ਰੂਸ: 'ਅਮਰੀਕਾ ਦੀ ਕਾਰਵਾਈ ਦੇ ਗੰਭੀਰ ਨਤੀਜੇ ਹੋ ਸਕਦੇ ਹਨ'

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ,

ਸੰਕੇਤਕ ਤਸਵੀਰ

ਸੰਯੁਕਤ ਰਾਸ਼ਟਰੀ ਦੀ ਸੁਰੱਖਿਆ ਕੌਂਸਲ ਦੀ ਮੀਟਿੰਗ ਵਿੱਚ ਅਮਰੀਕਾ ਤੇ ਰੂਸ ਨੇ ਇੱਕ ਦੂਜੇ ਇਲਜ਼ਾਮਾਂ ਦੇ ਤੀਰ ਚਲਾਏ ਹਨ।

ਸੰਯਕੁਤ ਰਾਸ਼ਟਰ ਵਿੱਚ ਰੂਸ ਦੇ ਦੂਤ ਵੈਸੀਲੀ ਨੇਬੇਨਜ਼ੀਆ ਨੇ ਕਿਹਾ ਹੈ ਕਿ ਜੇ ਅਮਰੀਕਾ ਫੌਜੀ ਕਾਰਵਾਈ ਕਰਦਾ ਹੈ ਤਾਂ ਉਸਦੇ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

ਉਧਰ ਅਮਰੀਕਾ ਦੀ ਸੰਯੁਕਤ ਰਾਸ਼ਟਰ ਵਿੱਚ ਦੂਤ ਨਿੱਕੀ ਹੈਲੀ ਨੇ ਕਿਹਾ ਕਿ ਸੀਰੀਆਈ ਸਰਕਾਰ ਨੂੰ ਮਦਦ ਕਰਨ ਵਾਲੇ ਰੂਸ ਦੇ ਹੱਥ ਖੂਨ ਨਾਲ ਸਣੇ ਹਨ।

ਨਿੱਕੀ ਹੇਲੀ ਨੇ ਕਿਹਾ, ਸੰਯੁਕਤ ਰਾਸ਼ਟਰ ਦੀ ਸੁਰੱਖਿਆ ਕੌਂਸਲ ਭਾਵੇਂ ਕਾਰਵਾਈ ਕਰੇ ਜਾਂ ਨਾ ਕਰੇ ਅਮਰੀਕਾ ਇਸਦਾ ਜਵਾਬ ਜ਼ਰੂਰ ਦੇਵੇਗਾ।

ਰੂਸੀ ਵਿਦੇਸ਼ ਮੰਤਰੀ ਸੈਰਗੀ ਲਾਵਰੋਵ ਨੇ ਕਿਹਾ ਸੀ ਕਿ ਸੀਰੀਆ ਦੇ ਡੋਊਮਾ ਉੱਤੇ ਪਿਛਲੇ ਦਿਨੀਂ ਹੋਏ ਹਮਲੇ ਵਿੱਚ ਰਸਾਇਣਕ ਹਥਿਆਰਾਂ ਦੀ ਵਰਤੋਂ ਦੇ ਕੋਈ ਸਬੂਤ ਨਹੀਂ ਮਿਲੇ ਹਨ।

ਡੋਊਮਾ ਉੱਪਰ ਪਹਿਲਾਂ ਬਾਗੀਆਂ ਦਾ ਕਬਜ਼ਾ ਸੀ।

ਮੈਡੀਕਲ ਸੂਤਰਾਂ ਮੁਤਾਬਕ ਸ਼ਨੀਵਾਰ ਨੂੰ ਹੋਏ ਇਸ ਹਮਲੇ ਵਿੱਚ ਦਰਜਣਾਂ ਵਿਅਕਤੀ ਮਾਰੇ ਗਏ ਸਨ।

ਰੂਸੀ ਵਿਦੇਸ਼ ਮੰਤਰੀ ਨੇ ਕਿਹਾ ਕਿ ਮਾਹਿਰ ਅਤੇ ਮਦਦਗਾਰ ਬਾਗੀਆਂ ਵੱਲੋਂ ਇੱਕ ਸਮਰਪਣ ਸੰਧੀ ਅਧੀਨ ਇਲਾਕਾ ਛੱਡੇ ਜਾਣ ਮਗਰੋਂ ਉੱਥੇ ਗਏ ਸਨ।

