ਕੀ ਲੜਾਈ ਵਿੱਚ ਅਮਰੀਕਾ ਦੀ ਮਦਦ ਕਰ ਕਿਹਾ ਹੈ ਗੂਗਲ?

ਅਮਰੀਕੀ ਫੌਜੀ Image copyright Getty Images

ਕੀ ਅਮਰੀਕੀ ਕੰਪਨੀ ਗੂਗਲ ਅਮਰੀਕੀ ਫੌਜ ਦੀ ਮਦਦ ਕਰ ਰਹੀ ਹੈ?

ਦਰਅਸਲ ਗੂਗਲ ਅਮਰੀਕੀ ਰੱਖਿਆ ਮੰਤਰਾਲੇ ਨਾਲ ਇੱਕ ਅਜਿਹੇ ਪ੍ਰੋਜੈਕਟ 'ਤੇ ਕੰਮ ਕਰ ਰਿਹਾ ਹੈ ਜੋ ਅਮਰੀਕੀ ਫੌਜ ਦੀ ਡ੍ਰੋਨ ਹਮਲਿਆਂ ਵਿੱਚ ਮਦਦ ਕਰ ਸਕਦਾ ਹੈ।

ਕਦੇ 'ਬੁਰਾ ਨਾ ਬਣੋ' ਸੋਚ ਰੱਖਣ ਵਾਲੀ ਕੰਪਨੀ ਲਈ ਇਹ ਮੁਸੀਬਤ ਵਾਲੀ ਗੱਲ ਹੋ ਸਕਦੀ ਹੈ।

ਆਪਣੇ ਫੋਨ ਦੀ ਹੋਮ ਸਕਰੀਨ ’ਤੇ ਇੰਝ ਵੇਖੋ ਬੀਬੀਸੀ ਪੰਜਾਬੀ

ਫੇਸਬੁੱਕ ਸਕੈਂਡਲ ਤੋਂ ਪ੍ਰਭਾਵਿਤ ਹੋਏ 8.7 ਕਰੋੜ ਲੋਕ

ਇਹੀ ਵਜ੍ਹਾ ਹੈ ਕਿ 3100 ਦੇ ਕਰੀਬ ਗੂਗਲ ਮੁਲਾਜ਼ਮਾਂ ਨੇ ਗੂਗਲ ਦੇ ਸੀਈਓ ਸੁੰਦਰ ਪਿੱਚਈ ਨੂੰ ਭੇਜੀ ਇੱਕ ਖੁੱਲ੍ਹੀ ਚਿੱਠੀ ਵਿੱਚ ਦਸਤਖ਼ਤ ਕਰਕੇ ਮੰਗ ਕੀਤੀ ਹੈ ਕਿ ਕੰਪਨੀ ਨੂੰ ਮੇਵੇਨ ਪ੍ਰੋਜੈਕਟ ਤੋਂ ਵੱਖ ਕੀਤਾ ਜਾਵੇ।

ਇਸ ਚਿੱਠੀ ਵਿੱਚ ਮੁਲਾਜ਼ਮਾਂ ਨੇ ਲਿਖਿਆ, ''ਅਸੀਂ ਮੰਨਦੇ ਹਾਂ ਕਿ ਗੂਗਲ ਨੂੰ ਜੰਗ ਨਾਲ ਜੁੜੇ ਮਸਲਿਆਂ ਵਿੱਚ ਹਿੱਸਾ ਨਹੀਂ ਲੈਣਾ ਚਾਹੀਦਾ। ਸਾਡੀ ਮੰਗ ਹੈ ਕਿ ਮੇਵੇਨ ਪ੍ਰੋਜੈਕਟ ਨੂੰ ਰੱਦ ਕੀਤਾ ਜਾਵੇ ਅਤੇ ਇੱਕ ਪਾਲਿਸੀ ਬਣਾ ਕੇ ਉਸ ਨੂੰ ਜਨਤਕ ਕੀਤਾ ਜਾਵੇ।''

