ਟਰੰਪ ਦੇ ਵਕੀਲ ਦੇ ਦਫ਼ਤਰ 'ਤੇ FBI ਦਾ ਛਾਪਾ

ਡੌਨਲਡ ਟਰੰਪ Image copyright AFP

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਪਣੇ ਨਿੱਜੀ ਵਕੀਲ ਦੇ ਦਫਤਰਾਂ 'ਤੇ ਕੀਤੀ ਛਾਪੇਮਾਰੀ ਦੀ ਕਾਰਵਾਈ ਨੂੰ ਅਪਮਾਨਜਨਕ ਅਤੇ 'ਦੇਸ 'ਤੇ ਹਮਲੇ ਦੀ ਕਾਰਵਾਈ' ਕਰਾਰ ਦਿੱਤਾ ਹੈ।

ਐਫਬੀਆਈ ਦੇ ਅਫ਼ਸਰਾਂ ਨੇ ਡੌਨਲਡ ਟਰੰਪ ਦੇ ਵਕੀਲ ਮਾਈਕਲ ਕੋਹੇਨ ਦੇ ਆਪਣੇ ਕਲਾਇੰਟਸ ਨਾਲ ਕੀਤੇ ਵਿਸ਼ੇਸ਼ ਅਧਿਕਾਰਕ ਪੱਤਰ ਵਿਹਾਰ ਨੂੰ ਵੀ ਜ਼ਬਤ ਕਰ ਲਿਆ ਹੈ।

ਟਰੰਪ ਨੇ ਪੋਰਨ ਸਟਾਰ ਨੂੰ ਚੁੱਪ ਕਰਾਉਣ ਲਈ ਦਿੱਤੇ ਡਾਲਰ

'ਸੀਰੀਆ ਦੇ ਹਮਾਇਤੀ ਰੂਸ ਦੇ ਹੱਥ ਖੂਨ ਨਾਲ ਸਣੇ'

ਅਮਰੀਕੀ ਮੀਡੀਆ ਅਨੁਸਾਰ ਪੋਰਨ ਅਦਾਕਾਰਾ ਸਟੋਰਮੀ ਡੈਨੀਅਲ ਨੂੰ ਕੀਤੀ ਪੈਸਿਆਂ ਦੀ ਅਦਾਇਗੀ ਨਾਲ ਜੁੜੇ ਦਸਤਾਵੇਜ਼ਾਂ ਨੂੰ ਵੀ ਜ਼ਬਤ ਕੀਤਾ ਗਿਆ ਹੈ।

ਇਹ ਕਾਰਵਾਈ 2016 ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਦੌਰਾਨ ਰੂਸ ਦੀ ਭੂਮਿਕਾ ਦੀ ਜਾਂਚ ਕਰ ਰਹੇ ਸਪੈਸ਼ਲ ਕੌਂਸਲ ਰੋਬਰਟ ਮਿਊਲਰ ਦੇ ਹੁਕਮਾਂ ਤਹਿਤ ਹੋਈ ਹੈ।

ਅਮਰੀਕੀ ਰਾਸ਼ਟਪਤੀ ਟਰੰਪ ਵੱਲੋਂ ਜਾਂਚ ਪ੍ਰਕਿਰਿਆ ਦੀ ਨਿਖੇਧੀ ਕੀਤੀ ਜਾ ਚੁੱਕੀ ਹੈ ਅਤੇ ਮਿਊਲਰ ਦੀ ਟੀਮ 'ਤੇ ਪੱਖਪਾਤੀ ਹੋਣ ਦਾ ਇਲਜ਼ਾਮ ਲਾਇਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