ਜਦੋਂ 35 ਸਾਲ ਬਾਅਦ ਧੀ ਸਾਹਮਣੇ ਆਇਆ ਬਾਪ ਦਾ ਅਸਲ ਸੱਚ

ਤਸਵੀਰ ਸਰੋਤ, MOHAMED ABDIWAHAB/AFP/Getty Images
ਅਮਰੀਕਾ ਦੀ ਇੱਕ ਮਹਿਲਾ ਕੇਲੀ ਰੋਲੇਟ ਨੇ ਆਪਣੇ ਮਾਤਾ-ਪਿਤਾ ਦੇ ਡਾਕਟਰ 'ਤੇ ਮੁਕੱਦਮਾ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਡੀਐਨਏ ਟੈਸਟ ਤੋਂ ਪਤਾ ਲੱਗਿਆ ਹੈ ਕਿ ਉਨ੍ਹਾਂ ਦੀ ਮਾਂ ਦਾ ਗਰਭ ਧਾਰਨ ਕਰਵਾਉਣ ਲਈ 'ਆਪਣੇ ਸਪਰਮ'(ਸ਼ਕਰਾਣੂ) ਦੀ ਵਰਤੋਂ ਕੀਤੀ ਸੀ।
ਕੇਲੀ ਰੋਲੇਟ ਨੇ ਆਪਣੇ ਡੀਐਨਏ ਦਾ ਨਮੂਨਾ ਐਨਸੇਸਟਰੀ ਡਾਟ ਕਾਮ ਨਾਮ ਦੀ ਇੱਕ ਵੈਬਸਾਈਟ ਨੂੰ ਭੇਜਿਆ ਸੀ। ਉਨ੍ਹਾਂ ਨੂੰ ਹੈਰਾਨੀ ਹੋਈ ਕਿ ਉਨ੍ਹਾਂ ਦੇ ਡੀਐਨਏ ਦਾ ਨਮੂਨਾ ਉਨ੍ਹਾਂ ਦੇ ਪਿਤਾ ਦੇ ਨਮੂਨੇ ਨਾਲ ਮੈਚ ਨਹੀਂ ਹੋਇਆ।
ਇਹ ਵੀ ਪੜ੍ਹੋ:
36 ਸਾਲਾ ਕੇਲੀ ਨੂੰ ਪਹਿਲਾਂ ਲੱਗਿਆ ਕਿ ਗੜਬੜੀ ਉਨ੍ਹਾਂ ਦੇ ਡੀਐਨਏ ਟੈਸਟ ਵਿੱਚ ਹੈ ਪਰ ਬਾਅਦ ਵਿੱਚ ਉਨ੍ਹਾਂ ਨੂੰ ਪਤਾ ਲੱਗਿਆ ਕਿ ਡੀਐਨਏ ਉਸ ਡਾਕਟਰ ਨਾਲ ਮੈਚ ਹੋਇਆ ਹੈ ਜਿਨ੍ਹਾਂ ਉਨ੍ਹਾਂ ਦੀ ਮਾਂ ਦੀ ਡਲਿਵਰੀ ਕੀਤੀ ਸੀ।
ਕੇਲੀ ਦੇ ਮਾਤਾ-ਪਿਤਾ ਨੇ ਗਰਭ ਧਾਰਨ ਲਈ ਇਡਾਹੋ ਦੇ ਫਰਟਿਲਟੀ ਡਾਕਟਰ ਦੀ ਮਦਦ ਲਈ ਸੀ।
ਤਸਵੀਰ ਸਰੋਤ, MOHAMED ABDIWAHAB/AFP/Getty Images
ਕੇਲੀ ਨੇ ਆਪਣੇ ਮੁਕੱਦਮੇ ਵਿੱਚ ਸੇਵਾਮੁਕਤ ਇਸਤਰੀ ਰੋਗ ਮਾਹਰ ਗੇਰਾਲਡ ਮੌਰਟੀਮਰ 'ਤੇ ਧੋਖਾਧੜੀ, ਇਲਾਜ ਵਿੱਚ ਲਾਪਰਵਾਹੀ, ਗੈਰ-ਕਾਨੂੰਨੀ ਕੰਮ ਕਰਨ, ਮਾਨਸਿਕ ਤੌਰ 'ਤੇ ਪ੍ਰੇਸ਼ਾਨ ਕਰਨ ਅਤੇ ਦੋ ਪੱਖਾਂ ਵਿਚਾਲੇ ਹੋਏ ਸਮਝੌਤੇ ਦੇ ਉਲੰਘਣ ਦਾ ਇਲਜ਼ਾਮ ਲਗਾਇਆ ਹੈ।
ਕਿਵੇਂ ਪਤਾ ਲੱਗਿਆ?
