ਕਾਮਨਵੈਲਥ ਡਾਇਰੀ: ਭਾਰਤੀ ਖਿਡਾਰਨ ਦੇ ਅੱਲ੍ਹੜਪੁਣੇ ਕਾਰਨ ਖੁੰਝਿਆ ਗੋਲਡ?

ਸਾਇਨਾ ਨੇਹਵਾਲ Image copyright Saina Nehwal/Twitter

ਅਜਿਹਾ ਬਹੁਤ ਘੱਟ ਹੁੰਦਾ ਹੈ ਕਿ ਕਿਸੇ ਖੇਡ ਦੇ ਦੌਰਾਨ ਪੂਰੀ ਭਾਰਤੀ ਟੀਮ ਨੇ 'ਜਿੱਤੇਗਾ ਬਈ ਜਿੱਤੇਗਾ ਇੰਡੀਆ ਜਿੱਤੇਗਾ' ਦੇ ਨਾਰੇ ਲਾਏ ਹੋਣ।

ਜਿਵੇਂ ਹੀ ਸਾਇਨਾ ਨੇਹਵਾਲ ਦੀ ਸਮੈਸ਼ ਨੂੰ ਮਲੇਸ਼ੀਆਈ ਖਿਡਾਰਨ ਚਿਆ ਸੋਨੀਆ ਨੇ ਨੈੱਟ ਵਿੱਚ ਮਾਰਿਆ ਤਾਂ ਸਾਰੀ ਭਾਰਤੀ ਟੀਮ ਕੌਮੀ ਝੰਡਾ ਲੈ ਕੇ ਕੋਰਟ ਵਿੱਚ ਆ ਗਈ ਅਤੇ ਸਾਇਨਾ ਨੂੰ ਕੇਂਦਰ ਵਿੱਚ ਲੈ ਕੇ ਨੱਚਣ ਲੱਗ ਪਈ।

ਮਿਕਸਡ ਡਬਲ ਭਾਰਤ ਦੀ ਕਮਜ਼ੋਰ ਕੜੀ ਸੀ। ਭਾਰਤ ਨੇ ਮਲੇਸ਼ੀਆਈ ਜੋੜੀ ਦੇ ਖਿਲਾਫ਼ ਸਾਤਵਿਕ ਰੈੱਡੀ ਅਤੇ ਤਜੁਰਬੇਕਾਰ ਅਸ਼ਵਨੀ ਪੋਨਅੱਪਾ ਨੂੰ ਖੜ੍ਹੇ ਕੀਤਾ। ਸਾਤਵਿਕ ਨੇ ਵਿਰੋਧੀ ਖਿਡਾਰੀਆਂ 'ਤੇ ਸਮੈਸ਼ਾਂ ਦੀ ਝੜੀ ਲਾ ਦਿੱਤੀ। ਉਨ੍ਹਾਂ ਦੇ ਸਮੈਸ਼ ਹਮੇਸ਼ਾ ਵਿਰੋਧੀਆਂ ਦੇ ਸਰੀਰ 'ਤੇ ਪੈਂਦੇ।

ਪੁਆਂਇਟ-ਦਰ-ਪੁਆਂਇਟ

ਇੱਕ ਵਾਰ ਉਨ੍ਹਾਂ ਦਾ ਸਮੈਸ਼ ਗੋਹ ਲਿਊ ਯਿੰਗ ਦੇ ਮੂੰਹ ਤੇ ਲੱਗਿਆ। ਸਵਾਸਤਿਕ ਨੇ ਪੁਆਂਇਟ ਦੀ ਖੁਸ਼ੀ ਮਨਾਉਣ ਦੀ ਥਾਂ ਯਿੰਗ ਤੋਂ ਮਾਫ਼ੀ ਮੰਗੀ।

ਪੂਰੇ ਮੁਕਾਬਲੇ ਵਿੱਚ ਪੋਨਅੱਪਾ ਸਵਾਸਤਿਕ ਨੂੰ ਸਲਾਹ ਦਿੰਦੀ ਰਹੀ। ਪੋਨਅੱਪਾ ਸਵਾਸਤਿਕ ਨੂੰ ਇੱਕ-ਇੱਕ ਪੁਆਂਇਟ ਦੀ ਰਣਨੀਤੀ ਸਮਝਾ ਰਹੀ ਸੀ। ਉਹ ਵੀ ਮੂੰਹ 'ਤੇ ਹੱਥ ਰੱਖ ਕੇ ਤਾਂ ਕਿ ਕੋਈ ਸੁਣ ਨਾ ਲਵੇ।

