ਜਾਨ ਦੇ ਪਿਆਸੇ ਦੋ ਬਾਲ-ਲੜਾਕਿਆਂ ਦੇ ਦੋਸਤ ਬਣਨ ਦੀ ਕਹਾਣੀ
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਖੂਨ ਦੇ ਪਿਆਸੇ ਦੋ ਖਾੜਕੂ ਦੋਸਤ ਕਿਵੇਂ ਬਣੇ?

ਇੰਡੋਨੇਸ਼ੀਆ ਦੇ ਮਲੂਕੂ ਵਿੱਚ 1999 ਵਿੱਚ ਇਤਿਹਾਸ ਦੀ ਸਭ ਤੋਂ ਬੁਰੀ ਫਿਰਕੂ ਹਿੰਸਾ ਹੋਈ। ਜਿਸ ਵਿੱਚ ਹਜ਼ਾਰਾਂ ਬੱਚਿਆਂ ਨੇ ਬਾਲ-ਲੜਾਕਿਆਂ ਨੇ ਕਤਲੇਆਮ ਵਿੱਚ ਹਿੱਸਾ ਲਿਆ।

ਮੁਸਲਮਾਨ ਅਤੇ ਇਸਾਈ ਦੋਹਾਂ ਵਿੱਚ ਹੀ ਬੱਚਿਆਂ ਦੇ ਲੜਾਕੇ ਗਰੁੱਪ ਸਨ। ਸਾਲ 1999 ਤੋਂ 2002 ਦੇ ਸ਼ਾਂਤੀ ਸਮਝੌਤੇ ਤੱਕ ਦਾ ਸਮਾਂ ਇਸ ਹਿੰਸਾ ਦਾ ਸਭ ਤੋਂ ਮਾੜਾ ਦੌਰ ਸੀ।

ਇਸ ਦੌਰਾਨ 5,000 ਲੋਕਾਂ ਦੀ ਮੌਤ ਹੋਈ ਅਤੇ ਪੰਜ ਲੱਖ ਲੋਕ ਬੇਘਰੇ ਹੋ ਗਏ। ਹੁਣ ਐਮਬਨ ਦੀਪ 'ਤੇ ਇਹ ਦੋ ਸਾਬਕਾ ਬਾਲ-ਲੜਾਕੇ ਮੁਸ਼ਕਿਲ ਨਾਲ ਕਾਇਮ ਹੋਏ ਅਮਨ ਦੇ ਰਾਖੇ ਬਣੇ ਹਨ।

ਇਹ ਵੀਡੀਓ ਬੀਬੀਸੀ ਦੀ ਖ਼ਾਸ ਲੜੀ 'ਕਰੌਸਿੰਗ ਡਿਵਾਈਡਜ਼' ਦਾ ਹਿੱਸਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)