ਨਵਾਜ਼ ਸ਼ਰੀਫ਼ ਦੇ ਉਮਰ ਭਰ ਲਈ ਚੋਣ ਲੜਨ 'ਤੇ ਪਾਬੰਦੀ

ਨਵਾਜ਼ ਸ਼ਰੀਫ਼ Image copyright Getty Images

ਪਾਕਿਸਤਾਨ ਦੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 62(1)(F) ਤਹਿਤ ਜਿਸ ਸਿਆਸਤਦਾਨ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਗਿਆ ਹੈ, ਉਹ ਪੂਰੀ ਜ਼ਿੰਦਗੀ ਲਈ ਚੋਣ ਲੜਨ ਤੋਂ ਅਯੋਗ ਹੋ ਜਾਂਦਾ ਹੈ।

ਇਸ ਸੰਵਿਧਾਨ ਦੀ ਧਾਰਾ 62(1)(F) ਤਹਿਤ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਪਾਕਿਸਤਾਨ-ਏ-ਤਹਿਰੀਕ ਜਹਾਂਗੀਰ ਤਾਰੀਨ ਨੂੰ ਚੋਣ ਲੜਨ ਤੋਂ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ।

ਜਸਟਿਸ ਉਮਰ ਅਤਾ ਬੰਡਿਆਲ ਨੇ ਉਕਤ ਧਾਰਾ ਤਹਿਤ ਫ਼ੈਸਲਾ ਸੁਣਾ ਕੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼, ਪਾਕਿਸਤਾਨ-ਏ-ਤਹਿਰੀਕ ਜਹਾਂਗੀਰ ਤਾਰੀਨ ਅਤੇ ਹੋਰ ਸੰਸਦ ਮੈਂਬਰਾਂ ਦੇ ਸਿਆਸੀ ਜੀਵਨ ਦਾ ਭੋਗ ਪਾ ਦਿੱਤਾ।

Image copyright AFP

ਅਦਾਲਤ ਨੇ ਕਿਹਾ ਕਿ ਸੰਸਦ ਮੈਂਬਰਾਂ ਨੂੰ ਅਯੋਗ ਕਰਾਰ ਦੇਣ ਦਾ ਕਾਨੂੰਨ ਜਦੋਂ ਤੱਕ ਹੈ ਉਦੋਂ ਤੱਕ ਇਹ ਪਾਬੰਦੀ ਜਾਰੀ ਰਹੇਗੀ।

ਅਦਾਲਤ ਨੇ ਕਿਹਾ, 'ਸੰਵਿਧਾਨ ਸਾਫ਼ ਕਰਦਾ ਹੈ ਕਿ ਜੋ ਇਮਾਨਦਾਰ ਅਤੇ ਭਰੋਸੇਯੋਗ ਨਹੀਂ ਹੈ ਉਸਨੂੰ ਸੰਸਦ ਵਿੱਚ ਆਉਣ ਤੋਂ ਸਦਾ ਲਈ ਰੋਕ ਦਿਓ'।

ਬੈਂਚ ਦੇ ਦੂਜੇ ਜੱਜ ਜਸਟਿਸ ਸ਼ੇਖ ਅਜਮਤ ਸਈਅਦ ਨੇ ਫ਼ੈਸਲੇ ਵਿੱਚ ਵਾਧੂ ਨੋਟ ਲਿਖਿਆ ਹੈ, ' ਜੱਜ ਸੰਵਿਧਾਨ ਵਿੱਚ ਇੱਕ ਵੀ ਵਾਧਾ ਘਾਟਾ ਨਹੀਂ ਕਰ ਸਕਦੇ, ਉਨ੍ਹਾਂ ਮੁਤਾਬਕ ਸਿਆਸਤਦਾਨ ਸੰਵਿਧਾਨ ਦੀ ਧਾਰਾ 62(1)(F) ਤਹਿਤ ਅਯੋਗਤਾ ਦੀ ਸਮਾਂ ਸੀਮਾਂ ਤੈਅ ਨਹੀਂ ਕਰ ਸਕਦੇ।'

ਨਵਾਜ਼ ਸ਼ਰੀਫ਼ ਦਾ ਮਾਮਲਾ

67 ਸਾਲ ਦੇ ਨਵਾਜ਼ ਸ਼ਰੀਫ਼ ਨੂੰ ਪਿਛਲੇ ਸਾਲ ਜੁਲਾਈ ਮਹੀਨੇ ਵਿੱਚ ਸੁਪਰੀਮ ਕੋਰਟ ਨੇ ਅਣਐਲਾਨੀ ਆਮਦਨ ਦੇ ਮਾਮਲੇ ਵਿੱਚ ਪ੍ਰਧਾਨ ਮੰਤਰੀ ਅਹੁਦੇ ਲਈ ਅਯੋਗ ਠਹਿਰਾ ਦਿੱਤਾ ਸੀ।

ਪਨਾਮਾ ਪੇਪਰ ਲੀਕ ਨੇ 2016 ਵਿੱਚ ਪਰਿਵਾਰ ਦੇ ਮੈਂਬਰਾਂ ਵੱਲੋਂ ਲੰਡਨ ਵਿੱਚ ਜਾਇਦਾਦ ਖਰੀਦਣ ਦੇ ਇਲਜ਼ਾਮ ਲਗਾਏ ਸਨ। ਇਸ ਤੋਂ ਬਾਅਦ ਨਵਾਜ਼ ਸ਼ਰੀਫ਼ ਨੂੰ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ।

ਜਿਸ ਉੱਤੇ ਹੁਣ ਸੁਪਰੀਮ ਕੋਰਟ ਦੇ ਤਾਜ਼ਾ ਫ਼ੈਸਲੇ ਕਾਰਨ ਪੱਕੀ ਮੋਹਰ ਲੱਗ ਗਈ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