ਕਾਮਨਵੈਲਥ ਖੇਡਾਂ꞉ ਭਾਰਤ ਨੇ ਜਿੱਤਿਆ 10ਵਾਂ ਸੋਨ ਤਗਮਾ

ਸਾਇਨਾ ਨੇਹਵਾਲ Image copyright Reuters

ਆਸਟਰੇਲੀਆ ਦੇ ਗੋਲਡ ਕੋਸਟ ਵਿੱਚ 2018 ਦੀਆਂ ਰਾਸ਼ਟਰ ਮੰਡਲ ਖੇਡਾਂ ਵਿੱਚ ਮਿਕਸਡ ਬੈਡਮਿੰਟਨ ਫਾਈਨਲ ਵਿੱਚ ਮਲੇਸ਼ੀਆ ਨੂੰ ਹਰਾ ਕੇ ਸਾਇਨਾ ਨੇਹਵਾਲ ਨੇ ਭਾਰਤ ਦੀ ਝੋਲੀ ਦਸਵਾਂ ਸੋਨ ਤਗਮਾ ਪਾ ਦਿੱਤਾ ਹੈ।

ਭਾਰਤ ਨੇ ਟੇਬਲ ਟੈਨਿਸ ਫਾਈਨਲ ਮੁਕਾਬਲੇ ਵਿੱਚ ਨਾਈਜੀਰੀਆ ਨੂੰ 3-0 ਦੇ ਫਰਕ ਨਾਲ ਹਰਾ ਕੇ ਸੋਨ ਤਗਮਾ ਆਪਣੇ ਨਾਮ ਕੀਤਾ।

ਭਾਰਤ ਦੀ ਹੁਣ ਤੱਕ ਦੀ ਮੈਡਲ ਟੈਲੀ

  • ਮਹਿਲਾ ਟੇਬਲ ਟੈਨਿਸ ਟੀਮ ਈਵੈਂਟ ਵਿੱਚ ਭਾਰਤ ਨੇ ਸਿੰਗਾਪੁਰ ਨੂੰ ਹਰਾ ਕੇ ਜਿੱਤਿਆ ਸੋਨ ਤਗਮਾ।
  • ਪੁਰਸ਼ਾਂ ਦੇ 69 ਕਿੱਲੋ ਵਰਗ ਦੇ ਭਾਰ ਚੁੱਕਣ ਮੁਕਾਬਲੇ ਵਿੱਚ ਦੀਪਕ ਲਾਠੋਰ ਨੂੰ ਤਾਂਬਾ ਤਗਮਾ।
  • 53 ਕਿੱਲੋ ਵਰਗ ਦੇ ਭਾਰ ਚੁੱਕਣ ਮੁਕਾਬਲੇ ਵਿੱਚ ਸੰਜੀਤਾ ਚਾਨੂੰ ਨੇ ਜਿੱਤਿਆ ਸੋਨ ਤਗਮਾ।
  • 94 ਕਿੱਲੋ ਵਰਗ ਦੇ ਭਾਰ ਚੁੱਕਣ ਮੁਕਾਬਲੇ ਵਿੱਚ ਵਿਕਾਸ ਠਾਕੁਰ ਨੂੰ ਤਾਂਬੇ ਦਾ ਮੈਡਲ ਮਿਲਿਆ ਹੈ।
  • ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਰਵੀ ਕੁਮਾਰ ਨੂੰ ਤਾਂਬੇ ਦਾ ਮੈਡਲ।
  • ਔਰਤਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਮਨੂੰ ਭਾਕਰ ਨੂੰ ਸੋਨ ਅਤੇ ਹਿਨਾ ਸਿੱਧੂ ਨੂੰ ਚਾਂਦੀ ਦਾ ਮੈਡਲ।
  • ਔਰਤਾਂ ਦੇ 69 ਕਿੱਲੋ ਵਰਗ ਦੇ ਭਾਰ ਚੁੱਕਣ ਮੁਕਾਬਲੇ ਵਿੱਚ ਪੂਨਮ ਯਾਦਵ ਨੂੰ ਸੋਨ ਤਗਮਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)