ਕੈਨੇਡਾ 'ਚ ਹਾਕੀ ਟੀਮ ਦੀ ਬੱਸ ਹਾਦਸਾਗ੍ਰਸਤ, 14 ਮੌਤਾਂ

ਕੈਨੇਡਾ

ਤਸਵੀਰ ਸਰੋਤ, HUMBOLDT BRONCOS

ਤਸਵੀਰ ਕੈਪਸ਼ਨ,

24 ਮਾਰਚ ਨੂੰ ਟਵਿੱਟਰ 'ਤੇ ਪੋਸਟ ਕੀਤੀ ਗਈ ਟੀਮ ਦੀ ਫੋਟੋ

ਕੈਨੇਡਾ 'ਚ ਦਰਦਨਾਕ ਸੜਕ ਹਾਦਸੇ ਵਿੱਚ 14 ਲੋਕਾਂ ਦੀ ਮੌਤ ਦੀ ਖ਼ਬਰ ਹੈ।

ਪੁਲਿਸ ਮੁਤਾਬਕ ਹਾਦਸਾ ਜੂਨੀਅਰ ਆਈਸ ਹਾਕੀ ਟੀਮ ਦੀ ਬੱਸ ਅਤੇ ਟਰੱਕ ਵਿਚਾਲੇ ਟੱਕਰ ਕਾਰਨ ਹੋਇਆ।

ਹਾਦੇ ਵਿੱਚ 14 ਹੋਰ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖ਼ਬਰ ਹੈ।

ਖਿਡਾਰੀ ਹਮਬੋਲਡਟ ਬ੍ਰੋਂਕੋਸ (Humboldt Broncos)ਟੀਮ ਦੇ ਹਨ ਜਿਨ੍ਹਾਂ ਦੀ ਉਮਰ 16 ਤੋਂ 21 ਸਾਲ ਵਿਚਾਲੇ ਹੈ।

ਹਾਦਸਾ ਦੱਖਣੀ ਸਸਕੈਚਵਨ ਦੇ ਟਿਸਡੇਲ ਵਿੱਚ ਵਾਪਰਿਆ ਹੈ।

ਕੈਨੇਡੀਅਨ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਪ੍ਰਭਾਵਿਤ ਪਰਿਵਾਰਾਂ ਨਾਲ ਦੁਖ ਸਾਂਝਾ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)