''ਇਸ ਦੇ ਨਾਲ ਹੀ ਉਸ 'ਤੇ ਅਮਲ ਕੀਤਾ ਜਾਏ ਤਾਂ ਜੋ ਗੂਗਲ ਅਤੇ ਨਾ ਹੀ ਉਸਦਾ ਕੋਈ ਠੇਕੇਦਾਰ ਜੰਗ ਵਿੱਚ ਇਸਤੇਮਾਲ ਹੋਣ ਵਾਲੀ ਤਕਨੀਕ ਬਣਾਵੇ।''

Image copyright Getty Images
ਫੋਟੋ ਕੈਪਸ਼ਨ ਅਮਰੀਕੀ ਫੌਜ ਨੇ ਅਫਗਾਨਿਸਤਾਨ, ਇਰਾਕ, ਸੀਰੀਆ ਅਤੇ ਯਮਨ ਵਰਗੀਆਂ ਥਾਵਾਂ 'ਤੇ ਡ੍ਰੋਨ ਦਾ ਕਾਫੀ ਇਸਤੇਮਾਲ ਕੀਤਾ ਹੈ।

ਅਮਰੀਕੀ ਅਖਬਾਰ 'ਦਿ ਨਿਊ ਯੌਰਕ ਟਾਈਮਜ਼' ਮੁਤਾਬਕ ਇਸ ਚਿੱਠੀ ਨੂੰ ਸਮਰਥਨ ਦੇਣ ਵਾਲਿਆਂ ਵਿੱਚ ਕਈ ਚੀਫ ਇਨਜੀਨੀਅਰ ਵੀ ਸ਼ਾਮਲ ਹਨ।

ਅਖ਼ਬਾਰ ਵਿੱਚ ਇਹ ਵੀ ਲਿਖਿਆ ਹੈ ਕਿ ਗੂਗਲ ਦੇ ਮੁਲਾਜ਼ਮ ਪਹਿਲਾਂ ਵੀ ਕੰਪਨੀ ਦੀ ਟੌਪ ਮੈਨੇਜਮੈਂਟ ਤੋਂ ਨਾਰਾਜ਼ਗੀ ਜ਼ਾਹਰ ਚੁਕੇ ਹਨ।

ਦੁਨੀਆਂ ਭਰ ਵਿੱਚ ਗੂਗਲ ਦੇ 88 ਹਜ਼ਾਰ ਮੁਲਾਜ਼ਮ ਹਨ।

Image copyright Getty Images

ਇਸ ਚਿੱਠੀ ਵਿੱਚ ਇਹ ਡਰ ਵੀ ਜਤਾਇਆ ਗਿਆ ਹੈ ਕਿ ਅਮਰੀਕੀ ਰੱਖਿਆ ਮੰਤਰਾਲੇ ਦੇ ਪ੍ਰੋਜੈਕਟ ਵਿੱਚ ਹਿੱਸੇਦਾਰੀ ਕੰਪਨੀ ਦੇ ਅਕਸ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

ਅਜਿਹਾ ਕਰਨ ਨਾਲ ਕੰਪਨੀ ਆਪਣੀ ਨੈਤਿਕ ਜ਼ਿੰਮੇਵਾਰੀ ਭੁੱਲਣ ਦੇ ਨਾਲ - ਨਾਲ ਆਪਣੇ ਉਪਭੋਗਤਾਵਾਂ ਦੇ ਭਰੋਸੇ ਨੂੰ ਵੀ ਖ਼ਤਰੇ ਵਿੱਚ ਪਾ ਰਹੀ ਹੈ।

ਚਿੱਠੀ ਵਿੱਚ ਅੱਗੇ ਲਿਖਿਆ ਹੈ, ''ਹਰ ਗਾਹਕ ਸਾਡੇ 'ਤੇ ਭਰੋਸਾ ਕਰਦਾ ਹੈ, ਜਿਸ ਨੂੰ ਅਸੀਂ ਖਤਰੇ ਵਿੱਚ ਨਹੀਂ ਪਾ ਸਕਦੇ।''

