ਲਹਿੰਦੇ ਪੰਜਾਬ ਵਿੱਚ ਕਿਉਂ ਹੋ ਰਹੇ ਨੇ ਰੋਸ ਮੁਜ਼ਾਹਰੇ

ਪਾਕਿਸਤਾਨ ਵਿੱਚ ਮੁਜ਼ਾਹਰੇ Image copyright AFP

ਪਾਕਿਸਤਾਨ ਦੇ ਲਾਹੌਰ ਤੇ ਰਾਵਲਪਿੰਡੀ ਵਿੱਚ ਤਹਿਰੀਕ - ਏ- ਲਾਬੇਕ ਪਾਕਿਸਤਾਨ ਕੀਤੇ ਜਾ ਰਹੇ ਮੁਜ਼ਾਹਰਿਆਂ ਤੋਂ ਬਾਅਦ ਸਰੁੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ।

ਤਹਿਰੀਕ - ਏ- ਲਾਬੇਕ ਪਾਕਿਸਤਾਨ ਦੇ ਕਾਰਕੁਨ ਇਹ ਮੁਜ਼ਾਹਰੇ ਫੈਜ਼ਾਬਾਦ ਸਮਝੌਤੇ ਦੀਆਂ ਮਦਾਂ ਲਾਗੂ ਨਾ ਹੋਣ ਕਰਕੇ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਫੈਜ਼ਾਬਾਦ ਮਤੇ ਨੂੰ ਲਾਗੂ ਕੀਤਾ ਜਾਵੇ , ਜੋ ਉਨ੍ਹਾਂ ਦੇ ਫੈਜ਼ਾਬਾਦ ਸੰਘਰਸ਼ ਨੂੰ ਖਤਮ ਕਰਾਉਣ ਲਈ ਪਿਛਲੇ ਸਾਲ ਨਵੰਬਰ ਵਿੱਚ ਕੀਤੇ ਗਏ ਸਨ।

ਨਫ਼ਰਤ ਦੇ ਦੌਰ 'ਚ 'ਭਾਰਤ-ਪਾਕਿਸਤਾਨ' ਦੀ ਮੁਹੱਬਤ

ਕੀ ਭਾਰਤੀ ਚੋਣਾਂ ਨੂੰ ਪ੍ਰਭਾਵਿਤ ਕਰ ਸਕੇਗਾ ਫੇਸਬੁੱਕ?

ਕੀ ਹੈ ਫੈਜ਼ਾਬਾਦ ਸਮਝੌਤਾ

ਨਵੰਬਰ 2017 ਦੇ ਆਖ਼ਰੀ ਹਫ਼ਤੇ ਤਹਿਰੀਕ - ਏ- ਲਾਬੇਕ ਦੇ ਸੰਘਰਸ਼ ਨੂੰ ਖ਼ਤਮ ਕਰਾਉਣ ਲਈ ਫੌਜ ਤੇ ਸੰਗਠਨ ਵਿਚਾਲੇ ਜੋ ਸਮਝੋਤਾ ਹੋਇਆ ਉਸ ਨੂੰ ਫੌਜ਼ਾਬਾਦ ਸਮਝੌਤਾ ਕਿਹਾ ਜਾਂਦਾ ਹੈ।

ਇਸ ਸਮੇ ਤਹਿਤ ਸਰਕਾਰ ਨੇ ਕੇਂਦਰੀ ਮੰਤਰੀ ਜ਼ਾਹਿਦ ਹਮੀਦ ਦੀ ਤੁਰੰਤ ਛੁੱਟੀ ਕਰਨ ਅਤੇ ਤਹਿਰੀਕ - ਏ- ਲਾਬੇਕ ਵਲੋਂ ਉਸ ਖ਼ਿਲਾਫ਼ ਕੋਈ ਫਤਵਾ ਨਾ ਜਾਰੀ ਕਰਨ ਉੱਤੇ ਸਹਿਮਤੀ ਹੋਈ ਸੀ।

ਇਸ ਤੋਂ ਇਲਾਵਾ ਤਹਿਰੀਕ - ਏ- ਲਾਬੇਕ ਦੇ ਸੰਘਰਸ਼ ਦੌਰਾਨ ਫੜੇ ਗਏ ਸਾਰੇ ਕਾਰਕੁਨਾਂ ਨੂੰ 3 ਦਿਨਾਂ ਵਿੱਚ ਰਿਹਾਅ ਕਰਨ ਅਤੇ ਚੋਣ ਸਹੁੰ ਵਿੱਚ ਤਬਦੀਲੀ ਕਰਨ ਲਈ ਜ਼ਿੰਮੇਵਾਰ ਲੋਕਾਂ ਸਬੰਧੀ ਰਾਜਾ -ਜਫ਼ਰਉੱਲ ਹੱਕ ਕਮੇਟੀ ਦੀ ਰਿਪੋਰਟ ਨੂੰ 30 ਦਿਨਾਂ ਵਿੱਚ ਜਨਤਕ ਕਰਨ ਦਾ ਵਾਅਦਾ ਕੀਤਾ ਗਿਆ ਸੀ।