Image copyright Saina Nehwal/Twitter

ਪੋਨਅੱਪਾ ਨੂੰ ਸ਼ਾਇਦ ਯਾਦ ਨਹੀਂ ਰਿਹਾ ਕਿ ਜੇ ਉਹ ਮੂੰਹ ਨਾ ਵੀ ਢਕਣ ਤਾਂ ਵੀ ਮਲੇਸ਼ੀਆਈ ਖਿਡਾਰੀਆਂ ਨੂੰ ਕੁਝ ਸਮਝ ਨਹੀਂ ਆਉਣ ਲੱਗਿਆ।

ਜਦੋਂ ਗੱਲਾਂ ਹੱਦੋਂ ਵੱਧ ਗਈਆਂ ਤਾਂ ਅੰਪਾਇਰ ਨੇ ਦੋਹਾਂ ਨੂੰ ਗੱਲਾਂ ਛੱਡ ਕੇ ਖੇਡਣ ਵੱਲ ਧਿਆਨ ਦੇਣ ਦੀ ਚੇਤਾਵਨੀ ਦਿੱਤੀ।

'ਐਨਾ ਸੌਖਾ ਮੈਚ ਨਹੀਂ ਸੀ।'

ਭਾਰਤ ਨੇ ਇਹ ਮੈਚ ਤਿੰਨ ਸੈੱਟਾਂ ਵਿੱਚ ਜਿੱਤਿਆ। ਦੂਸਰੇ ਮੈਚ ਵਿੱਚ ਕਿਦੰਬੀ ਸ਼੍ਰੀਕਾਂਤ ਨੇ ਕਦੇ ਦੁਨੀਆਂ ਦੇ ਪਹਿਲੇ ਨੰਬਰ ਦੇ ਖਿਡਾਰੀ ਰਹੇ ਅਤੇ ਹੁਣ ਨੰਬਰ 6 ਦੇ ਲੀ ਚੌਂਗ ਵੀ ਨੂੰ ਸਿੱਧੇ ਸੈੱਟਾਂ ਵਿੱਚ ਰਹਾਇਆ। ਮੈਚ ਮਗਰੋਂ ਸ਼੍ਰੀਕਾਂਤ ਨੇ ਮੈਨੂੰ ਦੱਸਿਆ,"ਸਕੋਰ ਤੇ ਨਾ ਜਾਓ। ਇਹ ਐਨਾ ਸੌਖਾ ਮੈਚ ਨਹੀਂ ਸੀ।"

'ਮੈਂ ਆਪਣਾ ਸਾਰਾ ਕੁਝ ਝੋਂਕ ਕੇ ਲੀ 'ਤੇ ਜਿੱਤ ਹਾਸਲ ਕੀਤੀ।' ਡਬਲਜ਼ ਹਾਰਨ ਮਗਰੋਂ ਸਾਇਨਾ ਭਾਰਤ ਵੱਲੋਂ ਚੌਥੇ ਮੈਚ ਲਈ ਮੈਦਾਨ 'ਚ ਆਈ।

ਪਹਿਲੇ ਸੈੱਟ ਵਿੱਚ 11-11 ਨਾਲ ਬਰਾਬਰੀ ਤੋਂ ਬਾਅਦ ਸਾਇਨਾ ਨੇ ਲਗਾਤਾਰ 10 ਪੁਆਂਇਟ ਜਿੱਤ ਕੇ ਪਹਿਲਾ ਸੈੱਟ ਸੌਖਿਆਂ ਹੀ ਜਿੱਤ ਲਿਆ।

ਦੂਜੀ ਗੇਮ ਵਿੱਚ ਮਲੇਸ਼ੀਆਈ ਖਿਡਾਰਨ ਸੋਨੀਆ ਦੀ ਉਂਗਲੀ 'ਤੇ ਸੱਟ ਲੱਗ ਗਈ ਜਿਸ ਨਾਲ ਸਾਇਨਾ ਦਾ ਧਿਆਨ ਭੰਗ ਹੋ ਗਿਆ।