ਅਮਰੀਕਾ ਅਤੇ ਫਰਾਂਸ ਨੇ ਇੱਕ ਸਾਂਝੇ ਅਤੇ ਤਾਕਤਵਰ ਜੁਆਬ ਦੀ ਚੇਤਾਵਨੀ ਦਿੱਤੀ ਹੈ।

ਰੂਸ ਜਿਸ ਨੇ ਸੀਰੀਆ ਸਰਕਾਰ ਦੇ ਪੱਖ ਵਿੱਚ ਫੌਜੀ ਦਖ਼ਲ ਵੀ ਦਿੱਤਾ ਹੈ-ਦੇ ਇਹ ਦਾਅਵੇ ਬਚਾਅ ਕਰਮੀਆਂ ਵੱਲੋਂ ਬਣਾਏ ਇੱਕ ਵੀਡੀਓ ਦੇ ਸਾਹਮਣੇ ਆਉਣ ਮਗਰੋਂ ਆਏ ਹਨ।

ਇਸ ਵੀਡੀਓ ਵਿੱਚ ਬੇਜਾਨ ਪੁਰਸ਼, ਔਰਤਾਂ ਅਤੇ ਬੱਚੇ ਦਿੱਖਾਈ ਦੇ ਰਹੇ ਹਨ ਜਿਨ੍ਹਾਂ ਦੇ ਮੂੰਹ ਵਿੱਚੋਂ ਝੱਗ ਨਿਕਲ ਰਹੀ ਹੈ।

ਮੈਡੀਕਲ ਕੇਂਦਰਾਂ ਵਿੱਚ 500 ਤੋਂ ਵੱਧ ਵਿਅਕਤੀ ਲਿਆਂਦੇ ਗਏ

ਸੀਰੀਆ ਅਤੇ ਅਮਰੀਕਾ ਦੀ ਸਾਂਝੀ ਮੈਡੀਕਲ ਸੋਸਾਈਟੀ ਨੇ ਕਿਹਾ ਸੀ ਕਿ ਰਾਜਧਾਨੀ ਦਮਸ਼ਕ ਦੇ ਨਜ਼ਦੀਕ ਡੋਊਮਾ ਦੇ ਮੈਡੀਕਲ ਕੇਂਦਰਾਂ ਵਿੱਚ 500 ਤੋਂ ਵੱਧ ਵਿਅਕਤੀ ਲਿਆਂਦੇ ਗਏ ਸਨ।

ਇਨ੍ਹਾਂ ਵਿਅਕਤੀਆਂ ਵਿੱਚ ਕਿਸੇ ਰਸਾਇਣ ਦੇ ਸੰਪਰਕ ਵਿੱਚ ਆਉਣ ਦੇ ਲੱਛਣ ਸਨ। ਜਿਵੇਂ ਸਾਹ ਵਿੱਚ ਦਿੱਕਤ, ਨੀਲੀ ਚਮੜੀ, ਮੂੰਹ ਵਿੱਚੋਂ ਝੱਗ, ਅੱਖ ਦੇ ਡੇਲੇ 'ਤੇ ਜਲਣ ਦੇ ਨਿਸ਼ਾਨ।

ਇਸ ਦੇ ਇਲਾਵਾ ਇਹ ਕਲੋਰੀਨ ਗੈਸ ਵਰਗੀ ਗੰਧ ਛੱਡ ਰਹੇ ਸਨ।

ਫੌਜੀ ਹਵਾਈ ਅੱਡੇ 'ਤੇ ਮਿਜ਼ਾਇਲ ਹਮਲਾ

ਸੀਰੀਆ ਦੀ ਸਰਕਾਰੀ ਮੀਡੀਆ ਅਨੁਸਾਰ ਸੀਰੀਆ ਦੇ ਫੌਜੀ ਹਵਾਈ ਅੱਡੇ 'ਤੇ ਮਿਜ਼ਾਇਲ ਹਮਲਾ ਹੋਇਆ ਅਤੇ ਹਮਲੇ ਵਿੱਚ ਕਈ ਲੋਕਾਂ ਦੀ ਮੌਤ ਹੋਈ ਹੈ ਤੇ ਕਈ ਜ਼ਖ਼ਮੀ ਹੋਏ ਹਨ।

ਸਟੇਟ ਨਿਊਜ਼ ਏਜੰਸੀ SANA ਅਨੁਸਾਰ ਸੋਮਵਾਰ ਸਵੇਰੇ ਹੋਮਜ਼ ਸ਼ਹਿਰ ਨੇੜੇ ਤਾਇਫੁਰ ਏਅਰਬੇਸ ਤੇ ਕਈ ਮਿਜ਼ਾਇਲਾਂ ਨਾਲ ਹਮਲਾ ਕੀਤਾ ਗਿਆ ਹੈ।

