਮੈਚ ਤੋਂ ਪਹਿਲਾਂ ਕਾਰਬੋਹਾਈਡ੍ਰੇਟਸ, ਪ੍ਰੋਟੀਨ ਵਧ ਤਾਂ ਕਾਫੀ, ਚਾਹ ਅਤੇ ਚੀਨੀ ਘੱਟ ਕਰ ਦਿੰਦੀ ਹਾਂ।

ਕਈ ਖਿਡਾਰੀਆਂ ਵਾਂਗ ਹਿਨਾ ਨੂੰ ਵੀ ਉਸ ਦੌਰ ਤੋਂ ਲੰਘਣਾ ਪਿਆ ਜਦੋਂ ਉਹ ਜਖ਼ਮੀ ਸੀ ਅਤੇ ਖੇਡ ਨਹੀਂ ਸਕਦੀ ਸੀ।

2017 'ਚ ਉਨ੍ਹਾਂ ਦੀ ਉਂਗਲੀ ਵਿੱਚ ਲੱਗੀ ਸੱਟ ਕਾਰਨ ਸ਼ੂਟਿੰਗ ਦੌਰਾਨ ਉਨ੍ਹਾਂ ਦੀ ਉਂਗਲੀ ਕੰਬਦੀ ਸੀ।

ਇਲਾਜ, ਫੀਜ਼ੀਓਥੇਰੇਪੀ ਅਤੇ ਹਿੰਮਤ ਦੀ ਬਦੌਲਤ ਹਿਨਾ ਨੇ ਕਮਬੈਕ ਕੀਤਾ।

ਤਸਵੀਰ ਸਰੋਤ, Getty Images

ਹਿਨਾ ਦੀਆਂ ਉਪਲਬਧੀਆਂ ਚੰਗੀ ਤਰ੍ਹਾਂ ਜਾਣਨ ਲਈ ਜਦੋਂ ਤੁਸੀਂ ਉਨ੍ਹਾਂ ਦੀ ਵੈਬਸਾਈਟ 'ਤੇ ਜਾਂਦੇ ਹੋ ਤਾਂ ਪਹਿਲਾਂ ਤੁਹਾਨੂੰ ਬਲੈਂਕ ਪੁਆਇੰਟ ਮਿਲੇਗਾ।

ਇੱਕ ਚੰਗੇ ਨਿਸ਼ਾਨੇਬਾਜ ਵਾਂਗ ਇਹ ਸਮਝਣਾ ਪੈਂਦਾ ਹੈ ਕਿ ਕੀਬੋਰਡ ਨਾਲ ਸਹੀ ਨਿਸ਼ਾਨਾ ਲਗਾਉਣ ਨਾਲ ਹੀ ਤੁਹਾਨੂੰ ਉਨ੍ਹਾਂ ਦੇ ਰਿਕਾਰਡ ਦਿਖਣਗੇ।

ਇਹ ਰਿਕਾਰਡ ਦਿਖਾਉਂਦੇ ਹਨ ਕਿ 2017 ਵਿੱਚ ਉਨ੍ਹਾਂ ਨੇ ਕਾਮਨਵੈਲਥ ਸ਼ੂਟਿੰਗ ਚੈਂਪਿਅਨਸ਼ਿਪ 'ਚ ਸੋਨ ਤਮਗਾ ਜਿੱਤਿਆ।

ਨਾਲ ਹੀ ਜੀਤੂ ਰਾਏ ਨਾਲ ਵਿਸ਼ਵ ਕੱਪ ਵਿੱਚ ਮਿਲ ਕੇ ਮਿਕਸਡ 10 ਮੀਟਰ ਏਅਰ ਪਿਸਟਲ ਮੁਕਾਬਲੇ 'ਚ ਹਿਨਾ ਨੇ ਗੋਲਡ ਮੈਡਲ ਜਿੱਤਿਆ।

