ਜਰਮਨੀ 'ਚ ਵੈਨ ਤੁਰੇ ਜਾਂਦੇ ਲੋਕਾਂ 'ਤੇ ਚੜ੍ਹੀ, 3 ਦੀ ਮੌਤ

Germany

ਤਸਵੀਰ ਸਰੋਤ, Paul Fegmann

ਜਰਮਨੀ ਵਿੱਚ ਇੱਕ ਵੈਨ ਸੜਕ 'ਤੇ ਪੈਦਲ ਜਾ ਰਹੇ ਲੋਕਾਂ ਤੇ ਜਾ ਚੜ੍ਹੀ।

ਜਰਮਨੀ ਦੇ ਸ਼ਹਿਰ ਮੂਨਿਸਟਰ ਵਿੱਚ ਇਹ ਹਾਦਸਾ ਹੋਇਆ। ਰਿਪੋਰਟਾਂ ਮੁਤਾਬਕ ਹਾਦਸੇ ਵਿੱਤ ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਜ਼ਖ਼ਮੀ ਹਨ।

ਛੇ ਵਿਅਕਤੀਆਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

ਪੁਲਿਸ ਮੁਤਾਬਕ ਵੈਨ ਦੇ ਡਰਾਈਵਰ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ।

ਤਸਵੀਰ ਸਰੋਤ, EPA

ਸਥਾਨਕ ਅਧਿਕਾਰੀਆਂ ਮੁਤਾਬਕ ਹਾਦਸੇ ਵਿੱਚ 30 ਵਿਅਕਤੀ ਫਟੱੜ ਹੋਏ ਹਨ। ਇਹ ਹਾਦਸਾ ਕੀਪਨਕੈਰਲ ਦੇ ਬੁੱਤ ਕੋਲ ਵਾਪਰਿਆ।

ਪੁਲਿਸ ਨੇ ਨਾਗਰਿਕਾਂ ਨੂੰ ਉੱਧਰ ਜਾਣ ਤੋਂ ਰੋਕਿਆ ਹੈ ਤਾਂ ਕਿ ਬਚਾਅ ਕਾਰਜ ਕੀਤੇ ਜਾ ਸਕਣ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)