ਅਜੇ ਇਸ ਸਪਸ਼ਟ ਨਹੀਂ ਹੋਇਆ ਹੈ ਕਿ ਹਮਲੇ ਲਈ ਕੌਣ ਜ਼ਿੰਮੇਵਾਰ ਹੈ।

ਇਹ ਹਮਲਾ ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ ਡੋਊਮਾ ਵਿੱਚ ਕੀਤੇ ਗਏ ਕਥਿਤ ਕੈਮੀਕਲ ਹਮਲੇ ਤੋਂ ਬਾਅਦ ਕੀਤਾ ਗਿਆ ਹੈ।

ਅਮਰੀਕਾ ਦਾ ਹਮਲੇ 'ਚ ਸ਼ਮੂਲੀਅਤ ਤੋਂ ਇਨਕਾਰ

ਉਸੇ ਦਿਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮਾਰਕੌਨ ਨੇ ਸਾਂਝਾ ਬਿਆਨ ਜਾਰੀ ਕਰਕੇ ਕੈਮੀਕਲ ਹਮਲੇ ਦਾ ਮੂੰਹਤੋੜ ਜਵਾਬ ਦੇਣ ਦਾ ਐਲਾਨ ਕੀਤਾ ਸੀ।

ਭਾਵੇਂ ਮਿਜ਼ਾਈਲ ਹਮਲੇ ਵਿੱਚ ਸ਼ਮੂਲੀਅਤ ਤੋਂ ਅਮਰੀਕਾ ਨੇ ਇਨਕਾਰ ਕੀਤਾ ਹੈ।

ਪੈਟਾਂਗਨ ਨੇ ਬਿਆਨ ਜਾਰੀ ਕਰਕੇ ਕਿਹਾ ਹੈ, "ਇਸ ਵੇਲੇ ਰੱਖਿਆ ਵਿਭਾਗ ਵੱਲੋਂ ਕਿਸੇ ਤਰੀਕੇ ਦੇ ਹਮਲੇ ਨਹੀਂ ਕੀਤੇ ਗਏ ਹਨ ਪਰ ਸਾਡੇ ਵੱਲੋਂ ਹਾਲਾਤ ਤੇ ਨਜ਼ਰ ਬਣਾਈ ਹੋਈ ਹੈ।''

7 ਸਾਲਾਂ ਤੋਂ ਸੀਰੀਆ ਵਿੱਚ ਜੰਗ ਕਿਉਂ ਜਾਰੀ ਹੈ?

ਸੀਰੀਆ ਦੇ ਰਾਸ਼ਟਰਪਤੀ ਖ਼ਿਲਾਫ਼ 7 ਸਾਲ ਪਹਿਲਾਂ ਸ਼ੁਰੂ ਹੋਇਆ ਇੱਕ ਸ਼ਾਂਤ ਵਿਦਰੋਹ, ਇੱਕ ਵੱਡੇ ਗ੍ਰਹਿ ਯੁੱਧ ਵਿੱਚ ਬਦਲ ਗਿਆ ਹੈ।

ਤਸਵੀਰ ਸਰੋਤ, Reuters

ਇਸ ਸੰਘਰਸ਼ 'ਚ ਸਾਢੇ ਤਿੰਨ ਲੱਖ ਤੋਂ ਵਧ ਲੋਕ ਮਾਰੇ ਜਾ ਚੁੱਕੇ ਹਨ। ਕਈ ਸ਼ਹਿਰ ਤਬਾਹ ਹੋ ਗਏ ਹਨ ਅਤੇ ਲੋਕ ਦੂਜੇ ਦੇਸਾਂ ਵਿੱਚ ਭੱਜਣ ਦੀ ਤਿਆਰੀ ਵਿੱਚ ਹਨ।

ਸੰਘਰਸ਼ ਸ਼ਰੂ ਹੋਣ ਤੋਂ ਪਹਿਲਾਂ ਸੀਰੀਆ ਦੇ ਲੋਕ ਦੇਸ ਵਿੱਚ ਭਾਰੀ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਸਿਆਸੀ ਆਜ਼ਾਦੀ ਦੀ ਘਾਟ ਦੀ ਸ਼ਿਕਾਇਤ ਕਰ ਰਹੇ ਹਨ।