ਵਿਸ਼ਵ ਰੈਂਕਿੰਗ ਵਿੱਚ ਨੰਬਰ 1 ਰਹਿ ਚੁੱਕੀ ਹਿਨਾ ਨੂੰ ਇਸ ਸਾਲ ਫੋਰਬਸ ਨੇ 'ਅੰਡਰ-30ਯੰਗ ਅਚੀਵਰਜ਼' ਦੀ ਸੂਚੀ ਵਿੱਚ ਸ਼ਾਮਿਲ ਕੀਤਾ ਹੈ।

ਸ਼ੂਟਿੰਗ ਤੋਂ ਇਲਾਵਾ ਹਿਨਾ ਨੂੰ ਕਿਤਾਬਾਂ ਪੜ੍ਹਣਾ ਅਤੇ ਨਵੀਆਂ ਥਾਵਾਂ 'ਤੇ ਘੁੰਮਣਾ ਪਸੰਦ ਹੈ।

ਆਪਣੀ ਵੈੱਬਸਾਈਟ 'ਤੇ ਹਿਨਾ ਨੇ ਲਿਖਿਆ ਹੈ ਕਿ ਉਨ੍ਹਾਂ ਨੂੰ ਖੇਡ, ਐਨਾਟਮੀ, ਮਨੋਵਿਗਿਆਨ ਅਤੇ ਇੰਟੀਰੀਅਰ ਡਿਜ਼ਾਈਨਿੰਗ ਨਾਲ ਜੁੜੀਆਂ ਕਿਤਾਬਾਂ ਪੜ੍ਹਨਾ ਪਸੰਦ ਹਨ।

ਨਿਸ਼ਾਨਾ ਸਾਧਣ ਵਾਲੇ ਇਹ ਹੱਥ ਪੈਂਟਿੰਗ ਅਤੇ ਸਕੈਂਚਿੰਗ ਵੀ ਕਰ ਲੈਂਦੇ ਹਨ।

ਕਾਮਨਵੈਲਥ 2018 ਵਿੱਚ ਮਹਿਲਾ ਮੁਕਾਬਲੇ

  • 10 ਮੀਟਰ ਏਅਰ ਪਿਸਟਲ-ਹਿਨਾ ਸਿੱਧੂ, ਮਨੁ ਭਾਖੜ, 8 ਅਪ੍ਰੈਲ
  • ਸਕੀਟ-ਸਾਨਿਆ ਸ਼ੇਖ, ਮਹੇਸ਼ਵਰੀ ਚੌਹਾਨ 8 ਅਪ੍ਰੈਲ
  • 10 ਮੀਟਰ ਏਅਰ ਰਾਇਫਲ- ਅਪੂਰਵੀ ਚੰਦੇਲਾ, ਮੇਹੁਲੀ ਘੋਸ਼, 9 ਅਪ੍ਰੈਲ
  • 25 ਮੀਟਰ- ਹਿਨਾ ਸਿੱਧੂ ,ਅਨੁਰਾਜ ਸਿੰਘ, 10 ਅਪ੍ਰੈਲ
  • ਡਬਲ ਟ੍ਰੈਪ-ਸ਼੍ਰਿਆਸੀ ਸਿੰਘ, ਵਰਸ਼ਾ ਵਰਮਨ, 11 ਅਪ੍ਰੈਲ
  • 50 ਮੀਟਰ ਰਾਈਫਲ ਪ੍ਰੋਨ-ਅੰਜੁਮ ਮੋਦਗਿੱਲ, ਤੇਜਸਵਿਨੀ ਸਾਵੰਤ, 12 ਅਪ੍ਰੈਲ
  • 50 ਮੀਰ ਰਾਈਫਲ ਥ੍ਰੀ ਪ੍ਰੋਜ਼ਿਸ਼ਨ- ਅੰਜੁਮ ਮੋਦਗਿੱਲ, ਤੇਜਸਵਿਨੀ ਸਾਵੰਤ, 13 ਅਪ੍ਰੈਲ
  • ਟ੍ਰੈਪ-ਸ਼੍ਰਿਆਸੀ ਸਿੰਘ, ਸੀਮਾ ਤੋਮਰ, 13 ਅਪ੍ਰੈਲ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)