ਤੀਜੀ ਗੇਮ ਵਿੱਚ ਸੋਨੀਆ ਇੱਕ ਸਮੇਂ 7-5 ਨਾਲ ਅੱਗੇ ਸਨ ਪਰ ਫੇਰ ਸਾਇਨਾ ਨੇ ਕਿਹਾ ਕਿ ਬਹੁਤ ਹੋ ਗਿਆ। ਤੀਜਾ ਗੇਮ ਉਨ੍ਹਾਂ ਨੇ 21-9 ਦੇ ਫਰਕ ਨਾਲ ਜਿੱਤਿਆ।

Image copyright JOYDEEP KARMAKAR SHOOTING ACADEMY
ਫੋਟੋ ਕੈਪਸ਼ਨ ਮੇਹੁਲੀ ਘੋਸ਼ ਨੇ ਉਹ ਆਪਣੇ ਦਸਤਾਨੇ ਲਾਹ ਕੇ ਸੋਨ ਤਗਮਾ ਜਿੱਤਣ ਦੇ ਅੰਦਾਜ਼ ਵਿੱਚ ਹੱਥ ਉੱਪਰ ਕਰ ਦਿੱਤੇ।

ਸੋਨੀਆ ਨੇ ਸਾਇਨਾ ਨੂੰ ਉੱਚੀ ਸਰਵਿਸ ਦੇ ਕੇ ਪ੍ਰੇਸ਼ਾਨ ਕਰਨ ਦੀ ਕੋਸ਼ਿਸ਼ ਕੀਤੀ। ਸਾਇਨਾ ਹੋ ਵੀ ਗਈ ਪਰ ਅੰਤ ਵਿੱਚ ਉਨ੍ਹਾਂ ਨੇ ਇਸ ਦੀ ਕਾਟ ਲੱਭ ਹੀ ਲਈ।

ਸਇਨਾ ਬਹੁਤੀ 'ਫਲੈਸ਼ੀ' ਖਿਡਾਰਨ ਨਹੀਂ ਹਨ ਅਤੇ ਨਾ ਹੀ ਹਮੇਸ਼ਾ 'ਸਮੈਸ਼' ਲਾਉਣ ਦੇ ਚੱਕਰ 'ਚ ਰਹਿੰਦੇ ਹਨ।

ਉਨ੍ਹਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਸ਼ਟਲ ਨੂੰ ਗੇਮ ਵਿੱਚ ਰੱਖ ਕੇ ਵਿਰੋਧੀ ਤੋਂ ਗਲਤੀ ਕਰਵਾਈ ਜਾਵੇ।

ਸਾਇਨਾ ਸ਼ਟਲ ਦੀ ਉਡਾਣ ਦਾ ਵੀ ਸਟੀਕ ਅੰਦਾਜ਼ਾ ਲਾਉਂਦੇ ਹਨ। ਕਿੰਨੀ ਵਾਰ ਹੋਇਆ ਕਿ ਸਾਇਨਾ ਨੇ ਸੋਨੀਆ ਦੇ ਬਾਹਰ ਜਾਂਦੇ ਸ਼ਾਟਸ ਰੋਕਣ ਲਈ ਰੈਕਿਟ ਨਹੀਂ ਉਠਾਇਆ ਅਤੇ ਜਾਣ ਦਿੱਤੇ।

ਸਮੇਂ ਤੋਂ ਪਹਿਲਾਂ ਖੁਸ਼ੀ ਮਨਾਉਣ ਦੀ ਕੀਮਤ ਸੋਨਾ ਧਿਲਕਿਆ

ਕਰਾਰਾ ਸਟੇਡੀਅਮ ਵਿੱਚ ਐਨੇ ਜ਼ਿਆਦਾ ਭਾਰਤੀ ਮੂਲ ਦੇ ਦਰਸ਼ਕ ਸਨ ਕਿ ਲੱਗ ਰਿਹਾ ਸੀ ਜਿਵੇਂ ਮੈਚ ਹੈਦਰਾਬਾਦ 'ਚ ਹੋ ਰਿਹਾ ਹੋਵੇ। ਇੱਕ ਹੋਰ ਦਿਲਚਸਪ ਗੱਲ ਇਹ ਸੀ ਕਿ ਹਰ ਭਾਰਤੀ ਖਿਡਾਰੀ ਹਰ ਜੇਤੂ ਸ਼ਾਟ ਲਾ ਕੇ ਕੋਚ, ਗੋਪੀਚੰਦ ਵੱਲ ਦੇਖਦਾ ਸੀ। ਜਿਵੇਂ ਪੁੱਛ ਰਿਹਾ ਹੋਵੇ ਕਿ ਕਿਵੇਂ ਰਿਹਾ?