Image copyright Getty Images

''ਇਹ ਤਕਨੀਕ ਅਮਰੀਕੀ ਫੌਜ ਨੂੰ ਫੌਜੀ ਨਿਗਰਾਨੀ ਵਿੱਚ ਮਦਦ ਕਰਦੀ ਹੈ ਅਤੇ ਇਸ ਦੇ ਖ਼ਤਰਨਾਕ ਨਤੀਜੇ ਵੀ ਹੋ ਸਕਦੇ ਹਨ। ਅਸੀਂ ਇਸ ਨੂੰ ਨਹੀਂ ਸਵੀਕਾਰ ਸਕਦੇ।''

ਪਰ ਮੇਵੇਨ ਪ੍ਰੋਜੈਕਟ ਵਿੱਚ ਗੂਗਲ ਦੇ ਹੋਣ ਦਾ ਕੀ ਮਤਲਬ ਹੈ?

ਮਾਰਚ ਵਿੱਚ ਵੈੱਬਸਾਈਟ 'ਗਿਜ਼ਮੋਡੋ' 'ਤੇ ਛਪੀ ਇੱਕ ਰਿਸਰਚ ਰਿਪੋਰਟ 'ਤੇ ਜਵਾਬ ਦਿੰਦਿਆਂ ਹੋਏ ਗੂਗਲ ਨੇ ਸਾਫ ਕੀਤਾ ਸੀ ਕਿ ਉਹ ਰੱਖਿਆ ਮੰਤਰਾਲੇ ਨੂੰ ਆਪਣੀਆਂ ਕੁਝ ਤਕਨੀਕਾਂ ਇੱਕ ਫੌਜੀ ਪ੍ਰੋਜੈਕਟ ਲਈ ਇਸਤੇਮਾਲ ਕਰਨ ਦੀ ਇਜਾਜ਼ਤ ਦੇ ਰਿਹਾ ਹੈ।

Image copyright Getty Images

'ਗਿਜ਼ਮੋਡੋ' ਮੁਤਾਬਕ ਮੇਵੇਨ ਪ੍ਰੋਜੈਕਟ ਪਿਛਲੇ ਸਾਲ ਇੱਕ ਪਾਇਲਟ ਪ੍ਰੋਗਰਾਮ ਤਹਿਤ ਲਾਂਚ ਹੋਇਆ ਸੀ। ਉਸਦਾ ਮਕਸਦ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਜੁੜੀ ਨਵੀਂ ਤਕਨੀਕ ਦਾ ਫੌਜੀ ਇਸਤੇਮਾਲ ਵਧਾਉਣ ਦੇ ਤਰੀਕੇ ਲੱਭਣਾ ਸੀ।

ਇਸ ਪ੍ਰੋਗਰਾਮ ਵਿੱਚ ਗੂਗਲ ਡ੍ਰੋਨ ਤੋਂ ਮਿਲੀਆਂ ਵੀਡੀਓ ਰਿਕਾਰਡਿੰਗਜ਼ ਨੂੰ ਵੀ ਪ੍ਰੋਸੈਸ ਕਰੇਗਾ ਨਾਲ ਹੀ ਖੋਜੀ ਉਪਕਰਣਾਂ ਨੂੰ ਟ੍ਰੈਕ ਕਰੇਗਾ ਅਤੇ ਵਿਸ਼ਲੇਸ਼ਣ ਦੇ ਨਤੀਜਿਆਂ ਨੂੰ ਰੱਖਿਆ ਵਿਭਾਗ ਨਾਲ ਸਾਂਝਾ ਕਰੇਗਾ।

