ਕੌਣ ਹੈ ਪੈਰਿਸ ਹਮਲੇ ਦਾ ਸ਼ੱਕੀ ਸਲਾਹ ਅਬਦੇਸਲਾਮ?

Paris Attacker Image copyright BELGIAN/FRENCH POLICE

2015 ਦੇ ਪੈਰਿਸ ਹਮਲੇ ਵਿੱਚ ਇੱਕੋ ਇੱਕ ਜ਼ਿੰਦਾ ਸ਼ੱਕੀ ਸਲਾਹ ਅਬਦੇਸਲਾਮ ਨੂੰ ਬੈਲਜਿਅਮ ਦੀ ਅਦਾਲਤ ਨੇ 'ਦਹਿਸ਼ਤਗਰਦੀ' ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਹੈ।

28 ਸਾਲਾਂ ਦਾ ਅਬਦੇਸਲਾਮ ਅਤੇ ਉਸ ਦੇ ਸਾਥੀ ਸੋਫੀਅਨ ਅਯਾਰੀ ਦੋਹਾਂ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ।

24 ਸਾਲਾਂ ਦੇ ਅਯਾਰੀ ਨੂੰ ਵੀ 20 ਸਾਲਾਂ ਦੀ ਸਜ਼ਾ ਸੁਣਾਈ ਗਈ।

ਦੋਹਾਂ ਨੇ 2016 ਵਿੱਚ ਬਰੁਸੇਲਜ਼ ਦੇ ਇੱਕ ਫਲੈਟ 'ਚ ਛਾਪੇਮਾਰੀ ਕਰਨ ਵਾਲੇ ਅਫ਼ਸਰਾਂ 'ਤੇ ਗੋਲੀਆਂ ਚਲਾਈਆਂ ਸਨ।

ਜੱਜ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਕੀਤਾ ਇਨਕਾਰ

ਸਲਾਹ ਨੂੰ ਫਰਾਂਸ ਦੀ ਜੇਲ੍ਹ ਵਿਚ ਬੰਦ ਰੱਖਿਆ ਗਿਆ ਅਤੇ ਪੈਰਿਸ ਦੇ ਹਮਲਿਆਂ ਦੌਰਾਨ ਉਸ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪਿਆ।

ਉਸ ਨੇ ਬਰੁਸੇਲਜ਼ ਵਿੱਚ ਮੁਕੱਦਮੇ ਦੌਰਾਨ ਜੱਜ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਅੰਤ ਵਿੱਚ ਸੁਣਵਾਈਆਂ ਵਿੱਚ ਹਿੱਸਾ ਲੈਣ ਤੋਂ ਵੀ ਇਨਕਾਰ ਕਰ ਦਿੱਤਾ।

ਸੋਮਵਾਰ ਨੂੰ ਫ਼ੈਸਲਾ ਪੜ੍ਹੇ ਜਾਣ ਸਮੇਂ ਨਾ ਤਾਂ ਸਲਾਹ ਅਤੇ ਨਾ ਹੀ ਅਯਾਰੀ ਅਦਾਲਤ 'ਚ ਸਨ।

ਦੋਹਾਂ ਨੂੰ 20 ਸਾਲਾਂ ਦੀ ਸਜ਼ਾ ਸੁਣਾਈ ਗਈ।

ਜੱਜ ਨੇ ਕਿਹਾ 'ਇਸ ਵਿੱਚ ਕੋਈ ਸ਼ੱਕ ਨਹੀਂ' ਕਿ ਦੋਹਾਂ ਦੀ 'ਕੱਟੜਵਾਦ' ਵਿੱਚ ਸ਼ਮੂਲੀਅਤ ਹੈ।

ਹਮਲੇ ਸਮੇਂ ਅਤੇ ਉਸ ਤੋਂ ਬਾਅਦ ਕੀ ਹੋਇਆ?

