#CWG2018 ਡਾਇਰੀ: ਭਾਰਤੀ ਹਾਕੀ ਟੀਮ ਆਖਰੀ ਸਮੇਂ 'ਤੇ ਗੋਲ ਕਿਉਂ ਖਾ ਜਾਂਦੀ ਹੈ?

ਭਾਰਤੀ ਖਿਡਾਰੀ Image copyright Getty Images

ਗੋਲਡਕੋਸਟ ਹਾਕੀ ਸੈਂਟਰ 'ਤੇ ਜਦ ਭਾਰਤ ਪਾਕਿਸਤਾਨ ਦਾ ਮੈਚ ਸ਼ੁਰੂ ਹੋਇਆ ਤਾਂ ਲੱਗਿਆ ਕਿ ਮੈਚ ਆਸਟਰੇਲੀਆ ਵਿੱਚ ਨਹੀਂ ਬਲਕਿ ਜਲੰਧਰ ਜਾਂ ਦਿੱਲੀ ਵਿੱਚ ਖੇਡਿਆ ਜਾ ਰਿਹਾ ਹੈ। ਪੂਰੇ ਸਟੇਡੀਅਮ ਵਿੱਚ ਸਿਰਫ ਭਾਰਤੀ ਦਰਸ਼ਕ ਹੀ ਨਜ਼ਰ ਆ ਰਹੇ ਸਨ।

ਸਾਰੇ ਨਾਅਰੇ ਵੀ ਹਿੰਦੀ ਵਿੱਚ ਹੀ ਲੱਗ ਰਹੇ ਸਨ। 'ਚੱਕ ਦੇ ਇੰਡੀਆ', 'ਜੀਤੇਗਾ ਭਈ ਜੀਤੇਗਾ, ਇੰਡੀਆ ਜੀਤੇਗਾ' ਨਾਲ ਪੂਰਾ ਸਟੇਡੀਅਮ ਗੂੰਜ ਰਿਹਾ ਸੀ।

ਇਸ ਮੈਚ ਨੂੰ ਵੇਖਣ ਲਈ ਆਸਟਰੇਲੀਆ ਦੇ ਦੁਰਾਡੇ ਇਲਾਕਿਆਂ ਤੋਂ ਭਾਰਤੀ ਲੋਕ ਆਏ ਸਨ। ਇੱਕ ਸ਼ਖਸ, ਵਿਕਰਮ ਚੱਢਾ ਤਾਂ ਖਾਸ ਤੌਰ 'ਤੇ ਤਸਮਾਨੀਆ ਤੋਂ ਇਹ ਮੈਚ ਵੇਖਣ ਲਈ ਪਹੁੰਚੇ ਸਨ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਮਨੂੰ, ਪੂਨਮ, ਹਿਨਾ - ਕੁੜੀਆਂ ਨੇ ਲਾਈ ਮੈਡਲਾਂ ਦੀ ਝੜੀ

ਸਖ਼ਤ ਸੁਰੱਖਿਆ ਦੇ ਬਾਵਜੂਦ ਕੁਝ ਭਾਰਤੀ ਸਟੇਡੀਅਮ ਦੇ ਅੰਦਰ ਵੀ ਢੋਲ ਲੈ ਪਹੁੰਚੇ ਸਨ। ਜਦ ਵੀ ਭਾਰਤੀ ਖਿਡਾਰੀ ਪਾਕਿਸਤਾਨੀ 'ਡੀ' ਵੱਲ ਵਧਦੇ ਤਾਂ ਢੋਲ ਵੱਜਣ ਲੱਗਦਾ।

ਪੂਰੇ ਸਟੇਡੀਅਮ ਵਿੱਚ ਭਾਰਤੀ ਝੰਡੇ ਲੱਗੇ ਸਨ। ਮੈਨੂੰ ਉੱਥੇ ਪਾਕਿਸਤਾਨ ਦਾ ਇੱਕ ਵੀ ਝੰਡਾ ਨਹੀਂ ਦਿੱਸਿਆ ਜਦਕਿ ਗੋਲਡਕੋਸਟ ਵਿੱਚ ਕਈ ਪਾਕਿਸਤਾਨੀ ਰਹਿੰਦੇ ਹਨ।

