ਕੋਰੀਅਨ ਆਗੂ ਕਿਹੜੇ ਸਮਲਿਆਂ 'ਤੇ ਗੱਲ ਕਰਨ ਤੋਂ ਬਚਣਗੇ?
ਮੀਡੀਆ ਪਲੇਬੈਕ ਤੁਹਾਡੀ ਡਿਵਾਈਸ 'ਤੇ ਸਪੋਰਟ ਨਹੀਂ ਕਰਦਾ

ਉੱਤਰੀ ਕੋਰੀਆ ਦੇ ਕਿਮ ਜੋਂਗ-ਓੁਨ ਅਤੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ-ਇਨ ਨਾਲ ਬੈਠਕ ਕਰ ਰਹੇ ਹਨ।

1953 ਵਿੱਚ ਕੋਰੀਅਨ ਜੰਗ ਦੀ ਸਮਾਪਤੀ ਤੋਂ ਬਾਅਦ ਕਿਮ ਜੋਂਗ-ਉਨ ਪਹਿਲੇ ਉੱਤਰੀ ਕੋਰੀਆ ਲੀਡਰ ਹੋਣਗੇ ਜਿਹੜੇ ਸਰਹੱਦ ਨੂੰ ਪਾਰ ਕਰਕੇ ਦੱਖਣੀ ਕੋਰੀਆ ਜਾਣਗੇ।

ਉਹ ਦੱਖਣੀ ਕੋਰੀਆ ਦੇ ਰਾਸ਼ਟਰਪਤੀ, ਮੂਨ ਜੇ-ਇਨ ਨਾਲ ਬੈਠਕ ਕਰਨ ਜਾ ਰਹੇ ਹਨ।

ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਮੁਲਾਕਾਤ ਸਾਲਾਂ ਦੇ ਆਪਸੀ ਤਣਾਅ ਨੂੰ ਖ਼ਤਮ ਕਰਨ ਵੱਲ ਇੱਕ ਚੰਗਾ ਕਦਮ ਸਾਬਿਤ ਹੋ ਸਕਦੀ ਹੈ।

ਅਜਿਹੇ ਵੀ ਮਸਲੇ ਹਨ ਜਿਨ੍ਹਾਂ ਬਾਰੇ ਉਹ ਗੱਲ ਨਹੀਂ ਕਰਨਗੇ।

ਬੀਬੀਸੀ ਦੀ ਕੋਰੀਅਨ ਸੇਵਾ ਦੇ ਨਿਊਜ਼ ਐਡੀਟਰ ਸੂ-ਮਿਨ ਹਵਾਂਗ ਦੱਸ ਰਹੇ ਹਨ ਕਿ ਇਸ ਇਤਿਹਾਸਕ ਬੈਠਕ ਦੇ ਏਜੰਡੇ ਤੇ ਕੀ ਨਹੀਂ ਹੋਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)