ਕਦੋਂ ਸ਼ੁਰੂ ਹੋਈ ਜੰਗ

ਤਸਵੀਰ ਸਰੋਤ, Getty Images

ਇਹ ਸਭ ਕੁਝ ਰਾਸ਼ਟਰਪਤੀ ਬਸ਼ਰ ਅਲ-ਅਸਦ ਦੇ ਕਾਰਜਕਾਲ 'ਚ ਸ਼ੁਰੂ ਹੋਇਆ, ਜਿੰਨ੍ਹਾਂ ਨੇ ਸਾਲ 2000 ਵਿੱਚ ਆਪਣੇ ਪਿਤਾ ਹਾਫ਼ਿਜ਼ ਦੀ ਮੌਤ ਤੋਂ ਬਾਅਦ ਸੱਤਾ ਦੀ ਕਮਾਨ ਸਾਂਭੀ।

ਮਾਰਚ 2011 ਵਿੱਚ ਦੱਖਣੀ ਸ਼ਹਿਰ ਡੇਰਾ 'ਚ ਲੋਕਤੰਤਰ ਦੀ ਆਵਾਜ਼ ਬੁਲੰਦ ਹੋਣੀ ਸ਼ੁਰੂ ਹੋਈ। ਇਹ ਅੰਦੋਲਨ ਗੁਆਂਢੀ ਦੇਸ ਅਰਬ ਤੋਂ ਪ੍ਰੇਰਿਤ ਸੀ।

ਜਦੋਂ ਸਰਕਾਰ ਨੇ ਇਨ੍ਹਾਂ ਵਿਰੋਧਾਂ ਨੂੰ ਦਬਾਉਣ ਲਈ ਖ਼ਤਰਨਾਕ ਬਲਾਂ ਦੀ ਵਰਤੋਂ ਕੀਤੀ ਤਾਂ ਪੂਰੇ ਦੇਸ ਵਿੱਚ ਰਾਸ਼ਟਰਪਤੀ ਦੇ ਅਸਤੀਫ਼ੇ ਦੀ ਮੰਗ ਹੋਣ ਲੱਗੀ।

ਦੇਸ ਵਿੱਚ ਅਸ਼ਾਂਤੀ ਫੈਲ ਗਈ ਅਤੇ ਕਾਰਵਾਈ ਤੇਜ਼ ਕਰ ਦਿੱਤੀ ਗਈ। ਵਿਰੋਧੀ ਸਮਰਥਕਾਂ ਨੇ ਪਹਿਲਾਂ ਖ਼ੁਦ ਨੂੰ ਸਹੀ ਠਹਿਰਾਉਣ ਲਈ ਤੇ ਫੇਰ ਆਪਣੇ ਖੇਤਰ ਨੂੰ ਸੈਨਿਕ ਬਲਾਂ ਤੋਂ ਆਜ਼ਾਦ ਕਰਾਉਣ ਲਈ ਹਥਿਆਰ ਚੁੱਕ ਲਏ।

ਤਸਵੀਰ ਸਰੋਤ, Getty Images

ਬਸ਼ਰ ਅਲ-ਅਸਦ ਨੇ ਵਿਰੋਧੀਆਂ ਨੂੰ ਦਬਾਉਣ ਦੀ ਸਹੁੰ ਖਾਦੀ ਅਤੇ ਇਸ ਨੂੰ "ਵਿਦੇਸਾਂ ਤੋਂ ਸਮਰਥਣ ਹਾਸਿਲ ਅੱਤਵਾਦ" ਦਾ ਨਾਮ ਦਿੱਤਾ।

ਹਿੰਸਾ ਤੇਜ਼ੀ ਨਾਲ ਫੈਲ ਗਈ ਅਤੇ ਪੂਰਾ ਦੇਸ ਗ੍ਰਹਿ ਯੁੱਧ ਦਾ ਸ਼ਿਕਾਰ ਹੋ ਗਿਆ।

ਹੁਣ ਤੱਕ ਕਿੰਨੇ ਲੋਕ ਮਰ ਗਏ?

ਬ੍ਰਿਟੇਨ ਸਥਿਤ ਦਿ ਸੀਰੀਅਨ ਓਬਜ਼ਰਵੇਟਰੀ ਫਾਰ ਹਿਊਮਨ ਰਾਈਟਸ ਨੇ ਮਾਰਚ 2018 ਤੱਕ 3,53,900 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਉੱਥੇ 1,06,000 ਲੋਕ ਜਖ਼ਮੀ ਹੋਏ ਹਨ।