ਸਟੇਡੀਅਮ ਦੇ ਬਾਹਰ ਅਜਿਹੇ ਕਈ ਭਾਰਤੀ ਮਿਲੇ ਜਿਨ੍ਹਾਂ ਕੋਲ ਟਿਕਟ ਨਹੀਂ ਸੀ। ਫੇਰ ਵੀ ਉਹ ਇਸ ਉਮੀਦ ਵਿੱਚ ਆਏ ਸਨ ਕਿ ਸ਼ਾਇਦ ਉਨ੍ਹਾਂ ਨੂੰ ਕਿਸੇ ਤਰ੍ਹਾਂ ਟਿਕਟ ਮਿਲ ਜਾਏਗੀ।

Image copyright Getty Images

ਸ਼ੁਰੂਆਤ ਦੇ ਦੋ ਕੁਆਰਟਰਜ਼ ਵਿੱਚ ਜਦ ਭਾਰਤ ਨੇ ਪਾਕਿਸਤਾਨ 'ਤੇ ਦਬਾਅ ਬਣਾਕੇ 2-0 ਦੀ ਲੀਡ ਲਈ ਤਾਂ ਲੱਗਿਆ ਕਿ ਭਾਰਤ 'ਟੈਨਿਸ ਸਕੋਰ' ਨਾਲ ਜਿੱਤੇਗਾ।

ਪਰ ਤੀਜੇ ਕੁਆਰਟਰ ਵਿੱਚ ਪਾਕਿਸਤਾਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਭਾਰਤੀ ਖਿਡਾਰੀ ਲੀਡ ਬਣਾਏ ਰੱਖਣ ਲਈ ਖੇਡਣ ਲੱਗੇ।

ਤੀਜੇ ਅਤੇ ਚੌਥੇ ਕੁਆਰਟਰ ਵਿੱਚ ਪਾਕਿਸਤਾਨ ਇੰਨਾ ਭਾਰੂ ਪੈ ਗਿਆ ਕਿ ਭਾਰਤੀ ਖਿਡਾਰੀ ਸਿਰਫ ਦੋ ਵਾਰ ਹੀ ਪਾਕਿਸਤਾਨੀ 'ਡੀ' ਦੇ ਅੰਦਰ ਜਾ ਸਕੇ।

ਇੱਕ ਦਿਲਚਸਪ ਚੀਜ਼ ਇਹ ਵੀ ਵੇਖਣ ਨੂੰ ਮਿਲੀ ਕਿ ਮੈਚ ਦੌਰਾਨ ਦੋਹਾਂ ਦੇਸ਼ਾਂ ਦੇ ਖਿਡਾਰੀ ਚੁੱਪ ਨਹੀਂ ਰਹਿੰਦੇ। ਉਹ ਆਪਣੇ ਸਾਥੀਆਂ ਨਾਲ ਚੀਖ ਚੀਖ ਕੇ ਗੱਲਾਂ ਕਰਦੇ ਹਨ।

ਖਾਸ ਕਰ ਕੇ ਭਾਰਤੀ ਗੋਲਕੀਪਰ ਸ਼੍ਰੀਜੇਸ਼ ਤਾਂ ਗੋਲ ਪੋਸਟ ਤੋਂ ਹੀ ਚੀਖ ਚੀਖ ਕੇ ਆਪਣੇ ਸਾਥੀਆਂ ਨੂੰ ਨਿਰਦੇਸ਼ ਦਿੰਦੇ ਹਨ।

