ਟਰੰਪ ਟਾਵਰ ਵਿੱਚ ਲੱਗੀ ਅੱਗ, ਇੱਕ ਵਿਅਕਤੀ ਦੀ ਮੌਤ

ਟਰੰਪ ਟਾਵਰ ਵਿੱਚ ਅੱਗ Image copyright AFP

ਨਿਊਯਾਰਕ ਦੇ ਟਰੰਪ ਟਵਰ ਵਿੱਚ ਅੱਗ ਲੱਗ ਗਈ ਹੈ। ਇਮਾਰਤ 'ਚੋਂ ਕਾਲਾ ਧੂੰਆ ਅਤੇ ਭਾਂਬੜ ਬਲਦੇ ਨਜ਼ਰ ਆ ਰਹੇ ਹਨ।

ਨਿਊਯਾਰਕ ਦੇ ਅੱਗ ਬੁਝਾਉ ਦਸਤੇ ਦਾ ਕਹਿਣਾ ਹੈ ਕਿ ਉਹ ਬੁਝਾਉਣ 'ਚ ਲੱਗ ਗਿਆ ਹੈ।

ਅਜੇ ਤੱਕ ਇੱਕ ਵਿਅਕਤੀ ਦੀ ਮੌਤ ਦੀ ਖ਼ਬਰ ਹੈ। ਅੱਗ ਬੁਝਾਊ ਸਰਵਿਸ ਅਨੁਸਾਰ ਉਨ੍ਹਾਂ ਦੇ ਤਿੰਨ ਮੁਲਾਜ਼ਮ ਵੀ ਮਾਮੁਲੀ ਤੌਰ 'ਤੇ ਜ਼ਖ਼ਮੀ ਹੋਏ ਹਨ।

Image copyright AFP/GETTY IMAGES

ਇਸ ਇਮਾਰਤ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਦਾ ਘਰ ਅਤੇ ਦਫ਼ਤਰ ਵੀ ਹੈ, ਪਰ ਉਹ ਇਸ ਵੇਲੇ ਵਾਸ਼ਿੰਗਟਨ ਵਿੱਚ ਹਨ।

ਰਾਸ਼ਟਰਪਤੀ ਦੀ ਪ੍ਰਤੀਕਿਰਿਆ

ਜਾਣਕਾਰੀ ਮਿਲੀ ਹੈ ਕਿ ਅੱਗ 50ਵੀਂ ਮੰਜ਼ਿਲ 'ਤੇ ਲੱਗੀ ਹੈ, ਜਿਸ ਵਿੱਚ ਅਪਾਰਮੈਂਟ ਵੀ ਅਤੇ ਆਫਿਸ ਸਪੇਸ ਵੀ ਹੈ।

ਰਾਸ਼ਟਰਪਤੀ ਟਰੰਪ ਨੇ ਅੱਗ ਲੱਗਣ 'ਤੇ ਟਵੀਟ ਕਰਦਿਆਂ ਕਿਹਾ ਹੈ ਕਿ ਇਹ ਬਹੁਤ ਸੀਮਤ ਹੈ ਅਤੇ ਟਾਵਰ "ਇਹ ਇਮਾਰਤ ਵਧੀਆ ਢੰਗ ਨਾਲ ਉਸਾਰੀ" ਗਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅੱਗ ਬੁਝਾਉ ਦਸਤੇ ਨੇ ਸ਼ਾਨਦਾਰ ਕੰਮ ਕੀਤਾ ਹੈ।

ਇਸ ਟਾਵਰ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਕਾਰੋਬਾਰਾਂ ਦੇ ਸਮੂਹ ਟਰੰਪ ਆਰਗਨਾਈਜੇਸ਼ਨ ਦਾ ਮੁੱਖ ਦਫ਼ਤਰ ਹੈ।

ਰਿਹਾਇਸ਼ੀ ਅਪਾਰਮੈਂਟ ਵਿੱਚ ਲੱਗੀ ਅੱਗ

ਇਸ ਇਮਾਰਤ ਦੇ ਨੇੜੇ ਦੀਆਂ ਸੜਕਾਂ ਨੂੰ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ।

ਡੋਨਾਲਡ ਟਰੰਪ ਦੀ ਪਤਨੀ ਮਲੇਨੀਆ ਟਰੰਪ ਦੇ ਬੁਲਾਰੇ ਨੇ ਕਿਹਾ ਹੈ ਕਿ ਉਹ ਅਤੇ ਉਨ੍ਹਾਂ ਦੇ ਬੇਟੇ ਬੈਰਨ ਟਰੰਪ ਵੀ ਵਾਸ਼ਿੰਗਟਨ ਵਿੱਚ ਹਨ।

ਟਰੰਪ ਦੇ ਬੇਟੇ ਏਰਿਸ ਨੇ ਟਵੀਟ ਕੀਤਾ ਹੈ ਕਿ ਅੱਗ ਇੱਕ ਰਿਹਾਇਸ਼ੀ ਅਪਾਰਮੈਂਟ ਵਿੱਚ ਲੱਗੀ ਹੈ। ਉਨ੍ਹਾਂ ਨੇ ਵੀ ਅੱਗ ਬੁਝਾਉ ਅਮਲੇ ਦਾ ਧੰਨਵਾਦ ਕੀਤਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)