ਇਹ ਸੰਸਥਾ ਸੀਰੀਆ ਵਿੱਚ ਮੌਜੂਦ ਆਪਣੇ ਸੂਤਰਾਂ ਦੇ ਜਾਲ ਨਾਲ ਹਾਲਾਤ ਦੀ ਨਿਗਰਾਨੀ ਕਰਦੀ ਹੈ।

ਇਨ੍ਹਾਂ ਅੰਕੜਿਆਂ 'ਚ ਉਨ੍ਹਾਂ 56,900 ਲੋਕਾਂ ਨੂੰ ਸ਼ਾਮਿਲ ਨਹੀਂ ਕੀਤਾ ਗਿਆ ਹੈ ਜੋ ਲਾਪਤਾ ਹਨ ਅਤੇ ਇਹ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਮੌਤ ਹੋ ਗਈ ਹੈ।

ਸਮੂਹ ਦਾ ਅਨੁਮਾਨ ਹੈ ਕਿ ਕਰੀਬ ਇੱਕ ਲੱਖ ਮੌਤਾਂ ਨੂੰ ਦਸਤਾਵੇਜ਼ਾਂ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਉੱਥੇ, ਦਿ ਵਾਇਲੇਸ਼ਨ ਡਾਕਯੂਮੈਂਟੇਸ਼ਨ ਸੈਂਟਰ ਸੀਰੀਆ ਦੇ ਅੰਦਰ ਕੰਮ ਕਰ ਰਹੇ ਵਰਕਰ ਰਾਹੀਂ ਮਨੁੱਖੀ ਅਧਿਕਾਰ ਉਲੰਘਣਾ ਦੇ ਮਾਮਲੇ ਦਰਜ ਕਰਦੀ ਹੈ।

ਇਹ ਸੰਸਥਾ ਕੌਮਾਂਤਰੀ ਮਨੁੱਖੀ ਅਧਿਕਾਰ ਕਾਨੂੰਨ ਅਤੇ ਨਾਗਰਿਕਾਂ 'ਤੇ ਹੋਏ ਹਮਲੇ ਦੀ ਜਾਣਕਾਰੀ ਇਕੱਠੀ ਕਰਦੀ ਹੈ।

ਇਸ ਸੰਸਥਾ ਨੇ ਫਰਵਰੀ 2018 ਤੱਕ 1,85,980 ਲੋਕਾਂ ਦੀ ਹਿੰਸਾ 'ਚ ਮੌਤ ਦੇ ਅੰਕੜੇ ਇਕੱਠੇ ਕੀਤੇ ਹਨ, ਜਿਸ ਵਿੱਚ 1,19,200 ਨਾਗਰਿਕ ਹਨ।

ਕਿਉਂ ਹੋ ਰਹੀ ਹੋ ਜੰਗ ?

ਇਹ ਜੰਗ ਸਿਰਫ ਰਾਸ਼ਟਰਪਤੀ ਅਸਦ ਦੇ ਸਮਰਥਕਾਂ ਅਤੇ ਵਿਰੋਧੀਆਂ ਵਿਚਾਲੇ ਦਾ ਮਾਮਲਾ ਨਹੀਂ ਰਹਿ ਗਿਆ ਹੈ।

ਵਧੇਰੇ ਸਮੂਹ ਅਤੇ ਦੇਸ ਆਪਣੇ-ਆਪਣੇ ਏਜੰਡਿਆਂ ਦੇ ਤਹਿਤ ਇਸ ਵਿੱਚ ਸ਼ਾਮਿਲ ਹਨ। ਸਥਿਤੀ ਕਾਫੀ ਜਟਿਲ ਹੋ ਗਈ ਹੈ ਅਤੇ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ।

ਤਸਵੀਰ ਸਰੋਤ, Getty Images

ਉਨ੍ਹਾਂ 'ਤੇ ਇਲਜ਼ਾਮ ਹਨ ਕਿ ਉਹ ਸੀਰੀਆ ਦੇ ਵੱਖ-ਵੱਖ ਧਾਰਮਿਕ ਸਮੂਹਾਂ ਦੇ ਵਿੱਚ ਨਫ਼ਰਤ ਫੈਲਾ ਰਹੇ ਹਨ।

ਵਧ-ਗਿਣਤੀ ਸੁੰਨੀ ਮੁਸਲਮਾਨਾਂ ਅਤੇ ਰਾਸ਼ਟਰਪਤੀ ਅਸਦ ਦੇ ਸਮਰਥਕ ਘੱਟ ਗਿਣਤੀ ਸ਼ਿਆ ਮੁਸਲਮਾਨਾਂ ਵਿਚਾਲੇ ਪਾੜਾ ਪੈਦਾ ਹੋ ਰਿਹਾ ਹੈ।