ਜਿਵੇਂ ਹੀ ਖੇਡ ਸ਼ੁਰੂ ਹੋਇਆ, ਮੇਰੇ ਨਾਲ ਬੈਠੀ ਏਐੱਫਪੀ ਦੀ ਪੱਤਰਕਾਰ ਸੇਲਾਇਨ ਟ੍ਰੰਪ ਨੇ ਮੈਨੂੰ ਕਿਹਾ ਕਿ ਮੈਚ ਦੇ ਫੈਸਲੇ ਵਿੱਚ ਕੋਈ ਸ਼ੱਕ ਨਹੀਂ ਹੈ। ਇਹ ਦੱਸੋ ਕਿ ਭਾਰਤ ਕਿੰਨੇ ਗੋਲਜ਼ ਤੋਂ ਜਿੱਤੇਗਾ?

Image copyright Getty Images

ਮੈਂ ਕਿਹਾ 2-0, ਸੇਲਾਇਨ ਨੇ 3-1 ਕਿਹਾ। ਪਰ ਅਸੀਂ ਦੋਹਾਂ ਵਿੱਚੋਂ ਕੋਈ ਵੀ ਸਹੀ ਨਹੀਂ ਨਿਕਲਿਆ ਅਤੇ ਪਾਕਿਸਤਾਨ ਨੇ 2-2 ਕਰ ਕੇ ਮੈਚ ਬਰਾਬਰ ਕਰ ਲਿਆ।

ਹੂਟਰ ਵੇਲੇ ਭਾਰਤੀ ਟੀਮ 2-1 ਤੋਂ ਅੱਗੇ ਸੀ ਪਰ ਓਦੋਂ ਹੀ ਪਾਕਿਸਤਾਨ ਦੀ ਟੀਮ ਨੇ 'ਰੇਫਰਲ' ਲਿਆ ਜੋ ਉਨ੍ਹਾਂ ਲਈ ਫਾਇਦੇਮੰਦ ਸਾਬਤ ਹੋਇਆ।

ਪਾਕਿਸਤਾਨ ਦੇ ਅਲੀ ਮੁਬੱਸ਼ਰ ਨੇ ਸਹੀ ਗੋਲ ਕੀਤਾ।

ਮੈਚ ਤੋਂ ਬਾਅਦ ਮੈਂ ਭਾਰਤੀ ਕਪਤਾਨ ਤੋਂ ਪੁੱਛਿਆ ਕਿ ਭਾਰਤੀ ਟੀਮ ਆਖਰੀ ਸੈਕੰਡ ਵਿੱਚ ਗੋਲ ਕਿਉਂ ਖਾ ਜਾਂਦੀ ਹੈ?

ਉਨ੍ਹਾਂ ਕਿਹਾ ਕਿ ਅਜਿਹੀ ਗੱਲ ਨਹੀਂ ਹੈ। ਤੁਸੀਂ ਮੈਨੂੰ ਦੱਸੋ ਕਿ ਪਿੱਛਲੇ ਛੇ ਮਹੀਨਿਆਂ ਵਿੱਚ ਅਸੀਂ ਆਖਰੀ ਸੈਕੰਡਾਂ ਵਿੱਚ ਕਦੋਂ ਗੋਲ ਖਾਦਾ ਹੈ।

ਅਤੇ ਜੇ ਖਾਦਾ ਵੀ ਹੈ ਤਾਂ ਆਖਰੀ ਸੈਕੰਡਾਂ 'ਚ ਅਸੀਂ ਗੋਲ ਕੀਤੇ ਵੀ ਹਨ।

Image copyright Getty Images

ਇਹ ਮੈਚ ਤਾਂ ਡ੍ਰਾ ਹੋ ਗਿਆ, ਪਰ 0-2 ਤੋਂ ਬਾਅਦ ਪਾਕਿਸਤਾਨ ਨੇ ਜਿਵੇਂ ਆਪਣੇ ਤੋਂ ਤਕੜੀ ਟੀਮ ਖਿਲਾਫ ਮੈਚ ਬਰਾਬਰ ਕੀਤਾ, ਨੈਤਿਕ ਜਿੱਤ ਉਨ੍ਹਾਂ ਦੀ ਹੀ ਸੀ।