Image copyright Getty Images

ਇਸ ਮਾਮਲੇ ਵਿੱਚ ਗੂਗਲ ਦੇ ਬੁਲਾਰੇ ਨੇ ਬੀਬੀਸੀ ਨੂੰ ਦੱਸਿਆ, ''ਮੇਵੇਨ ਰੱਖਿਆ ਵਿਭਾਗ ਲਈ ਕੀਤਾ ਜਾ ਰਿਹਾ ਇੱਕ ਪ੍ਰੋਜੈਕਟ ਹੈ ਅਤੇ ਇਸ ਦੇ ਬਾਰੇ ਲੋਕ ਜਾਣਦੇ ਹਨ।''

''ਇਸ ਲਈ ਇਹ ਇੱਕ ਓਪਨ ਸੋਰਸ ਰੈਕਗਨਿਸ਼ਨ ਸੌਫਟਵੇਅਰ ਇਸਤੇਮਾਲ ਕਰਦਾ ਹੈ ਜਿਸ ਦਾ ਇਸਤੇਮਾਲ ਕੋਈ ਵੀ ਗੂਗਲ ਕਲਾਊਡ ਗਾਹਕ ਕਰ ਸਕਦਾ ਹੈ।''

ਉਨ੍ਹਾਂ ਅੱਗੇ ਕਿਹਾ, ''ਇਹ ਉਪਲੱਬਧ ਜਾਣਕਾਰੀ 'ਤੇ ਆਧਾਰਿਤ ਹੈ ਅਤੇ ਇਸ ਦੇ ਲਈ ਤਕਨੀਕ ਦੇ ਇਸਤੇਮਾਲ ਨਾਲ ਤਸਵੀਰਾਂ ਨੂੰ ਪਛਾਣਿਆ ਜਾ ਰਿਹਾ ਹੈ ਤਾਕਿ ਇਨਸਾਨ ਰਿਵਿਊ ਕਰ ਸਕਣ। ਇਸਦਾ ਇੱਕੋ ਮਕਸਦ ਹੈ ਜਾਨ ਬਚਾਉਣਾ ਅਤੇ ਲੋਕਾਂ ਨੂੰ ਵਧ ਥਕਾਵਟ ਵਾਲਾ ਕੰਮ ਕਰਨ ਤੋਂ ਰੋਕਣਾ ਹੈ।''

Image copyright Getty Images

ਆਪਣੇ ਮੁਲਾਜ਼ਮਾਂ ਦੀ ਚਿੰਤਾ 'ਤੇ ਗੂਗਲ ਦੇ ਕਲਾਊਡ ਬਿਜ਼ਨਸ ਮੈਨੇਜਰ ਡਯਾਨ ਗ੍ਰੀਨ ਨੇ ਕਿਹਾ ਕਿ ਉਹ ਜਿਸ ਤਕਨੀਕ 'ਤੇ ਕੰਮ ਕਰ ਰਹੇ ਹਨ, ਉਹ ਹਥਿਆਰਾਂ ਜਾਂ ਡ੍ਰੋਨ ਨੂੰ ਐਕਟੀਵੇਟ ਕਰਨ ਵਿੱਚ ਇਸਤੇਮਾਲ ਨਹੀਂ ਕੀਤੀ ਜਾ ਸਕਦੀ।

ਹਾਲਾਂਕਿ ਚਿੱਠੀਆਂ ਦੇ ਦਸਤਖ਼ਤ ਕਰਨ ਵਾਲਿਆਂ ਦੀ ਚਿੰਤਾ ਹੈ ਕਿ ਇਹ ਤਕਨੀਕ ਫੌਜ ਲਈ ਹੀ ਬਣਾਈ ਜਾ ਰਹੀ ਹੈ ਅਤੇ ਜਦੋਂ ਇਹ ਫੌਜ ਦੇ ਹੱਥਾਂ ਵਿੱਚ ਜਾਵੇਗੀ ਤਾਂ ਉਹ ਇਸਦਾ ਮਨਚਾਹਾ ਇਸਤੇਮਾਲ ਕਰ ਸਕਨਗੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)