ਇਨ੍ਹਾਂ ਵੰਡਾਂ ਕਾਰਨ ਦੋਵੇਂ ਪੱਖ ਅਤਿਆਚਾਰ 'ਤੇ ਉਤਰ ਆਏ ਹਨ। ਇਹ ਸਮੁਦਾਏ ਨੂੰ ਵੱਖ ਕਰ ਰਹੀ ਹੈ ਅਤੇ ਸ਼ਾਂਤੀ ਦੀ ਆਸ ਨੂੰ ਘੱਟ ਕਰ ਰਹੀ ਹੈ।

ਉਨ੍ਹਾਂ ਨੇ ਜਿਹਾਦੀ ਸੰਗਠਨਾਂ ਇਸਲਾਮਿਕ ਸਟੇਟ ਅਤੇ ਅਲ ਕਾਇਦਾ ਨੂੰ ਵੀ ਵਧਣ-ਫੁਲਣ ਦੀ ਮਨਜੂਰੀ ਦੇ ਦਿੱਤੀ ਹੈ।

ਸੀਰੀਆ ਦੇ ਕੁਰਦ ਲੜਾਕਿਆਂ ਨੇ ਇਸ ਸੰਘਰਸ਼ 'ਚ ਇੱਕ ਹੋਰ ਮਾਪ ਜੋੜ ਦਿੱਤਾ ਹੈ। ਇਹ ਸਵੈਸ਼ਾਸਿਤ ਸਰਕਾਰ ਚਾਹੁੰਦੇ ਹਨ ਪਰ ਰਾਸ਼ਟਰਪਤੀ ਅਸਦ ਦੇ ਸੈਨਿਕਾਂ ਨਾਲ ਲੋਹਾ ਨਹੀਂ ਲੈਂਦੇ।

ਕੌਣ ਹੈ ਸ਼ਾਮਿਲ ?

ਸੀਰੀਆ ਦੀ ਸਰਕਾਰ ਦੇ ਪ੍ਰਮੁੱਖ ਸਮਰਥਕ ਹਨ ਰੂਸ ਅਤੇ ਈਰਾਨ। ਅਮਰੀਕਾ ਤੁਰਕੀ ਅਤੇ ਸਾਊਦੀ ਅਰਬ ਦੇ ਬਾਗੀਆਂ ਨਾਲ ਹੈ।

ਤਸਵੀਰ ਸਰੋਤ, Getty Images

ਰੂਸ ਦੇ ਸੀਰੀਆ ਵਿੱਚ ਸੈਨਿਕ ਅੱਡੇ ਹਨ। ਰੂਸ ਦਾ ਕਹਿਣਾ ਹੈ ਕਿ ਉਸ ਦੇ ਹਵਾਈ ਹਮਲੇ ਸਿਰਫ਼ 'ਅੱਤਵਾਦੀਆਂ' ਨੂੰ ਮਾਰਦੇ ਹਨ।

ਈਰਾਨ ਨੇ ਹਜ਼ਾਰਾਂ ਸ਼ਿਆ ਮੁਸਲਮਾਨਾਂ ਨੂੰ ਹਥਿਆਰਾਂ ਅਤੇ ਟ੍ਰੈਨਿੰਗ ਦਿੱਤੀ ਹੈ। ਇਹ ਲੈਬਨਾਨ ਨੇ ਹਿਜ਼ਬੁਲਾ ਅੰਦੋਲਨ ਨਾਲ ਜੁੜੇ ਹਨ।

ਇਹ ਲੜਾਕੇ ਇਰਾਕ, ਅਫ਼ਗਾਨਿਸਤਾਨ ਅਤੇ ਯਮਨ 'ਚ ਵੀ ਲੜਦੇ ਹਨ। ਤੁਰਕੀ ਸਾਲਾਂ ਤੋਂ ਬਾਗੀਆਂ ਦਾ ਸਾਥ ਦੇ ਰਿਹਾ ਹੈ।

ਉਹ ਉਨ੍ਹਾਂ ਦਾ ਇਸਤੇਮਾਲ ਆਪਣੇ ਉਥੋਂ ਕੁਰਦ ਵੱਖਵਾਦੀਆਂ ਦੇ ਖ਼ਿਲਾਫ਼ ਕਰਨਾ ਚਾਹੁੰਦਾ ਹੈ।

ਸਾਊਦੀ ਅਰਬ ਈਰਾਨ ਦੇ ਅਸਰ ਨੂੰ ਘਟਾਉਣ ਦੀ ਕੋਸ਼ਿਸ਼ ਵਿੱਚ ਕੁਝ ਬਾਗੀਆਂ ਨੂੰ ਹਥਿਆਰ ਅਤੇ ਪੈਸਾ ਦਿੰਦਾ ਹੈ।

