ਤਸਵੀਰਾਂ ਜੋ ਤੁਹਾਡਾ ਧਿਆਨ ਖਿੱਚ ਲੈਣ

ਦਿ ਐਸੋਸੀਏਸ਼ਨ ਆਫ ਫੋਟੋਗ੍ਰਾਫਰਸ ਆਪਣਾ 50ਵਾਂ ਸਥਾਪਨਾ ਦਿਵਸ ਮਨਾ ਰਿਹਾ ਹੈ। ਇਸ ਮੌਕੇ 'ਤੇ ਫੋਟੋ ਪ੍ਰਦਰਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ ਜਿਸ ਵਿੱਚ ਬਿਹਤਰੀਨ ਤਸਵੀਰਾਂ ਲਗਾਈਆਂ ਗਈਆਂ ਹਨ।

Image copyright RORY CARNEGIE

ਇਹ ਤਸਵੀਰ ਰੋਰੀ ਕਾਨੇਰਗੀ ਨੇ ਸਾਲ 2013 ਵਿੱਚ ਲਈ ਸੀ। ਸਾਲ 1970 ਵਿੱਚ ਖੁੱਲ੍ਹੇ ਕੌਟਸਵੋਲਡ ਲਾਈਫ ਪਾਰਕ ਵਿੱਚ ਜੰਮੇ ਗੈਂਡੇ ਦਾ ਇਹ ਚੌਥਾ ਬੱਚਾ ਸੀ ਜਿਸਦਾ ਨਾਂ ਐਲਨ ਰੱਖਿਆ ਗਿਆ ਸੀ।

Image copyright BARRY LATEGAN

ਇਹ ਤਸਵੀਰ ਦੁਨੀਆਂ ਦੀ ਪਹਿਲੀ ਸੁਪਰਮਾਡਲ ਟਵਿਗੀ ਦੀ ਹੈ ਜਿਸ ਨੂੰ ਆਪਣੇ ਕੈਮਰੇ ਵਿੱਚ ਬੈਰੀ ਲੈਟਿਗਨ ਨੇ ਕੈਦ ਕੀਤਾ ਸੀ।

Image copyright ANDERSON & LOW

ਫੋਟੋਗ੍ਰਾਫਰ ਜੋਨਾਥਨ ਐਂਡਰਸਨ ਅਤੇ ਐਡਵਿਨ ਲੋ ਨੈਸ਼ਨਲ ਡੈਨਿਸ਼ ਜਿਮਨਾਸਟਿਕ ਟੀਮ ਨਾਲ 1998 ਤੋਂ 2002 ਤੱਕ ਜੁੜੇ ਰਹੇ। ਉਨ੍ਹਾਂ ਨੇ ਪ੍ਰਿਥਵੀ, ਅੱਗ, ਜਲ ਅਤੇ ਅਸਮਾਨ ਦੀ ਥੀਮ 'ਤੇ ਇਹ ਤਸਵੀਰਾਂ ਉਤਾਰੀਆਂ ਸਨ।

Image copyright JILLIAN EDELSTEIN

ਨੈਲਸਨ ਮੰਡੇਲਾ ਦੀ ਇਹ ਤਸਵੀਰ ਸਾਲ 1997 ਵਿੱਚ ਜਿਲੀਅਨ ਐਡੇਲਟੀਨ ਨੇ ਲਈ ਸੀ। ਉਨ੍ਹਾਂ ਨੇ ਦੱਖਣੀ ਅਫਰੀਕਾ ਨੂੰ ਚਾਰ ਸਾਲ ਤੱਕ ਕੈਮਰੇ ਵਿੱਚ ਕੈਦ ਕੀਤਾ ਸੀ।