ਫੌਜ ਨੇ ਸਾਰੇ ਮਾਮਲੇ ਦੀ ਜਾਂਚ ਕਰਨ ਅਤੇ ਜਿੰਮੇਵਾਰ ਸਰਕਾਰੀ ਕੇਂਦਰੀ ਤੇ ਸੂਬਾਈ ਅਧਿਕਾਰੀਆਂ ਖਿਲਾਫ਼ ਕਾਰਵਾਈ ਕਰਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਸਮਝੌਤਾ ਹੂਬਹੂ ਲਾਗੂ ਕਰਵਾਉਣ ਦਾ ਵਾਅਦਾ ਵੀ ਕੀਤਾ ਸੀ।

ਆਮ ਜ਼ਿੰਦਗੀ ਪ੍ਰਭਾਵਿਤ

ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਕ ਤਹਿਰੀਕ - ਏ- ਲਾਬੇਕ ਦੇ ਆਗੂ ਖਾਲਿਦ ਹੂਸੈਨ ਰਿਵਜ਼ੀ ਦੀ ਅਗਵਾਈ ਵਿੱਚ ਲਾਹੌਰ ਤੇ ਰਾਵਲਪਿੰਡੀ ਵਿੱਚ ਇਹ ਮੁਜ਼ਾਹਰੇ ਕੀਤੇ ਗਏ ਹਨ। ਜਿਸ ਕਰਕੇ ਆਮ ਜ਼ਿੰਦਗੀ ਪ੍ਰਭਾਵਿਤ ਹੋਈ ਹੈ। ਪਾਰਟੀ ਦੇ ਮੁਜ਼ਾਹਰਾਕਾਰੀਆਂ ਨੇ ਜੀਟੀ ਰੋਡ ਨੂੰ ਵੀ ਜਾਮ ਕਰ ਦਿੱਤਾ ਹੈ।

ਤਹਿਰੀਕ - ਏ- ਲਾਬੇਕ ਨੇ ਇਸਲਾਮਾਬਾਦ ਵਿੱਚ ਕਈ ਰਸਤਿਆਂ ਨੂੰ ਜਾਮ ਕਰਨ ਦੀ ਕੋਸ਼ਿਸ਼ ਕੀਤੀ ਪਰ ਪ੍ਰਸ਼ਾਸਨ ਨੇ ਉਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ। ਪੁਲਿਸ ਨੇ ਦੋ ਦਰਜਨ ਵਰਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਤਹਿਰੀਕ - ਏ- ਲਾਬੇਕ ਦੇ ਬੁਲਾਰੇ ਮੁਤਾਬਕ ਸਮਝੌਤਾ ਲਾਗੂ ਨਾ ਹੋਣ ਕਾਰਨ ਉਨ੍ਹਾਂ ਨੂੰ ਸੰਘਰਸ਼ ਲਈ ਮਜਬੂਰ ਹੋਣਾ ਪਿਆ ਹੈ।

ਰਿਪੋਰਟਾਂ ਮੁਤਾਬਕ ਉੱਧਰ ਪੰਜਾਬ ਦੇ ਮੁੱਖ ਮੰਤਰੀ ਸ਼ਹਿਬਾਜ਼ ਸਰੀਫ਼ ਨੇ ਸਲਾਹਕਾਰਾਂ ਦੀ ਬੈਠਕ ਬੁਲਾ ਕੇ ਹਾਲਾਤ ਦਾ ਜਾਇਜ਼ਾ ਲਿਆ ਹੈ। ਤਹਿਰੀਕ - ਏ- ਲਾਬੇਕ ਦੇ ਮੁਖੀ ਸਣੇ ਕਈ ਹੋਰ ਆਗੂਆਂ ਨੂੰ ਅੱਤਵਾਦ ਵਿਰੋਧੀ ਅਦਾਲਤ ਭਗੌੜੇ ਕਰਾਰ ਦੇ ਚੁੱਕੀ ਹੈ ਪਰ ਪੰਜਾਬ ਪੁਲਿਸ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