ਉਧਰ ਇਜ਼ਰਾਇਲ, ਈਰਾਨ ਦੇ ਦਖ਼ਲ ਨਾਲ ਇੰਨਾ ਚਿੰਤਤ ਸੀ ਕਿ ਉਸ ਨੇ ਕਈ ਹਿਜ਼ਬੁਲਾ ਟਿਕਾਣਿਆਂ 'ਤੇ ਹਮਲੇ ਕੀਤੇ ਹਨ।

ਵੀਡੀਓ ਕੈਪਸ਼ਨ,

ਸੀਰੀਆ ਦੇ ਪੂਰਬੀ ਘੂਟਾ ਤੋਂ ਭੱਜਣ ਲਈ ਕਿਉਂ ਮਜਬੂਰ ਲੋਕ?

ਸੀਰੀਆ 'ਤੇ ਕੀ ਅਸਰ ਪਿਆ ਹੈ?

ਹਜ਼ਾਰਾਂ ਦੀ ਜਾਨ ਲੈਣ ਤੋਂ ਇਲਾਵਾ ਇਸ ਜੰਗ ਨੇ 15 ਲੱਖ ਲੋਕਾਂ ਨੂੰ ਸਥਾਈ ਤੌਰ 'ਤੇ ਅਪਾਹਜ ਕਰ ਦਿੱਤਾ ਹੈ।

ਇਨ੍ਹਾਂ 'ਚੋਂ 86 ਹਜ਼ਾਰ ਲੋਕਾਂ ਦੇ ਹੱਖ ਜਾਂ ਪੈਰ ਕੱਟਣੇ ਪਏ ਹਨ।

ਘੱਟੋ-ਘੱਟ 61 ਲੱਖ ਸੀਰੀਆ ਦੇ ਲੋਕ ਦੇਸ ਵਿੱਚ ਹੀ ਹਿਜ਼ਰਤ ਕਰ ਗਏ ਹਨ।

ਇਸ ਤੋਂ ਇਲਾਵਾ 56 ਲੱਖ ਲੋਕ ਦੇਸ ਦੇ ਬਾਹਰ ਸ਼ਰਨ ਲੈ ਚੁੱਕੇ ਹਨ।

ਤਸਵੀਰ ਸਰੋਤ, Getty Images

ਇਨ੍ਹਾਂ ਵਿਚੋਂ 92 ਫੀਸਦ ਸੀਰੀਆ ਦੇ ਲੋਕ ਲੈਬਨਾਨ, ਤੁਰਕੀ ਅਤੇ ਜਾਰਡਨ 'ਚ ਰਹਿੰਦੇ ਹਨ।

ਸੰਯੁਕਤ ਰਾਸ਼ਟਰ ਦਾ ਕਹਿਣਾ ਹੈ ਕਿ ਇਸ ਸਾਲ ਸੀਰੀਆ 'ਚ ਕਰੀਬ 1 ਕਰੋੜ 30 ਲੱਖ ਲੋਕਾਂ ਨੂੰ ਮਨੁੱਖੀ ਮਦਦ ਦੀ ਲੋੜ ਹੋਵੇਗੀ।

ਕਰੀਬ 30 ਲੱਖ ਜੰਗ ਵਿੱਚ ਘਿਰੋ ਹੋਏ ਹਨ, ਜਿਨ੍ਹਾਂ ਤੱਕ ਕਿਸੇ ਵੀ ਤਰ੍ਹਾਂ ਦੀ ਮਦਦ ਪਹੁੰਚਾਉਣਾ ਆਪਣੇ ਆਪ ਵਿੱਚ ਇੱਕ ਵੱਡੀ ਚੁਣੌਤੀ ਹੋਵੇਗੀ।

ਕਿੱਥੇ ਜਾ ਰਹੇ ਹਨ ਸੀਰੀਆ ਦੇ ਲੋਕ

ਸੀਰੀਆ ਦੇ ਲੋਕਾਂ ਕੋਲ ਹੁਣ ਮੈਡੀਕਲ ਸਹਾਇਤਾ ਨਾ ਦੇ ਬਰਾਬਰ ਹੈ।

ਫਿਜੀਸ਼ੀਅਨ ਫਾਰ ਹਿਊਮਨ ਮੁਤਾਬਕ 330 ਮੈਡੀਕਲ ਟਿਕਾਣਿਆਂ 'ਤੇ ਦਸੰਬਰ 2017 ਤੱਕ 492 ਹਮਲੇ ਹੋ ਚੁੱਕੇ ਹਨ।