ਭਾਰਤੀ ਕੋਚ ਪਾਕਿਸਤਾਨੀ ਹਾਕੀ ਟੀਮ ਦੇ ਕੋਚ ਬਣੇ

ਜਦ ਮੈਂ ਕਰਾਰਾ ਹਾਕੀ ਸੈਂਟਰ ਵਿੱਚ ਵੜਿਆ ਤਾਂ ਵੇਖਿਆ ਕਿ ਇੱਕ ਜਾਣਾ ਪਛਾਣਾ ਚਿਹਰਾ ਪਾਕਿਸਤਾਨ ਦੀ ਟੀਮ ਨੂੰ ਅਭਿਆਸ ਕਰਾ ਰਿਹਾ ਸੀ।

ਧਿਆਨ ਦੇਣ 'ਤੇ ਯਾਦ ਆਇਆ ਕਿ ਇਹ ਤਾਂ ਹੌਲੈਂਡ ਦੇ ਰੋਏਲਾਂਟ ਓਲਟਮਾਂਸ ਹਨ ਜੋ ਕੁਝ ਮਹੀਨੇ ਪਹਿਲਾਂ ਤੱਕ ਭਾਰਤੀ ਹਾਕੀ ਟੀਮ ਦੇ ਕੋਚ ਸਨ।

ਮੈਚ ਤੋਂ ਬਾਅਦ ਮੈਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਤਾਂ ਭਾਰਤੀ ਖਿਡਾਰੀਆਂ ਦੇ ਪਲੱਸ ਅਤੇ ਮਾਈਨਸ ਪੌਏਂਟਸ ਬਾਰੇ ਸਭ ਪਤਾ ਹੋਵੇਗਾ।

ਸ਼ਾਇਦ ਇਸੀ ਵਜ੍ਹਾ ਨਾਲ ਪਾਕਿਸਤਾਨ ਨੇ ਹਾਰਿਆ ਹੋਇਆ ਮੈਚ ਡ੍ਰਾ ਕਰ ਲਿਆ।

ਓਲਟਮਾਂਸ ਮੁਸਕੁਰਾਂਦੇ ਹੋਏ ਬੋਲੇ ਕਿ ਇਹ ਸਹੀ ਹੋ ਸਕਦਾ ਹੈ ਪਰ ਇਸ ਨਾਲ ਮੈਚ ਦੇ ਨਤੀਜੇ 'ਤੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਭਾਰਤੀ ਟੀਮ ਨੂੰ ਪਤਾ ਹੈ ਕਿ ਮੈਂ ਕਿਸ ਤਰ੍ਹਾਂ ਸੋਚਦਾ ਹਾਂ।