ਖਰਾਬ ਖੇਡਣ ਮਗਰੋਂ ਵੀ ਉਹ ਗੋਪੀ ਚੰਦ ਵੱਲ ਦੇਖ ਕੇ ਅਫਸੋਸ ਜ਼ਾਹਰ ਕਰਦੇ। ਇਸ ਪੂਰੇ ਅਭਿਆਨ ਵਿੱਚ ਸਿੰਧੂ ਨੂੰ ਆਰਾਮ ਦਿਵਾਇਆ ਗਿਆ ਅਤੇ ਉਨ੍ਹਾਂ ਦੀ ਥਾਂ ਸਾਇਨਾ ਨੇ ਹੀ ਭਾਰਤ ਦੀ ਨੁਮਾਇੰਦਗੀ ਕੀਤੀ।

ਮੈਚ ਤੋਂ ਮਗਰੋਂ ਕੋਚ ਗੋਪੀਚੰਦ ਨੇ ਦੱਸਿਆ ਕਿ ਸਿੰਧੂ ਸਿੰਗਲਜ਼ ਮੈਚ ਖੇਡਣਗੇ। ਸਿੰਗਲਜ਼ ਫਾਈਨਲ ਵਿੱਚ ਸਾਇਨਾ ਤੇ ਸਿੰਧੂ ਦੇ ਮੁਕਾਬਲੇ ਦੀ ਸੰਭਾਵਨਾ ਹੈ।

10 ਮੀਟਰ ਮਹਿਲਾ ਰਾਈਫਲ ਨਿਸ਼ਾਨੇਬਾਜ਼ੀ ਵਿੱਚ 23ਵੇਂ ਨਿਸ਼ਾਨੇ ਤੱਕ ਮੇਹੁਲੀ ਘੋਸ਼ ਸਿੰਗਾਪੁਰ ਦੀ ਨਿਸ਼ਨੇਬਾਜ਼ ਮਾਰਟੀਨਾ ਵੇਲੋਸੋ ਤੋ ਰਤਾ ਕੁ ਪਿੱਛੇ ਸਨ।

ਆਖਰੀ ਨਿਸ਼ਾਨੇ ਵਿੱਚ ਉਨ੍ਹਾਂ ਨੇ 10.9 ਤੇ ਨਿਸ਼ਾਨਾ ਲਇਆ ਜੋ ਸ਼ੂਟਿੰਗ ਵਿੱਚ ਸਭ ਤੋਂ ਵਧੀਆ ਗਿਣਿਆ ਜਾਂਦਾ ਹੈ।

ਉਨ੍ਹਾਂ ਨੇ ਸਮਝਿਆ ਕਿ ਬਾਜ਼ੀ ਉਨ੍ਹਾਂ ਦੇ ਹੱਥ ਆ ਗਈ ਹੈ। ਆਪਣੇ ਦਸਤਾਨੇ ਲਾਹ ਕੇ ਉਨ੍ਹਾਂ ਸੋਨ ਤਗਮਾ ਜਿੱਤਣ ਦੇ ਅੰਦਾਜ਼ ਵਿੱਚ ਹੱਥ ਉੱਪਰ ਕਰ ਦਿੱਤੇ।

Image copyright Getty Images
ਫੋਟੋ ਕੈਪਸ਼ਨ ਜੀਤੂ ਰਾਏ ਨੇ ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਵਿੱਚ ਸੋਨ ਤਗਮਾ ਜਿੱਤਿਆ

ਬਾਅਦ ਵਿੱਚ ਪਤਾ ਚੱਲਿਆ ਕਿ ਮੁਕਾਬਲਾ ਬਰਾਬਰੀ 'ਤੇ ਸਿਨਟਿਆ ਹੈ।

ਦੋਹਾਂ ਵਿੱਚ ਫੇਰ ਸ਼ੂਟ ਆਫ ਹੋਇਆ ਪਰ ਤਦ ਤੱਕ ਉਨ੍ਹਾਂ ਦਾ ਧਿਆਨ ਭਟਕ ਚੁੱਕਿਆ ਸੀ ਅਤੇ ਆਖ਼ਰੀ ਸ਼ਾਟ ਵਿੱਚ ਮੇਹੁਲੀ ਹਾਰ ਗਈ।

ਉਨ੍ਹਾਂ ਨੇ 9.9 ਦਾ ਨਿਸ਼ਾਨਾ ਲਾਇਆ ਪਰ ਸੋਨ ਤਗਮਾ ਉਨ੍ਹਾਂ ਦੇ ਹੱਥੋਂ ਖਿਸਕ ਗਿਆ। ਬਾਅਦ ਵਿੱਚ ਮੇਹੁਲੀ ਨੇ ਮੰਨਿਆ ਕਿ ਉਨ੍ਹਾਂ ਨੂੰ ਅਜਿਹਾ ਨਹੀਂ ਕਰਨਾ ਚਾਹੀਦਾ ਸੀ।

ਇਹ ਵੀ ਦੇਖਣ ਵਾਲੀ ਗੱਲ ਹੈ ਕਿ ਮੇਹੁਲੀ ਹਾਲੇ ਸਿਰਫ 17 ਸਾਲਾਂ ਦੇ ਹਨ। ਮੱਹਤਵਪੂਰਨ ਮੌਕਿਆਂ ਤੇ ਧਿਆਨ ਟਿਕਾ ਕੇ ਰੱਖਣ ਦੀ ਕਲਾ ਤਾ ਤਜ਼ਰਬੇ ਨਾਲ ਹੀ ਆਵੇਗੀ।

ਜੀਤੂ ਰਾਏ ਨੇ ਪਲਟਿਆ ਪਾਸਾ

ਪੁਰਸ਼ਾਂ ਦੇ 10 ਮੀਟਰ ਏਅਰ ਪਿਸਟਲ ਦੇ ਕੁਆਲੀਫਾਈਂਗ ਮੈਚ ਵਿੱਚ ਭਾਰਤ ਦੇ ਜੀਤੂ ਰਾਏ ਚੌਥੇ ਦਰਜੇ 'ਤੇ ਸਨ।

ਪਹਿਲੇ ਸਥਾਨ ਤੇ ਭਾਰਤ ਦੇ ਹੀ ਦੂਜੇ ਖਿਡਾਰੀ ਓਮਪ੍ਰਕਾਸ਼ ਮਿਥਰਵਾਲ ਸਨ। ਬਾਅਦ ਵਿੱਚ ਜੀਤੂ ਨੇ ਦੱਸਿਆ ਕਿ ਸ਼ੁਰੂ ਵਿੱਚ ਉਨ੍ਹਾਂ ਦੇ ਖ਼ਰਾਬ ਖੇਡਣ ਦਾ ਕਾਰਣ ਉਨ੍ਹਾਂ ਦੇ ਸਰੀਰ ਵਿੱਚੋਂ ਬਹਿੰਦਾ ਬੇਤਹਾਸ਼ਾ ਪਸੀਨਾ ਅਤੇ ਘੋੜੇ (ਟ੍ਰਿਗਰ) ਦੀ ਖ਼ਰਾਬ ਟਾਈਮਿੰਗ ਸਨ।

ਬਾਅਦ ਵਿੱਚ ਜਦੋਂ ਉਨ੍ਹਾਂ ਨੇ ਕੋਚ ਨਾਲ ਸਲਾਹ ਕੀਤੀ ਤਾਂ ਪੁਰਾਣਾ ਤਜ਼ਰਬਾ ਕੰਮ ਆਇਆ। ਜੀਤੂ ਦਾ ਜਨਮ ਨੇਪਾਲ ਵਿੱਚ ਹੋਇਆ ਸੀ ਅਤੇ ਇਸ ਸਮੇਂ ਉਹ ਗੋਰਖਾ ਰਾਈਫਲ ਵਿੱਚ ਨਾਇਬ ਸੂਬੇਦਾਰ ਹਨ।

ਉੱਥੇ ਹੀ ਕੁਆਲੀਫਾਈਂਗ ਮੈਚ ਵਿੱਚ ਅੱਗੇ ਰਹਿਣ ਵਾਲੇ ਅਤੇ ਰਾਸ਼ਟਰ ਮੰਡਲ ਖੇਡਾਂ ਵਿੱਚ ਰਿਕਾਰਡ ਤੋੜਨ ਵਾਲੇ ਮਿਥਰਵਾਲ ਫਾਈਨਲ ਵਿੱਚ ਆਪਣੇ ਨਰਵਸ ਤੇ ਕਾਬੂ ਨਹੀਂ ਰੱਖ ਸਕੇ ਅਤੇ ਉਨ੍ਹਾਂ ਨੂੰ ਤਾਂਬੇ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)