ਤਸਵੀਰ ਸਰੋਤ, Getty Images

ਉਨ੍ਹਾਂ ਹਮਲਿਆਂ ਵਿੱਚ 847 ਮੈਡੀਕਲ ਕਰਮੀ ਮਾਰੇ ਗਏ ਹਨ।

ਸੀਰੀਆ ਦਾ ਵਧੇਰੇ ਸੱਭਿਆਚਾਰਕ ਵਿਰਾਸਤ ਤਬਾਹ ਹੋ ਗਈ ਹੈ।

ਦੇਸ ਦੀਆਂ 6 ਯੂਨੈਸਕੋ ਵਰਲਡ ਹੈਰੀਟੇਜ ਸਾਈਟਸ ਨੂੰ ਕਾਫੀ ਨੁਕਸਾਨ ਹੋਇਆ ਹੈ।

ਦੇਸ ਦੇ ਕਈ ਸ਼ਹਿਰ ਪੂਰੀ ਤਰ੍ਹਾਂ ਨਾਲ ਤਬਾਹ ਹੋ ਚੁੱਕੇ ਹਨ। ਸੰਯੁਕਤ ਰਾਸ਼ਟਰ ਦੇ ਅਨੁਮਾਨ ਮੁਤਾਬਕ ਪੂਰਬੀ ਗੂਟਾ 'ਚ 93 ਫੀਸਦ ਇਮਾਰਤਾਂ ਢਹਿ ਗਈਆਂ ਹਨ।

ਦੇਸ ਕਿਵੇਂ ਵੰਡਿਆ ਹੈ

ਸਰਕਾਰ ਨੇ ਦੇਸ ਦੇ ਵੱਡੇ ਸ਼ਹਿਰਾਂ 'ਤੇ ਕਬਜ਼ਾ ਕਰ ਲਿਆ ਹੈ ਪਰ ਦੇਸ ਦਾ ਵੱਡਾ ਹਿੱਸਾ ਅਜੇ ਵੀ ਬਾਗੀਆਂ ਦੇ ਕਬਜ਼ੇ ਵਿੱਚ ਹੈ।

ਵਿਰੋਧ ਦਾ ਸਭ ਤੋਂ ਵੱਡਾ ਗੜ੍ਹ ਉੱਤਰੀ-ਪੱਛਮੀ ਸੂਬਾ ਇਦਲਿਬ ਹੈ, ਜਿੱਥੇ 26 ਲੱਖ ਲੋਕ ਰਹਿੰਦੇ ਹਨ।

ਕੀ ਕਦੀ ਖ਼ਤਮ ਹੋਵੇਗੀ ਜੰਗ?

ਇਹ ਕਹਿਣਾ ਮੁਸ਼ਕਲ ਹੈ ਕਿ ਲੜਾਈ ਘੱਟ ਹੋਵੇਗੀ ਪਰ ਇਸ ਗੱਲ ਦੀ ਇੱਕ ਰਾਏ ਹੈ ਕਿ ਸੀਰੀਆ ਦੀ ਸਮੱਸਿਆ ਦਾ ਹੱਲ ਸਿਰਫ਼ ਸਿਆਸੀ ਹੀ ਹੈ।

ਤਸਵੀਰ ਸਰੋਤ, Getty Images

ਯੂਐੱਨ ਸਮਰਥਿਤ ਗੱਲਬਾਤ ਦੇ 9 ਰਾਊਂਡ ਪੂਰੇ ਹੋ ਚੁੱਕੇ ਹੈ। ਇਨ੍ਹਾਂ ਦਾ ਕੋਈ ਠੋਸ ਨਤੀਜਾ ਨਹੀਂ ਨਿਕਲਦਾ ਹੈ ।

ਰਾਸ਼ਟਰਪਤੀ ਅਸਦ ਲਗਾਤਾਰ ਵਿਰੋਧੀ ਧਿਰ ਨਾਲ ਸਿੱਧੀ ਗੱਲਬਾਤ ਕਰਨ ਤੋਂ ਇਨਕਾਰ ਕਰਦੇ ਰਹੇ ਹਨ।

ਇਸ ਵਿਚਾਲੇ ਪੱਛਮੀ ਤਾਕਤਾਂ ਰੂਸ 'ਤੇ ਸੀਰੀਆ ਸ਼ਾਂਤੀ ਗੱਲਬਾਤ ਨੂੰ ਪ੍ਰਭਾਵਿਤ ਕਰਨ ਦੇ ਇਲਜ਼ਾਮ ਲਗਾ ਰਹੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)