ਦਿਲਚਸਪ ਗੱਲ ਇਹ ਹੈ ਕਿ ਓਲਟਮਾਂਸ ਭਾਰਤ ਦੇ ਕੋਚ ਬਣਨ ਤੋਂ ਪਹਿਲਾਂ ਵੀ ਪਾਕਿਸਤਾਨ ਦੇ ਕੋਚ ਸਨ।

Image copyright Getty Images

ਜਦ ਬਸ ਡ੍ਰਾਈਵਰ ਪ੍ਰਤੀਯੋਗੀਆਂ ਨੂੰ ਤੈਅ ਥਾਂ ਤੋਂ 98 ਕਿਲੋਮੀਟਰ ਦੂਰ ਲੈ ਗਿਆ

ਇਸ ਤਰ੍ਹਾਂ ਨਹੀਂ ਹੈ ਕਿ ਅਜਿਹੀ ਗਲਤੀ ਭਾਰਤ ਵਿੱਚ ਹੀ ਹੋ ਸਕਦੀ ਹੈ।

ਗ੍ਰੇਨੇਡਾ ਦੀ ਮਹਿਲਾ ਬੀਚ ਵਾਲੀਬਾਲ ਟੀਮ ਦਾ ਮੈਚ ਸਕਾਟਲੈਂਡ ਨਾਲ ਕੂਲੰਗਾਤਾ ਬੀਚ 'ਤੇ ਹੋਣਾ ਸੀ ਪਰ ਉਨ੍ਹਾਂ ਦੀ ਬੱਸ ਦਾ ਡ੍ਰਾਈਵਰ 98 ਕਿਲੋਮੀਟਰ ਦੂਰ ਮਿਯਰਸ ਵੇਲੋਡ੍ਰੋਮ ਲੈ ਗਿਆ।

ਡ੍ਰਾਈਵਰ 'ਸੈਟ ਨੇਵੀਗੇਟਿੰਗ ਡਿਵਾਈਸ' ਦਾ ਇਸਤੇਮਾਲ ਕਰ ਰਿਹਾ ਸੀ ਜਿਸਦੀ ਮੰਜ਼ੂਰੀ ਨਹੀਂ ਸੀ।

ਆਖ਼ਰੀ 5 ਸਕਿੰਟਾਂ 'ਚ ਪਾਕ ਨੇ ਕਿਵੇਂ ਖੋਹੀ ਭਾਰਤ ਹੱਥੋਂ ਜਿੱਤ?

ਡਿਪ੍ਰੈਸ਼ਨ ਤੋਂ ਉਭਰੀ ਮੇਹੁਲੀ ਲਾਵੇਗੀ ਗੋਲਡ 'ਤੇ ਨਿਸ਼ਾਨਾ

ਭਾਰਤੀ ਖਿਡਾਰੀਆਂ ਦੇ ਕੈਂਪ 'ਚ ਮਿਲੀ ਸਿਰਿੰਜ, ਜਾਂਚ ਸ਼ੁਰੂ

ਗਲਤੀ ਦਾ ਪਤਾ ਚੱਲਦੇ ਹੀ ਗ੍ਰੇਨੇਡਾ ਦੀ ਟੀਮ ਨੂੰ ਪੁਲਿਸ ਦੀ ਨਿਗਰਾਨੀ ਹੇਠ ਅਸਲੀ ਸਹੀ ਥਾਂ 'ਤੇ ਭੇਜਿਆ ਗਿਆ।

ਇਸਦੀ ਵਜ੍ਹਾ ਨਾਲ ਗ੍ਰੇਨੇਡਾ ਦੀ ਟੀਮ 12.45 ਵਜੇ ਹੋਣ ਵਾਲੇ ਆਪਣੇ ਮੈਚ ਲਈ ਦੇਰ ਨਾਲ ਪਹੁੰਚੀ। ਉਹ ਇਹ ਮੈਚ ਹਾਰ ਗਈ। ਬਾਅਦ 'ਚ ਉਨ੍ਹਾਂ ਵਾਰਮ-ਅੱਪ ਲਈ ਸਮਾਂ ਨਾਲ ਮਿਲ ਪਾਉਣ ਨੂੰ ਹਾਰ ਦੀ ਵਜ੍ਹਾ ਦੱਸਿਆ।

ਰਾਸ਼ਟਰਮੰਡਲ ਖੇਡਾਂ ਵਿੱਚ ਆਵਾਜਾਹੀ ਵਿਵਸਥਾ 'ਤੇ ਕਈ ਸ਼ਿਕਾਇਆਂ ਮਿਲ ਰਹੀਆਂ ਹਨ। ਉਪਨਿੰਗ ਸੈਰੇਮਨੀ ਵਾਲੇ ਦਿਨ ਵੀ ਖਰਾਬ ਬਸ ਵਿਵਸਥਾ ਕਾਰਣ ਕਈ ਦਰਸ਼ਕ ਰਾਤ ਦੋ ਵਜੇ ਤੱਕ ਕਰਾਰਾ ਸਟੇਡੀਅਮ ਵਿੱਚ ਫਸੇ ਰਹੇ ਸਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)