ਅਦਾਲਤ ਵਿੱਚ ਦਿੱਤੇ ਗਏ ਦਸਤਾਵੇਜ਼ਾਂ ਮੁਤਾਬਕ ਡਾਕਟਰ ਨੇ ਤਿੰਨ ਮਹੀਨੇ ਤੱਕ ਆਪਣੇ ਸਪਰਮ(ਸ਼ਕਰਾਣੂ) ਉਨ੍ਹਾਂ ਦੀ ਮਾਂ ਦੇ ਸਰੀਰ ਵਿੱਚ ਪਾਏ। ਏਸ਼ਬੀ ਅਤੇ ਫਾਊਲਰ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੁੰਦੀ ਕਿ ਡਾਕਟਰ ਆਪਣੇ ਸਪਰਮ ਦੀ ਵਰਤੋਂ ਕਰਨ ਵਾਲੇ ਹਨ ਤਾਂ ਉਹ ਇਸ ਲਈ ਕਦੇ ਰਾਜ਼ੀ ਨਹੀਂ ਹੁੰਦੇ।
ਤਸਵੀਰ ਸਰੋਤ, Getty Images
ਦਸਤਾਵੇਜ਼ਾਂ ਮੁਤਾਬਕ ਡਾਕਟਰ ਮੌਰਟੀਮਰ ਨੇ ਹੀ ਬੱਚੇ ਦਾ ਜਨਮ ਕਰਵਾਇਆ ਅਤੇ ਜਨਮ ਤੋਂ ਬਾਅਦ ਕੁਝ ਦਿਨਾਂ ਤੱਕ ਉਸਦਾ ਧਿਆਨ ਰੱਖਿਆ। ਜਦੋਂ ਏਸ਼ਬੀ ਅਤੇ ਫਾਊਲਰ ਨੇ ਉਨ੍ਹਾਂ ਨੂੰ ਦੱਸਿਆ ਕਿ ਵਾਸ਼ਿੰਗਟਨ ਜਾ ਰਹੇ ਹਨ ਤਾਂ ''ਉਹ ਰੋਣ ਲੱਗ ਪਏ'' ਸੀ।
ਕੇਲੀ ਨੇ ਆਪਣੇ ਇਲਜ਼ਾਮਾਂ ਵਿੱਚ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਕਿ ਉਨ੍ਹਾਂ ਦੀ ਮਾਂ ਨੂੰ ਗਰਭ ਧਾਰਨ ਵਿੱਚ ਮੁਸ਼ਕਿਲ ਹੋਈ ਸੀ। ਇਸ ਬਾਰੇ ਉਨ੍ਹਾਂ ਨੂੰ ਉਦੋਂ ਪਤਾ ਲੱਗਿਆ ਜਦੋਂ ਉਨ੍ਹਾਂ ਨੇ ਆਪਣੀ ਡੀਐਨਏ ਰਿਪੋਰਟ ਬਾਰੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਇਹ ਵੀ ਪੜ੍ਹੋ:
ਕੇਲੀ ਦੇ ਮਾਤਾ-ਪਿਤਾ, ਸੈਲੀ ਏਸ਼ਬੀ ਅਤੇ ਹਾਵਰਡ ਫਾਊਲਰ ਦਾ ਵਿਆਹ 1980 ਵਿੱਚ ਹੋਇਆ ਸੀ। ਉਸ ਦੌਰਾਨ ਉਹ ਵਾਇਓਮਿੰਗ ਸਰਹੱਦ ਦੇ ਕੋਲ ਇਡਾਹੋ ਫੌਲਸ ਦੇ ਨੇੜੇ ਰਹਿੰਦੇ ਸੀ। ਫਿਲਹਾਲ ਦੋਵਾਂ ਦਾ ਤਲਾਕ ਹੋ ਚੁੱਕਿਆ ਹੈ।
ਡਾਕਟਰ ਨੇ ਅਜਿਹਾ ਕਿਉਂ ਕੀਤਾ?