15 ਮਾਰਚ 2016, ਨੂੰ ਬੇਲਜਿਅਮ ਪੁਲਿਸ ਨੇ ਅਬਦੇਸਲਾਮ ਦੀ ਭਾਲ ਕਰਦੇ ਬੁਰਸੇਲਜ਼ ਦੇ ਜੰਗਲਾਂ ਦੇ ਆਲੇ-ਦੁਆਲੇ ਛਾਪੇਮਾਰੀ ਕੀਤੀ।

ਇਸ ਦੌਰਾਨ ਪੁਲਿਸ ਨੇ ਇਹ ਸੋਚ ਕਿ ਇੱਕ ਫ਼ਲੈਟ ਵਿੱਚ ਛਾਪੇਮਾਰੀ ਕੀਤੀ ਕਿ ਸ਼ਾਇਦ ਉਹ ਉੱਥੇ ਹੋਣਗੇ।

ਜਦੋਂ ਛਾਪੇਮਾਰੀ ਚੱਲ ਰਹੀ ਸੀ ਤਾਂ ਪੁਲਿਸ ਤੇ ਦੋਸ਼ੀਆਂ ਵਿਚਾਲੇ ਗੋਲੀਬਾਰੀ ਹੋਈ। ਇਸ ਦੌਰਾਨ ਤਿੰਨ ਅਫ਼ਸਰ ਜ਼ਖ਼ਮੀ ਹੋਏ।

ਅਬਦੇਸਲਾਮ ਅਤੇ ਅਯਾਰੀ ਭੱਜਣ ਵਿੱਚ ਕਾਮਯਾਬ ਹੋਏ, ਪਰ ਅਬਦੇਸਲਾਮ ਦੀਆਂ ਉਂਗਲਾਂ ਦੇ ਨਿਸ਼ਾਨ ਫ਼ਲੈਟ ਵਿੱਚੋਂ ਮਿਲ ਗਏ ਅਤੇ ਉਸ ਦੀ ਉੱਥੇ ਮੌਜੂਦਗੀ 'ਤੇ ਮੁਹਰ ਲੱਗੀ।

ਹਮਲੇ ਵਿੱਚ 130 ਲੋਕ ਮਾਰੇ ਗਏ ਸੀ

ਇਸ ਦੇ ਕੁਝ ਦਿਨਾਂ ਬਾਅਦ ਉਸ ਦੀ ਗ੍ਰਿਫ਼ਤਾਰੀ ਮੋਲੇਨਬੀਕ ਖ਼ੇਤਰ ਦੇ ਨੇੜਿਓਂ ਛਾਪੇਮਾਰੀ ਦੌਰਾਨ ਹੋਈ ਅਤੇ ਫ਼ਿਰ ਉਸ ਨੂੰ ਫਰਾਂਸ ਲਿਜਾਇਆ ਗਿਆ।

13 ਨਵੰਬਰ 2015 ਨੂੰ ਹਥਿਆਰਾਂ ਨਾਲ ਲੈਸ ਖੁਦਖੁਸ਼ ਹਮਲਾਵਰਾਂ ਨੇ ਪੈਰਿਸ ਦੇ ਕੌਨਸਰਟ ਹਾਲ, ਸਟੇਡੀਅਮ ਤੇ ਰੈਸਟੋਰੈਂਟ ਵਿੱਚ ਹਮਲੇ ਕੀਤੇ ਸਨ।

ਇਸ ਹਮਲੇ ਵਿੱਚ 130 ਲੋਕ ਮਾਰੇ ਗਏ ਸੀ ਅਤੇ 100 ਲੋਕ ਗੰਭੀਰ ਜ਼ਖਮੀ ਹੋਏ ਸਨ।

ਸਲਾਹ ਅਬਦੇਸਲਾਮ ਨੂੰ ਬੈਲਜਿਅਮ ਤੋਂ ਕਾਬੂ ਕੀਤਾ ਗਿਆ ਸੀ ਤੇ ਉਸ ਨੂੰ ਦਹਿਸ਼ਤਗਰਦੀ ਦੇ ਦੋਸ਼ ਸਿੱਧ ਹੋਏ ਹਨ।

ਫਰਾਂਸ ਹਮਲਿਆਂ ਤੋਂ ਚਾਰ ਮਹੀਨੇ ਤੱਕ ਲਾਪਤਾ ਸੀ। 2016 ਵਿੱਚ ਪੁਲਿਸ ਮੁਕਾਬਲੇ ਦੌਰਾਨ ਇਹ ਕਾਬੂ ਕੀਤਾ ਗਿਆ ਸੀ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਸਬੰਧਿਤ ਵਿਸ਼ੇ