Image copyright ADAM WOOLFITT

ਫੈਰੋ ਦੀਪ ਵਿੱਚ ਇੱਕ ਰਵਾਇਤ ਦੇ ਤਹਿਤ ਵੇਹਲ ਦਾ ਕਤਲ ਕੀਤਾ ਜਾਂਦਾ ਹੈ। ਇਹ ਤਸਵੀਰ ਐਡਮ ਵੂਲਫਿਟ ਨੇ 1996 ਵਿੱਚ ਖਿੱਚੀ ਸੀ ਜਿਸ ਨੂੰ ਨੈਸ਼ਨਲ ਜਿਓਗ੍ਰਾਫਿਕ ਵਿੱਚ ਛਾਪਿਆ ਗਿਆ ਸੀ।

Image copyright PAUL WAKEFIELD

ਕੈਨੇਡਾ ਦੀ ਜਮੀ ਅਬਰਾਹਮ ਝੀਲ ਨੂੰ ਆਪਣੇ ਕੈਮਰੇ ਵਿੱਚ ਪੌਲ ਵੇਕਫੀਲਡ ਨੇ 2011 ਵਿੱਚ ਕੈਦ ਕੀਤਾ ਸੀ।

Image copyright ALAN BROOKING

ਐਲਿਨ ਬੂਕਿੰਗ ਦੀ ਇਹ ਤਸਵੀਰ 'ਦਿ ਪ੍ਰੈਗਨੈਂਟ ਮੈਨ' ਦਾ ਇਸਤੇਮਾਲ 1970 ਵਿੱਚ ਫੈਮਿਲੀ ਪਲਾਨਿੰਗ ਐਸੋਸੀਏਸ਼ਨ ਦੇ ਇੱਕ ਐਡ ਵਿੱਚ ਇਸਤੇਮਾਲ ਕੀਤਾ ਗਿਆ ਸੀ। ਐਡ ਦਾ ਮਕਸਦ ਗਰਭ ਨਿਰੋਧਕ ਤਰੀਕਿਆਂ ਦੇ ਲਈ ਲੋਕਾਂ ਨੂੰ ਜਾਗਰੂਕ ਕਰਨਾ ਸੀ।

Image copyright TIM FLACH

ਕੈਮਰੇ ਦੇ ਲੈਂਸ ਵਿੱਚ ਦੇਖਦੇ ਹੋਏ ਇਸ ਬਾਂਦਰ ਦੀ ਤਸਵੀਰ ਟਿਮ ਫਲੈਚ ਨੇ 2001 ਵਿੱਚ ਖਿੱਚੀ ਸੀ।

Image copyright TESSA TRAEGER

ਇਹ ਤਸਵੀਰ ਬ੍ਰਿਟਿਸ਼ ਫੋਟੋਗ੍ਰਾਫਰ ਟੈਸਾ ਟ੍ਰਾਗਰ ਨੇ ਲਈ ਸੀ। ਉਨ੍ਹਾਂ ਨੂੰ ਫੂਡ ਫੋਟੋਗ੍ਰਾਫੀ ਲਈ ਜਾਣਿਆ ਜਾਂਦਾ ਹੈ।

Image copyright TOM MURRAY

ਸ਼ਾਹੀ ਪਰਿਵਾਰ ਦੀ ਇਹ ਤਸਵੀਰ ਖਿੱਚਣ ਵਾਲੇ ਟੌਮ ਮੁਰੇ ਸਭ ਤੋਂ ਘੱਟ ਉਮਰ ਦੇ ਫੋਟੋਗ੍ਰਾਫਰ ਸਨ। ਉਨ੍ਹਾਂ ਨੇ 1969 ਵਿੱਚ ਰਾਜਕੁਮਾਰੀ ਮਾਰਗਰੇਟ, ਲੌਰਡ ਸਨੋਡਨ ਅਤੇ ਉਨ੍ਹਾਂ ਦੇ ਬੱਚੇ ਡੇਵਿਡ ਅਤੇ ਸਾਰਾ ਦੀ ਇਹ ਤਸਵੀਰ ਲਈ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)