ਕੇਲੀ ਦੇ ਪਿਤਾ ਦਾ ਸਪਰਮ ਕਾਊਂਟ ਘੱਟ ਸੀ ਅਤੇ ਉਨ੍ਹਾਂ ਦੀ ਮਾਂ ਵੀ ਗਰਭ ਬੱਚੇਦਾਨੀ ਦੀਆਂ ਸਮੱਸਿਆਵਾਂ ਨਾਲ ਜੂਝ ਰਹੀ ਸੀ। ਇਸ ਕਾਰਨ ਦੋਵਾਂ ਨੇ ਮਸਨੂਈ (ਆਰਟੀਫੀਸ਼ਅਲ) ਤਰੀਕੇ ਨਾਲ ਗਰਭ ਧਾਰਨ ਕਰਨ ਦਾ ਫ਼ੈਸਲਾ ਲਿਆ ਸੀ ਜਿਸ ਵਿੱਚ ਮੈਡੀਕਲ ਪ੍ਰਕਿਰਿਆ ਦੇ ਤਹਿਤ ਹਾਵਰਡ ਫਾਊਲਰ ਅਤੇ ਇੱਕ ਸਪਰਮ ਡੋਨਰ ਦੇ ਸਪਰਮ ਦੇ ਜ਼ਰੀਏ ਏਸ਼ਬੀ ਦਾ ਗਰਭ ਧਾਰਨ ਕਰਵਾਇਆ ਜਾਣਾ ਸੀ।
ਤਸਵੀਰ ਸਰੋਤ, Getty Images
ਏਸ਼ਬੀ ਅਤੇ ਫਾਊਲਰ ਨੇ ਡਾਕਟਰ ਗੇਰਾਲਡ ਮੌਰਟੀਮਰ ਨੂੰ ਕਿਹਾ ਸੀ ਕਿ ਡੋਨਰ ਇੱਕ ਅਜਿਹਾ ਕਾਲਜ ਸਟੂਡੈਂਟ ਹੋਣਾ ਚਾਹੀਦਾ ਹੈ ਜਿਹੜਾ 6 ਫੁੱਟ ਦਾ ਹੋਵੇ ਅਤੇ ਉਸਦੀਆਂ ਅੱਖਾਂ ਨੀਲੀਆਂ ਹੋਣ ਅਤੇ ਵਾਲ ਭੂਰੇ ਰੰਗ ਦੇ ਹੋਣੇ ਚਾਹੀਦੇ ਹਨ।
''ਡਾਕਟਰ ਮੌਰਟੀਮਰ ਨੂੰ ਪਤਾ ਸੀ ਕਿ ਕੇਲੀ ਉਨ੍ਹਾਂ ਦੀ ਕੁੜੀ ਹੈ ਪਰ ਉਨ੍ਹਾਂ ਨੇ ਇਹ ਗੱਲ ਏਸ਼ਬੀ ਅਤੇ ਫਾਊਲਰ ਨੂੰ ਨਹੀਂ ਦੱਸੀ। ਉਨ੍ਹਾਂ ਨੇ ਧੋਖਾ ਕੀਤੇ ਅਤੇ ਜਾਣਬੁਝ ਕੇ ਇਹ ਗੱਲ ਲੁਕਾਈ ਕਿ ਉਨ੍ਹਾਂ ਨੇ ਗਰਭਧਾਰਨ ਦੀ ਪ੍ਰਕਿਰਿਆ ਵਿੱਚ ਆਪਣੇ ਸਪਰਮ ਦੀ ਵਰਤੋਂ ਕੀਤੀ ਹੈ।''
ਬੀਤੇ ਸਾਲ ਕੇਲੀ ਨੇ ਆਪਣੀ ਮਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਐਨਸੇਸਟਰੀ ਡਾਟ ਕਾਮ ਨੂੰ ਭੇਜਿਆ ਗਿਆ ਉਨ੍ਹਾਂ ਦਾ ਡੀਐਨਏ ਟੈਸਟ ਗ਼ਲਤ ਹੈ। ਉਨ੍ਹਾਂ ਦੀ ਮਾਂ ਨੂੰ ਇਹ ਜਾਣ ਕੇ ''ਝਟਕਾ ਲੱਗਿਆ'' ਕਿ ਮਾਤਾ-ਪਿਤਾ ਦੀ ਸੂਚੀ ਵਿੱਚ ਜਿਹੜਾ ਨਾਮ ਹੈ ਉਸ ਵਿੱਚ ਇੱਕ ਹੋਰ ਨਾਮ ਵੀ ਸ਼ਾਮਲ ਹੈ।
ਏਸ਼ਬੀ ਨੇ ਆਪਣੇ ਸਾਬਕਾ ਪਿਤਾ ਨਾਲ ਗੱਲ ਕੀਤੀ ਅਤੇ ਦੋਵਾਂ ਨੇ ਫ਼ੈਸਲਾ ਲਿਆ ਕਿ ਉਹ ਆਪਣਾ ਸ਼ੱਕ ਜ਼ਾਹਰ ਨਹੀਂ ਕਰਨਗੇ
ਭਾਵਨਾਤਮਕ ਪਹਿਲੂ
ਦਸਤਾਵੇਜ਼ਾਂ ਮੁਤਾਬਕ,''ਏਸ਼ਬੀ ਅਤੇ ਫਾਊਲਰ ਨੇ ਆਪਣੇ ਗੁੱਸੇ ਨੂੰ ਕਾਬੂ ਕੀਤਾ ਹੈ ਅਤੇ ਇਹ ਸੋਚ ਕੇ ਪ੍ਰੇਸ਼ਾਨ ਰਹੇ ਕਿ ਇਸ ਜਾਣਕਾਰੀ ਦੇ ਸਾਹਮਣੇ ਆਉਣ ਨਾਲ ਉਨ੍ਹਾਂ ਦੀ ਕੁੜੀ ਨੂੰ ਦੁੱਖ਼ ਹੋਵੇਗਾ।''
ਬਾਅਦ ਵਿੱਚ ਕੇਲੀ ਨੇ ਆਪਣਾ ਜਨਮ ਸਰਟੀਫਿਕੇਟ ਦੇਖਿਆ ਜਿਸ ਵਿੱਚ ਡਾਕਟਰ ਮੌਰਟੀਮਰ ਦਾ ਨਾਮ ਅਤੇ ਦਸਤਖ਼ਤ ਸਨ। ਉਹ ਇਸ ਗੱਲ ਤੋਂ ਡਰ ਗਈ ਅਤੇ ਉਨ੍ਹਾਂ ਨੇ ਆਪਣੇ ਮਾਤਾ-ਪਿਤਾ ਨਾਲ ਸੰਪਰਕ ਕੀਤਾ।
ਤਸਵੀਰ ਸਰੋਤ, Press Association
ਸੰਕੇਤਿਕ ਤਸਵੀਰ
ਕੇਲੀ ਦੇ ਵਕੀਲ ਨੇ ਸਥਾਨਕ ਮੀਡੀਆ ਵਿੱਚ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਪਰਿਵਾਰ ਨੇ ਫ਼ੈਸਲਾ ਕੀਤਾ ਹੈ ਕਿ ''ਉਹ ਆਪਣੀ ਕਹਾਣੀ ਜਨਤਕ ਤੌਰ 'ਤੇ ਦੱਸਣਗੇ ਤਾਂ ਕਿ ਭਰੋਸਾ ਤੋੜਨ ਲਈ ਦੋਸ਼ੀਆਂ ਦੀ ਜ਼ਿੰਮੇਦਾਰੀਆਂ ਤੈਅ ਕੀਤੀਆਂ ਜਾ ਸਕਣ। ਪਰਿਵਾਰ ਨੂੰ ਇਸ ਗੱਲ ਦਾ ਅੰਦਾਜ਼ਾ ਹੈ ਕਿ ਇਸ ਮਾਮਲੇ ਵਿੱਚ ਲੋਕਾਂ ਦੀ ਦਿਲਸਪੀ ਜ਼ਰੂਰ ਹੋਵੇਗੀ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨਿੱਜਤਾ ਦਾ ਸਨਮਾਨ ਕੀਤਾ ਜਾਵੇ ਅਤੇ ਇਸ ਮੁਸ਼ਕਿਲ ਹਾਲਾਤ ਵਿੱਚੋਂ ਨਿਕਲਣ ਲਈ ਉਨ੍ਹਾਂ ਦਾ ਸਾਥ ਦਿੱਤਾ ਜਾਵੇ।''
ਐਨਸੇਸਟਰੀ ਡਾਟ ਕਾਮ ਵੈਬਸਾਈਟ ਦੇ ਬੁਲਾਰੇ ਨੇ ਵਾਸ਼ਿੰਗਟਨ ਪੋਸਟ ਨੂੰ ਦੱਸਿਆ,''ਡੀਐਨਏ ਟੈਸਟ ਰਾਹੀਂ ਲੋਕ ਆਪਣੇ ਪਰਿਵਾਰ ਅਤੇ ਵੰਸ਼ ਬਾਰੇ ਵੱਧ ਜਾਣਕਾਰੀ ਹਾਸਲ ਕਰ ਸਕਦੇ ਹਨ। ਅਸੀਂ ਇਸ ਮਾਮਲੇ ਵਿੱਚ ਸਹੀ ਜਾਣਕਾਰੀ ਦੇਣ ਦੀ ਪੂਰੀ ਕੋਸ਼ਿਸ਼ ਕਰਦੇ ਹਾਂ ਪਰ ਜਿਵੇਂ ਇਸ ਮਾਮਲੇ ਵਿੱਚ ਹੋਇਆ ਕਿ ਕਦੇ ਕਦੇ ਲੋਕਾਂ ਨੂੰ ਅਣਪਛਾਤੇ ਰਿਸ਼ਤਿਆਂ ਬਾਰੇ ਪਤਾ ਲੱਗ ਜਾਂਦਾ ਹੈ।''
ਇਹ ਵੀ ਪੜ੍ਹੋ:
ਬੀਤੇ ਸਾਲ ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਸੀ ਕਿ ਜਿਨ੍ਹਾਂ ਵਿੱਚ ਇੰਡੀਆਨਾ ਦੇ ਇੱਕ ਫਰਟਿਲਟੀ ਡਾਕਟਰ ਤੇ ਇਲਜ਼ਾਮ ਲੱਗਿਆ ਸੀ ਕਿ ਉਨ੍ਹਾਂ ਨੇ ਆਪਣੇ ਮਰੀਜ਼ਾਂ ਦਾ ਗਰਭ ਧਾਰਨ ਕਰਨ ਲਈ ਆਪਣੇ ਸਪਰਮ ਦੀ ਵਰਤੋਂ ਕੀਤੀ ਸੀ।
ਕੋਰਟ ਰਿਕਾਰਡਜ਼ ਤੋਂ ਪਤਾ ਲਗਦਾ ਹੈ ਕਿ ਕਰਵਾਏ ਗਏ ਪੈਟਰਨਿਟੀ ਟੈਸਟ ਤੋਂ ਜਾਣਕਾਰੀ ਮਿਲੀ ਕਿ ਉਹ ਆਪਣੇ ਨੇੜੇ ਆਉਣ ਵਾਲੀਆਂ ਔਰਤਾਂ ਵਿੱਚੋਂ ਘੱਟੋ ਘੱਟ ਦੋ ਦੇ ਬੱਚਿਆਂ ਦੇ ਪਿਤਾ ਹਨ।